ਐਵਰੀ ਕੱਪ ਆਫ਼ ਕੌਫ਼ੀ ਹੈਜ਼ ਏ ਸਟੋਰੀ
ਲੇਖਿਕਾ ਮਨਮੋਹਨ ਕੌਰ
ਬਰਸਾਤ ਦੀ ਰਾਤ, ਮੁਸਲਾਧਾਰ ਬਾਰਿਸ਼ – ਬਿਜਲੀ ਗੁੱਲ, ਸੁੰਨਸਾਨ ਸੜਕ … ਸੜਕ ਤੇ ਦੌੜਦਾ ਪਰਛਾਵਾਂ … ਬੱਦਲਾਂ ਦੀ ਗੜਗੜਾਹਟ, ਅਸਮਾਨੀ ਬਿਜਲੀ ਚਮਕੀ, ਜਿਸਦੀ ਰੌਸ਼ਨੀ ‘ਚ ਪਰਛਾਵਾਂ ਮੂਰਤ ਬਣ ਗਿਆ …
ਮੂਰਤ ਇੱਕ ਲੜਕੀ… ਗੰਦਮੀ ਰੰਗ ਦਾ ਸੂਟ.. ਉੱਪਰ ਹਰੀ ਸ਼ਾਲ ਨਾਲ ਮੂੰਹ ਸਿਰ ਲਪੇਟਿਆ ਹੋਇਆ…
ਉਹ ਆਸੇ ਪਾਸੇ, ਛੁੱਪਦੀ ਛੁੱਪਾਉਂਦੀ ਅੱਗੇ ਵੱਧ ਰਹੀ ਸੀ। ਸਾਹਮਣੇ ਦੂਰ ਰੌਸ਼ਨੀ ਦੇਖ ਉਸਦੇ ਕਦਮ ਤੇਜ਼ ਹੋ ਗਏ… ਬਾਰਿਸ਼ ਹੋਰ ਤੇਜ਼ ਹੋ ਗਈ ਸੀ…
ਅਚਾਨਕ ਦੂਰੋਂ ਤੇਜ਼ ਕਾਰ ਦੀ ਰੌਸ਼ਨੀ ਚਮਕੀ, ਉਹ ਕਿਸੇ ਅਨਜਾਣੇ ਡਰ ਨਾਲ ਕੰਬ ਉੱਠੀ, ਉਹ ਛੁਪਣ ਲਈ ਦਰੱਖ਼ਤ ਵੱਲ ਵਧੀ, ਪਰ ਉਹ ਚੌਂਕ ਗਈ, ਉੱਥੇ ਇੱਕ ਪਰਛਾਵਾਂ ਖੜਾ ਸੀ…
ਨਜ਼ਦੀਕ ਆਈ ਕਾਰ ਦੀ ਰੌਸ਼ਨੀ ਵਿੱਚ ਦੋਹਾਂ ਨੇ ਇੱਕ ਦੂਸਰੇ ਨੂੰ ਦੇਖਿਆ, ਗੰਦਮੀ ਸੂਟ ਮਰਦ ਨੂੰ ਦੇਖ ਕੇ ਸਹਮਿਆ ਪਰ ਜਦੋਂ ਅਜਨਬੀ ਅੱਖਾਂ ਦੋ ਤੋਂ ਚਾਰ ਹੋਈਆਂ, ਤਾਂ ਉਸ ਨੂੰ ਹੌਂਸਲਾ ਹੋ ਗਿਆ। ਖਾਮੋਸ਼ ਹੋਂਠ ਹਿੱਲੇ.. ਮਰਦ ਬੋਲਿਆ, ਤੁਸੀਂ… ਇੰਨੀ ਬਾਰਿਸ਼ ਚ…
“ਜੀ” ਉਹ ਹੋਰ ਕੁਝ ਬੋਲ ਨਾ ਸਕੀ।
ਮੈਂ ਦੇਵ… ਹੁੰਮ ਦੇਵ ਬੋਲਿਆ…
ਦੇਰ ਸੰਧਿਆ ਨੂੰ ਮੈਂ ਰੋਜ਼ ਲੰਬੀ ਸੈਰ ਕਰਦਾ ਹਾਂ ਅਤੇ ਉਹ ਸਾਹਮਣੇ ਦੂਰ ਦਿਸਦੀ ਰੌਸ਼ਨੀ, ਮੇਰੇ ਦੋਸਤ ਦੀ ਕੌਫੀ ਸ਼ਾਪ ਹੈ… ਬਸ ਉੱਥੇ ਦੋਸਤ ਨਾਲ ਗੱਪਸ਼ੱਪ ਕਰਕੇ ਵਾਪਿਸ ਘਰ ਪਰਤਦਾ ਹਾਂ…
ਅੱਜ ਵੀ ਸੈਰ ਕਰਕੇ ਵਾਪਿਸ ਪਰਤ ਰਿਹਾ ਸਾਂ ਕਿ ਬਾਰਿਸ਼ ਹੋਰ ਵੀ ਤੇਜ਼ ਹੋ ਗਈ, ਹਨੇਰੇ ਅਤੇ ਬਾਰਿਸ਼ ਕਰਕੇ ਕੁਝ ਪਲ ਇੱਥੇ ਰੁੱਕ ਗਿਆ ਸਾਂ…
ਤੇ ਤੁਸੀਂ… ?
ਜੀ… ਮੈਂ… ਉਹ ਖੁਸ਼ਕ ਗਲੇ ਨੂੰ ਤਰ ਕਰਦੇ ਹੋਏ ਬੋਲੀ… ਮੈਂ… ਖੁਸ਼ੀ!!
ਉਹ ਹਨੇਰੇ ਵਿੱਚ ਥੋੜ੍ਹਾ ਜਿਹਾ ਸਰਕ ਕੇ ਪਰ੍ਹਾਂ ਹੋਈ… ਉਸਨੇ ਆਪਣੇ ਸਿਰ ਤੋਂ ਓੜੀ ਸ਼ਾਲ ਉਤਾਰੀ ਅਤੇ ਨਿਚੋੜ ਕੇ ਫਿਰ ਲੈ ਲਈ…
ਰਾਤ ਦੇ ਹਨੇਰੇ ਵਿੱਚ ਮਰਦ ਦੇ ਡਰ ਕਾਰਨ ਮੂੰਹ ਕੱਜਿਆ ਹੋਇਆ ਸੀ, ਹੁਣ ਉਸ ਦੇ ਸਾਏ ਵਿੱਚ ਬੇਖੌਫ਼ ਹੋ ਕੇ ਆਪਣਾ ਮੂੰਹ ਨੰਗਾ ਕਰ ਲਿਆ ਸੀ…
ਦੋਵਾਂ ਨੂੰ ਦਰੱਖ਼ਤ ਹੇਠ ਰੁਕਿਆਂ ਦਸ ਮਿੰਟ ਤੋਂ ਜ਼ਿਆਦਾ ਸਮਾਂ ਹੋ ਗਿਆ ਸੀ… ਬਾਰਿਸ਼ ਹੋਰ ਤੇਜ਼ ਹੋ ਗਈ… ਬੱਦਲਾਂ ਦੀ ਗੜਗੜਾਹਟ… ਬਿਜਲੀ ਦਾ ਚਮਕਣਾ… ਰਾਤ ਨੂੰ ਹੋਰ ਵੀ ਭਿਆਨਕ ਬਣਾ ਰਿਹਾ ਸੀ… ਟਾਵੀਂ ਟਾਵੀਂ ਕਾਰ ਦੀ ਰੌਸ਼ਨੀ ਨਾਲ ਅੱਖਾਂ ਚੁੰਧਿਆ ਜਾਂਦੀਆਂ ਸਨ। ਖੁਸ਼ੀ ਅਤੇ ਦੇਵ ਦੋਵੇਂ ਬੁਰੀ ਤਰ੍ਹਾਂ ਭਿੱਜ ਗਏ ਸਨ। ਹੁਣ ਤਾਂ ਦਰੱਖ਼ਤ ਹੇਠਾਂ… ਖੜਨਾ ਵੀ ਮੁਸ਼ਕਿਲ ਸੀ।
ਖੁਸ਼ੀ ਜੇ ਤੁਸੀਂ ਠੀਕ ਸਮਝੋ ਤਾਂ ਕੌਫੀ ਸ਼ਾਪ ਵੱਲ ਚੱਲਦੇ ਹਾਂ… ਹੁਣ ਇੱਥੇ ਰੁੱਕ ਕੇ ਬਾਰਿਸ਼ ਰੁਕਣ ਦਾ ਇੰਤਜ਼ਾਰ ਕਰਨ ਫ਼ਜ਼ੂਲ ਹੈ… ਆਉ… ਥੋੜੀ ਦੂਰ ਚੱਲ ਕੇ ਹੀ ਕੌਫੀ ਸ਼ਾਪ ਹੈ… ਤੁਸੀਂ ਵੀ ਕਾਫੀ ਭਿੱਜ ਗਏ ਹੋ… ਕੌਫੀ ਪੀ ਕੇ ਅੱਛਾ ਮਹਿਸੂਸ ਕਰੋਗੇ.. ਦੇਵ ਰੁੱਕ ਕੇ ਦੁਬਾਰਾ ਬੋਲਿਆ…
Let us a cup of coffee, if you do not mind, ਦੇਵ ਨੇ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਖੁਸ਼ੀ ਵੱਲ ਤੱਕਿਆ…
ਖੁਸ਼ੀ ਨੇ ਨਜ਼ਰਾਂ ਚੁਰਾ ਲਈਆਂ, ਉਹ ਜ਼ਿਆਦਾ ਦੇਰ ਤੋਂ ਬਾਰਿਸ਼ ਵਿੱਚ ਭਿੱਜਣ ਕਾਰਨ ਬੁਰੀ ਤਰ੍ਹਾਂ ਕੰਬ ਰਹੀ ਸੀ… ਇਸ ਲਈ ਉਸ ਨੇ ਖਾਮੋਸ਼ ਰਹਿ ਕੇ ਸਹਿਮਤੀ ਵਿੱਚ ਸਿਰ ਹਿਲਾ ਦਿੱਤਾ ਅਤੇ ਦੇਵ ਦੇ ਅੱਗੇ ਅੱਗੇ ਚੱਲਣ ਲੱਗ ਗਈ…
ਦੋਵੇਂ ਖਾਮੋਸ਼… ਅਚਾਨਕ ਬਿਜਲੀ ਚਮਕੀ, ਖੁਸ਼ੀ ਠਠੰਬਰ ਕੇ ਪਿੱਛੇ ਮੁੜੀ ਅਤੇ ਦੇਵ ਦੇ ਨੇੜੇ ਹੋ ਗਈ…
ਸਾਹਾਂ ਦੀ ਆਹਟ ਨਾਲ ਦੋਵਾਂ ਨੇ ਇੱਕ ਦੂਜੇ ਵੱਲ ਦੇਖਿਆ… Wow! ਬਿਲਕੁਲ ਨੰਦਿਤਾ ਦਾਸ… ਦੋ ਅੱਖਾਂ ਗਹਿਰੀਆਂ ਕਾਲੀਆਂ.. ਅੱਖਾਂ ਵਿੱਚ ਅਜੀਬ ਜਿਹੀ ਚਮਕ… ਗੰਦਮੀ ਰੰਗ, ਘੁੰਗਰਾਲੇ ਵਾਲ, ਤਿੱਖੇ ਨੈਣ ਨਕਸ਼… ਅਤੇ ਦੋ ਰਾਤ ਵਰਗੀਆਂ ਭੌਰ ਕਾਲੀਆਂ ਅੱਖਾਂ…
ਆਖਿਰ ਦੋਵੇਂ ਕੌਫੀ ਹਾਊਸ ਪਹੁੰਚੇ… ਦੋਵੇਂ ਪਾਣੀ ਨਾਲ ਤਰ ਬਤਰ ਸਿਰ ਤੋਂ ਪੈਰਾਂ ਤੱਕ ਨੁਚੜ ਰਹੇ ਸਨ।
ਰਵੀ—ਦੇਵ ਨੂੰ ਦੇਖ ਕੇ ਖਿੜ ਉੱਠਿਆ, ਉਹ ਕਾਊਂਟਰ ਤੋਂ ਉੱਠ ਕੇ ਅੱਗੇ ਵੱਧ ਕੇ ਦੇਵ ਨੂੰ ਮਿਲਣ ਲਈ ਆਇਆ… ਦੇਵ ਨੂੰ ਘੁੱਟ ਕੇ ਕਲਾਵੇ ਵਿੱਚ ਲੈਂਦਿਆਂ ਬੋਲਿਆ। ਯਾਰ, ਏਨੀ ਬਾਰਿਸ਼ ਵਿੱਚ ਤਾਂ ਸੈਰ ਕਰਨੀ ਛੱਡ ਦਿਆ ਕਰ…
ਸੈਰ ਤਾਂ ਛੱਡ ਸਕਦਾ… ਪਰ ਆਪਣੇ ਯਾਰ ਨੂੰ ਮਿਲਣਾ ਤਾਂ ਨਹੀਂ ਛੱਡ ਸਕਦਾ.. ਦੋਵੇਂ ਠਹਾਕਾ ਮਾਰ ਕੇ ਉੱਚੀ ਉੱਚੀ ਹੱਸੇ।
ਖੁਸ਼ੀ ਉਨ੍ਹਾਂ ਦੇ ਹਾਸੇ ਨੂੰ ਸੁਣ ਕੇ ਠਠੰਬਰ ਗਈ- ਸਹਿਮ ਕੇ ਪਰਛਾਵੇਂ ਨਾਲ ਉਸ ਦਾ ਰੰਗ ਪੀਲਾ ਪੈ ਗਿਆ…
ਦੇਵ ਚੌਂਕ ਕੇ ਬੋਲਿਆ, ਉਹ – ਮੈਂ ਤਾਂ ਭੁੱਲ ਗਿਆ – ਇਹ ਖੁਸ਼ੀ—ਮੇਰੀ ਅੱਜ ਦੀ ਸੈਰ ਦੀ ਹਮ ਮੰਜਿਲ-ਖੁਸ਼ੀ।
ਇਹ ਮੇਰਾ ਪਿਆਰਾ ਜਿਹਾ ਦੋਸਤ ਰਵੀ- ਹੁੰਮਮ— ਰਵੀ ਦੋਵਾਂ ਨੂੰ ਆਪਣੇ ਰੈਸਟ ਰੂਮ ਵਿੱਚ ਲੈ ਆਇਆ — ਕਿਉਂਕਿ ਬਾਰਿਸ਼ ਕਾਰਨ ਕੌਫੀ ਹਾਊਸ ਦੀ ਕੋਈ ਵੀ ਸੀਟ ਖਾਲੀ ਨਹੀਂ ਸੀ।
ਯਾਰ! ਤੁਸੀਂ ਤਾਂ ਬੁਰੀ ਤਰ੍ਹਾਂ ਭਿੱਜ ਗਏ ਹੋ – ਦੇਵ – ਤੂੰ ਤਾਂ ਮੇਰਾ ਨਾਈਟ ਸੂਟ ਪਾ ਲੈ ਅਤੇ ਮੈਡਮ ਤੁਸੀਂ —
ਖੁਸ਼ੀ ਨੇ ਰਵੀ ਦੀ ਗੱਲ ਨੂੰ ਵਿੱਚੋਂ ਕੱਟਦਿਆਂ ਪੁੱਛਿਆ, ਕੀ ਮੈਂ ਤੁਹਾਡਾ ਵੌਸ਼ ਰੂਮ ਯੂਜ਼ ਕਰ ਸਕਦੀ ਹਾਂ?
ਹਾਂ – Sure – ਰਵੀ ਬੋਲਿਆ – ਉਹ ਸਾਹਮਣੇ ਹੀ ਹੈ –
ਖੁਸ਼ੀ ਕਮਰੇ ਨੂੰ ਨੀਝ ਨਾਲ ਦੇਖਦੀ ਹੋਈ ਬਾਥਰੂਮ ਵਿੱਚ ਚਲੀ ਗਈ। ਉਸਨੇ ਤੇਜ਼ੀ ਨਾਲ ਆਪਣੇ ਪਿੱਛੇ ਬਾਥਰੂਮ ਦਾ ਦਰਵਾਜ਼ਾ ਬੰਦ ਕੀਤਾ ਅਤੇ ਫੁੱਟ ਫੁੱਟ ਕੇ ਰੋ ਪਈ ਅਤੇ ਬੋਲੀ—
ਓ ਗਾਡ ਹੈਲਪ ਮੀ — ਆਈ ਵਿਲ ਨੈਵਰ ਕੇਮ ਅਲੋਨ—
(Oh God! Help me I will never came alone)
ਮਨ ਹਲਕਾ ਹੋਣ ਤੇ ਖੁਸ਼ੀ ਨੇ ਆਪਣੇ ਹੈਂਡ ਬੈਗ ਵਿੱਚੋਂ ਨਾਬੀ ਰੰਗ ਦਾ ਸੂਟ ਨਿਕਾਲ ਕੇ ਚੇਂਜ ਕੀਤਾ – ਗਿੱਲੇ ਵਾਲਾਂ ਨੂੰ ਸੰਵਾਰਦੇ ਹੋਏ, ਕੁੱਝ ਸੋਚਦੇ ਹੋਏ ਬਾਹਰ ਨਿਕਲੀ – ਉਸਦੇ ਚਿਹਰੇ ਤੇ ਅਜੀਬ ਜਿਹੀ ਆਭਾ ਸੀ – ਸ਼ਾਇਦ ਆਉਣ ਵਾਲੇ ਹਾਲਾਤ ਨਾਲ ਨਿਪਟਣ ਲਈ ਹੌਂਸਲਾ ਕਰ ਲਿਆ ਸੀ।
ਖੁਸ਼ੀ ਨੂੰ ਬਾਹਰ ਆਉਂਦੇ ਦੇਖ – ਦੇਵ ਬੋਲਿਆ,
ਆਓ! ਮੈਡਮ ਕੌਫੀ ਤਿਆਰ ਹੈ!
ਖੁਸ਼ੀ ਨੇ ਕਮਰੇ ਨੂੰ ਨੀਝ ਨਾਲ ਦੇਖਿਆ ਅਤੇ ਦੀਵਾਰ ਨਾਲ ਵਿੱਛੇ ਦੀਵਾਨ ਤੇ ਬੈਠ ਗਈ। ਪੋਲੇ ਜਿਹੇ ਬੋਲੀ, “ਮਾਫ਼ ਕਰਨਾ ਸਰ! ਮੈਂ ਕੌਫੀ ਨਹੀਂ ਪੀਂਦੀ”।
ਦਰਅਸਲ ਖੁਸ਼ੀ ਨੂੰ ਸ਼ੱਕ ਸੀ ਕਿ ਉਸ ਦੀ ਗ਼ੈਰ ਹਾਜ਼ਰੀ ਵਿੱਚ ਦੋਵੇਂ ਦੋਸਤਾਂ ਨੇ ਕੁਝ ਨਸ਼ਾ ਵਗੈਰਾ ਨਾ ਮਿਲਾ ਦਿੱਤਾ ਹੋਵੇ-
ਖੁਸ਼ੀ ਨੇ ਰਵੀ ਵੱਲ ਧਿਆਨ ਨਾਲ ਦੇਖਿਆ ਤੇ ਬੋਲੀ, ਕੀ ਮੈਨੂੰ ਇੱਕ ਗਿਲਾਸ ਗਰਮ ਪਾਣੀ ਮਿਲ ਸਕਦਾ ਹੈ। ਰਵੀ ਨੇ ਖੁਸ਼ੀ ਲਈ ਗਰਮ ਪਾਣੀ ਮੰਗਵਾਇਆ। ਗਰਮ ਪਾਣੀ ਆਉਣ ਤੇ ਖੁਸ਼ੀ ਨੇ ਹੈਂਡ ਬੈਗ ਚੋਂ ਚਾਹ ਚੀਨੀ ਅਤੇ ਦੁੱਧ ਦੇ ਪਾਊਚ ਕੱਢ ਕੇ ਚਾਹ ਬਣਾਈ ਅਤੇ ਚਾਹ ਨੂੰ ਚੁਸਕੀਆਂ ਲੈ ਕੇ ਪੀਂਦੀ ਹੋਈ ਬੋਲੀ, ਸਫ਼ਰ ਵਿੱਚ ਮੈਂ ਆਪਣੀ ਲੋੜ ਮੁਤਾਬਿਕ ਹਰ ਚੀਜ਼ ਹੈਂਡ ਬੈਗ ਵਿੱਚ ਰੱਖ ਲੈਂਦੀ ਹਾਂ।
ਪਰਸ ਵਿੱਚੋਂ ਚਾਹ ਦਾ ਸਮਾਨ ਕੱਢਦਿਆਂ, ਖੁਸ਼ੀ ਨੇ ਅਨਜਾਣੇ ਵਿੱਚ ਇੱਕ ਕਿਤਾਬ ਵੀ ਕੱਢ ਕੇ ਮੇਜ਼ ਤੇ ਰੱਖ ਦਿੱਤੀ। ਕਿਤਾਬ ਤੇ ਖੁਸ਼ੀ ਦੀ ਫੋਟੋ ਵੀ ਛਪੀ ਹੋਈ ਸੀ। ਦੇਵ ਅਤੇ ਰਵੀ ਨੇ ਦੇਖਿਆ ਤਾਂ ਸੁਭਾਵਿਕੀ ਦੋਵੇਂ ਬੋਲੇ, “ਕੀ ਤੁਸੀਂ ਲਿਖਦੇ ਹੋ?” ਦੇਵ ਨੇ ਕਿਤਾਬ ਨੂੰ ਚੁੱਕ ਲਿਆ – ਅਤੇ ਖੋਲ੍ਹਿਆ –
ਉਹ ਇਹ ਤਾਂ ਤੁਹਾਡੀ ਸ਼ਾਇਰੀ ਦੀ ਕਿਤਾਬ ਹੈ।
ਜੀ – ਮੈਨੂੰ ਪੜ੍ਹਨ ਲਿਖਣ ਦਾ ਸ਼ੌਂਕ ਹੈ – ਜੌਬ ਅਤੇ ਗ੍ਰਹਿਸਥੀ ਨਾਲ ਘੱਟ ਹੀ ਲਿਖਿਆ ਜਾਂਦਾ ਹੈ ਪਰ ਫੇਰ ਵੀ ਮੈਂ ਲਿਖਦੀ ਹਾਂ ਕਿਉਂਕਿ ਇਹ ਮੇਰੀ ਰੂਹ ਦੀ ਖੁਰਾਕ ਹੈ।
ਕੀ ਤੁਸੀਂ ਕੁਝ ਸੁਣਾਉਗੇ – ਕਿਉਂਕਿ ਅਸੀਂ ਦੋਵੇਂ ਸ਼ਾਇਰੀ ਦੇ ਦੀਵਾਨੇ ਹਾਂ।
ਖੁਸ਼ੀ ਝਿਜਕ ਗਈ – ਪਰ ਦੋਵਾਂ ਦੇ ਬਾਰ ਬਾਰ ਕਹਿਣ ਤੇ ਉਸ ਨੇ ਆਪਣੀ ਤਾਜ਼ਾ ਲਿਖੀ ਗਜ਼ਲ ਤਰੁਨਮ ਵਿੱਚ ਸੁਣਾਈ – ਉਸ ਦੀ ਅਵਾਜ਼ ਸੁਣ ਕੇ ਕਸਟਮਰ ਅਤੇ ਕੌਫੀ ਹਾਊਸ ਦਾ ਸਟਾਫ ਵੀ ਉੱਥੇ ਇਕੱਠੇ ਹੋ ਗਏ ਸਨ। ਸਭ ਨੇ ਉਸ ਨੂੰ ਦਾਦ ਦਿੱਤੀ।
ਰਵੀ ਨੇ ਦੁਬਾਰਾ ਕੌਫੀ, ਸਨੈਕਸ ਅਤੇ ਗਰਮ ਪਾਣੀ ਖੁਸ਼ੀ ਦੀ ਚਾਹ ਲਈ ਮੰਗਵਾਇਆ।
ਗਜ਼ਲ ਸੁਣਨ ਤੋਂ ਬਾਅਦ ਸਾਰੇ ਕਮਰੇ ਤੋਂ ਬਾਹਰ ਚਲੇ ਗਏ ਸਨ।
ਗਜ਼ਲ ਸੁਣਾ ਕੇ ਖੁਸ਼ੀ ਉਦਾਸ ਹੋ ਗਈ ਸੀ। ਉਸ ਨੂੰ ਖਾਮੋਸ਼ ਦੇਖ ਕੇ ਪੁੱਛਿਆ ਕਿ ਖੁਸ਼ੀ ਤੁਸੀਂ ਸਾਡੇ ਸ਼ਹਿਰ ਵਿੱਚ ਕਿਹੜੇ ਸਬੱਬ ਕਾਰਨ ਆਏ ਸੀ?
ਖੁਸ਼ੀ ਨੇ ਦੱਸਿਆ ਕਿ ਉਹ ਸੈਂਟਰ ਹਾਲ ਵਿੱਚ ਸਾਹਿਤਕ ਗੋਸ਼ਟੀ ਅਤੇ ਕਵੀ ਦਰਬਾਰ ਵਿੱਚ ਆਈ ਸੀ। ਕਵੀ ਦਰਬਾਰ ਦਾ ਨਿਉਤਾ ਮਿਲਣ ਤੇ ਪਹਿਲੀ ਵਾਰ ਇਕੱਲੇ ਆਉਣ ਦੀ ਹਿੰਮਤ ਕਰ ਬੈਠੀ – ਕਿਉਂਕਿ ਕਵੀ ਮਿੱਤਰ ਅਕਸਰ ਕਹਿ ਦਿੰਦੇ ਸਨ – ਕਿ ਤੇਰੇ ਉਹ ਜੀ ਹਮੇਸ਼ਾ ਨਾਲ ਹੁੰਦੇ ਹਨ — ? ਕੀ ਉਹ ਤੁਹਾਡੇ ਤੇ ਸ਼ੱਕ ਕਰਦੇ ਹਨ। “ਜੇ ਇਸ ਵਾਰ ਉਹ ਨਾਲ ਨਹੀਂ ਆਏ ਤਾਂ ਬੋਲਦੇ ਹਨ, ਕੀ ਗੱਲ? ਇਸ ਵਾਰ ਤੁਹਾਡੇ ਏ ਜੀ ਨਹੀਂ ਆਏ – ਕੀ ਆਪਸ ਵਿੱਚ ਖੱਟਪਟ ਚੱਲ ਰਹੀ ਹੈ–”
ਕਵੀ ਦਰਬਾਰ ਦਾ ਸਮਾਂ ਰਾਤ ਨੂੰ 6 ਤੋਂ 8 ਵਜੇ ਸੀ – ਉਸ ਤੋਂ ਪਹਿਲਾਂ ਸਵੇਰੇ 10 ਵਜੇ ਤੋਂ 1 ਵਜੇ ਤੱਕ ਕਹਾਣੀ ਗੋਸ਼ਟੀ ਸੀ। ਇਸ ਲਈ ਮੈਂ ਦੋਵੇਂ ਸਮਾਗਮ ਅਟੈਂਡ ਕਰਨ ਦੀ ਸੋਚੀ। ਪ੍ਰਬੰਧਕਾਂ ਵੱਲੋਂ ਖਾਣ ਪੀਣ ਅਤੇ ਰਿਹਾਇਸ਼ ਦੇ ਪ੍ਰਬੰਧ ਬਾਬਤ ਲਿਖਿਆ ਹੋਇਆ ਸੀ। ਇਸ ਬਾਬਤ ਮੁੱਖ ਸੰਚਾਲਕ ਤਾਰਾ ਚੰਦ ਨੇ ਫੋਨ ਤੇ ਵੀ ਕਈ ਵਾਰੀ ਦੱਸਿਆ ਸੀ।
ਤਾਰਾ ਚੰਦ ਸਿੰਘ ਕਈ ਪਰੋਗਰਾਮਾਂ ਵਿੱਚ ਮੈਨੂੰ ਅਤੇ ਮੇਰੇ ਪਤੀ ਨੂੰ ਮਿਲੇ ਸਨ। ਘਰ ਵੀ ਦੋ ਤਿੰਨ ਵਾਰੀ ਆਪਣੇ ਪਰਿਵਾਰ ਨਾਲ ਮਿਲਣ ਆਏ ਸਨ। ਇਨ੍ਹਾਂ ਨੂੰ ਵੀ ਉਸ ਤੇ ਵਿਸ਼ਵਾਸ ਜਿਹਾ ਹੋ ਗਿਆ ਸੀ ਇਸ ਲਈ ਮੈਨੂੰ ਇਕੱਲੇ ਆਉਣ ਦੀ ਇਜਾਜ਼ਤ ਦੇ ਦਿੱਤੀ ਸੀ। ਮੇਰੇ ਏ ਜੀ ਮੈਨੂੰ ਏਨਾ ਪਿਆਰ ਕਰਦੇ ਹਨ, ਕਿ ਮੇਰੀ ਹਰ ਇੱਛਾ ਪੁਗਾਉਂਦੇ ਹਨ, ਪਰ ਉਹ ਮੇਰੀ ਕੰਡੇ ਦੀ ਚੋਭ ਵੀ ਬਰਦਾਸ਼ਤ ਨਹੀਂ ਕਰਦੇ—ਇਸ ਲਈ ਉਹ ਹਮੇਸ਼ਾ ਮੇਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
AnKush MittAl
ਬਹੁਤ ਖ਼ੂਬ ਜੀ👍