ਉੱਚੀ ਸੋਚ ਦੇ ਮਾਲਿਕ
ਅੱਜ ਜਦੋਂ ਕਰਤਾਰ ਜੀ ਘਰ ਆਉਣਗੇ ਤਾਂ ਮੈ ਗੱਲ ਕਰ ਹੀ ਲੈਣੀ ਏ ‘ਨਾਲੇ ਉਹਨਾਂ ਕੀ ਕਹਿਣਾ ਮੈਨੂੰ ਉਹ ਤਾਂ ਸਗੋਂ ਆਪ ਇੰਨਾਂ ਵਧੀਆਂ ਉਪਰਾਲਾ ਕਰ ਰਹੇ ਆਂ ।ਉਹਨਾਂ ਤਾਂ ਖੁਸ਼ ਹੋ ਜਾਣਾ ਕਿ ਮੇਰੇ ਕੋਲ ਵੀ ਕੋਈ ਗੁਣ ਹੈਗਾ ਆ ,ਬੱਚੇ ਵੀ ਮੇਰੇ ਤੇ ਮਾਣ ਕਰਨਗੇ ਕਿ ਸਾਡੀ ਮੰਮਾ ਵੀ ਕੋਈ ਘੱਟ ਨਹੀਂ ਆ ,ਮੈ ਤਾਂ ਭੁੱਲ ਹੀ ਬੈਠੀ ਸੀ ਕਿਵੇਂ ਮੈ ਗਿੱਧਿਆਂ ਦੀ ਰਾਣੀ ਹੋਇਆਂ ਕਰਦੀ ਸੀ ,ਸਕੂਲ ਤੋਂ ਕਾਲਜ ਤੱਕ ਮੈ ਪੂਰੀਆਂ ਮੱਲਾ ਮਾਰੀਆ ਸੀ ।ਜਗਦੀਪ ਤੋਂ ਬਿਨਾ ਯਾਨੀ ਕਿ ਮੇਰੇ ਤੋਂ ਬਿਨਾ ਤਾਂ ਗਿੱਧਾ ਅਧੂਰਾ ਹੋਇਆਂ ਕਰਦਾ ਸੀ ,ਮੈਨੂੰ ਅੱਜ ਵੀ ਯਾਦ ਏ ਜਦੋਂ ਇੱਕ ਵਾਰ ਮੈਨੂੰ ਬੁਖ਼ਾਰ ਹੋ ਗਿਆ ਸੀ ਤਾਂ ਮੇਰੇ ਸਕੂਲ ਨੂੰ ਕੀ ,ਗਿੱਧੇ ਵਾਲੀ ਮੈਡਮ ਤੇ ਸਾਰੀ ਟੀਮ ਕਿਵੇਂ ਮੇਰਾ ਹਾਲ -ਚਾਲ ਪੁੱਛਣ ਘਰ ਆਈ “ਅਖੇ ਸਾਰੇ ਜਲਦੀ ਠੀਕ ਹੋ ਲਈ ਆਖਣ ,ਜਿਵੇਂ ਮੈ ਜਾਣ ਕੇ ਮੰਜਾ ਮੱਲਿਆ ਹੋਵੇ ,ਪਰ ਮੈਨੂੰ ਤਾਂ ਸਗੋਂ ਆਪ ਕਾਹਲੀ ਪਵੇ ਕਿ ਮੈ ਕਿਤੇ ਗਿੱਧੇ ਦੀ ਪ੍ਰਤਿਯੋਗਤਾ ਵਿੱਚੋਂ ਰਹਿ ਹੀ ਨਾਂ ਜਾਂਵਾ ,ਪਰ ਸਾਰਿਆ ਨੇ ਮੈਨੂੰ ਇਹ ਅਹਿਸਾਸ ਕਰਾ ਦਿੱਤਾ ਕਿ ਮੈ ਗਿੱਧੇ ਦੀ ਸ਼ਾਨ ਹਾਂ ਤੇ ਗਿੱਧਾ ਮੇਰਾ ਮਾਣ ਏ ।ਗਿੱਧੇ ਵਿੱਚ ਮਿਲੇ ਇਨਾਮਾਂ ਨੇ ਤਾਂ ਸਾਰਾ ਘਰ ਹੀ ਭਰ ਦਿੱਤਾ ਸੀ ।ਛੋਟੇ ਹੁੰਦਿਆਂ ਤਾਂ ਸਾਰੇ ਹੱਸ ਕੇ ਤੋਰਦੇ ਇਨਾਮ ਮਿਲੇ ਤੇ ਖੁਸ਼ ਹੁੰਦੇ ,ਪਰ ਉਮਰ ਵੱਧਣ ਦੇ ਨਾਲ ਨਾਲ ਸਾਰਿਆ ਦਾ ਵਿਵਹਾਰ ਵੀ ਬਦਲਦਾ ਗਿਆ ,ਨਿੱਕੇ ਹੁੰਦਿਆਂ ਜਿੱਥੇ ਮੇਰੀ ਬੋਲੀ ਪਾਉਣ ਤੇ ਘਰ-ਦਿਆਂ ਵੱਲੋਂ ਆਪ ਵੀ ਤਾੜੀਆਂ ਮਾਰ ਮੇਰਾ ਸਾਥ ਦੇਣਾ ,ਉੱਥੇ ਵੱਡੇ ਹੋਣ ਤੇ ਮੈਨੂੰ ਗਿੱਧੇ ਤੋਂ ਵਰਜਿਆ ਜਾਣ ਲੱਗਾ ,ਕਿਸੇ ਦੇ ਸਾਹਮਣੇ ਬੋਲੀ ਪਾਉਣ ਲੱਗਦੀ ਤਾਂ ਮਾਂ ਅੱਖ ਦੀ ਘੂਰੀ ਨਾਲ ਰੋਕ ਦਿੰਦੀ ,ਜਿਵੇਂ ਮੈ ਕੋਈ ਗੁਨਾਹ ਕਰ ਰਹੀ ਹੋਵਾਂ ਤੇ ਏਦਾਂ ਹੌਲੀ -ਹੌਲੀ ਮੈ ਸਮਝ ਗਈ ਕਿ ਮੇਰਾ ਗਿੱਧਾ ਹੁਣ ਕਿਸੇ ਨੂੰ ਪਸੰਦ ਨਹੀਂ ਰਿਹਾ ,ਏਦਾਂ ਹੀ ਮੈਨੂੰ ਯਾਦ ਮੈ ਗਿੱਧੇ ਦੇ ਬਹੁਤ ਵੱਡੇ ਪੱਧਰ ਤੇ ਹੋਣ ਵਾਲੇ ਸਮਾਗਮਾਂ ਵਿੱਚ ਭਾਗ ਨਾਂ ਲੈ ਸਕੀ ,ਬੇਸ਼ਕ ਮੇਰੇ ਅਧਿਆਪਕ ਘਰ ਆ ਕੇ ਮੇਰੇ ਘਰ-ਦਿਆਂ ਨੂੰ ਸਮਝਾਉਂਦੇ ਰਹੇ ਕਿ ਜਗਦੀਪ ਤੋਂ ਬਿਨਾ ਗਿੱਧਾ ਅਧੂਰਾ ਏ ਤੇ ਉਹ ਬਹੁਤ ਵੱਡੇ ਮੁਕਾਮ ਤੇ ਜਾ ਸਕੇਗੀ ਜੇ ਤੁਸੀਂ ਅੱਜ ਉਸਦਾ ਸਾਥ ਦੇਵੋਗੇ ਤਾਂ ਪਰ ਨਹੀਂ ਛੋਟਿਆਂ ਹੁੰਦਿਆਂ ਤਾਂ ਠੀਕ ਸੀ ਪਰ ਹੁਣ ਜਵਾਨ ਧੀ ਏਦਾਂ ਸਟੇਜਾਂ ਤੇ ਨੱਚਦੀ ਚੰਗੀ ਨਹੀਂ ਲੱਗਦੀ ।ਆਖ ਉਸਦੀ ਤੇ ਗਿੱਧੇ ਦੀ ਸਾਂਝ ਸਦਾ ਲਈ ਤੋੜ ਦਿੱਤੀ ਗਈ ਤੇ ਉਸਤੋਂ ਬਾਅਦ ਵਿਆਹ ,ਬੱਚੇ ਤੇ ਘਰ ਦੀਆ ਹੋਰ ਜਿੰਮੇਵਾਰੀਆ ਵਿੱਚ ਰੁੱਝ ਗਈ ਤੇ ਵਿਦੇਸ਼ ਧਰਤੀ ਤੇ ਜਾ ਵੱਸੀ ਤੇ ਚੇਤਾ ਹੀ ਭੁੱਲ ਗਿਆ ਕਿ ਮੇਰੇ ਵੀ ਕੋਈ ਸ਼ੌਕ ਨੇ ਉਹ ਤਾਂ ਅੱਜ ਗਿੱਧੇ ਵਾਲ਼ੀਆਂ ਕੁੜੀਆਂ ਦੇ ਨਾਲ ਰਿਹਾਸਿਲ ਕਰਦਿਆਂ ਜਦ ਮੈ ਆਪ ਨੂੰ ਰੋਕ ਨਾਂ ਪਾਈ ਤੇ ਉਹਨਾਂ ਦਾ ਨਾਲ ਇਵੇਂ ਨੱਚੀ ਜਿਵੇਂ ਮੈ ਆਪਣੇ ਸਕੂਲ ,ਕਾਲਜ ਦੇ ਦਿਨਾਂ ਵਿੱਚ ਨੱਚਦੀ ਸੀ ,ਜੋ ਕਿ ਪਿਛਲੇ ਦੋ ਹਫ਼ਤਿਆਂ ਤੋਂ ਸਾਡੇ ਘਰ ਹਰ ਐਤਵਾਰ ਨੂੰ ਗਿੱਧੇ ਦੀ ਰਿਹਾਸਿਲ ਕਰ ਰਹੀਆਂ ਨੇ,ਘਰ ਕਾਫ਼ੀ ਖੁੱਲਾ ਤੇ ਵੱਡਾ ਹੋਣ ਕਾਰਨ ਮੇਰੇ ਪਤੀ ਨੇ ਉਹਨਾਂ ਨੂੰ ਇੱਥੇ ਹੀ ਆਪਣੀ ਤਿਆਰੀ ਕਰਨ ਲਈ ਹਾਮੀ ਭਰ ਦਿੱਤੀ ਸੀ ਤੇ ਨਾਲੇ ਮੇਰੀ ਬੇਟੀ ਤਾਂ ਭਾਗ ਲੈ ਰਹੀ ਸੀ ।ਤੇ ਹੋਰ ਕੀ ਮੇਰੇ ਪਤੀ ਤਾਂ ਆਪ ਏਸ ਪੰਜਾਬੀ ਸੱਭਿਆਚਾਰ ਮੇਲੇ ਦੇ ਪ੍ਰਧਾਨ ਦੀ ਜ਼ੁੰਮੇਵਾਰੀ ਨਿਭਾ ਰਹੇ ਨੇ ,ਇਸ ਵਿੱਚ ਬੱਚਿਆ ਤੋਂ ਲੈ ਮਾਪਿਆ ਦਾਦੇ ਦਾਦੀਆਂ ਵੀ ਭਾਗ ਲੈਣ ਗਏ ਤੇ ,ਸਭ ਤੋਂ ਵਿਸ਼ੇਸ਼ ਕਿ ਇਸ ਵਿੱਚ ਉਹ ਭੈਣਾਂ ਵੀ ਹਿੱਸਾ ਲੈ ਸਕਣਗੀਆ ਜੋ ਕਿ ਘਰ ਤੇ ਬੱਚੇ ਤੋਂ ਬਿਨਾ ਕਦੇ ਕੁਝ ਹੋਰ ਸੋਚ ਵੀ ਨਹੀਂ ਸਕਦੀਆਂ ਜਿਨਾ ਨੇ ਆਪਣੇ ਹੁਨਰਾਂ ਨੂੰ ਆਪਣੇ ਦਿਲ ਕਿਸੇ ਕੋਨੇ ਵਿੱਚ ਦਬਾ ਹੀ ਲਿਆ ਹੈ,ਸੋ ਇਹ ਤੀਆਂ ਦਾ ਮੇਲਾ ਹਰ ਤੀਵੀਂ ਦੀਆ ਰੀਝਾਂ ਦਾ ਮੇਲਾ ਹੋਵੇਗਾ ।ਤੇ ਕੱਲ ਜਦੋਂ ਮੈ ਸਾਰੀਆ ਕੁੜੀਆਂ ਦੇ ਨਾਲ ਗਿੱਧਾ ਪਾਇਆ ਤਾਂ ਸਭ ਹੈਰਾਨ ਹੋ ਗਈਆਂ ਤੇ ਮੈਨੂੰ ਉਹਨਾਂ ਨੇ ਮੇਰੇ ਹਾਣ ਦਿਆਂ ਸਾਥਣਾਂ ਨਾਲ ਗਿੱਧਾ ਪਾਉਣ ਦਾ ਸੁਝਾਅ ਦਿੱਤਾ ,ਦਿਲੋਂ ਤਾਂ ਮੈਨੂੰ ਸੁਝਾਅ ਚੰਗਾ ਲੱਗਾ ਪਰ ਜਿਵੇਂ ਆਪਣਾ ਫੈਸਲਾ ਆਪ ਨਾਂ ਪਹਿਲਾ ਕਰ ਸਕੀ ਨਾਂ ਸ਼ਾਇਦ ਹੁਣ ਤੇ ਅੱਗੇ ਤਾਂ ਕੀ ਪਤਾ ? “ਤੁਹਾਡੇ ਅੰਕਲ ਨੂੰ ਤਾਂ ਪੁੱਛ ਕੇ ਦੱਸਾਂਗੀ ,”ਅੰਕਲ ਨੇ ਤਾਂ ਮੰਨ ਜਾਣਾ ਉਹ ਤਾਂ ਆਪ ਸਾਰਿਆ ਨੂੰ ਉਤਸ਼ਾਹਿਤ ਕਰ ਰਹੇ ਨੇ ।ਤੇ ਕੁੜੀਆਂ ਵੱਲੋਂ ਮਿਲੇ ਹੌਸਲੇ ਨੇ ਮੈਨੂੰ ਮਨ ਹੀ ਮਨ ਰਾਜ਼ੀ ਕਰ ਲਿਆ ਸੀ ਤੇ ਹੁਣ ਮੈ ਬੱਸ ਆਪਣੇ ਪਤੀ ਕਰਤਾਰ ਜੀ ਦਾ ਇੰਤਜ਼ਾਰ ਹੀ ਕਰ ਰਹੀ ਸੀ ਕਦੋਂ ਉਹ ਘਰ ਆਸਣ ਤੇ ਕਦੋਂ ਮੈ ਆਪਣੇ ਗਿੱਧੇ ਦੇ ਭਾਗ ਦਾ ਖੁਲਾਸਾ ਕਰ ਸਕਾ ,ਕਿਤੇ ਐਵੇਂ ਗ਼ੁੱਸੇ ਹੀ ਨਾਂ ਹੋ ਜਾਣ ,ਗ਼ੁੱਸੇ ਕਿੳ ਸਗੋਂ ਖੁਸ਼ ਹੋਣਗੇ ਜੋ ਬਾਹਰ ਸਾਰਿਆ ਨੂੰ ਸਹਿਯੋਗ ਦੇ ਰਹੇ ਨੇ ,ਘਰ ਕਿੳ ਨਹੀਂ ,ਮਨ ਹੀ ਮਨ ਕਿਤੇ ਬੇਟਾ ਨਾਂ ਨਰਾਜ਼ ਹੋ ਜਾਵੇ ਕਿ ਮੰਮਾ ਕੀ ਕਰਨ ਲੱਗੇ ਹੋ ,ਨਹੀਂ ਨਹੀਂ ਉਹ ਨਹੀਂ ਹੋਵੇਗਾ”ਏਥੇ ਦਾ ਜੰਮ ਪਲ ਆ ,ਵਿਦੇਸ਼ੀ ਬੱਚੇ ਜ਼ਿਆਦਾ ਦਖਲਅੰਦਾਜੀ ਨਹੀਂ ਕਰਦੇ ,,ਹੋਰ ਸਾਕ ਸੰਬੰਧੀ ,ਲੋਕ ਤੇ ਪਤਾ ਨਹੀਂ ਕੌਣ -ਕੌਣ ਸਾਰੇ ਇਵੇਂ ਦਿਮਾਗ ਵਿੱਚ ਆ ਰਹੇ ਸੀ ,ਜਿਵੇਂ ਸਭ ਮੇਰੇ ਬਾਰੇ ਹੀ ਸੋਚ ਰਹੇ ਹੋਣ “ਚੱਲ ਛੱਡ ਤੂੰ ਖੁਸ਼ ਏ ਕਿ ਨਹੀਂ ਮੈ ਆਪਣੇ ਆਪ ਨੂੰ ਸਵਾਲ ਕੀਤਾ ।ਮੈ “ਮੈ ਤਾਂ ਬਹੁਤ ਬਹੁਤ ਖੁਸ਼...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ