ਵੀਹ ਸਾਲ ਪੁਰਾਂਣੀ ਗੱਲ ਹੈ ਮੈੰ ਉਦੋੰ ਗੜਸ਼ੰਕਰ ਲਾਗੇ ਖਾਦ ਫ਼ੈਕਟਰੀ ਚ ਅਕਾਊੰਟੈੰਟ ਦੀ ਨੌਕਰੀ ਕਰਦਾ ਸਾਂ।ਸਾਡੇ ਦਫਤਰ ਵਿੱਚ ਗੁਰਨਾਮ ਸਿੰਘ ਟਾਈਪਿਸਟ ਲੱਗਾ ਹੋਇਆ ਸੀ ਜੋ ਮਿਲਟਰੀ ਦਾ ਰਿਟਾਇਰ ਸੂਬੇਦਾਰ ਸੀ।ਉਸ ਨੇ ਆਪਣੀ ਘਰ ਗ੍ਰਹਿਸਤੀ ਦੀ ਇਕ ਬਾਤ ਪਾਈ ਸੀ ਜੋ ਅਜੋਕੇ ਮਾਹੌਲ ਤੇ ਵੀ ਢੁਕਦੀ ਹੈ।
ਜਦੋੰ ਗੁਰਨਾਮ ਸਿੰਘ ਨੌਕਰੀ ਕਰਦਾ ਸੀ ਉਹਦੀ ਘਰਵਾਲੀ ਅਤੇ ਬੱਚੇ ਪਿੰਡ ਸਾਂਝੇ ਟੱਬਰ ਚ ਰਹਿੰਦੇ ਸਨ। ਇਕ ਦਿਨ ਪਿੰਡੋੰ ਚਿੱਠੀ ਮਿਲੀ ਕਿ ਉਸਦੀ ਘਰਵਾਲੀ ਜੁਆਕਾਂ ਨੂੰ ਲੈਕੇ ਪੇਕੇ ਵਗ ਗਈ ਹੈ। ਗੁਰਨਾਮ ਨੂੰ ਸਮਝ ਨੀ ਸੀ ਲੱਗ ਰਹੀ ਕਿ ਐਸੀ ਕੀ ਗੱਲ ਹੋ ਗਈ ਜੋ ਉਹਦੀ ਤੀਵੀੰ ਉਹਨੂੰ ਦੱਸੇ ਬਗੈਰ ਹੀ ਪੇਕੇ ਜਾ ਬੈਠੀ।
ਖੈਰ ਉਹ ਹਫ਼ਤੇ ਦੀ ਛੁੱਟੀ ਲੈਕੇ ਪਿੰਡ ਆ ਗਿਆ ਉੱਥੇ ਪਤਾ ਲੱਗਾ ਕਿ ਉਹਦੇ ਦੋਵੇੰ ਭਰਾ ਭਰਜਾਈਆਂ ਨੇ ਸਾਰੀ ਜਾਇਦਾਦ ਹੜੱਪਣ ਲਈ ਬੇਬੇ ਬਾਪੂ ਨੂੰ ਆਪਣੇੰ ਹੱਥਾਂ ਚ ਕਰ ਲਿਆ ਸੀ ਤੇ ਉਹਦੀ ਘਰਵਾਲ਼ੀ ਤੇ ਗਹਿਣੇ ਚੋਰੀ ਕਰਨ ਦਾ ਇਲਜ਼ਾਮ ਲਾਕੇ ਘਰੋੰ ਕੱਢ ਦਿੱਤਾ ਸੀ। ਬਾਪੂ ਨੇ ਉਹਨੂੰ ਸਾਫ਼ ਲਫਜ਼ਾਂ ‘ਚ ਆਖ ਦਿੱਤਾ ਕਿ ਉਹ ਆਪਣੇ ਟੱਬਰ ਦੇ ਵੱਖਰਾ ਰਹਿਣ ਦਾ ਪ੍ਰਬੰਧ ਕਰ ਲਵੇ ਘਰ ਦੀ ਜਾਇਦਾਦ ਚੋੰ ਉਹਨੂੰ ਫੁੱਟੀ ਕੌਡੀ ਨੀ ਮਿਲਣੀ।ਗੁਰਨਾਮ ਨੇ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਲੈਕੇ ਆਪਣਾਂ ਹਿੱਸਾ ਲੈਣ ਲਈ ਬੇਬੇ ਬਾਪੂ ਤੇ ਬਥੇਰਾ ਜ਼ੋਰ ਪਾਇਆ ਪਰ ਉਹਨਾੰ ਤੇ ਭੋਰਾ ਅਸਰ ਨਾਂ ਹੋਇਆ।
ਹਾਰਕੇ ਗੁਰਨਾਮ ਨੇ ਵਿਦੇਸ਼ ਵਸਦੇ ਆਪਣੇ ਦੋਸਤ ਗੁਰਦੀਪ ਨਾਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ