ਲੋਕਾਂ ਦੀਆਂ ਗੱਲਾਂ ਸੁਣ ਮੈਂ ਵੀ ਮਿੱਠਾ ਛੱਡਣ ਦਾ ਮਨ ਬਣਾ ਲਿਆ ।
ਸੁਣਿਆ ਸੀ ਕਿ ਮਿੱਠਾ ਛੱਡਣ ਨਾਲ ਵਜਨ ਘਟਦਾ ਹੈ,ਦਿਲ ਦੀਆਂ ਬਿਮਾਰੀਆਂ ਨਹੀਂ ਲਗਦੀਆਂ ।
ਮੈਂ ਫਿੱਕੀ ਚਾਹ ਪੀਣੀ ਸ਼ੁਰੂ ਕਰ ਦਿੱਤੀ ।ਸਾਰਾ ਦਿਨ ਫਿੱਕੀ ਚਾਹ ।ਪਰ ਇਹ ਕੁਰਬਾਨੀ ਥੋੜੇ ਦਿਨ ਹੀ ਚੱਲੀ।
ਫੇਰ ਸੋਚਿਆ ਕਿ ਸਵੇਰੇ ਸਵੇਰੇ ਨਿਰਣੇ ਕਾਲਜੇ ਮਿੱਠਾ ਨਹੀਂ ਖਾਣਾ ।
ਇਹ ਮੇਰੀ ਖੁਸ਼ਕਿਸਮਤੀ ਕਹੋ ਜਾਂ ਪਰਮਾਤਮਾ ਦੀ ਕਿਰਪਾ ਕਿ ਚਾਹ ਮੈਨੂੰ ਬਚਪਨ ਤੋਂ ਹੀ ਬਿਸਤਰੇ ਤੇ ਮਿਲ ਜਾਂਦੀ ਹੈ ਤੇ ਬੱਚਿਆਂ ਵਾਂਗ ਅੱਧ ਖੁਲ੍ਹੀਆਂ ਅੱਖਾਂ ਨਾਲ ਮੈਂ ਚਾਹ ਪੀ ਕੇ ਇਕ ਵਾਰ ਫਿਰ ਸੌਂ ਜਾਂਦੀ ਹਾਂ ।
ਫਿੱਕੀ, ਕੌੜੀ ਚਾਹ ਸਵੇਰੇ ਵੇਲੇ ਪੀਣੀ ਬਹੁਤ ਔਖੀ ਹੁੰਦੀ ਹੈ ,ਪਰ ਗੋਲਡੀ ਜੀ ਮਿਠਾਈ ਦੇ ਸ਼ੌਕੀਨ ਹੋਣ ਕਾਰਨ ਘਰੇ ਮਿਠਾਈਆਂ ਦੀ ਕਮੀ ਨਹੀਂ ਹੁੰਦੀ ।
ਸਰਦੀਆਂ ਵਿੱਚ ਮੇਰੇ ਨਾਨਕੇ ਵੀ ਮੈਨੂੰ ਇਕਲੌਤੀ ਦੋਹਤੀ ਹੋਣ ਕਾਰਨ ਦਸ ਪੰਦਰਾਂ ਕਿਲੋ ਗਜ਼ਰੇਲਾ ਕੱਢ ਕੇ ਭੇਜਦੇ ਹਨ ,ਜਿਸ ਵਿੱਚੋ ਅੱਧਾ ,ਮੈਂ ਲਿਆਕਤ ਨਾਲ ਭਰੀ ਹੋਣ ਕਾਰਨ ਆਪਣੀ ਮੰਮੀ ਘਰ ਵੀ ਭੇਜ ਦਿੰਦੀ ਹਾਂ ਕਿ ਆਖਰ ਪੇਕੇ ਤਾਂ ਉਸਦੇ ਹੀ ਹਨ ਜਿਥੋਂ ਆਇਆ ਇਹ।
ਹੁਣ ਸਾਰਾ ਸਿਆਲ ਮੇਰੀ ਚਾਹ ਨਾਲ ਤਿੰਨ ਜਾਂ ਚਾਰ ਟਿਕੀਆਂ ਖੋਏ ਦੀ ਬਰਫੀ ਜਾਂ ਗਜਰੇਲੇ ਦੀਆਂ ਆ ਜਾਂਦੀਆਂ ਹਨ । ਜਿਹੜੀਆਂ ਜਾਗੋਮੀਟੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ