ਮੇਰੀ ਮਾਂ ਇਕ ਸੰਤ ਸੁਭਾਅ ਦੀ ਮਾਲਕਣ ਸੀ। ਹਮੇਸ਼ਾ ਰੱਬ ਦੀ ਰਜ਼ਾ ਅਤੇ ਭੈਅ ਵਿੱਚ ਰਹਿੰਦੇ ਸਨ। ਅਨਪੜ੍ਹ ਹੋਣ ਦੇ ਬਾਵਜੂਦ ਸਵੇਰੇ ਸਵੇਰੇ ਜ਼ੁਬਾਨੀ ਪਾਠ ਕਰਨਾ, ਗੁਰਦੁਆਰੇ ਜਾਣਾ। ਹਮੇਸ਼ਾਂ ਵਾਹਿਗੁਰੂ ਦਾ ਸਿਮਰਨ ਕਰਨਾ। ਮੈਂ ਆਪਣੀ ਮਾਂ ਨਾਲ ਹੀ ਸੌਂਦਾ ਸੀ। ਮੇਰੀ ਜਾਗ ਉਨ੍ਹਾਂ ਦੇ ਪਾਠ ਦੀ ਅਵਾਜ਼ ਨਾਲ ਹੀ ਖੁੱਲਦੀ ਸੀ।ਇਸ ਪਾਠ ਦੀ ਅਵਾਜ਼ ਹੁਣ ਵੀ ਕਦੇ ਕਦੇ ਮੇਰੇ ਕੰਨਾਂ ਚ ਗੂੰਜਦੀ ਹੈ।
ਆਪਣਾ ਨੁਕਸਾਨ ਕਰਵਾ ਕੇ ਵੀ ਕਿਸੇ ਦਾ ਭਲਾ ਸੋਚਦੇ ਅਤੇ ਕਰਦੇ ਸਨ। ਇਕ ਵਾਕਿਆ ਮੈਨੂੰ ਅਜ ਵੀ ਯਾਦ ਹੈ।ਸਾਡੇ ਪਿੰਡ, ਇਕ ਲਾਗਲੇ ਪਿੰਡੋਂ ਡਾਕਟਰ ਪਰਿਵਾਰ ਸਮੇਤ ਬਦਲ ਕੇ ਆਏ। ਰਹਿਣ ਲਈ ਜਗ੍ਹਾ ਨਹੀਂ ਸੀ। ਸੋ ਸਾਡੇ ਘਰ ਦੇ ਲਾਗੇ ਹੀ ਕਿਰਾਏ ਤੇ ਰਹਿਣ ਲਗ ਪਏ। ਮੱਝਾਂ ਉਨ੍ਹਾਂ ਦੀਆਂ ਸਾਡੇ ਘਰ ਬੱਝ ਗਈਆਂ । ਆਪਣੇ ਡੰਗਰਾਂ ਨਾਲ ਹੀ ਮੈਂ ਉਨ੍ਹਾਂ ਨੂੰ ਬਾਹਰ ਚਾਰ ਲਿਆਉਣਾ, ਉਥੇ ਹੀ ਪੱਠੇ ਪਾ ਦੇਣੇ। ਦੁੱਧ ਦੋਵੇਂ ਟਾਈਮ ਉਨ੍ਹਾਂ ਚੋ ਕੇ ਲੈ ਜਾਣਾ।
ਮੈਂ ਅਜੇ ਸਕੂਲ ਪੜ੍ਹਨ ਨਹੀਂ ਸੀ ਪਿਆ। ਦਿੱਲ ਹੀ ਨਹੀਂ ਕਰਦਾ ਸੀ। ਫਿਰ ਉਨ੍ਹਾਂ ਦੀਆਂ ਬੱਚੀਆਂ ,ਜਦ ਸਕੂਲ ਜਾਣਾ ਵੇਖ ਕੇ ਮੇਰਾ ਵੀ ਦਿਲ ਪੜ੍ਹਨੇ ਪੈਣ ਲਈ ਪਰੇਰਿਆ ਗਿਆ। ਹੁੰਦੜਹੇੜ ਤਾਂ ਮੈਂ ਪਹਿਲਾਂ ਹੀ ਸੀ। ਦੁੱਧ ਘਿਉ ਘਰ ਦਾ ਸੀ।
ਸਮਾਂ ਆਪਣੀ ਤੋਰ ਚਲਦਾ ਗਿਆ। ਸਾਡੇ ਨਾਲ ਉਨ੍ਹਾਂ ਦਾ ਪਿਆਰ ਬਹੁਤ ਸੀ। ਕਈ ਵਾਰੀ ਮੇਰੀ ਬੀਬੀ ਨਾਲ ਉਨ੍ਹਾਂ ਗਲ ਕਰਨੀ ਕਿ ਤੁਹਾਡੇ ਘਰ ਰਹਿੰਦਿਆਂ ਸਾਡੀ ਬਾਬਾ ਬੁੱਢਾ ਸਾਹਿਬ ਨੇ ਸੁਣੀ ਆਂ । ਬੇਟਾ ਹੋਇਆ ਹੈ। ਕਦੀ ਤੁਹਾਡੀਆਂ ਅਰਦਾਸਾਂ ਦਾ ਮੁੱਲ ਜਰੂਰ ਪਾਵਾਂਗੇ। ਸਾਡੇ ਘਰ ਹੀ ਕਈ ਵਾਰੀ ਉਨ੍ਹਾਂ ਰੋਟੀ ਖਾ ਲੈਣੀ।ਸਾਂਝ ਕਾਫੀ ਗੂਹੜੀ ਹੋ ਗਈ ਸੀ।
ਮੇਨ ਬਾਜ਼ਾਰ ਵਿੱਚ ਸਾਡਾ ਇਕ 7-8 ਮਰਲੇ ਦਾ ਪਲਾਟ ਸੀ। ਉਦੋਂ ਇਹ ਬਾਜ਼ਾਰ ਡਿਵੈਲਪ ਨਹੀਂ ਹੋਇਆ ਸੀ। ਰਾਤ ਨੂੰ ਸਾਡੇ ਘਰੇ ਬੈਠਿਆਂ ਦੋਵਾਂ ਜੀਆਂ ਨੇ ਕਿਹਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ