(ਮਿਹਨਤ ਦਾ ਮੁੱਲ)
ਮੈਂ ਚੌਂਕ ਤੋਂ ਥੋੜ੍ਹੀ ਅੱਗੇ ਆਪਣੀ ਡੇਢ ਕੁ ਸਾਲ ਦੀ ਬੇਟੀ ਨੂੰ ਚੁੱਕੀ ਖਲ੍ਹੋ ਕੇ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ। ਅਚਾਨਕ ਹੀ ਇੱਕ ਸੋਹਣੀ ਜਹੀ ਕੁੜੀ ਨੇ ਮੇਰੇ ਕੋਲ ਆ ਕੇ ਮੋਪਡ ਰੋਕ ਦਿੱਤੀ।ਮੈਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਉਸ ਨੇ ਮੈਨੂੰ ਗਲਵੱਕੜੀ ਪਾ ਲਈ।ਉਸ ਦੇ ਚਿਹਰੇ ‘ਤੇ ਖ਼ੁਸ਼ੀ ਭਰਪੂਰ ਸੀ।ਇਹ ਸਭ ਕੁਝ ਏਨੀ ਜਲਦੀ ਹੋਇਆ ਕਿ ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ।ਉਹ ਕਹੀ ਜਾ ਰਹੀ ਸੀ ,ਮੈਮ ਮੈਂ ਤੁਹਾਡੇ ਕਰਕੇ ਹੀ ਅੱਜ ਨਾਨ-ਮੈਡੀਕਲ ਕਰ ਰਹੀ ਹਾਂ। ਜੇ ਉਸ ਦਿਨ ਤੁਸੀਂ ਮੈਨੂੰ ਨਾ ਝਿੜਕਦੇ ਤਾਂ ਸ਼ਾਇਦ ਮੈਂ ….ਪਰ ਕਿਉਂ ? ਮੈਨੂੰ ਨਹੀਂ ਪਤਾ….।
ਹਾਲ-ਚਾਲ ਪੁੱਛਣ ਤੋਂ ਬਾਅਦ ਵੀ ਮੈਨੂੰ ਕੁਝ ਪਤਾ ਨਹੀਂ ਸੀ, ਕਿ ਇਹ ਲੜਕੀ ਕੌਣ ਹੈ? ਉਸ ਨੇ ਮੈਨੂੰ ਚਾਰ-ਪੰਜ ਸਾਲ ਪਹਿਲਾਂ ਦੀ ਇੱਕ ਘਟਨਾ ਯਾਦ ਕਰਵਾਈ।
ਮੈਂ ਬੀ.ਐੱਡ. ਕਰਕੇ ਇੱਕ ਅਕੈਡਮੀ ਵਿੱਚ ਨਵੀਂ-ਨਵੀਂ ਨੌਕਰੀ ਕੀਤੀ ਸੀ।ਮੈਨੂੰ ਉੱਥੇ ਛੇਵੀਂ-ਸੱਤਵੀਂ ਅਤੇ ਅੱਠਵੀਂ ਤੱਕ ਦੀਆਂ ਕਲਾਸਾਂ ਮੈਥ (ਹਿਸਾਬ)ਪੜ੍ਹਾਉਣ ਨੂੰ ਮਿਲੀਆ ਸਨ।ਇਹ ਲੜਕੀ ਉਦੋਂ ਸੱਤਵੀਂ ਕਲਾਸ ਵਿੱਚ ਸੀ। ਪੜ੍ਹਨ ਵਿੱਚ ਵਧੀਆ ਸੀ।ਮੈਂ ਕਲਾਸ ਵਿੱਚ ਜਿੰਨ੍ਹਾਂ ਕੰਮ ਕਰਵਾਉਂਦੀ ਝੱਟ ਕਰ ਲੈਂਦੀ, ਪਰ ਘਰ ਦਾ ਕੰਮ ਇਹ ਘੱਟ ਵੱਧ ਹੀ ਕਰਦੀ।ਮੈਨੂੰ ਵੀ ਪੜ੍ਹਾਉਣ ਦਾ ਪੂਰਾ ਜਨੂੰਨ ਸੀ ,ਜੋ ਕਿ ਅੱਜ ਵੀ ਬਰਕਰਾਰ ਹੈ।ਮੈਂ ਅਕਸਰ ਸਭ ਨੂੰ ਚੈੱਕ ਕਰਦੀ ਰਹਿਦੀ ਕਿ ਕਿਹੜਾ ਬੱਚਾ ਕਿਨ੍ਹਾਂ ਕੁ ਕੰਮ ਕਰ ਸਕਦਾ ਹੈ।।ਮੈਨੂੰ ਪਤਾ ਲੱਗ ਚੁੱਕਾ ਸੀ ਕਿ ਕਿਹੜਾ ਬੱਚਾ ਕੰਮ ਕਰ ਸਕਦਾ ਹੈ ਅਤੇ ਕਿਸਨੂੰ ਕਿੰਨਾ ਕਰਵਾਇਆ ਜਾ ਸਕਦਾ ਹੈ।
ਇੱਕ ਦਿਨ ਇਸ ਬੱਚੀ ਨੂੰ ਮੈਂ ਝਿੜਕਿਆ ਕਿ ਤੁਸੀਂ ਕੰਮ ਕਿਉਂ ਨਹੀਂ ਕਰਦੇ।ਇਸ ਨੇ ਘਰ ਜਾ ਕੇ ਮੇਰੀ ਸ਼ਿਕਾਇਤ ਕਰ ਦਿੱਤੀ।ਇਸ ਦੇ ਮੰਮੀ-ਪਾਪਾ ਵੀ ਅਧਿਆਪਕ ਸਨ। ਇਸ ਗੱਲ ਦਾ ਮੈਨੂੰ ਬਾਅਦ ਵਿੱਚ ਪਤਾ ਲੱਗਾ।ਪਰ ਮੈਨੂੰ ਇਸ ਨਾਲ ਕੋਈ ਫ਼ਰਕ ਨਹੀਂ ਸੀ ਪੈਦਾ।ਮੇਰੇ ਲਈ ਤਾਂ ਬੱਚੇ ਨੂੰ ਪੜ੍ਹਾਉਣਾ ਸੀ।ਮੇਰੇ ਲਈ ਸਾਰੇ ਬੱਚੇ ਬਰਾਬਰ ਸਨ।
ਇਸ ਦੇ ਮਾਪੇ ਸਕੂਲ ਆ ਗਏ। ਮੈਨੂੰ ਸਕੂਲ ਦੇ ਪ੍ਰਬੰਧਕ ਜੀ ਨੇ ਬੁਲਾਇਆ।ਮੈਂ ਚਲੀ ਗਈ,ਪਰ ਗੱਲ ਕੀ ਹੋਈ? ਮੈਨੂੰ ਪਤਾ ਨਹੀਂ ਸੀ।ਮੈਨੂੰ ਤੇ ਇਹ ਵੀ ਨਹੀਂ ਸੀ ਪਤਾ ਕਿ ਪੜ੍ਹਾਈ ਲਈ ਕਹਿਣ ਤੋਂ ਵੀ ਸ਼ਿਕਾਇਤ ਲਗਦੀ ਹੈ।ਮੇਰਾ ਇਹ ਪਹਿਲਾਂ ਤਜਰਬਾ ਸੀ।
ਸਰਸਰੀ ਸਤਿ ਸ੍ਰੀ ਅਕਾਲ ਤੋਂ ਬਾਅਦ ਕੱਲ੍ਹ ਵਾਲੀ ਗੱਲ ਸ਼ੁਰੂ ਹੋਈ ਪਰ ਮੈਨੂੰ ਕੁਝ ਨਹੀਂ ਸੀ ਪਤਾ…।ਕਿਉਂਕਿ ਮੇਰੇ ਮਨ ਵਿੱਚ ਗ਼ਲਤ ਭਾਵਨਾ ਹੀ ਨਹੀਂ ਸੀ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ