ਅੱਜ ਸਵੇਰੇ ਕਣਕ ਦੇ ਡਰੰਮ ਭਰਨੇ ਸੀ ਤਾਂ ਅਸੀ ਘਰ ਦੋ ਦਿਹਾੜੀਦਾਰ ਲਗਾ ਗਏ, ਇੱਕ ਦਿਹਾੜੀਦਾਰ ਦੇ ਨਾਲ ਉਸਦਾ ਤੇਰਾਂ ਕੁ ਸਾਲ ਦਾ ਪੁੱਤ ਗੋਵਿੰਦ ਵੀ ਆਇਆ, ਉਹ ਵੀ ਨਾਲ ਕੰਮ ਕਰਨ ਦੀ ਜ਼ਿੱਦ ਕਰਨ ਲੱਗਾ ਪਰ ਮੈਂ ਤੇ ਮੇਰੀ ਪਤਨੀ ਨੇ ਬਹੁਤ ਜ਼ੋਰ ਲਾਇਆ ਕਿ ਨਾਲ ਕੰਮ ਨਹੀ ਕਰਨਾ ਕਿਉਕਿ ਧੁੱਪ ਬਹੁਤ ਜਿਆਦਾ ਸੀ, ਮੈਂ ਕਿਸੇ ਕੰਮ ਬਾਹਰ ਚਲਿਆ ਗਿਆ ਜਦ ਵਾਪਿਸ ਆਇਆ ਤਾਂ ਦੇਖਿਆ ਕਿ ਉਹ ਵੀ ਨਾਲ ਹੀ ਲੱਗਿਆ ਪਿਆ ਸੀ, ਮੈਂ ਦੁਬਾਰਾ ਉਸਨੂੰ ਹਟਣ ਲਈ ਨਾ ਆਖਿਆ ਤੇ ਸ਼ਾਮ ਹੋਈ ਤੇ ਉਹਨੂੰ ਵੀ ਦਿਹਾੜੀ ਦੇ ਦਿੱਤੀ, ਪੈਸੇ ਫੜ ਉਹਦੀਆਂ ਅੱਖਾਂ ‘ਚ ਡਾਢਾ ਨੂਰ ਸੀ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ