ਅੱਜ ਸਵੇਰੇ ਜਦੋ ਮੈ ਉਠਿਆ ਤਾ ਹਮੇਸ਼ਾ ਵਾਂਗੂ ਮੇਰੀ ਨਜ਼ਰ ਬਾਹਰ ਪਏ ਗੇਂਦੇ ਦੇ ਬੂਟੇ ਤੇ ਪਈl ਮੇਰਾ ਪਹਿਲਾ ਕੰਮ ਹੁੰਦਾ ਦਿਨ ਦਾ ਕੇ ਇਹਨਾਂ ਨੂੰ ਪਾਣੀ ਪਾਉਣਾ l ਇਸ ਦਾ ਵੀ ਇਕ ਕਾਰਨ ਆ (ਨਾਂ ਕੇ ਵਹਿਮ ) ਉਹ ਇਹ ਕੇ ਹਮੇਸ਼ਾ ਆਪਦੇ ਦਿਨ ਦੀ ਸ਼ੁਰੂਆਤ ਪ੍ਰਕਿਰਤੀ ਤੋਂ ਕਰੋ ਜਿਸ ਤੋਂ ਹਰ ਉਤਪਤੀ ਦੀ ਰਚਨਾ ਹੁੰਦੀ ਆ l(ਜਿਵੇੰ ਗੁਰੂ ਸਾਹਿਬ ਨੇ ਕਿਹਾ ਕੇ “ਪਹਿਲਾ ਪਾਣੀ ਜਿਓ ਹੈ, ਪਵਨ ਗੁਰੂ ਪਾਣੀ ਪਿਤਾ l “)
ਇਸ ਨਾਲ ਥੋਡੇ ਮਨ ਨੂੰ ਬੜਾ ਸਕੂਨ ਆਵੇਗਾ ਜਿਵੇੰ ਮਾਂ ਦੀ ਗੋਦੀ ਵਿਚ ਬੈਠ ਕੇ ਆਉਂਦਾ, ਜਿਵੇੰ ਜੱਟ ਸਵੇਰੇ ਉੱਠ ਕੇ ਬਰਸੀਨ ਨੂੰ ਹੱਥ ਲਾਉਂਦਾ ਅਤੇ ਆਪਦੀ ਫ਼ਸਲ ਨਿਹਾਰਦਾ, ਦਿਹਾੜੀਦਾਰ ਬੰਦਾ ਆਪਦੇ ਸੰਦਾ ਨੂੰ ਨਿਹਾਰਦਾ ਅਤੇ ਸੁਆਣੀ ਆਪਦਾ ਚੁੱਲ੍ਹਾ ਚੌਕਾ ਅਤੇ ਮਧਾਣੀ ਸਵਾਰਦੀ ਆ l ਏਨਾ ਸਾਰੇ ਵਰਤਾਰਿਆ ਦਾ ਇੱਕੋ ਈ ਅੰਸ਼ ਹੁੰਦਾ ਕੇ ਭਾਈ ਜੋ ਅਸੀਂ ਆਪਦੇ ਰੈਣ ਬਸੈਰੇ ਲਈ ਕਰਦੇ ਆ ਉਸ ਵਿਚ ਬਰਕਤ ਰਹੇ l
ਹੁਣ ਆਪਾ ਗੱਲ ਕਰਦੇ ਆ ਮੇਰੀ ਹੱਡ ਬੀਤੀ ਦੀ ਜੋ ਇਸ ਵਾਰਤਾਰੇ ਨਾਲ ਜੁੜੀ ਹੈ l ਇਸ ਗੇਂਦੇ ਦੇ ਪੌਦੇ ਵੱਲ ਦੇਖਦਿਆਂ ਮੈਨੂੰ ਇਸ ਦਾ ਬਚਪਨ ਯਾਦ ਆਇਆ ਕੇ ਜਦੋ ਮੈ ਇਸ ਨੂੰ ਲੈ ਕੇ ਆਇਆ ਸੀ l ਮੇਰੇ ਨਾਲ ਦਾ ਗੁਆਂਢੀ ਜੋ ਹਿੰਦੂ ਵੀਰ ਹੈ ਅਤੇ ਜਿਸਦਾ ਪਿਛੋਕੜ ਸ੍ਰੀ ਲੰਕਾ ਤੋਂ ਹੈ ਮੇਰਾ ਬੜਾ ਅੱਛਾ ਮਿੱਤਰ ਹੈ l ਸੋ ਗੱਲ ਪਿਛਲੇ ਸਾਲ ਦੀ ਹੈ l ਮੈ ਦੇਖਿਆ ਕੇ ਉਹ ਸਵੇਰੇ ਉੱਠ ਕੇ ਆਪਦੀ ਦੋ ਮੰਜ਼ਿਲੇ ਘਰ ਤੋਂ ਆਪਦੀ ਗੜਬੀ ਵਿੱਚੋ ਸੂਰਜ ਨੂੰ ਪੂਰਬ ਵੱਲ ਮੂੰਹ ਕਰਕੇ ਪਾਣੀ ਦੇਂਦਾ ਸੀ l ਵੈਸੇ ਵਾਰਤਾਰਾ ਤਾ ਮੈ ਸਮਝ ਗਿਆ ਸੀ ਬਾਕੀ ਹਰ ਬੰਦੇ ਦਾ ਆਪਣਾ ਵਿਸ਼ਵਾਸ ਹੁੰਦਾ ਜਿਸ ਨੂੰ ਆਪਣਾ ਤੋੜਨ ਦਾ ਕੋਈ ਹੱਕ ਨੀ ਹੁੰਦਾ l ਕੁੱਛ ਦਿਨ ਮੈ ਦੇਖਿਆ ਤੇ ਇਕ ਦਿਨ ਮੇਰੇ ਦਿਮਾਗ ਵਿਚ ਇਕ ਯੁਗਤ ਜਾਂ ਓਹੀ ਜੱਟਕੀ ਹਰਕਤ ਸੁੱਝੀ ਜਿਸ ਪਿੱਛੇ ਸਕੂਲ ਚ ਪੜ੍ਹਾਈ ਪਿੱਛੇ ਘੱਟ ਤੇ ਹੱਸਣ ਪਿੱਛੇ ਵੱਧ ਜੁਤੀਆਂ ਪੈਂਦੀਆਂ ਸੀ l
ਆਪਾ ਇਕ ਬਾਲਟੀ ਲਈ ਤੇ ਜਿਥੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ