ਇਹ ਗੱਲ ਓਸ ਵੇਲੇ ਦੀ ਹੈ ਜਦ ਪੰਜਾਬ ਦੇ ਮਾੜੇ ਹਾਲਾਤਾਂ ਦੇ ਦਿਨ ਸਨ |
ਸਾਡੇ ਪਿੰਡ ਇੱਕ ਪੁਲਿਸ ਪਾਰਟੀ ਕਿਸੇ ਮੁੰਡੇ ਨੂੰ ਫੜਨ ਵਾਸਤੇ ਆਈ ਜਿਸ ਤੇ ਕੋਈ ਬਹੁਤਾ ਗੰਭੀਰ ਦੋਸ਼ ਤਾਂ ਨਹੀਂ ਸੀ | ਸਾਡੇ ਘਰ ਦੇ ਨੇੜੇ ਹੀ ਉਸਦਾ ਘਰ ਸੀ |
ਪੁਲਿਸ ਨੇ ਉਹ ਮੁੰਡਾ ਅੰਦਰੋਂ ਫੜ ਕੇ ਦਰਾਂ ਮੂਹਰੇ ਲੈ ਆਂਦਾ | ਏਨੇ ਨੂੰ ਉਨਾਂ ਦਾ ਕੋਈ ਸਬੰਧੀ ਬਾਪੂ ਜੀ ਨੂੰ ਵੀ ਸੱਦ ਕੇ ਲੈ ਗਿਆ ਉਹ ਮੈਂਬਰ ਪੰਚਾਇਤ ਵੀ ਸਨ | ਜਦ ਤੱਕ ਹੋਰ ਵੀ ਦੇਖਣ ਵਾਲੇ ਕਾਫੀ ਲੋਕ ਆ ਗਏ ਸਨ ਤੇ ਕੁੱਝ ਪੁਲਿਸ ਨੂੰ ਦੇਖ ਕੇ ਵੈਸੇ ਹੀ ਆ ਜਾਂਦੇ ਹਨ | ਜਦ ਬਾਪੂ ਜੀ ਉੱਥੇ ਆ ਗਏ ਤਾਂ ਉਹ ਮੁੰਡਾ ਕਹਿੰਦਾ “ਜੀ ਮੈਂਨੂੰ ਕੱਪੜੇ ਹੋਰ ਪਾ ਲੈਣ ਦਿਉ ਇਹ ਖਰਾਬ ਨੇ !” ਉਸ ਦੇ ਕੱਪੜਿਆਂ ਨੂੰ ਮਿੱਟੀ ਗੋਹਾ ਜਿਹਾ ਵੀ ਲੱਗਿਆ ਹੋਇਆ ਸੀ | ਥਾਣੇਦਾਰ ਤਾਂ ਨਾ ਬੋਲਿਆ ਪਰ ਬਾਪੂ ਜੀ ਨੇ ਕਹਿ ਦਿੱਤਾ “ਜਾ ਪਾ ਆ !” ਉਹ ਕੱਪੜੇ ਪਾਉਣ ਗਿਆ ਜਦ ਖਾਸਾ ਚਿਰ ਨਾ ਆਇਆ ਤਾਂ ਪੁਲਿਸ ਨੂੰ ਸ਼ੱਕ ਹੋਗੀ ਕਿ ਕਿਤੇ ਭੱਜ ਨਾ ਗਿਆ ਹੋਵੇ | ਜਦ ਦੁਬਾਰਾ ਅੰਦਰ ਦੇਖਿਆ ਤਾਂ ਉਹ ਵਾਕਿਆ ਈ ਭੱਜ ਚੁੱਕਿਆ ਸੀ ਉਸ ਦੇ ਘਰ ਨੂੰ ਮਗਰ ਵੀਹੀ ਤੇ ਵੀ ਇੱਕ ਛੋਟਾ ਜਿਹਾ ਗੇਟ ਸੀ |
ਫਿਰ ਥਾਣੇਦਾਰ ਲੋਹਾ ਲਾਖਾ ਹੋ ਕੇ ਬਾਪੂ ਜੀ ਨੂੰ ਕਹਿੰਦਾ “ਤੂੰ ਭਜਾਇਆ ਹੈ ਏਸ ਨੂੰ ਤੂੰ ਹੀ ਕੱਪੜੇ ਪਾਉਣ ਭੇਜਿਆ ਸੀ ?” ਬਾਪੂ ਜੀ ਕਹਿੰਦੇ “ਮੈਂ ਕਿਹੜਾ ਉਸ ਨੂੰ ਕਿਹਾ ਸੀ ਬਈ ਭੱਜ ਜਾਵੀਂ ਨਾ ਹੀ ਮੈਂਨੂੰ ਉਹਦੇ ਭੱਜ ਜਾਣ ਦੀ ਸ਼ੱਕ ਸੀ ਜੇ ਥੋਨੂੰ ਸ਼ੱਕ ਸੀ ਤੁਸੀਂ ਨਾ ਜਾਣ ਦਿੰਦੇ ! ਪਰ ਫਿਰ ਵੀ ਮੈਂ ਉਸ ਨੂੰ ਕੱਲ ਜਾਂ ਪਰਸੋਂ ਤੱਕ ਪੇਸ਼ ਕਰਵਾ ਦਿਆਂਗਾ ਐਂਵੇ ਡਰਦਾ ਭੱਜ ਗਿਆ ਹੋਣਾ !”
ਥਾਣੇਦਾਰ ਕਹਿੰਦਾ “ਮੈਂ ਬਹੁਤ ਅੜਬ ਸੁਭਾਅ ਦਾ ਹਾਂ ਮੈਂਨੂੰ ਸਹਿਗਲ ਸਹਿਗਲ ਕਹਿੰਦੇ ਨੇ ਤੇ ਮੇਰੇ ਵਾਰੇ ਚਾਹੇ ਜ਼ਿਲ੍ਹੇ ਦੇ ਕਿਸੇ ਵੀ ਸੀ ਆਈ ਏ ਸਟਾਫ਼ ਚੋਂ ਪਤਾ ਕਰ ਲਿਉ , ਮੈਂ ਤਾਂ ਹੁਣ ਏਨਾਂ ਦੇ ਡੰਗਰ ਖੋਲਾਂਗਾ !”
ਬਾਪੂ ਜੀ ਕਹਿੰਦੇ “ਥਾਣੇਦਾਰ ਸਾਬ ਡੰਗਰ ਖੋਲਣ ਵਾਲਾ ਇਹ ਨਵਾਂ ਕੰਮ ਨਾ ਕਰੋ ਇਹ ਏਡੀ ਗੱਲ ਨਹੀਂ ! ” ਥਾਣੇਦਾਰ ਜਦੇ ਹੀ ਚੌਂਕੀਦਾਰ ਨੂੰ ਕਹਿੰਦਾ “ਖੋਲ ਬਈ ਇਨ੍ਹਾਂ ਦੇ ਡੰਗਰ ਤੇ ਡੰਗਰ ਵੀ ਨੇੜੇ ਹੀ ਬੰਨੇ ਹੋਏ ਸਨ ?” ਜਦ ਚੌਂਕੀਦਾਰ ਡੰਗਰਾਂ ਦੇ ਨੇੜੇ ਨੂੰ ਹੋਇਆ ਤਾਂ ਬਾਪੂ ਜੀ “ਚੌਂਕੀਦਾਰ ਨੂੰ ਕਹਿੰਦੇ ਤੂੰ ਨਾ ਹੱਥ ਲਾਈਂ ਡੰਗਰਾਂ ਨੂੰ ! ” ਥਾਣੇਦਾਰ ਕਹਿੰਦਾ “ਜਦ ਮੈਂ ਕਹਿਨਾਂ ਖੋਲ ਤੂੰ ?” ਬਾਪੂ ਜੀ ਕਹਿੰਦੇ “ਏਹਨੂੰ ਗਰੀਬ ਬੰਦੇ ਨੂੰ ਕਾਹਨੂੰ ਵਿੱਚ ਫਸਾਉਨੇ ਓਂ ਜੇ ਖੋਲਣੇ ਨੇ ਆਪ ਖੋਲੋ ?” ਫਿਰ ਦੋ ਸਿਪਾਹੀ ਥਾਣੇਦਾਰ ਨੂੰ ਧੱਕ ਕੇ ਪਰੇ ਨੂੰ ਲੈ ਗੇ ਤੇ ਦੋ ਬਾਪੂ ਜੀ ਨੂੰ ਦੂਜੇ ਪਾਸੇ ਨੂੰ ਲਿਜਾ ਕੇ ਕਹਿੰਦੇ ਛੱਡੋ ਜੀ ਤੁਸੀਂ ਕਾਹਨੂੰ ਏਨਾਂ ਨਹੁੰ ਲੈਨੇ ਓਂ ਸਾਰਾ ਸਟਾਫ਼ ਵੀ ਨਵਾਂ ਹੀ ਆਇਆ ਹੁਣ | ਥਾਣੇਦਾਰ ਨੂੰ ਉਨਾਂ ਨੇ ਪਤਾ ਨੀ ਕੀ ਕਿਹਾ ਹੋਊਗਾ ਫਿਰ ਮੁੜ ਕੇ ਉੱਥੇ ਈ ‘ਕੱਠੇ ਹੋਗੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
wah wah kya rutba houu yr.bnde da