ਮਨੀਲਾ – ਦੱਖਣੀ ਚੀਨ ਸਾਗਰ ਵਿਚ ਟਾਪੂ ‘ਤੇ ਗੈਰ-ਕਾਨੂੰਨੀ ਕਬਜ਼ੇ ਨੂੰ ਲੈ ਕੇ ਚੀਨ ਅਤੇ ਫਿਲੀਪੀਂਸ ਦਰਮਿਆਨ ਵਿਵਾਦ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਹੁਣ ਫਿਲੀਪੀਂਸ ਦੇ ਵਿਦੇਸ਼ ਮੰਤਰੀ ਟੇਡੀ ਲੋਕਸਿਨ ਜੂਨੀਅਨ ਨੇ ਟਵਿੱਟਰ ‘ਤੇ ਕੂਟਨੀਤਕ ਆਚਰਨ ਨੂੰ ਭੁੱਲਦੇ ਹੋਏ ਸਿੱਧਾ ਚੀਨ ਨੂੰ ਗਾਲ ਕੱਢ ਦਿੱਤੀ ਹੈ। ਉਨ੍ਹਾਂ ਨੇ ਚੀਨ ‘ਤੇ ਦੋਸਤੀ ਨਾ ਨਿਭਾਉਣ ਦਾ ਦੋਸ਼ ਲਾਉਂਦੇ ਹੋਏ ਆਖਿਆ ਕਿ ਚੀਨ ਨੂੰ ਤੁਰੰਤ ਟਾਪੂ ਨੂੰ ਛੱਡ ਕੇ ਵਾਪਸ ਪਰਤ ਜਾਣਾ ਚਾਹੀਦਾ ਹੈ। ਕੁਝ ਦਿਨ ਪਹਿਲਾਂ ਹੀ ਫਿਲੀਪੀਂਸ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤੇਤ੍ਰੇ ਨੇ ਆਖਿਆ ਸੀ ਕਿ ਚੀਨ ਨਾਲ ਜੰਗ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ।
ਫਿਲੀਪੀਂਸ ਦੀ ਅਪੀਲ ਨੂੰ ਭਾਅ ਨਹੀਂ ਦੇ ਰਿਹਾ ਚੀਨ
ਫਿਲੀਪੀਂਸ ਵਿਦੇਸ਼ ਮੰਤਰਾਲਾ ਨੇ ਸ਼ਨੀਵਾਰ ਚੀਨ ਸਾਹਮਣੇ ਅਪੀਲ ਕੀਤੀ ਸੀ ਕਿ ਸਾਡੇ ਟਾਪੂ ‘ਤੇ ਕਬਜ਼ਾ ਕੀਤੇ ਚੀਨੀ ਕੋਸਟਗਾਰਡ ਦੇ ਜਹਾਜ਼ ਫਿਲੀਪੀਂਸ ਦੇ ਜਹਾਜ਼ਾਂ ਨੂੰ ਪਰੇਸ਼ਾਨ ਕਰ ਰਹੇ ਹਨ। ਇਸ ਤੋਂ ਪਹਿਲਾਂ ਹੀ ਫਿਲੀਪੀਂਸ ਨੇ ਘਟੋ-ਘੱਟ ਦਰਜਨਾਂ ਵਾਰ ਚੀਨ ਸਾਹਮਣੇ ਇਸ ਟਾਪੂ ‘ਤੇ ਗੈਰ-ਕਾਨੂੰਨੀ ਕਬਜ਼ੇ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ ਪਰ ਹਰ ਵਾਰ ਦੇ ਵਾਂਗ ਚੀਨ ਨੇ ਇਸ ‘ਤੇ ਕੋਈ ਧਿਆਨ ਨਹੀਂ ਦਿੱਤਾ। ਚੀਨੀ ਵਿਦੇਸ਼ ਮੰਤਰਾਲਾ ਨੇ ਤਾਂ ਫਿਲੀਪੀਂਸ ਦੇ ਟਾਪੂ ਨੂੰ ਆਪਣੇ ਮੁਲਕ ਦਾ ਹਿੱਸਾ ਕਰਾਰ ਦਿੱਤਾ ਹੈ।
ਚੀਨ ‘ਤੇ ਭੜਕੇ ਫਿਲੀਪੀਂਸ ਦੇ ਵਿਦੇਸ਼ ਮੰਤਰੀ
ਫਿਲੀਪੀਂਸ ਦੇ...
...
Access our app on your mobile device for a better experience!