ਦੂਸਰੇ ਮੁਲਕ ਰਹਿੰਦੀ ਭੈਣ ਨੂੰ ਉਸਦੇ ਭਰਾ ਨੇ ਆਨਲਾਇਨ ਦੇਖ ਸ਼ੰਦੇਸ਼ ਭੇਜਿਆ।
ਹੈਲੋ ਭੈਣੇ !!
ਹੈਲੋ ਵੀਰ , ਸਤਿ ਸ਼੍ਰੀ ਅਕਾਲ !!
ਸਤਿ ਸ਼੍ਰੀ ਅਕਾਲ ਭੈਣੇ ! ਮੈਂ ਬਹੁਤ ਉਦਾਸ ਹਾਂ !
ਕਿਉਂ ਕੀ ਹੋਇਆ ਵੀਰ?
.
.
.
ਇਸ ਵਕਤ ਸਵੇਰ ਦੇ ਨੌਂ ਵੱਜੇ।ਆਪਣੇ ਪਿੰਡ ਦਾ ਸਕੂਲ ਬੰਦ ਆ, ਡਿਸਪੈਂਸਰੀ ਬੰਦ ਆ,ਦੁਕਾਨਾਂ ਬੰਦ ਨੇ,ਸਭ ਕੁਝ ਬੰਦ ਈ ਆ। ਗਿਆਰਾਂ ਵੱਜਦੇ ਨੂੰ ਸਾਰੀਆਂ ਸੜਕਾਂ ਸੁੰਨ ਹੋ ਜਾਂਦੀਆਂ।ਕੋਈ ਕੁੱਤਾ, ਚਿੜੀ-ਜਨੌਰ ਵੀ ਨਹੀਂ ਲੱਭਦਾ।ਸਰਕਾਰ ਦੀ ਦਾਦ ਦੇਣੀ ਬਣਦੀ ।ਮੋਗੇ ਦੇ ਸਭ ਤੋਂ ਪਿਛੜੇ ਪਿੰਡ ਚ ਵੀ ਲੌਕਡਾਉਨ ਲਗਵਾ ਦਿੱਤਾ। ਆਪਣੇ ਪਿੰਡ ਦੇ ਲੋਕ ਬੜੇ ਉੱਦਮੀ ਹੋਣ ਦੇ ਨਾਲ ਆਪਣੇ ਹੱਕਾਂ ਲਈ ਖੂਬ ਆਵਾਜ਼ ਉਠਾਉਣੀ ਜਾਣਦੇ।ਕਦੇ ਕਿਸੇ ਤੋਂ ਉਏ ਨਹੀਂ ਅਖਵਾਉਂਦੇ।
ਇਸ ਵਕਤ ਮੈਂ ਆਸਾ ਪਾਸਾ ਦੇਖ ਗੱਲ ਕਰ ਰਿਹਾਂ।ਡਰ ਲੱਗਦਾ ਕਿਤੇ ਕੋਈ ਗੱਲਾਂ ਸੁਣ ਭੜਕ ਨਾ ਉੱਠੇ।ਕੁਝ ਸਮਾਂ ਪਹਿਲਾਂ ਗੰਢਿਆਂ ਦਾ ਭਾਅ ਦੁੱਗਣਾ ਵੱਧ ਗਿਆ ਸੀ।ਕਿਸੇ ਨੇ ਨਾ ਖਰੀਦੇ।ਸੋਸ਼ਲ ਮੀਡਿਆ ਦੇ ਨਾਲ-ਨਾਲ ਹਰ ਪਾਸੇ ਗੰਡਿਆਂ ਦਾ ਭਾਅ ਪਹੁੰਚ ਤੋਂ ਦੂਰ ਹੋਣ ਕਰਕੇ ਆਲੋਚਨਾ ਪਾ ਗਿਆ।ਹਾਲਾਂਕਿ ਗੰਡੇ ਤੋਂ ਬਿਨਾ ਕੋਈ ਸਬਜ਼ੀ ਸਵਾਦ ਨਹੀਂ ਲੱਗਦੀ।ਗੰਡੇ ਜ਼ਾਇਕੇ ਦਾ ਮੁੱਖ ਹਿੱਸਾ ਨੇ।ਫਿਰ ਵੀ ਲੋਕਾਂ ਉਸਨੂੰ ਨਾ ਖਰੀਦਿਆ ਤੇ ਇਸਦੇ ਭਾਅ ਵਧਣ ਦੀ ਵਾਧੂ ਨਿੰਦਿਆ ਕੀਤੀ ਤੇ ਭੁੱਲ ਗਏ।
ਅੱਜ ਠੇਕੇ ਖੁੱਲੇ ਨੇ।ਸ਼ਰਾਬ ਬਲੈਕ ਚ ਵਿਕਣ ਦੇ ਨਾਲ ਦੁੱਗਣੇ ਭਾਅ ਨਾਲ ਵਿਕ ਰਹੀ ਏ।ਸ਼ਰਾਬੀ ਸਵਖਤੇ ਈ ਕਤਾਰ ਬਣਾ ਠੇਕੇ ਮੂਹਰੇ ਖੜੋ ਜਾਂਦੇ ਕੇ ਕਰਫ਼ਿਊ ਲੱਗਣ ਤੋਂ ਪਹਿਲਾਂ ਰਾਤ ਦਾ ਸਮਾਨ ਘਰ ਲੈ ਜਾਈਏ।ਕਮਾਲ ਆ ਕੇ ਇਸ ਗੱਲ ਦਾ ਕੋਈ ਵਿਰੋਧ ਵੀ ਨਹੀਂ ਹੋ ਰਿਹਾ।ਸਗੋਂ ਸਭ ਆਰਾਮ ਨਾਲ ਚੱਲ ਰਿਹਾ।
ਮੈਨੂੰ ਲੱਗਦਾ ਲੌਕਡਾਊਂਨ ਨਾਲ ਕਰੋਨਾ ਫੈਲਣੋ ਹਟੇ ਜਾ ਨਾ ਪਰ ਲੋਕ ਪੱਕੇ ਸ਼ਰਾਬੀ ਬਣ ਘਰ ਬਰਬਾਦ ਜਰੂਰ ਕਰ ਲੈਣਗੇ।ਸ਼ਰਾਬੀਆਂ ਦੇ ਘਰ ਨਿੱਤ ਦਾ ਕੁੱਤ-ਕਲੇਸ਼ ਹੋਣਾ ਆਮ ਜਿਹੀ ਗੱਲ ਹੋ ਗਈ ਏ ਤੇ ਘਰ ਬੈਠੇ ਜਵਾਕ ਆਪਣੇ ਮਾਪਿਆਂ ਦੇ ਝਗੜੇ ਦੇਖ ਅੰਦਰੋਂ-ਅੰਦਰ ਘੁਟ ਰਹੇ।ਮਾਪੇ ਲੜ੍ਹਦੇ ਜਦੋਂ ਇੱਕ ਦੂਜੇ ਤੇ ਦੂਸ਼ਣ ਲਗਾਉਂਦੇ ਜਵਾਕਾਂ ਨੂੰ ਕੁੱਟ ਦਿੰਦੇ ਤਾਂ ਉਹਨਾਂ ਦਾ ਦਿਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ