ਨਿਨੋਏ ਅਕਿਨੋ ਇੰਟਰਨੈਸ਼ਨਲ ਏਅਰਪੋਰਟ ਵਿਖੇ 430 ਤੋਂ ਵੱਧ ਬਿਊਰੋ ਆਫ਼ ਇਮੀਗ੍ਰੇਸ਼ਨ (BI) ਦੇ ਅਧਿਕਾਰੀਆਂ ਦੀ ਅਦਲਾ ਬਦਲੀ ਕੀਤੀ ਗਈ ਅਤੇ ਉਹਨਾਂ ਨੂੰ ਨਵੇਂ ਟਰਮੀਨਲ ਅਸਾਈਨਮੈਂਟ ਦਿੱਤੇ ਗਏ
ਤਾਂ ਜੋ ਏਅਰਪੋਰਟ ਤੇ ਹੋਣ ਵਾਲੇ ਭ੍ਰਿਸ਼ਟਾਚਾਰ ਨੂੰ ਰੋਕਿਆ ਜਾ ਸਕੇ।
ਬੀਆਈ ਕਮਿਸ਼ਨਰ ਜੈਮੇਮ ਮੋਰੇਂਟੇ ਨੇ ਕਿਹਾ ਕਿ ਫਿਲਹਾਲ ਕੁਲ 356 ਫਰੰਟਲਾਈਨ ਇਮੀਗ੍ਰੇਸ਼ਨ ਅਧਿਕਾਰੀ NAIA ਵਿਖੇ ਨਿਰਧਾਰਤ ਟਰਮੀਨਲ ਅਦਲਾ ਬਦਲੀ ਸਕੀਮ ਤੋਂ ਪ੍ਰਭਾਵਤ ਹੋਏ ਹਨ ਜੋ ਕਿ 12 ਮਈ ਨੂੰ ਲਾਗੂ ਹੋਵੇਗੀ।
ਮੋਰੇਂਟੇ ਨੇ ਇਹ ਗੱਲ ਜ਼ਾਹਰ ਕੀਤੀ ਕਿ ਬੀਆਈ ਵਿੱਚ ਤਬਦੀਲੀ ਕਰਨਾ ਏਜੰਸੀ ਦੀਆਂ ਚੱਲ ਰਹੀਆਂ ਪਹਿਲਕਦਮੀਆਂ ਦਾ ਹਿੱਸਾ ਹੈ ਤਾਂ ਜੋ ਇਸ ਦੇ ਅਹੁਦਿਆਂ ਨੂੰ ਸਾਫ ਅਤੇ ਪੁਨਰਗਠਿਤ ਕੀਤਾ ਜਾਵੇ।
ਇਹ ਪਤਾ ਲੱਗਿਆ ਹੈ ਕਿ NAIA ਦੇ ਇਮੀਗ੍ਰੇਸ਼ਨ ਬੂਥਾਂ ਦੀ ਦੇਖਭਾਲ ਕਰਨ ਵਾਲੇ ਬੀ.ਆਈ. ਦੇ 79 ਇਮੀਗ੍ਰੇਸ਼ਨ ਸੁਪਰਵਾਈਜ਼ਰਾਂ ਦਾ ਵੀ ਫੇਰਬਦਲ ਕੀਤਾ ਗਿਆ ਹੈ।
“ਇਸ ਰੋਟੇਸ਼ਨ ਸਕੀਮ...
...
Access our app on your mobile device for a better experience!