ਅਸਲ ਦੋਸ਼ੀ
ਅੱਜ ਉਹ ਆਜ਼ਾਦ ਹੋ ਗਿਆ ਸੀ ਸਾਰੇ ਫ਼ਿਕਰਾਂ ਤੋਂ ….ਉਨ੍ਹਾਂ ਫ਼ਿਕਰਾਂ ਤੋਂ ਜਿਨ੍ਹਾਂ ਦੀ ਭਾਰੀ ਪੰਡ ਉਹ ਪਿਛਲੇ ਛੇ ਮਹੀਨਿਆਂ ਤੋਂ ਚੁੱਕ ਜ਼ਿੰਦਗੀ ਦੀ ਗੱਡੀ ਨੂੰ ਧੱਕਾ ਦੇ ਰਿਹਾ ਸੀ । ਅੱਜ ਨਾ ਉਸਨੂੰ ਦੋ ਡੰਗ ਦੀ ਰੋਟੀ ਦਾ ਫ਼ਿਕਰ ਸੀ , ਨਾ ਬੈਂਕ ਦੀਆਂ ਕਿਸ਼ਤਾਂ ਦਾ ਫ਼ਿਕਰ , ਨਾ ਹੀ ਬੁੱਢੀ ਮਾਂ ਦੀ ਦਵਾਈ ਦਾ ਅਤੇ ਨਾ ਹੀ ਬੱਚਿਆਂ ਦੀਆਂ ਕਾਪੀਆਂ ਕਿਤਾਬਾਂ ਦਾ ਚੇਤਾ ਸੀ ।ਉਹ ਅਡੋਲ ਪਿਆ ਸੀ ਰੂਹ ਦਾ ਪੰਛੀ ਕਦੋਂ ਦਾ ਉਡਾਰੀ ਮਾਰ ਗਿਆ ਸੀ ।ਘਰ ਵਿੱਚ ਚੀਕ ਚਿਹਾੜਾ ਮਚਿਆ ਹੋਇਆ ਸੀ , ਉਸਦੀ ਪਤਨੀ ਦਾ ਰੋ ਰੋ ਬੁਰਾ ਹਾਲ ਹੋ ਗਿਆ ਸੀ , ਬੱਚੇ ਡੈਂਬਰੇ ਡੈਂਬਰੇ ਇੱਧਰ ਉੱਧਰ ਵੇਖ ਰਹੇ ਸਨ , ਬੁੱਢੀ ਮਾਂ ਪੱਥਰ ਹੋ ਗਈ ਜਾਪਦੀ ਸੀ । ਸਾਰੇ ਜਸਪਾਲ ਦੀ ਜ਼ਿੰਦਾਦਿਲੀ ਦੀਆਂ ਗੱਲਾਂ ਕਰਦੇ ਹੋਏ ਕਹਿ ਰਹੇ ਸਨ ਅਜਿਹਾ ਕੀ ਹੋ ਗਿਆ ਜਿਸ ਨੇ ਜਸਪਾਲ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਦੌਰਾ ਵੀ ਅਜਿਹਾ ਜਿਸ ਨੇ ਜਸਪਾਲ ਦੀ ਜਾਨ ਹੀ ਲੈ ਲਈ । ਪਰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤਾਂ ਮਰਨ ਵਾਲਾ ਨਾਲ਼ ਹੀ ਲੈ ਗਿਆ ਸੀ …..ਮਾਰਚ ਮਹੀਨੇ ਕੋਰੋਨਾ ਨਾਂ ਦੀ ਭਿਆਨਕ ਬਿਮਾਰੀ ਕਾਰਨ ਲਾਕ ਡਾਊਨ ਹੋ ਗਿਆ ਸੀ , ਜ਼ਿੰਦਗੀ ਠਹਿਰ ਗਈ ਜਾਪਦੀ ਸੀ , ਸਭ ਕਾਰੋਬਾਰ ਠੱਪ ਹੋ ਗਏ ਸਨ । ਜਸਪਾਲ ਜੋ ਕਿ ਆਟੋ ਰਿਕਸ਼ਾ ਚਲਾਉਂਦਾ ਸੀ ਉਸ ਦੇ ਜੀਵਨ ਦੀ ਗੱਡੀ ਹੁਣ ਤੱਕ ਵਧੀਆ ਰਿੜ੍ਹ ਰਹੀ ਸੀ ,ਇਕਦਮ ਰੁਕ ਗਈ ਲੱਗਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ