ਫੁਲਕਾਰੀ ਪਾਕੇ ਦਿੱਤੀ ਬੂਰੀ ਮੱਝ , ਜਿਸ ਤੋਂ ਕਦੀ ਮੱਖੀ ਤਿਲਕਦੀ ਸੀ …ਸੁੱਕੀ ਕੰਗੌੜ ,ਅੰਦਰ ਧੱਸੀਆਂ ਅੱਖਾਂ ਤੇ ਝੋਲਮਾਰਦੀ ਨੂੰ ਵੀਰ ਨੇ ਵਿਹੜੇ ਲਿਆ ਬੱਧਾ।
ਜਿਨ੍ਹਾਂ ਲਿਸ਼ਕਦੀਆਂ ਤੇ ਵੰਨ ਸਵੰਨੀਆਂ ਕੀਮਤੀ ਵਸਤਾਂ ਨੂੰ ਚਾਈਂ ਚਾਈੰ ਮੌਲੀਆਂ ਬੰਨ , ਸ਼ਗਨਾਂ ਸਾਰਥਾਂ ਨਾਲ ਦਹੇਜ਼ ਦੇ ਰੂਪ ਵਿੱਚ ਗੱਡਿਆਂ ਤੇ ਲੱਧ ਤੋਰਿਆ ਸੀ ..ਉਨ੍ਹਾਂ ਚਿੱਬ-ਖੜੀਬੀਆਂ ,ਘੱਸਮੇੈਲੀਆਂ ਤੇ ਕਈ ਥਾਵਾਂ ਤੋਂ ਤੂੰਬਾਂ ਨਾਲ ਪਾਟੀਆਂ ਨੂੰ ਰੇਹੜਿਆਂ ਤੋਂ ਉਤਾਰ ਵਰਾਂਡੇ ਵਿੱਚ ਲਿਆ ਰੱਖਿਆ।
ਛੁੱਟ-ਛੁੱਡਾਵੇ ਤੋਂ ਬਾਅਦ ਵਾਪਿਸ ਆਏ ਦਹੇਜ਼ ਨੂੰ ਵੇਖ ਜਿਥੇ ਆਂਡ-ਗੁਆਂਢ ਤੇ ਭਾਈਚਾਰੇ ਨੇ ਛੱਜ ‘ਚ’ ਪਾ ਛੁੱਟਿਆ …ਉਥੇ ਸ਼ਰੀਕਾਂ ਮੂੰਹ ਜੋੜ ਜੋੜ ਭਾਂਤ-ਭਾਂਤ ਦੀਆਂ ਊਜਾਂ ਲਾਉਣ ਵਾਲੀ ਕਸਰ ਨਾ ਛੱਡੀ।
ਅੰਮੜੀ !! ਕੋਲੋਂ ਧੀ ਦੀ ਬਰਬਾਦੀ ਸਹਿ ਨਾ ਹੋਈ। ਜਿਸ ਮੰਦੜੇ ਦਿਨ ਦਹੇਜ਼ ਘਰ ਮੁੜਿਆ, ਉਸੇ ਰਾਤ ਉਹ ਸੁੱਤੀ ਸੋੰ ਗਈ।
ਬਾਪੂ ਜੋ ਪਰੇ ਪੰਚਾਇਤ ਵਿੱਚ ਲੋਕਾਂ ਦੇ ਝਗੜੇ ਛਿੰਨਾਂ ਪਲਾਂ ਵਿੱਚ ਨਿਬੇੜਣ ਦੀ ਮੁਹਾਰਤ ਰੱਖਦਾ ਸੀ ….ਆਪਣੀ ਲਾਡਲੀ ਧੀ ਦਾ ਕੇਸ ਭਰੀ ਕਚਹਿਰੀ ਹਾਰ ਗਿਆ।
ਉਸ ਨਿਮੋਸ਼ੀ ਦੇ ਮਾਰੇ ਪਰੇ ਵਿੱਚ ਜਾਣਾ ਛੱਡ ਦਿੱਤਾ । ਹੁਣ ਤੇ ਉਹ ਕਿਸੇ ਦੇ ਆਏ ਖੁਸ਼ੀਖੁਸ਼ਾਲੀ ਦੇ ਸੱਦੇ ਤੇ ਵੀ ਨਹੀਂ ਸੀ ਜਾਂਦਾ। ਜੇ ਮੈਂ ਕਹਿਣਾ , “ਬਾਪੂ ਹਿੰਮਤ ਨਾ ਹਾਰ , ਮਨੁੱਖ ਆਦਿਕਾਲ ਤੋਂ ਦੁਨਿਆਵੀ ਰਹੁ ਰੀਤਾਂ ਨਾਲ ਜੁੜਿਆ ਆਇਆ। ਅਸੀਂ ਇਸੇ ਸਮਾਜ ਦਾ ਹਿੱਸਾ ਹਾਂ … ਜਿਸ ਤੋਂ ਤੂੰ ਕਿਨਾਰਾ ਕਰੀੰ ਬੈਠਾਂ। ਹਾਜਰੀ ਲਵਾ ਆਇਆ ਕਰ ..ਜੇ ਕੋਈ ਸੱਦਾ ਦੇਣ ਆਉਂਦਾ।”
” ਪੁੱਤ ਜੈਲਦਾਰ ਦੇ ਘਰ ਅਖੰਡ ਪਾਠ ਤੇ ਗਿਆ ਸਾਂ । ਮਿੰਦਰ ਸਿਉੰ ਕਹਿੰਦਾ , ” ਕਰਮ ਸਿਆਂ ਸੁਣਿਆ ਆਪਣੀ ਗੁੱਡੀ ਦਾ ਤਿਲਾਕ ਹੋ ਗਿਆ ?? ਚਲੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
krishna makol
ਕਹਾਣੀ ਅਧੂਰੀ ਰਹਿ ਗਈ ਜੀ🙏🙏