ਅਪ੍ਰੈਲ ਆਪਣੇ ਅਖੀਰਲੇ ਸਾਹਾਂ ਤੇ ਸੀ। ਹਾੜੀ ਦਾ ਸੀਜ਼ਨ ਵੀ ਅਖ਼ੀਰ ਦੀਆਂ ਕੰਨੀਆਂ ਲਹਿਰਾ ਰਿਹਾ ਸੀ।ਸਭ ਨੇ ਲਗਪਗ ਨੀਰਾ ਚਾਰਾ ਅਤੇ ਦਾਣਾ ਫੱਕਾ ਸੰਭਾਲ ਲਿਆ ਸੀ। ਪਿੰਡ ਵਿੱਚ ਕੋਈ ਟਾਮਾ ਟਾਮਾ ਟੱਬਰ ਈ ਰਹਿੰਦੈ ਹੋਣਾ, ਕਿਸਾਨਾਂ ਨੇ ਬਾਕੀ ਫ਼ਸਲ ਮੰਡੀਆਂ ਵਿੱਚ ਸੁੱਟ ਦਿੱਤੀ ਏ, ਮੰਡੀਆਂ ਵਿੱਚ ਪੲੇ ਕਣਕਾਂ ਦੇ ਬੋਹਲ਼ ਇਸ ਤਰ੍ਹਾਂ ਲਿਸ਼ਕ ਰਹੇ ਸਨ,ਜਿਵੇਂ ਧਰਤੀ ਉੱਤੇ ਸੋਨਾ ਡੋਲਿਆ ਹੋਵੇ,ਮਈ ਦੇ ਮਹੀਨੇ ਨੇ ਸਵੇਰੇ ਜਨਮ ਲੈਣਾ ਹੈ,ਅਰੁਣਾ ਗੁਪਤਾ ਬਾਰਵੀਂ ਕਲਾਸ ਨੌਨ ਮੈਡੀਕਲ ਨਾਲ ਕਰਨ ਤੋਂ ਬਾਅਦ ਸ਼ਹਿਰ ਕਾਲਜ ਵਿੱਚ ਬੀ. ਟੈਕ. ਦੇ ਪਹਿਲੇ ਸਾਲ ਵਿੱਚ ਪੜਾਈ ਕਰ ਰਹੀ ਸੀ।ਅਰੁਣਾ ਅਮੀਰ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਪਿੰਡ ਵਿੱਚਕਾਰ ਅਗਰਸੈਨ ਮੁਹੱਲੇ ਉਹਨਾਂ ਦੀ ਬਹੁਤ ਸ਼ਾਨਦਾਰ ਕੋਠੀ ਪਾਈ ਹੈ, ਉਸਦੇ ਪਿਤਾ ਦੀ ਕਰਿਆਨੇ ਦੀ ਵੱਡੀ ਦੁਕਾਨ ਨੇੜੇ ਦੇ ਸ਼ਹਿਰ ਵਿੱਚ ਹੈ,ਅਤੇ ਆੜਤੀਆ ਹੋਣ ਕਾਰਨ ਅਰੁਣਾ ਦੇ ਪਿਤਾ ਆਪਣੇ ਕੰਮ ਵਿੱਚ ਮਸ਼ਰੂਫ ਹਨ।ਅੱਜ ਐਤਵਾਰ ਹੋਣ ਕਾਰਨ ਅਰੁਣਾ ਘਰੇ ਹੀ ਸੀ। ਅਰੁਣਾ ਬੜੀ ਖਿਝੀ ਖਿਝੀ ਲੱਗ ਰਹੀ ਸੀ,ਸਵੇਰੇ ਇੱਕ ਮਈ ਜਣੀ ਕਿ ਮਜ਼ਦੂਰ ਦਿਵਸ ਹੈ। ਜਿਸ ਤੇ ਉਸਨੂੰ ਕਾਲਜ਼ ਵਿੱਚੋਂ ਅਸਾਈਨਮੈਂਟ ਬਣਾਉਣ ਲਈ ਕਿਹਾ ਹੈ, ਉਪਰੋਂ ਉਹ ਵੀ ਪੰਜਾਬੀ ਵਿੱਚ,ਅਤੇ ਨਾਲ ਪੰਜ ਮਿੰਟ ਦੀ ਸਪੀਚ ਵੀ ਪੰਜਾਬੀ ਵਿੱਚ ਦੇਣੀ ਸੀ,ਉਹ ਬਹੁਤ ਪ੍ਰੇਸ਼ਾਨ ਸੀ ਕਿ ਮੈਂ ਕਿੱਦਾ ਤੇ ਕਿਵੇਂ ਅਸਾਈਨਮੈਂਟ ਬਣਾਵਾਂ ਕਿਉਂ ਕਿ ਉਸਨੂੰ ਇਸ ਬਾਰੇ ਇਹਨਾਂ ਜ਼ਿਆਦਾ ਪਤਾ ਨਹੀਂ ਹੈ।ਅਤੇ ਉਤੋਂ ਪੰਜ ਮਿੰਟ ਦੀ ਸਪੀਚ ਉਸਨੂੰ ਕਾਟੋ ਦੇ ਛੱਲੀ ਦੇ ਟੁੱਕਣ ਵਾਂਗ ਅੰਦਰੋਂ ਅੰਦਰੀ ਟੁੱਕ ਰਹੀ ਸੀ। ਕਿਉਂ ਕਿ ਹਰ ਪਹਿਲੇ ਸਾਲ ਦੇ ਵਿਦਿਆਰਥੀ ਲਈ ਇਹ ਲਾਜ਼ਮੀ ਸੀ, ਕਿਉਂ ਕਿ ਇਸਦੇ ਨੰਬਰ ਪ੍ਰੀਖਿਆ ਦੇ ਫਾਇਨਲ ਨੰਬਰਾਂ ਵਿੱਚ ਜੁੜਨੇ ਸਨ।
ਪ੍ਰਫੈਸਰ ਨੇ ਕਿਹਾ ਸੀ ਕਿਸੇ ਦੀ ਅਸਾਈਨਮੈਂਟ ਇੱਕੋ ਜਿਹੀ ਨਾ ਹੋਵੇ ਭਾਵ ਕਿਸੇ ਨਾਲ ਮੇਲ ਨਾ ਖਾਂਦੀ ਹੋਵੇ ਅਤੇ ਆਪ ਲਿਖ ਕੇ ਬਣਾ ਕੇ ਲਿਆਉਣੀ ਹੈ ਅਤੇ ਪੰਜ ਮਿੰਟ ਦੀ ਸਪੀਚ।
ਅਰੁਣ ਦੀ ਚਿੰਤਾ ਦੀਆਂ ਤੈਹਾਂ ਹੋਰ ਗੂੜੀਆਂ ਹੁੰਦੀਆਂ ਜਾ ਰਹੀਆਂ ਸਨ।ਉਹ ਆਪਣੀ ਮੰਮੀ ਤੋਂ ਸਹਾਇਤਾ ਲੈਣਾ ਚਹੁੰਦੀ ਹੈ ਪਰ ਮੰਮੀ ਨੇ ਕਿਹਾ ਬੇਟਾ ਗੂਗਲ ਤੇ ਸਰਚ ਕਰਕੇ ਤਿਆਰ ਕਰਲੈ ਮੈਂ ਵਿਅਸਤ ਹਾਂ, ਪਰ ਪ੍ਰੋਫੈਸਰ ਨੇ ਕਿਹਾ ਸੀ ਕਿ ਮਜ਼ਦੂਰ ਜਾਂ ਕਿਰਤੀ ਯੋਧਿਆਂ ਬਾਰੇ ਗੂਗਲ ਤੇ ਸਰਚ ਕਰਕੇ ਨਾ ਲਿਖਿਓ ਖੁਦ ਜੋ ਵੀ ਤੁਹਾਡੇ ਖੋਪੜ ਵਿੱਚ ਹੈ ਉਹ ਹੋਵੇ। ਅਰੁਣਾ ਨੂੰ ਮਾਤਾ ਦੀ ਗੱਲ ਬਿਲਕੁੱਲ ਥੋਥੀ ਜਿਹੀ ਲੱਗੀ, ਉਸਨੇ ਆਪਣੀਆਂ ਦੋ ਸਹੇਲੀਆਂ ਨੂੰ ਵੀ ਫੋਨ ਕਰੇ ਉਹ ਵੀ ਇਹੀ ਕਹਿ ਰਹੀਆਂ ਸੀ ਗੂਗਲ ਤੋਂ ਹੀ ਕਰਾਂਗੇ ਥੋੜਾ ਥੋੜਾ ਬਦਲਾਅ ਕਰਕੇ।
ਅਰੁਣਾ ਪ੍ਰੇਸ਼ਾਨ ਹੋਈ ਆਪਣੀ ਕੋਠੀ ਵਿੱਚ ਇੱਧਰ ਉਧਰ ਕਦੇ ਛੱਤ ਉੱਤੇ ਕਦੇ ਥੱਲੇ,ਬੇਚੈਨ ਹੋਈ ਘੁੰਮ ਰਹੀ ਸੀ।
ਐਨੇ ਨੂੰ ਹੇਠਾਂ ਤੋਂ ਕੁਝ ਟੁੱਟਣ ਦੀ ਆਵਾਜ਼ ਆਈ ਅਰੁਣਾ ਭੱਜ ਕੇ ਹੇਠਾਂ ਗੲੀ,ਦੇਖਿਆ ਕਿ ਸਿਮੀ ਫਰਸ਼ ਤੇ ਪੋਚਾ ਲਗਾ ਰਹੀ ਏ,ਉਸ ਤੋਂ ਕੱਚ ਦੇ ਦੋ ਗਲਾਸ ਫਰਸ਼ ਤੇ ਡਿੱਗਣ ਬਾਅਦ ਟੁੱਟ ਗੲੇ ਸਨ।ਅਰੁਣਾ ਤਪੀ ਤਾਂ ਪਹਿਲਾਂ ਹੀ ਪਈ ਸੀ ਉਸਨੇ ਸਿੰਮੀ ਨੂੰ ਬੜੇ ਗੁੱਸੇ ਨਾਲ ਕਿਹਾ ਭੰਨ ਦਿੱਤੇ ਗਲਾਸ,ਪਤਾ ਕਿੰਨੇ ਮਹਿੰਗੇ ਸੀ,ਦੇਖ ਕੇ ਕੰਮ ਕਰ ਲੈ ਅੰਨੀ ਏ ਤੂੰ, ਸਿਮੀ ਨੇ ਕਿਹਾ ਸੌਰੀ ਦੀਦੀ ਗ਼ਲਤੀ ਹੋ ਗਈ,ਅਤੇ ਪੋਚਾ ਲਗਾਉਣ ਲੱਗੀ,
ਸਿਮੀ ਦੀ ਮਾਂ ਗੋਲੋ ਨੇ ਜੋ ਦੂਸਰੇ ਪਾਸੇ ਸਫ਼ਾਈ ਕਰ ਰਹੀ ਸੀ ਆ ਕੇ ਸਿਮੀ ਨੂੰ ਝਿੜਕਾਂ ਦਿੱਤੀਆਂ ਅਤੇ ਅਰੁਣਾ ਨੂੰ ਕਿਹਾ ਕੋਈ ਨਾ ਧੀਏ ਨਿਆਣੀ ਆ ਗਲਾਸ ਰਸਤੇ ਚ ਪੲੇ ਸੀ ਪਤਾ ਨਹੀਂ ਲੱਗਿਆ ਹੋਣਾ ਮੈਂ ਗਲਾਸਾਂ ਦੇ ਪੈਸੇ ਕਟਵਾ ਦੇਵਾਂਗੀ,ਹਿਸਾਬ ਵੇਲ਼ੇ ਪੈਸੇ ਲੈਣ ਸਮੇਂ।ਅਰੁਣਾ ਗੁੱਸੇ ਵਿੱਚ ਰਿਝਦੀ ਹੋਈ ਕਮਰੇ ‘ਚ’ ਚਲੀ ਗਈ।
ਸਿਮੀ ਅੱਠਵੀਂ ਕਲਾਸ ਵਿੱਚ ਪੜਦੀ ਗਰੀਬ ਪਰਿਵਾਰ ਦੀ ਕੁੜੀ ਸੀ ਜੋ ਅੱਜ ਅੈਤਵਾਰ ਹੋਣ ਕਾਰਨ ਆਪਣੀ ਮਾਂ ਦੇ ਕੰਮ ਵਿੱਚ ਹੱਥ ਵਟਾਉਣ ਬਾਣੀਆ ਦੇ ਘਰ ਆਈ ਸੀ। ਸਿਮੀ ਲਗਾਤਾਰ ਨੀਵੀਂ ਪਾ ਮਾਸੂਮੀਅਤ ਚਿਹਰੇ ਤੇ ਲਮਕਾ ਪੋਚਾ ਲਗਾ ਰਹੀ ਸੀ,ਅਰੁਣਾ ਫੋਨ ਤੇ ਗੱਲ ਕਰਦੀ ਕਰਦੀ ਲੱਗੇ ਪੋਚੇ ਵਿੱਚੋਂ ਦੀ ਦੁਵਾਰਾ ਛੱਤ ਤੇ ਚਲੀ ਗਈ।ਸਿਮੀ ਕੁਸ਼ ਬੋਲੀ ਨਹੀਂ ਅਤੇ ਚੁੱਪ ਕਰਕੇ ਦੁਵਾਰੇ ਫੇਰ ਪੋਚਾ ਲਾ ਕੇ ਫਰਸ਼ ਸਾਫ ਕਰਨ ਲੱਗੀ ਪਈ।ਉਸਨੇ ਅਰੁਣਾ ਨੂੰ ਅਸਾਈਨਮੈਂਟ ਬਾਰੇ ਫੋਨ ਤੇ ਗੱਲ ਕਰਦੀ ਨੂੰ ਸੁਣ ਲਿਆ,ਅਤੇ ਸਾਰੀ ਗੱਲਬਾਤ ਸਮਝ ਗਈ, ਸਿਮੀ ਨੇ ਪੋਚਾ ਲਾਉਂਦੀ ਲਾਉਦੀਂ ਨੇ ਅਰੁਣਾ ਨੂੰ ਆਵਾਜ਼ ਲਗਾਈ ਅਰੁਣਾ ਦੀਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ