ਸਵੇਰ ਦੇ 9.30’ਕ ਵਜੇ ਮੈਂ ਕਿਸੇ ਕੰਮ ਲਈ ਘਰੋਂ ਨਿਕਲਿਆ, ਕੰਮ ਪਿੰਡ ‘ਚ ਹੀ ਹੋਣ ਕਰ ਕੇ ਮੈਂ ਬਿਨਾਂ ਮੋਟਰਸਾਈਕਲ ਦੇ ਪੈਦਲ ਹੀ ਹੋ ਤੁਰਿਆ । ਘਰ ਪਿੰਡ ਦੀ ਫਿਰਨੀ ਤੇ ਹੋਣ ਕਰਕੇ ਘਰੋਂ ਬਾਹਰ ਨਿਕਲਦਿਆ ਹੀ ਕਿਸੇ ਪਾਸੇ ਵੀ ਨਿਗਾਹ ਮਾਰਨ ਤੇ ਬਹੁਤ ਦੂਰ ਤੱਕ ਦਿੱਖ ਜਾਂਦਾ ਆ। ਮੈ ਹਜੇ ਘਰੋਂ ਨਿਕਲ ਕੇ ਮਸਾ 50-60 ਕਦਮ ਹੀ ਤੁਰਿਆ ਹੋਵਾਂਗਾ ਕਿ ਸਾਮਣੇ ਨਿਗਾਹ ਪਈ ਤੇ ਕੀ ਦਿਖਿਆ ਕਿ 4 ਬੰਦੇ ਕਿਸੇ ਚੀਜ ਨੂੰ ਰੱਸਾ ਪਾ ਕੇ ਪੂਰੇ ਜ਼ੋਰ ਨਾਲ ਖਿੱਚ ਰਏ ਸੀ। ਉਹ ਬੰਦੇ ਮੇਰੇ ਤੋਂ ਵਾਵਾ ਦੂਰ ਹੋਣ ਕਰਕੇ ਮੈਨੂੰ ਕੁਛ ਸਮਝ ਨਹੀਂ ਸੀ ਆ ਰਿਆ ਕੇ ਉਹ ਕੀ ਖਿੱਚ ਰਹੇ ਨੇ। ਮੈਂ ਅੱਗੇ ਵਧਦਾ ਜਾ ਰਿਆ ਸੀ ਤੇ ਸੋਚਦਾ ਜਾ ਰਿਆ ਸੀ ਕੇ ਕੀ ਖਿੱਚ ਰਹੇ ਹੋਣਗਏ ਦੇਖਦੇ ਹੀ ਦੇਖਦੇ 1 ਹੋਰ ਬੰਦਾ ਆਣ ਓਹਨਾ ਨਾਲ ਲੱਗ ਗਿਆ ਤੇ ਉਹ ਵੀ ਰੱਸਾ ਖਿੱਚਣ ਲੱਗ ਗਿਆ ਤੇ ਹੁਣ ਕੁੱਲ 5 ਜਣੇ ਸੀ ਜੋ ਕੇ ਰੱਸਾ ਖਿੱਚ ਰਹੇ ਸੀ (ਇਹ ਦੇਖਦੇ-ਦੇਖਦੇ ਮੈ ਤਕਰੀਬਨ ਓਹਨਾ ਕੋਲ ਪਹੁੰਚ ਹੀ ਗਿਆ) ਪੰਜਵਾਂ ਬੰਦਾ ਆਉਣ ਕਰਕੇ ਪਹਲੇ ਚਾਰਾਂ ਦੇ ਚੇਹਰੇ ਤੇ ਖੁਸ਼ੀ ਆ ਗਈ ਤੇ ਓਹਨਾ ਚੋ 1 ਬੋਲਿਆ ਕੇ ਹੁਣ ਬਣੁ ਗੱਲ ਇਹ ਕਹਿ ਕੇ ਓਹਨਾ ਨੇ ਪੂਰੇ ਜ਼ੋਰ ਨਾਲ (ਏ ਜ਼ੋਰ ਲਾ ਕੇ.. ਕਹਿ ਕੇ) ਰੱਸਾ ਖਿਚਿਆ ਤੇ 1 ਜਵਾਨੀ ਭਰਿਆ ਧਰੇਕ ਦਾ ਰੁੱਖ ਧਰਤੀ ਤੇ ਆਣ ਡਿੱਗਿਆ ਅਤੇ ਹੁਣ ਉਸ ਰੁੱਖ ਦੇ ਚੋਟੀ ਵਾਲੇ ਪੱਤੇ ਓਹਨਾ ਦੇ ਪੈਰਾਂ ਚ ਸੀ।
ਉਸ ਰੁੱਖ ਨੂੰ ਦੇਖ ਕੇ ਮੇਰਾ ਮੰਨ ਬਹੁਤ ਦੁਖੀ ਹੋਇਆ, ਮੈਨੂੰ ਇੰਝ ਲੱਗ ਰਿਹਾ ਸੀ ਕੇ ਜਿਵੇ ਓਹਨਾ 5 ਬੰਦਿਆ ਨੇ ਦਿਨ ਦਿਹਾੜੇ ਕਿਸੇ ਦਾ ਕਤਲ ਕਰ ਦਿੱਤਾ ਹੋਵੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ