ਬਾਦਸ਼ਾਹ ,ਦੁਹਾਈ -ਦੁਹਾਈ ,ਬਹੁਤ ਮਾੜਾ ਹੋ ਗਿਆ!! ਬਾਦਸ਼ਾਹ!
ਦਰਬਾਰੀ ਨੇ ਸਾਹੋ ਸਾਹ ਹੁੰਦਿਆਂ ਬਾਦਸ਼ਾਹ ਦੀ ਮਹਿਫ਼ਲ ਵਿੱਚ ਦਾਖ਼ਲ ਹੋ ਕੇ ਕਿਹਾ ।ਬਾਦਸ਼ਾਹ ਜਿਹੜਾ ਕਿ ਸ਼ਹਿਰ ਤੋਂ ਦੂਰ ਨਦੀ ਕਿਨਾਰੇ ਆਪਣੇ ਰੰਗ ਮਹਿਲ ਵਿੱਚ ਸ਼ਰਾਬ ਦਾ ਆਨੰਦ ਲੈ ਰਿਹਾ ਸੀ ,ਅਚਾਨਕ ਆਏ ਇਸ ਦਰਬਾਰੀ ਦੀ ਗੱਲ ਸੁਣ ਕੇ ਹੈਰਾਨ ਅਤੇ ਗੁੱਸੇ ਹੋ ਗਿਆ । ਬਾਦਸ਼ਾਹ ਨੇ ਕੱਚ ਦੇ ਗਲਾਸ ਵਿਚ ਆਪਣੇ ਭਤੀਜੇ ਦੀ ਬਣਾਈ ਵਧੀਆ ਕਿਸਮ ਦੀ ਸ਼ਰਾਬ ਦੀ ਘੁੱਟ ਭਰ ਕੇ ਦਰਬਾਰੀ ਨੂੰ ਕਿਹਾ, “ਕੀ ਹੋ ਗਿਆ ,ਕਿਉਂ ਡਰਿਆ ਫਿਰਦੈਂ ?? ”
ਜਨਾਬ ਰਾਜ ਵਿੱਚ ਮਹਾਂਮਾਰੀ ਫੈਲ ਗਈ ।ਲੋਕ ਧੜਾਧੜ ਮਰ ਰਹੇ ਨੇ। ਜਵਾਨ ਪੁੱਤ ਹੱਥਾਂ ਵਿਚ ਆ ਗਏ ,ਬਜ਼ੁਰਗਾਂ ਨੂੰ ਮੋਢਾ ਦੇਣ ਵਾਲਾ ਵੀ ਨਹੀਂ ਕੋਈ।
ਤੁਹਾਡੇ ਰਾਜ ਵਿੱਚ ਮੌਤ ਦਾ ਰਾਜ ਚੱਲ ਰਿਹਾ ਹੈ ,ਬਾਦਸ਼ਾਹ ।
ਬਾਦਸ਼ਾਹ ਨੇ ਗੁੱਸੇ ਨਾਲ ਆਪਣੇ ਮੰਤਰੀ ਵੱਲ ਦੇਖਿਆ, ਅਤੇ ਕਿਹਾ “ਮੰਤਰੀ ਸਾਹਬ ,ਮੈਂ ਤੁਹਾਨੂੰ ਕਿੰਨੀ ਵਾਰ ਕਿਹੈ ਏਹੋ ਜਿਹੀਆਂ ਮਨਹੂਸ ਖ਼ਬਰਾਂ ਇਸ ਮਹਿਲ ਵਿੱਚ ਨਹੀਂ ਪਹੁੰਚਣੀਆਂ ਚਾਹੀਦੀਆਂ ‘ ਇਸ ਕਜੀਏ ਕਲੇਸ਼ ਤੋਂ ਦੂਰ ਰਹਿਣ ਕਰਕੇ ਤਾਂ ਮੈਂ ਇਸ ਨਦੀ ਕਿਨਾਰੇ ਆਪਣਾ ਰੰਗ ਮਹਿਲ ਬਣਾਇਆ ਹੈ , ਆਮ ਲੋਕਾਂ ਦੀ ਮੌਤ ਦੀ ਘਟੀਆ ਖ਼ਬਰ ਦੇਣ ਲਈ ਇਸ ਦਰਬਾਰੀ ਨੂੰ ਇੱਥੇ ਆਉਣ ਦੀ ਆਗਿਆ ਕਿਸ ਨੇ ਦਿੱਤੀ ਹੈ ?”
“ਜਨਾਬ ਇਹ ਆਪਣਾ ਖ਼ਾਸ ਦਰਬਾਰੀ ਆ, ਇਹਦੇ ਕੋਲ ਹਰ ਕਿਤੇ ਆਉਣ ਦੇ ਅਧਿਕਾਰ ਹਨ , ਜਦੋਂ ਕੋਈ ਮੁਸੀਬਤ ਆ ਜਾਂਦੀ ਹੈ ਤਾਂ ਇਹ ਕਿਸੇ ਸਮੇਂ ਵੀ ਆ ਕੇ ਤੁਹਾਨੂੰ ਉਹ ਖ਼ਬਰ ਦੇ ਸਕਦੈ ,ਇਹ ਅਧਿਕਾਰ ਤੁਸੀਂ ਹੀ ਦਿੱਤੇ ਨੇ ” ਮੰਤਰੀ ਨੇ ਸ਼ਰਮਿੰਦੇ ਹੁੰਦਿਆਂ ਕਿਹਾ ।
ਸ਼ਰਾਬ ਦੇ ਗਲਾਸ ਵਿੱਚੋਂ ਆਖ਼ਰੀ ਘੁੱਟ ਭਰ ਕੇ ,ਕੋਲ ਪਏ ਭੁੰਨੇ ਹੋਏ ਮਾਸ ਦੀ ਇੱਕ ਬੋਟੀ ਮੂੰਹ ਵਿੱਚ ਪਾ ਕੇ ਬਾਦਸ਼ਾਹ ਨੇ ਦਰਬਾਰੀ ਨੂੰ ਕਿਹਾ, “ਜਾ ਕੇ ਆਮ ਲੋਕਾਂ ਨੂੰ ਸੁਨੇਹਾ ਦੇ ਦਿਉ ,ਕਿ ਬਾਦਸ਼ਾਹ ਇਸ ਮਹਾਂਮਾਰੀ ਉੱਪਰ ਅਗਲੇ ਮਹੀਨੇ ਦੀ ਮੱਸਿਆ ਨੂੰ ਬੈਠਕ ਕਰਨਗੇ ਅਤੇ ਕੋਈ ਫ਼ੈਸਲਾ ਲੈਣਗੇ”।
“ਬਾਦਸ਼ਾਹ ,ਪਰ ਉਸ ਮੱਸਿਆ ਵਿੱਚ ਤਾਂ ਹਾਲੇ ਚਾਲੀ ਦਿਨ ਬਾਕੀ ਨੇ ,ਲੋਕ ਤਾਂ ਅੱਜ ਮਰ ਰਹੇ ਨੇ ” ਦਰਬਾਰੀ ਨੇ ਡਰਦੇ ਡਰਦੇ ਇਹ ਗੱਲ ਆਖੀ
“ਤੈਨੂੰ ਜਿੰਨੀ ਗੱਲ ਕਹੀ ਹੈ ਉਨੀ ਕਰ “ਬਾਦਸ਼ਾਹ ਕੜਕਿਆ।
ਦਰਬਾਰੀ ਝੁਕ ਕੇ ਬਾਹਰ ਚਲਿਆ ਗਿਆ ।
“ਦਰਬਾਰੀ ਨੇ ਤਾਂ ਮੂਡ ਹੀ ਖ਼ਰਾਬ ਕਰ ਦਿੱਤਾ ਭਤੀਜਿਆ ,ਤੇਰੇ ਕਾਰਖਾਨੇ ਦੀ ਬਣੀ ਵਧੀਆ ਕਿਸਮ ਦੀ ਸ਼ਰਾਬ ਦਾ ਇਕ ਗਲਾਸ ਹੋਰ ਭਰ ”
ਬਾਦਸ਼ਾਹ ਨੇ ਕੋਲ ਬੈਠੇ ਆਪਣੇ ਭਤੀਜੇ ਨੂੰ ਕਿਹਾ ,ਜੋ ਕਿ ਰਾਜ ਵਿੱਚ ਵਿਕਦੀ ਸਾਰੀ ਸ਼ਰਾਬ ਦਾ ਮਾਲਕ ਸੀ ।
ਉਧਰ ਸਾਰੇ ਰਾਜ ਵਿੱਚ ਇਹ ਖ਼ਬਰ ਫੈਲ ਗਈ ਕਿ ਬਾਦਸ਼ਾਹ ਖ਼ੁਦ ਅਗਲੀ ਮੱਸਿਆ ਨੂੰ ਇਸ ਮਹਾਂਮਾਰੀ ਉੱਪਰ ਕੋਈ ਜ਼ਰੂਰੀ ਫੈਸਲਾ ਲੈਣਗੇ ।
ਆਮ ਲੋਕ ਇੱਕ ਦੂਜੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ