More Punjabi Kahaniya  Posts
ਖੇਤ ਬਨਾਮ ਖਿੜਕੀ


ਮਿੰਨੀ ਕਹਾਣੀ – ਖੇਤ ਬਨਾਮ ਖਿੜਕੀ
ਰਮਨ ਜੋ ਕਿ ਖੇਤਾਂ ਵਿੱਚ ਰਹਿਣ ਵਾਲਾ, ਪੇੜ ਪੌਦਿਆਂ ਨੂੰ ਪਿਆਰ ਕਰਨ ਵਾਲਾ ਇੱਕ ਆਮ ਇਨਸਾਨ ਹੈ, ਇੱਕ ਦਿਨ ਅਚਾਨਕ ਬਹੁਤ ਬਿਮਾਰ ਹੋ ਗਿਆ |ਪਿੰਡ ਦੀ ਡਿਸਪੈਂਸਰੀ ਤੋਂ ਦਵਾਈ ਲਈ ਪਰ ਕੁਝ ਫਰਕ ਨਾ ਪਿਆ ਤਾਂ ਮਜਬੂਰਨ ਸ਼ਹਿਰ ਦੇ ਹਸਪਤਾਲ ਪਹੁੰਚਿਆ | ਜਾਂਚ ਪੜਤਾਲ ਤੋਂ ਬਾਅਦ ਡਾਕਟਰ ਨੇ ਰਮਨ ਨੂੰ ਦਾਖਲ ਹੋਣ ਦੀ ਸਲਾਹ ਦਿੱਤੀ | ਦਰਦ ਤੋਂ ਪ੍ਰੇਸ਼ਾਨ ਹੋਣ ਕਾਰਨ ਤੁਰੰਤ ਇਲਾਜ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ | ਪਹਿਲੇ ਦੋ ਦਿਨ ਦਵਾਈਆਂ ਦੇ ਨਸ਼ੇ ਤੇ ਦਰਦ ਤੋਂ ਨਿਜ਼ਾਤ ਮਿਲਣ ਕਾਰਨ ਬਹੁਤ ਵਧੀਆ ਜਾਪੇ | ਪਰ ਫਿਰ ਸ਼ੁਰੂ ਹੋਇਆ ਮਾਨਸਿਕ ਪੀੜਾ ਦਾ ਦੌਰ | ਅਜਿਹਾ ਇਨਸਾਨ ਜੋ ਖੁੱਲੇ ਖੇਤਾਂ ਵਿੱਚ ਰਹਿਣ ਦਾ ਆਦੀ ਸੀ, ਘਰ ਵਿੱਚ ਲਗਾਏ ਆਪਣੇ ਬੂਟਿਆਂ ਦੀ ਖੇਤਾਂ ਚ ਖੜੀ ਪੱਕੀ ਕਣਕ ਦੇ ਖਿਆਲ ਉਸਦੇ ਦਿਮਾਗ ਵਿੱਚ ਘੁੰਮਣ ਲੱਗੇ | ਜਦੋਂ ਵੀ ਡਰਿਪ ਵਾਲੀ ਸੂਈ ਤੋਂ ਵੇਹਲਾ ਹੁੰਦਾ ਤਾਂ ਝੱਟ ਖਿੜਕੀ ਕੋਲ ਜਾ ਕੇ ਖੜਾ ਹੋ ਜਾਂਦਾ ਤੇ ਬਾਹਰ ਉਡਦੇ ਪਰਿੰਦਿਆਂ ਨੂੰ ਦੇਖਣ ਲੱਗਦਾ |
ਇੱਕ ਦਿਨ ਦੁਪਹਿਰ ਦਾ ਸਮਾਂ ਸੀ ਤਾਂ ਰਮਨ ਨੂੰ ਨੀਂਦ ਦੀ ਝਪਕੀ ਆ ਗਈ | ਝਪਕੀ ਵਿੱਚ ਉਸਨੇ ਇੱਕ ਸੋਹਣਾ ਸੁਫਨਾ ਦੇਖਿਆ ਕਿ ਉਹ ਆਪਣੇ ਖੇਤਾਂ ਦੇ ਐਨ ਵਿਚਕਾਰ ਖੜਾ ਹੈ , ਪੱਕੀ ਸੋਨੇ ਰੰਗੀ ਕਣਕ ਲਹਿਰਾ ਰਹੀ ਹੈ , ਪੰਛੀ ਉੱਡ ਰਹੇ ਹਨ ਤੇ ਇੱਕ ਸੋਹਣੀ ਛੋਟੀ ਜਿਹੀ ਚਿੜੀ ਆ ਕੇ ਉਸਦੇ ਖੱਬੇ ਹੱਥ ਤੇ ਬੈਠ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)