ਤਿੜਕਦੇ ਸੁਪਨੇ
“ਖ਼ਬਰਦਾਰ…..ਜੇ ਇਹ ਗੱਲ ਮੁੜ ਕੇ ਆਖੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ , ਮੇਰੇ ਘਰ ਇਹ ਕੰਜਰਖਾਨਾ ਨੀ ਚੱਲਣਾ ।ਜੇ ਆਹੀ ਕੰਮ ਕਰਨੇ ਆ ਤਾਂ ਆਪਣੇ ਪਿਓ ਦੇ ਘਰ ਤੁਰ ਜਾ , ਮੇਰੀ ਸਮਾਜ ਚ ਕੋਈ ਇੱਜ਼ਤ ਆ ….. ਤੇਰੇ ਇਸ ਕੰਜਰਖਾਨੇ ਲਈ ਮੈਂ ਆਪਣੀ ਥੂ ਥੂ ਨੀ ਕਰਾਉਣੀ ।” ਜਿਉਂ ਹੀ ਮੀਨੂੰ ਨੇ ਆਪਣੇ ਪਤੀ ਸੁਖਦੀਪ ਦੇ ਮੂੰਹੋਂ ਇਹ ਸ਼ਬਦ ਸੁਣੇ ਤਾਂ ਉਸ ਨੂੰ ਆਪਣੇ ਸਾਰੇ ਸੁਪਨੇ ਆਪਣੀਆਂ ਅੱਖਾਂ ਸਾਹਵੇਂ ਤਿੜਕਦੇ ਨਜ਼ਰ ਆਏ । ਹਾਲੀਂ ਮੀਨੂੰ ਦੇ ਵਿਆਹ ਨੂੰ ਤਿੰਨ ਮਹੀਨੇ ਹੋਏ ਸਨ । ਉਸ ਦਾ ਪਤੀ ਸੁਖਦੀਪ ਬਹੁਤ ਸੋਹਣਾ ਉੱਚਾ ਲੰਬਾ ਗੱਭਰੂ ਜਵਾਨ ਸੀ , ਪੜ੍ਹਿਆ ਲਿਖਿਆ ਅਤੇ ਅਗਾਂਹ ਵਧੂ ਹੋਣ ਕਰ ਕੇ ਪਿੰਡ ਵਾਸੀਆਂ ਨੇ ਉਸ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਸੀ , ਉਹ ਹਮੇਸ਼ਾਂ ਪਿੰਡ ਵਾਸੀਆਂ ਦੀ ਭਲਾਈ ਲਈ ਕੰਮ ਕਰਦਾ ਨਜ਼ਰ ਆਉਂਦਾ । ਪਿੰਡ ਦੀਆਂ ਔਰਤਾਂ ਦੀ ਭਲਾਈ ਲਈ ਉਸ ਨੇ ਬਹੁਤ ਕੰਮ ਕੀਤੇ ਸਨ ਇਕ ਸਿਲਾਈ ਸੈਂਟਰ ਵੀ ਖੁਲ੍ਹਵਾਇਆ ਸੀ । ਸਾਰੇ ਪਿੰਡ ਅਤੇ ਇਲਾਕੇ ਵਿੱਚ ਉਸ ਦੀ ਬੱਲੇ ਬੱਲੇ ਸੀ । ਉਸ ਦੀ ਸੱਸ ਵੀ ਸਮਾਜ ਸੇਵਾ ਦੇ ਕੰਮ ਵਿਚ ਅੱਗੇ ਰਹਿੰਦੀ ਸੀ । ਮੀਨੂੰ ਬਹੁਤ ਖੁਸ਼ ਸੀ ਕਿ ਉਸ ਨੂੰ ਇੱਕ ਅਗਾਂਹ ਵਧੂ ਪਰਿਵਾਰ ਮਿਲਿਆ ਹੈ । ਅੱਖਾਂ ਵਿੱਚ ਅਨੇਕਾਂ ਸੁਪਨੇ ਸਜਾਈ ਉਸ ਨੇ ਆਪਣੇ ਸਹੁਰੇ ਘਰ ਪੈਰ ਧਰਿਆ ਸੀ ।ਮੀਨੂੰ ਕਾਲਜ ਦੇ ਜ਼ਮਾਨੇ ਤੋਂ ਹੀ ਬਹੁਤ ਵਧੀਆ ਵਿਦਿਆਰਥਣ ਰਹੀ ਸੀ ਪੜ੍ਹਾਈ ਦੇ ਨਾਲ਼ ਨਾਲ਼ ਹੋਰ ਗਤੀਵਿਧੀਆਂ ਵਿੱਚ ਵੀ ਹਮੇਸ਼ਾਂ ਅੱਗੇ ਰਹਿੰਦੀ ਸੀ ਤੇ ਗਿੱਧਾ , ਗਿੱਧਾ ਤਾਂ ਉਸਦੀ ਜਾਨ ਸੀ ਉਹ ਆਪਣੇ ਕਾਲਜ ਦੀ ਗਿੱਧਾ ਟੀਮ ਦੀ ਕੈਪਟਨ ਸੀ ਤੇ ਉਸ ਦੀ ਗਿੱਧਾ ਟੀਮ ਨੇ ਯੂਥ ਫੈਸਟੀਵਲ ਵਿੱਚ ਗੋਲਡ ਮੈਡਲ ਵੀ ਜਿੱਤਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ