“ਕਦਰਾਂ ਕੀਮਤਾਂ ਦੇ ਵੇਲੇ”
ਇਹ ਗੱਲ ਸੱਚ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਵਾਪਰੀ ਕਿਸੇ ਵੀ ਘਟਨਾ ਨੂੰ ਵੇਖਕੇ ਹਮਦਰਦ ਬਣਨ ਦੀ ਬਜਾਏ ਅਣਗੌਲਿਆਂ ਕਰਕੇ ਲੰਘ ਜਾਂਦੇ ਹਾਂ। ਆਪਾਂ ਸਭ ਜਾਣਦੇ ਹਾਂ ਕਿ ਅਜੇਹਾ ਹੁਣ ਇਹ ਕਿਉਂ ਹੋਣ ਲੱਗ ਗਿਆ ਹੈ। ਕਿਉਂਕਿ ਕੋਈ ਸਮਾਂ ਸੀ ਜਦ ਸਮਾਜਿਕ ਕਦਰਾਂ ਕੀਮਤਾਂ ਹੋਇਆ ਕਰਦੀਆਂ ਸਨ।ਉਦੋਂ ਲੋਕ ਦਿਲੋਂ ਇਕ ਦੂਜੇ ਦਾ ਦੁੱਖ ਵੰਡਾਇਆ ਕਰਦੇ ਸੀ।
ਪਹਿਲਾਂ ਪਿੰਡਾਂ ਵਿਚਲੇ ਝਗੜੇ ਪੰਚਾਇਤਾਂ ਆਪ ਹੀ ਨਵੇੜ ਲਿਆ ਕਰਦੀਆਂ ਸਨ।ਮੈਂ ਤੁਹਾਡੇ ਨਾਲ ਅਪਣੇ ਬਚਪਨ ਦੀ ਗੱਲ ਸਾਂਝੀ ਕਰਦਾ ਹਾਂ ਕਿ ਮੇਰੇ ਪਿੰਡ ਇਕ ਵਾਰ ਰੌਲਾ ਪੈ ਗਿਆ ਕਿ ਸਰਪੰਚ ਦੇ ਵੇਹੜੇ ਵਿੱਚ ਲੋਕ ਇਕੱਠੇ ਹੋਏ ਹੋਏ ਹਨ।ਪਤਾ ਨੀ ਕੀ ਹੋਇਆ ਹੈ।ਬਸ ਫੇਰ ਕੀ ਸੀ, ਜਿਸ ਨੂੰ ਵੀ ਪਤਾ ਲਗਦਾ ਸਰਪੰਚ ਦੇ ਵੇਹੜੇ ਵੱਲ ਦੌੜਿਆ ਜਾਵੇ। ਅੱਗੇ ਜਾਕੇ ਕੀ ਵੇਖਿਆ ਕਿ ਪਿੰਡ ਦੇ ਹੀ ਦੋ ਮੁੰਡੇ ਧੁੱਪ ਵਿੱਚ ਖੜੇ ਕੀਤੇ ਹੋਏ ਸਨ ਅਤੇ ਗਰਮੀ ਦਾ ਮਹੀਨਾਂ ਸੀ ਪਸੀਨੇ ਨਾਲ ਬੁਰਾ ਹਾਲ ਹੋਇਆ ਪਿਆ ਸੀ। ਏਨੇ ਨੂੰ ਇਕ ਦੇ ਪਿਉ ਨੇ ਆਉਦਿਆਂ ਹੀ ਜੁੱਤੀ ਖੋਲ ਅਪਣੇ ਮੁੰਡੇ ਦਾ ਕਟਾਪਾ ਕਰਨਾ ਸੁਰੂ ਕਰ ਦਿੱਤਾ, ਬਸ ਫੇਰ ਕੀ ਸੀ ਮੋਹਤਬਰ ਬੰਦਿਆਂ ਨੇ ਉਹਨੂੰ ਬਾਹੋਂ ਫੜ ਮਸਾਂ ਹੀ ਬੱਚਿਆਂ ਨੂੰ ਕੁਟਣੋਂ ਹਟਾਇਆ। ਫਿਰ ਬੱਚਿਆਂ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ