ਵੀਹਵੇਂ ਵਰ੍ਹੇ ਵਿੱਚ ਪੈਰ ਧਰਦਿਆਂ ਹੀ ਗਰੀਬ ਮਾਂ-ਬਾਪ ਨੇ ਉਸਦਾ ਰਿਸਤਾਂ ਪੱਕਾ ਕਰ ਦਿੱਤਾ। ਮੁੰਡਾ ਦੁਹਾਜੂ ਸੀ ਅਤੇ ਉਮਰ ਵਿੱਚ ਵੀ ਉਸਤੋਂ 13-14 ਸਾਲ ਵੱਡਾ ਪਰ ਘਰਬਾਰ ਬਹੁਤ ਤਕੜਾ ਸੀ। ਵਿਚੋਲੇ ਦਾ ਦੱਸਿਆ ਨਕਸ਼ਾ ਉਸਦੇ ਦਿਲ ਤੱਕ ਉੱਤਰ ਗਿਆ ਸੀ। ਛੱਜ ਸੋਨੇ ਦਾ ਪਾਅ ਕੇ ਅਤੇ ਅਣਗਿਣਤ ਸੂਟ ਦੇ ਕੇ ਉਸਨੂੰ ਡੋਲੀ ਪਾ ਲਿਆਂਦਾਂ ਗਿਆ।
ਜਿਉਂ ਹੀ ਉਸ ਹਵੇਲੀ ਅੰਦਰ ਪੈਰ ਪਾਇਆ ਤਾਂ ਰੌਸ਼ਨੀ ਦੀ ਜਗਮਗਾਹਟ ਨਾਲ ਘੁੰਡ ਵਿੱਚ ਵੀ ਉਸਦੀਆਂ ਅੱਖਾਂ ਚੁੰਧਿਆਂ ਗਈਆਂ। ਮਨ ਹੀ ਮਨ ਉਸਨੇ ਬਾਪ ਅਤੇ ਵਿਚੋਲੇ ਦਾ ਸ਼ੁਕਰ ਅਦਾ ਕੀਤਾ। ਅਣਗਿਣਤ ਸਤਰੰਗੀ ਸੁਪਨੇ ਉਸਦੀਆਂ ਅੱਖਾਂ ਵਿੱਚ ਝਿਲਮਿਲ ਕਰ ਰਹੇ ਸਨ। ਜਿਉ ਹੀ ਉਹ ਸੁਹਾਗ ਦੀ ਸੇਜ ਉੱਤੇ ਜਾ ਕੇ ਬੈਠੀ ਤਾਂ ਉਸਦਾ ਦਿਲ ਖੁਸ਼ੀ ਵਿੱਚ ਮਚਲਾ ਹੋ ਰਿਹਾ ਸੀ। ਅਜੇ ਉਹ ਆਪਣੀ ਕਲਪਨਾ ਵਿੱਚ ਗੁਆਚੀ ਹੀ ਸੀ ਕਿ ਦੋ ਨਿੱਕੇ ਨਿਆਣੇ ਉਸਦੇ ਗੋਡੇ ਮੁੱਢ ਆ ਬੈਠੇ ਅਤੇ ਮਾਂ-ਮਾਂ ਕਰਨ ਲੱਗੇ। ਉਸਨੂੰ ਇੰਜ ਲੱਗਾ ਕਿ ਅੰਬਰੀ ਉੱਡਦੀ ਨੂੰ ਕਿਸੇ ਨੇ ਪਤਾਲ ਵਿੱਚ ਧੱਕਾ ਦੇ ਕੇ ਸੁੱਟ ਦਿੱਤਾ ਹੋਵੇ। ਜਵਾਕ ਉਸਦੇ ਨਾਲ ਇੰਜ ਚਿੰਬੜੇ ਹੋਏ ਸਨ ਕਿ ਜਿਵੇਂ ਮੁੱਦਤਾਂ ਬਾਅਦ ਉਹਨਾਂ ਨੂੰ ਉਹ ਮਿਲੀ ਸੀ।
ਅਜੇ ਤੱਕ ਉਸਦੇ ਸਿਰ ਦਾ ਸਾਂਈ ਤਾਂ ਅੰਦਰ ਨਹੀ ਸੀ ਆਇਆ ਪਰ ਜਵਾਕ ਜਰੂਰ ਉਸਦੇ ਨਾਲ ਲੱਗ ਕੇ ਹੀ ਸੌ ਗਏ ਸਨ। ਉਸਦਾ ਮਨ ਕਰ ਰਿਹਾ ਸੀ ਕਿ ਭੱਜ ਕੇ ਕਿਤੇ ਹੋਰ ਚਲੀ ਜਾਵੇ ਪਰ ਕਿੱਥੇ? ਇੰਨ੍ਹੇ ਨੂੰ ਉਸਦਾ ਘਰਵਾਲਾ ਅੰਦਰ ਆਇਆ ਤਾਂ ਉਸਦੇ ਮਨ ਵਿੱਚ ਆਸ ਦੀ ਕਿਰਨ ਜਾਗੀ ਪਰ ਉਹ ਜਵਾਕਾਂ ਨੂੰ ਸੁੱਤਾ ਦੇਖ, ਮੁਸਕਰਾ ਕੇ ਉਹਨਾਂ ਦੇ ਸਿਰ ਉੱਤੇ ਹੱਥ ਰੱਖ, ਕੁੱਝ ਪਲ ਰੁੱਕ ਕੇ ਉਸਨੂੰ ਇਹ ਕਹਿ ਕੇ ਚਲਾ ਗਿਆ ਕਿ ਕੋਈ ਨਾ ਹੁਣ ਤਾਂ ਹਰਪਲ ਇਕੱਠੇ ਹੀ ਰਹਿਣਾ। ਉਸਦੇ ਸੁਪਨੇ ਚਕਨਾਚੂਰ ਹੋ ਗਏ ਸਨ। ਹੰਝੂ ਅੱਖਾਂ ਵਿੱਚੋ ਪਰਲ ਪਰਲ ਵੱਗ ਰਹੇ ਸਨ ਪਰ ਪੂੰਝਣ ਵਾਲਾ ਕੋਈ ਨਹੀ ਸੀ।
ਦਿਨ ਬੀਤਣ ਲੱਗੇ। ਸਹੁਰਾ ਪਰਿਵਾਰ ਬਹੁਤ ਚੰਗਾ ਸੀ। ਸੱਸ ਸਹੁਰਾ ਉਸਦਾ ਬਹੁਤ ਮੋਹ ਕਰਦੇ। ਘਰਵਾਲਾ ਵੀ ਫੁੱਲਾਂ ਵਾਂਗ ਰੱਖਦਾ ਪਰ ਉਹ ਫਿਰ ਵੀ ਅੰਦਰੋਂ ਅੰਦਰੀ ਮੁਰਝਾ ਗਈ ਸੀ। ਚਾਰੇ ਪਹਿਰ ਉਸਦੇ ਅੱਗੇ ਪਿੱਛਦੇ ਘੁੰਮਦੇ ਜਵਾਕ ਉਸਨੂੰ ਜਹਿਰ ਵਰਗੇ ਲੱਗਦੇ। ਉਸਨੂੰ ਲੱਗਦਾ ਕਿ ਇਹਨਾਂ ਨੇ ਮੇਰੀਆਂ ਖੁਸ਼ੀਆਂ ਉੱਤੇ ਡਾਕਾ ਮਾਰ ਰੱਖਿਆ। ਉਹ ਚਾਅ ਕੇ ਹੀ ਇਹ ਗੱਲ ਨਹੀ ਸਮਝ ਸਕੀ ਸੀ ਕਿ ਉਹ ਕਿਸੇ ਦੀ ਨੂੰਹ ਅਤੇ ਪਤਨੀ ਬਣ ਕੇ ਬਾਅਦ ਵਿੱਚ ਆਈ ਸੀ, ਪਹਿਲਾਂ ਇਹਨਾਂ ਜਵਾਕਾਂ ਦੀ ਮਾਂ ਸੀ ਅਤੇ ਸਿਰਫ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ