ਜ਼ਿੰਦਗੀ ਦੇ ਉਸ ਦੌਰ ਤੇ ਆ ਗਿਆ ਹਾਂ ਜਿੱਥੇ ਲੱਗਦਾ ਏ ਕਿ ਸ਼ਾਇਦ ਜੇ ਉਹਨਾ ਵੇਲਿਆ ‘ਚ ਮਾੜਾ ਨਾ ਹੁੰਦਾ ਤਾਂ ਅੱਜ ਇਹੋ ਜਿਹੀ ਹੁਸੀਨ ਜ਼ਿੰਦਗੀ ਨਾ ਮਿਲਦੀ, ਬੁਰਾ ਇਨਸਾਨ ਵੀ ਕਿਸੇ ਆਪਣੇ ਚੰਗੇ ਦੇ ਸਾਥ ਨਾਲ ਖੁਦ ਚੰਗਾ ਹੋ ਨਿਬੜਦਾ ਏ।
ਗੱਲ ਏ ਉਹ ਵੇਲਿਆ ਦੀ ਜਦ ਮੇਰੀ ਸਕੀ ਮਾਸੀ, ਚਾਚੇ ਨਾਲ ਵਿਆਹੀ ਸੀ, ਸੱਚ ਜਾਣਿਉ ਉਹ ਮਾਂ ਦਾ ਹੀ ਦੂਜਾ ਰੂਪ ਸੀ, ਉਹਦੇ ਘਰ ਆਉਣ ਤੇ ਸਾਡੇ ਘਰ ਇੱਕ ਹੋਰ ਵੀਰਾ ਹੋਇਆ, ਸਾਰੇ ਆਖ ਰਹੇ ਸੀ ਕਿ ਕਰਮਾਂ ਵਾਲੀ ਏ ਉਹਦੇ ਆਉਣ ਤੇ ਘਰ ਦੋ ਪੁੱਤਰਾ ਦੀ ਜੋੜੀ ਬਣ ਗਈ ਤੇ ਸਾਲ ਤੱਕ ਉਹਦੇ ਕੁੱਖੌ ਨੰਨੀ ਪਰੀ ਨੇ ਜਨਮ ਲਿਆ, ਸਭ ਤੋਂ ਵੱਧ ਚਾਅ ਮੇਰੇ ਬਾਪੂ-ਬੇਬੇ ਜੀ ਨੇ ਕੀਤਾ, ਸਾਨੂੰ ਦੋਹਾਂ ਭਰਾਵਾਂ ਨੂੰ ਤਾ ਜਾਣੀ ਖੇਡਣ ਲਈ ਖਿਡੌਣਾ ਮਿਲ ਗਿਆ ਸੀ, ਬੜੇ ਵਧੀਆ ਦਿਨ ਲੰਘ ਰਹੇ ਸੀ ਪਰ ਅਣਹੋਣੀਆਂ ਨੂੰ ਕਦ ਕਿਸ ਨੇ ਰੋਕਿਆ ???
ਚਾਚਾ ਜੀ ਸਵਰਗ ਸਿਧਾਰ ਗਏ, ਮਾਂ ਦੀ ਪੱਲੇ ਪਾ ਕੇ ਲਿਆਦੀ ਭੈਣ ਦਾ ਘਰ ਹੀ ਉਜੜ ਗਿਆ, ਸਾਰੇ ਆਖ ਰਹੇ ਸੀ ਕਿ ਵਿਚਾਰੀ ਦੇ ਮੰਦੇ ਕਰਮ ਭਰ ਜਵਾਨੀ ਸਿਰ ਦਾ ਸਾਈ ਉਹਨੂੰ ਤੇ ਕੁੱਛੜ ਜੁਆਕੜੀ ਨੂੰ ਛੱਡ ਗਿਆ। ਮਾ-ਬਾਪੂ ਜੀ ਨੇ ਬੜਾ ਜ਼ੋਰ ਲਾਇਆ ਕਿ ਮਾਸੀ ਵਿਆਹ ਕਰਵਾ ਲਏ ਪਰ ਉਹ ਨਾ ਮੰਨੀ ਤੇ ਮਾਂ ਨੂੰ ਆਖਿਆ ਕਿ ਉਸਨੂੰ ਆਪਣਾ ਪੁੱਤ ਦੇ ਦੇਵੇ ਤਾ ਜੋ ਉਸਦੇ ਆਸਰੇ ਉਹ ਸਾਰੀ ਉਮਰ ਕੱਢ ਲਵੇਗੀ ਕਿਉਕਿ ਧੀ ਤਾਂ ਇੱਕ ਨਾ ਇੱਕ ਦਿਨ ਵਿਆਉਣੀ ਪੈਣੀ ਏ, ਬਾਪੂ ਜੀ ਨੇ ਹਾਂ ਕਰ ਦਿੱਤੀ ਪਰ ਮਾਂ ਦਾ ਬਹੁਤੇ ਦਿਨ ਘਰ ਦਿਲ ਨਾ ਲੱਗਿਆ, ਬੱਚੇ ਤਾਂ ਢਿੱਡ ਦੀ ਅੱਗ ਹੁੰਦੇ ਨੇ ਤੇ ਢਿੱਡੋ ਜਣ ਕੇ ਹੋਰ ਨੂੰ ਦੇਣੇ ਬੜੇ ਔਖੇ ਲੱਗਦੇ ਤੇ ਉਹ ਹੋਰ ਚਾਹੇ ਤੁਹਾਡੀ ਸਕੀ ਭੈਣ ਹੀ ਕਿਉ ਨਾ ਹੋਵੇ ???
ਮੈਂ ਮਾਸੀ ਦਾ ਕਦ ਪੁੱਤ ਬਣ ਗਿਆ, ਮੈਨੂੰ ਖੁਦ ਪਤਾ ਨਾ ਲੱਗਿਆ, ਅੰਤਾਂ ਦਾ ਮੋਹ ਮਿਲਿਆ ਭੈਣ ਤੇ ਮਾਸੀ ਤੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ