More Punjabi Kahaniya  Posts
ਮਾਂ ਦੀ ਬਰਸੀ


ਮੱਘਰ ਸਿਉਂ ਨੇ ਡੇਅਰੀ ਚ ਦੁੱਧ ਪਾ ਘਰ ਮੁੜਦੇ ਨੇ ਬੂਹਾ ਟੱਪਿਆ ਈ ਅੱਗੇ ਨਲਕੇ ਤੇ ਬਾਲਟੀਆਂ ਧੋਂਦੀ ਉਸਦੀ ਧੀ ਉਤਸੁਕਤਾ ਨਾਲ ਬੋਲੀ,’ਭਾਪਾ,ਚਾਚੇ ਹੋਰਾਂ ਦਾ ਫੈਮਿਲੀ ਗਰੁੱਪ ਚ ਸੰਦੇਸ਼ ਆਇਆ ਕੇ ਉਹ ਅਗਲੇ ਐਤਵਾਰ ਪਰਿਵਾਰ ਸਣੇ ਆ ਰਹੇ ….’!
ਉਹ ਹਾਲੇ ਆਪਣੇ ਪ੍ਰਦੇਸ਼ੀ ਚਾਚੇ ਦੇ ਮੁੜ ਵਤਨੀ ਆਉਣ ਦੀ ਖੁਸਖਬਰ ਦੇ ਹੀ ਰਹੀ ਸੀ ਕੇ ਫੈਮਿਲੀ ਗਰੁੱਪ ਚ ਉਸਦੀ ਬੰਬੇ ਰਹਿੰਦੀ ਭੂਆ ਨੇ ਵੀ ਹਫਤੇ ਭਰ ਲਈ ਪਿੰਡ ਆਉਣ ਦਾ ਸੰਦੇਸ਼ ਕਰ ਦਿੱਤਾ।
ਉਸਦੇ ਪਿੱਛੇ ਲੱਗ ਲਾਗੇ ਸ਼ਹਿਰ ਰਹਿੰਦੇ ਦੂਸਰੇ ਚਾਚੇ ਨੇ ਵੀ ਅਗਲੇ ਹਫਤੇ ਘਰ ਆਉਣ ਦੀ ਯੋਜਨਾ ਦੱਸੀ।
ਮੱਘਰ ਸਿਉਂ ਦੀ ਧੀ ਨੂੰ ਦਾਦਕੇ ਇਕੱਠੇ ਹੋਣ ਦਾ ਚਾਅ ਚੜ੍ਹ ਗਿਆ। ਉਹ ਉਤਸੁਕਤਾ ਨਾਲ ਫੈਮਿਲੀ ਗਰੁੱਪ ਚ ਆਏ ਸਾਰੇ ਸੰਦੇਸ਼ ਆਪਣੇ ਮਾਪਿਆਂ ਨੂੰ ਸੁਣਾਉਣ ਲੱਗੀ।ਉਸਦੇ ਚੇਹਰੇ ਤੇ ਜਿੰਨਾ ਖੁਸ਼ੀ ਦਾ ਜਲੌ ਸੀ ਉਸਦੇ ਮਾਪਿਆਂ ਦੇ ਮੱਥੇ ਤਿਉੜੀਆਂ ਪੈ ਗਈਆਂ।
ਮਾਪਿਆਂ ਦੇ ਪ੍ਰੇਸ਼ਾਨ ਹੋਣ ਦਾ ਕਾਰਨ ਉਸ ਦੇ ਸਮਝੋ ਬਾਹਰ ਸੀ। ਫਿਰ ਵੀ ਝਿੜਕ ਪੈ ਜਾਣ ਦੇ ਡਰੋਂ ਉਹ ਮਾਪਿਆਂ ਨੂੰ ਇਕੱਲੇ ਛੱਡ ਬਾਹਰਲੇ ਘਰ ਕੰਮ ਕਰਨ ਚਲੇ ਗਈ।
ਇਕੱਲੇ ਬੈਠਿਆਂ ਮੱਘਰ ਸਿਉਂ ਤੇ ਉਸਦੀ ਪਤਨੀ ਚ ਗੱਲਾਂ ਛਿੜ ਪਈਆਂ।
‘ਆਪਣੀ ਕੁੜੀ ਤਾਂ ਭੋਲੀ ਆ।ਮੈਨੂੰ ਪਤਾ ਉਹ ਸਾਰੇ ਆ ਕਿਉਂ ਰਹੇ …’ ਮੱਘਰ ਦੀ ਪਤਨੀ ਮਨਜੀਤ ਨੇ ਖਿਝ ਕੇ ਕਿਹਾ।
‘ ਕਿਉਂ ‘…ਮੱਘਰ ਨੇ ਪੁੱਛਿਆ।
‘ਅਗਲੇ ਦੋ ਹਫਤਿਆਂ ਤੱਕ ਸੌਣ ਦੀ ਸੰਗਰਾਂਦ ਆ ਮਤਲਬ ਆਪਣੀ ਬੇਬੇ ਦੀ ਪਹਿਲੀ ਵਰਸੀ।ਉਹਦੇ ਸਸਕਾਰ ਤੇ ਤਾਂ ਬੰਬੇ ਵਾਲੀ ਤੇ ਬਾਹਰਲੇ ਪਹੁੰਚੇ ਨਾ।ਹੁਣ ਵਰਸੀ ਮਨਾ ਕੇ ਖੇਖਨ ਕਰਨਗੇ …ਮੇਰੇ ਤੋਂ ਲਿਖ ਕੇ ਲੈਲਾ …’ਮਨਜੀਤ ਨੇ ਅੱਖਾਂ ਉਤਾਹ ਨੂੰ ਚੜਾਉਂਦਿਆਂ ਕਿਹਾ।
” ਹਾਂ..ਮੈਨੂੰ ਵੀ ਐਵੇਂ ਈ ਲੱਗਦਾ।ਆਪਾਂ ਵੀ ਫਿਰ ਉਹਨਾਂ ਤੋਂ ਅੱਗੇ ਆਂ। ਮੈਂ ਗੁਰੁਦਵਾਰੇ ਦੇ ਭਾਈਏ ਨਾਲ ਗੱਲ ਕਰ ਹਾਲ ਚ ਬੇਬੇ ਦੇ ਨਾ ਦੇ ਪੱਖੇ ਲਗਵਾ ਦਿੰਨਾ ਤੇ ਨਾਲੇ ਪਾਰਕ ਚ ਮੇਜ਼ ਲਗਵਾ ਕੇ ਉਹਨਾਂ ਤੇ ਬੇਬੇ ਦਾ ਨਾ ਤੇ ਆਪਣਾ ਨਾ ਲਿਖਵਾ ਦਿੰਨਾ ਕੇ ਮੇਰੇ ਦੁਆਰਾ ਸੇਵਾ ਕਰਾਈ ਗਈ।ਸਾਰੇ ਜਣੇ ਗੁਰੂਘਰ ਤਾਂ ਜਾਣਗੇ ਈ।ਸਭ ਨੂੰ ਦਿਖ ਜਾਊ ਕੇ ਮਾਈ ਦੀ ਯਾਦ ਚ ਆਪਾਂ ਕੀ ਕੀਤਾ ..ਆਪਣੇ ਨੰਬਰ ਬਣਨਗੇ ਉਹ ਅਲੱਗ।ਸਾਰੇ ਪਿੰਡ ਚ ਸ਼ੋਭਾ ਵਧੂ ਉਹ ਵੱਖ …’।
ਮੱਘਰ ਸਿਉਂ ਦੇ ਵਿਚਾਰ ਚ ਮਨਜੀਤ ਨੇ ਹਾਂ ਮਿਲਾਈ ਤੇ ਉਹ ਨਾਸ਼ਤਾ ਕਰ ਤੁਰੰਤ ਡੇਅਰੀ ਵਾਲੇ ਤੋਂ ਪੈਸੇ ਫੜ੍ਹ ਆਪਣੇ ਕੰਮ ਲੱਗ ਗਿਆ।
ਸਵਰਗਵਾਸੀ ਮਾਈ ਦੇ ਬਾਹਰਲੇ ਪੁੱਤ ਨੇ ਉਸਦੇ ਨਾਮ ਤੇ ਗੁਰੂਘਰ ਸੋਨੇ ਦੇ ਪੱਤਰ ਦਾਨ ਕਰਨ ਲਈ ਮਾਇਆ ਜੋੜ ਲਈ ਸੀ।
ਬੰਬੇਉ ਮਾਈ ਦੀ ਧੀ ਨੇ ਗੁਰੂਘਰ ਦੀ ਪਾਰਕ ਚ ਮਾਈ ਦਾ ਬੁੱਤ ਲਗਾਉਣ ਲਈ ਤਿਆਰ ਕਰਵਾ ਲਿਆ
ਤੇ ਲਾਗਲੇ ਪਿੰਡ ਰਹਿੰਦਾ ਉਸਦਾ ਪੁੱਤ ਹਾਲੇ ਵੀ ਸ਼ਸੋਪੰਜ ਚ ਸੀ ਕੇ ਮੈਂ ਕੀ ਅਜਿਹਾ ਕਰਾਂ ਕੇ ਮੇਰੀ ਸਸਤੇ ਚ ਹੀ ਸ਼ੋਭਾ ਵੱਧ ਜਾਵੇ।
ਕਰਦੇ-ਕਰਾਉਂਦਿਆਂ ਦੋ ਹਫਤੇ ਬੀਤ ਗਏ।ਉਹ ਘੜੀ ਆ ਹੀ ਗਈ ਜਿਸਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ।ਮਾਈ ਦੇ ਬਰਸੀ ਤੇ ਗੁਰੂ ਘਰ ਪਾਠ ਰਖਵਾਇਆ ਗਿਆ।ਸਭ ਨੇ ਆਪਣੀ ਔਕਾਤ ਮੁਤਾਬਕ ਇੱਕ ਦੂਜੇ ਤੋਂ ਵੱਧ ਕੇ ਦਾਨ ਪੁੰਨ ਦਾ ਦਿਖਾਵਾ ਕੀਤਾ ਪਰ ਲਾਗਲੇ ਪਿੰਡ ਰਹਿੰਦੇ ਮਾਈ ਦੇ ਮੁੰਡੇ ਨੇ ਕੋਈ ਦਾਨ ਨਾ ਕੀਤਾ, ਬਸ , ਹਾਜ਼ਰੀ ਭਰੀ।
ਉਹ ਸਭ ਦੀਆ ਅੱਖਾਂ ਚ ਰੜਕ ਰਿਹਾ ਸੀ ਕੇ ਤੂੰ ਕੋਈ ਦਾਨ ਕਿਉਂ ਨਾ ਕੀਤਾ।
ਸਭ ਸਮਝਣ ਦੇ ਬਾਵਜੂਦ ਉਹ ਚੁੱਪ ਰਿਹਾ।ਉਸਨੂੰ ਆਪਣੇ ਭਰਾਵਾਂ ਤੇ ਭੈਣ ਨੂੰ ਮਿਲਣ ਦਾ ਇੰਨਾ ਚਾਅ ਸੀ ਕੇ ਉਹ ਉਨ੍ਹਾਂ ਦਾ ਨਫਰਤ ਭਰਿਆ ਵਿਵਹਾਰ ਆਸਾਨੀ ਨਾਲ ਨਜ਼ਰਅੰਦਾਜ ਕਰ ਗਿਆ।
ਸ਼ਾਮਾਂ ਨੂੰ ਮਾਈ ਦੇ ਵਰਸੀ ਦੇ ਪ੍ਰੋਗਰਾਮ ਤੋਂ ਜਦੋਂ ਸਭ ਵੇਹਲੇ ਹੋਏ ਤਾਂ ਪਿੰਡ ਤਾਂ ਡਾਕੀਆ ਘਰ ਆਇਆ।
‘ਕਿਓਂ ਭਾਈ ਘਰੀਂ ਉ ਸਾਰੇ …ਉਸਨੇ ਆਉਂਦਿਆਂ ਹੀ ਪੁੱਛਿਆ।
‘ਹਾਂ ਚਾਚਾ,ਘਰ ਈ ਆ।ਦੇਖ ਮਾਈ ਦੇ ਜਾਣ ਤੋਂ ਬਾਅਦ ਪਹਿਲੀ ਵਾਰ ਘਰ ਰੌਣਕ ਲੱਗੀ …ਮੱਘਰ ਸਿਉਂ ਨੇ ਉੱਤਲੇ ਜਿਹੇ ਮਨੋ ਕਿਹਾ।’
‘ਵਾਹਿਗੁਰੂ ਸੁਖ ਰੱਖੇ।ਕਦੇ ਇਹਨਾਂ ਰੌਣਕਾਂ ਦੇ ਰੰਗ ਫਿੱਕੇ ਨਾ ਪੈਣ …ਕਹਿੰਦਾ ਡਾਕੀਆ ਮੰਜਾ ਡਾਹ ਬੈਠ ਗਿਆ ਤੇ ਉਸਨੇ ਮੱਘਰ ਸਿਉਂ ਸਣੇ ਉਸਦੇ ਸਾਰੇ ਪਰਿਵਾਰ ਨੂੰ ਇਕੱਠੇ ਹੋ ਬੈਠਣ ਦੀ ਗੱਲ ਕਹੀ।
ਡਾਕੀਏ ਦੀ ਗੱਲ ਮੰਨ ਸਭ ਉਸਦੇ ਆਲੇ-ਦੁਆਲੇ ਹੋ ਬੈਠ ਗਏ।
‘ਦੇਖੋ ਭਾਈ ਜਦੋਂ ਥੋਡੀ ਬੀਬੀ ਵਾਹਵਾ ਈ ਬਿਮਾਰ ਸੀ ਮੈਂ ਉਸਦਾ ਪਤਾ ਲੈਣ ਗਿਆ ਸਾਂ,ਉਸਨੇ ਭਾਵੁਕ ਹੋ ਕੁਝ ਗੱਲਾਂ ਲਿਖਵਾਈਆ ਸਨ ਤੇ ਮੇਰੇ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)