ਅਖੀਰ ਨੂੰ ਇੱਕ ਦਿਨ ਵੱਡੇ ਸਾਬ ਰਿਟਾਇਰ ਹੋ ਹੀ ਗਏ..ਜਾਂ ਏਦਾਂ ਆਖੋ ਕਰ ਦਿੱਤੇ ਗਏ..!
ਕੁਰਸੀ..ਦਫਤਰ..ਚਪੜਾਸੀ..ਕਾਰ..ਡਰਾਈਵਰ..ਸਲਾਮ..ਸਿਫਤਾਂ..ਸਲਾਹੁਤਾਂ..ਪ੍ਰੋਮੋਸ਼ਨਾਂ..ਸੁਖ ਸਹੂਲਤਾਂ..ਦੀਵਾਲੀ ਦੁਸਹਿਰੇ ਦੇ ਗਿਫ਼੍ਟ..ਸਾਰਾ ਕੁਝ ਹੀ ਬੱਸ ਇੱਕ ਝਟਕੇ ਨਾਲ ਅਹੁ ਗਿਆ-ਅਹੁ ਗਿਆ ਹੋ ਗਿਆ..!
ਸਬ ਤੋਂ ਵੱਧ ਤਕਲੀਫਦੇਹ ਸੀ..ਗੱਡੀ ਦਾ ਦਰਵਾਜਾ ਆਪ ਖੁਦ ਖੋਲ੍ਹਣਾ ਪੈਂਦਾ..!
ਰੇਸਟੌਰੈਂਟ..ਢਾਬੇ ਦੀ ਪੈਕਿੰਗ..ਹੋਰ ਨਿੱਕ ਸੁੱਕ..ਸਾਰਾ ਖਰਚਾ ਜੇਬੋਂ ਆਪ ਹੀ ਕਰਨਾ ਪੈਂਦਾ..!
ਆਪਣਾ ਬੈਗ ਵੀ ਆਪ ਖੁਦ ਹੀ ਚੁੱਕਣਾ ਪੈਂਦਾ..ਬਿੱਲ ਤਾਰਨ ਗਏ ਲਾਈਨ ਵਿਚ ਨੀਵੀਂ ਪਾ ਖਲੋਤੇ ਦਾ ਦਿਲ ਰੋਣ ਨੂੰ ਕਰਿਆ ਕਰੇ..!
ਨੌਕਰੀ ਦੌਰਾਨ ਇੱਕ ਗਲਤਫਹਿਮੀ ਪਾਲ ਰੱਖੀ ਸੀ..ਦਫਤਰ ਅਤੇ ਆਲਾ ਦਵਾਲਾ ਮੇਰੇ ਬਗੈਰ ਇੱਕ ਤਰਾਂ ਨਾਲ ਰੁੱਕ ਹੀ ਜਾਣਗੇ..ਕਿਓੰਕੇ ਸਭ ਤੋਂ ਅਕਲਮੰਦ ਤੇ ਮੈਂ ਹੀ ਮੰਨਿਆ ਜਾਂਦਾ ਸਾਂ..!
ਜਦੋਂ ਦਫਤਰ ਦਾ ਕੰਮ ਖੜੋ ਗਿਆ ਤਾਂ ਸਲਾਹਾਂ ਪੁੱਛਣ ਤੇ ਮੇਰੇ ਕੋਲ ਆਉਣਾ ਪਿਆ ਕਰਨਾ..!
ਪਰ ਏਨੇ ਦਿਨ ਲੰਘ ਗਏ ਕੋਈ ਵੀ ਤੇ ਨਹੀਂ ਸੀ ਆਇਆ..ਸਾਰਾ ਕੁਝ ਓੰਜ ਹੀ ਚਲਦਾ ਰਿਹਾ..ਸੁਵੇਰ ਦੀ ਸੈਰ ਵੇਲੇ..ਅਗਿਓਂ ਆਉਂਦਾ ਪੂਰਾਣਾ ਜੂਨੀਅਰ ਕਰਮਚਾਰੀ ਜਦੋਂ ਉਸਨੂੰ ਦੇਖ ਕੰਨੀਂ ਕੱਟ ਜਾਇਆ ਕਰਦਾ ਤਾਂ ਕਾਲਜੇ ਦਾ ਰੁਗ ਭਰਿਆ ਜਾਂਦਾ..!
ਕਦੀ ਕਦਾਈਂ ਅਤੀਤ ਵਿਚ ਹੰਢਾਈ ਅਫ਼ਸਰੀ ਜ਼ੋਰ ਪਾਉਂਦੀ ਤਾਂ ਪੂਰਾਣੇ ਦਫਤਰ ਗੇੜਾ ਮਾਰ ਆਉਂਦਾ..ਓਥੇ ਸਣੇ ਚਪੜਾਸੀ ਸਭ ਦੀ ਬੱਸ ਇਹੋ ਕੋਸ਼ਿਸ਼ ਹੁੰਦੀ ਕੇ ਇਹ ਹੁਣ ਇਹ ਛੇਤੀ ਹੀ ਇਥੋਂ ਚਲਾ ਜਾਵੇ..!
ਆਪਣੇ ਰਵਈਏ ਕਾਰਨ ਸਾਰਿਆਂ ਤੋਂ ਟੁੱਟ ਗਏ ਨੇ ਮਿਲਣਸਾਰ ਹੋਣ ਦੀ ਵੀ ਕੋਸ਼ਿਸ਼ ਜਿਹੀ ਕਰ ਕੇ ਦੇਖ ਲਈ..ਜਨਮ ਦਿਨ..ਵਿਆਹਾਂ..ਮੰਗਣੇ ਤੱਕ ਦੀਆਂ ਵਧਾਈਆਂ ਵੀ ਦੇ ਦੇ ਦੇਖ ਲਈਆਂ ਪਰ ਉਹ ਪਹਿਲਾਂ ਵਾਲੀ ਗੱਲ ਜਿਹੀ ਨਾ ਬਣਿਆ ਕਰੇ..!
ਧਾਰਮਿਕ ਹੋਣ ਦੀ ਨਾਕਾਮ ਕੋਸ਼ਿਸ਼ ਕਰਦਿਆਂ ਗੁਰੂਦੁਆਰੇ ਵੀ ਜਾਣਾ ਸ਼ੁਰੂ ਕੀਤਾ..ਪਰ ਅਤੀਤ ਵਿਚ ਵਜਦੇ ਸਲੂਟ ਅਤੇ ਵੱਡੀ ਪੁਜੀਸ਼ਨ ਵਾਲੇ ਸਿਜਦੇ ਜੋਦੜੀਆਂ ਦਿਮਾਗ ਵਿਚ ਕੁਝ ਹੋਰ ਵੜਨ ਹੀ ਨਹੀਂ ਸਨ ਦੀਆ ਕਰਦੇ..!
ਉਮੀਦ ਹੀ ਨਹੀਂ ਸੀ ਕੇ ਸਾਰਾ ਕੁਝ ਏਡੀ ਛੇਤੀ ਬਦਲ ਜਾਵੇਗਾ..!
ਇਸੇ ਸਾਰੇ ਚੱਕਰ ਵਿਚ ਵਾਲ ਡਾਈ ਕਰਨੇ ਵੀ ਭੁੱਲ ਗਿਆ..ਸ਼ੀਸ਼ੇ ਵਿਚ ਆਪਣਾ ਆਪ ਅਸਲੀਅਤ ਤੋਂ ਵੀ ਜਿਆਦਾ ਬੁੱਢਾ ਲੱਗਦਾ ਦੇਖ ਨਿਰਾਸ਼ਾ ਦੇ ਆਲਮ ਵਿਚ ਡੁੱਬਦਾ ਜਾਂਦਾ..!
ਫੇਰ ਘਰ ਵਾਲਿਆਂ ਤੇ ਹੀ ਅਫ਼ਸਰੀ ਥੌਪਣ ਦੀ ਕੋਸ਼ਿਸ਼ ਕਰ ਵੇਖੀ..ਰਿਟਾਇਰਮੈਂਟ ਵੇਲੇ ਮਿਲ਼ੀ ਰਕਮ ਦਾ ਲਾਲਚ ਵੀ ਦਿੱਤਾ..!
ਫੇਰ ਵੀ ਧੀਆਂ ਪੁੱਤ ਦੂਰ ਦੂਰ ਜਿਹੇ ਰਹਿਣ ਲੱਗੇ..ਦੋਹਤੇ ਪੋਤਰੀਆਂ ਵੀ ਫੋਕੀ ਅਫ਼ਸਰੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ