ਆਦਮੀ ਅਤੇ ਰਵੱਈਆ
ਇੱਕ ਬਾਦਸ਼ਾਹ ਕੋਲ ਕਾਫੀ ਹਾਥੀ ਸਨ। ਉਨ੍ਹਾਂ ਵਿੱਚ ਇੱਕ ਹਾਥੀ ਬਹੁਤ ਬਲਵਾਨ, ਸਮਝਦਾਰ ਤੇ ਆਗਿਆਕਾਰੀ ਸੀ। ਉਹ ਯੁੱਧ ਕਲਾ ਵਿੱਚ ਬਹੁਤ ਤੇਜ਼ ਸੀ। ਜਿਸ ਕਿਸੇ ਯੁੱਧ ਵਿੱਚ ਵੀ ਉਹ ਗਿਆ ਬਾਦਸ਼ਾਹ ਹਮੇਸ਼ਾ ਜਿੱਤ ਕੇ ਮੁੜਿਆ। ਬਾਦਸ਼ਾਹ ਨੂੰ ਉਹ ਹਾਥੀ ਬਹੁਤ ਪਿਆਰਾ ਸੀ।
ਸਮਾਂ ਗੁਜ਼ਰਿਆ ਤਾਂ ਇੱਕ ਵਕਤ ਐਸਾ ਆਇਆ ਕਿ ਉਹ ਹਾਥੀ ਬਿਮਾਰ ਪੈ ਗਿਆ। ਹੁਣ ਉਹ ਪਹਿਲਾਂ ਵਾਂਗ ਕੰਮ ਨਹੀਂ ਸੀ ਕਰ ਸਕਦਾ। ਬਾਦਸ਼ਾਹ ਹੁਣ ਉਸਨੂੰ ਲੜਾਈ ਵਿੱਚ ਵੀ ਲੈ ਕੇ ਨਹੀਂ ਸੀ ਜਾਂਦਾ।
ਇੱਕ ਦਿਨ ਉਹ ਸਰੋਵਰ ਵਿੱਚ ਪਾਣੀ ਪੀਣ ਲਈ ਉਤਰਿਆ ਤਾਂ ਚਿੱਕੜ ਵਿੱਚ ਉਸਦਾ ਪੈਰ ਧਸ ਗਿਆ। ਕਾਫੀ ਜ਼ੋਰ ਲਾਉਣ ਤੇ ਵੀ ਉਹ ਬਾਹਰ ਨਾ ਨਿਕਲ ਸਕਿਆ।
ਹਾਥੀ ਦੇ ਚਿੱਕੜ ਵਿੱਚ ਧਸਣ ਦੀ ਖਬਰ ਬਾਦਸ਼ਾਹ ਕੋਲ ਵੀ ਪਹੁੰਚੀ। ਬਾਦਸ਼ਾਹ ਸਮੇਤ ਕਾਫ਼ੀ ਲੋਕ ਇੱਕਠੇ ਹੋ ਕੇ ਹਾਥੀ ਨੂੰ ਕੱਢਣ ਦਾ ਜਤਨ ਕਰਦੇ ਰਹੇ ਪਰ ਸਭ ਬੇਕਾਰ।
ਭਲੇ ਵੇਲੇ ਨੂੰ ਗੌਤਮ ਬੁੱਧ ਵੀ ਉੱਧਰ ਨੂੰ ਘੁੰਮਦੇ ਹੋਏ ਨਿਕਲੇ ਤਾਂ ਬਾਦਸ਼ਾਹ ਤੇ ਉਸਦੇ ਅਹਿਲਕਾਰਾਂ ਨੇ ਮਹਾਤਮਾ ਬੁੱਧ ਨੂੰ ਆਪਣਾ ਮਾਰਗ ਦਰਸ਼ਨ ਲਈ ਬੇਨਤੀ ਕੀਤੀ।
ਬੁੱਧ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਤੇ ਬਾਦਸ਼ਾਹ ਨੂੰ ਸੁਝਾਅ ਦਿੱਤਾ ਕਿ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ