ਜਦੋਂ ਸਾਡੇ ਪਿੰਡ ਵਿੱਚ ਬਿਜਲੀ ਆਈ
1967 ਸੀ ਸ਼ਾਇਦ, ਤੀਜੀ ‘ਚ ਪੜ੍ਹਦਾ ਹੋਵਾਂਗਾ । ਪੰਜਾਬ ਵਿੱਚ ਲਛਮਣ ਸਿੰਘ ਗਿੱਲ ਦੀ ਸਰਕਾਰ ਸੀ। ਜਿਸਨੇ ਅਕਾਲੀਆਂ ‘ਚੋਂ ਨਿੱਕਲ ਕੇ ਕਾਂਗਰਸ ਦੀ ਹਮਾਇਤ ਨਾਲ ਸਰਕਾਰ ਬਣਾ ਲਈ ਸੀ।ਮਹੰਤ ਰਾਮ ਪ੍ਰਕਾਸ਼ ਮੰਤਰੀ ਸੀ। ਉਹ ਸਾਡੇ ਪਿੰਡ ਪ੍ਰਾਇਮਰੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਣ ਆਇਆ ਸੀ। ਮੰਤਰੀ ਦੇ ਸੁਆਗਤ ਲਈ ਸਮਾਗਮ ਰੱਖਿਆ ਗਿਆ ਸੀ। ਅਸੀ ਵੀ ਉਹ ਦੇਖਣ ਗਏ। ਪਰ ਸਾਡਾ ਧਿਆਂਨ ਸਮਾਗਮ ਵਲ੍ਹ ਘੱਟ , ਰਾਤ ਨੂੰ ਜਗਣ ਵਾਲੀ ਬਿਜਲੀ ਵਲ੍ਹ ਵੱਧ ਸੀ। ਬੜੀ ਖ਼ੁਸ਼ੀ ਸੀ ਕਿ ਹੁਣ ਉਸੇ ਰਾਤ ਸਾਡੇ ਪਿੰਡ ਵੀ ਜਗਮਗ ਹੋਣੀ ਹੈ।
ਜਦੋਂ ਛੁੱਟੀਆਂ ਵਿੱਚ ਨਾਨਕੇ ਪਿੰਡ ਜਾਂਦੇ ਸਾਂ ਤਾਂ ਉੱਥੇ ਬਿਜਲੀ ਦੀਆਂ ਜਗਦੀਆਂ ਬੱਤੀਆਂ ਦੇਖਕੇ ਬੜਾ ਦਿਲ ਕਰਦਾ ਸੀ ਕਿ ਕਾਸ਼ ਸਾਡੇ ਪਿੰਡ ਵੀ ਬਿਜਲੀ ਹੁੰਦੀ। ਦੂਜੀ ਵਿੱਚ ਪੜ੍ਹਦੇ ਸਾਂ ਜਦੋਂ ਸਾਡੇ ਪਿੰਡ ਵਲ੍ਹ ਨੂੰ ਵੀ ਖੰਬੇ ਲੱਗਣੇ ਸ਼ੁਰੂ ਹੋ ਗਏ। ਪਿੰਡ ਦੀ ਫਿਰਨੀ ਤੇ ਲੱਗ ਰਿਹਾ ਟ੍ਰਾਂਸਫ਼ਾਰਮਰ ਅਸੀ ਬੜੇ ਚਾਅ ਨਾਲ ਦੇਖਣ ਜਾਂਦੇ। ਬਿਜਲੀ ਵਾਲੇ ਖੰਬੇ ਖੜੇ ਕਰਨ ਵੇਲੇ ਕਈ ਤਰਾਂ ਦੇ ਬੋਲੇ ਬੋਲਦੇ। ਜਿਵੇਂ “ਜ਼ੋਰ ਲਗਾਕੇ ਹਈ ਸ਼ਾਅ” , ਨਾਲ ਕਈ ਕਿਸਮ ਦਾ ਗੰਦ ਮੰਦ ਉਹਨਾਂ ਦੇ ਬੋਲਾਂ ਵਿੱਚ ਸ਼ਾਮਲ ਹੁੰਦਾ। ਘਰ ਆਕੇ ਜੇ ਉਹਦੇ ਚੋਂ ਕੁਛ ਅਸੀ ਵੀ ਗੁਣਗੁਣਾ ਰਹੇ ਹੁੰਦੇ ਤਾਂ ਬੀਬੀ ਤੋਂ ਚਪੇੜ ਪੈ ਜਾਂਦੀ । “ਪਤਾ ਨੀ ਕਿੱਥੋਂ ਸਿੱਖਕੇ ਆਉਂਦੇ ਆ “
ਖ਼ੈਰ ਸਾਰੇ ਖੰਬੇ ਲੱਗ ਗਏ ਸਨ ਤਾਰਾਂ ਵੀ ਪਾ ਦਿੱਤੀਆਂ । ਉਸ ਵੇਲੇ ਤੱਕ ਅਸੀਂ ਤੀਸਰੀ ਜਮਾਤ ਵਿੱਚ ਹੋ ਗਏ ਸਾਂ। ਪਿੰਡ ਦੇ ਬਹੁਗਿਣਤੀ ਘਰਾਂ ਵਿੱਚ ਫਿਟਿੰਗ ਹੋ ਗਈ ਸੀ। ਕਿਸੇ ਘਰ ਕਲਿੱਪਾਂ ਵਾਲੀ , ਦੂਜੇ ਘਰ ਲੱਕੜੀ ਦੀ ਫੱਟੀ ਵਾਲੀ ।ਕਾਲੇ ਰੰਗ ਦੀਆਂ ਵੱਡਅਕਾਰ ਸਵਿੱਚਾਂ ਹਰ ਘਰ ਲੱਗ ਗਈਆਂ, ਘਰਾਂ ਵਿੱਚ ਬੱਲਬ ਹੀ ਲੱਗੇ ਸਨ । ਟਿਊਬਾਂ ਪੱਖੇ ਕਿਸੇ ਵਿਰਲੇ ਘਰ ਜਾ ਗੁਰਦੁਆਰਾ ਸਿੰਘ ਸਭਾ ਵਿੱਚ ਲੱਗੇ। ਤਕਰੀਬਨ ਹਰ ਘਰ ਫਿਟਿੰਗ ਜਾਂਗਣੀਵਾਲ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਦੇ ਰਹਿਣ ਵਾਲੇ ਹਰਦੇਵ ਸਿੰਘ ਹੁਣਾਂ ਨੇ ਕੀਤੀ ਸੀ । ਮੀਟਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ