ਜਿੰਦਰਾ ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਸ਼ੁੱਕਰਵਾਰ ਨੂੰ ਸਤੀਸ਼ ਭਾ ਜੀ ਹੋਰਾਂ ਦੀ ਦੁਕਾਨ ਤੇ ਬੈਠਾ ਤੇ ਗੋਰ ਕੀਤਾ ਕਿ ਲਗਾਤਰ ਤਿੰਨ ਚਾਰ ਗਾਹਕ ਜਿੰਦਰਾ ਲੈਣ ਆਏ| ਸੋਚਿਆ ਲੋੜ ਹੋਣੀ ਸਭਨਾਂ ਨੂੰ| ਪਰ ਸਤੀਸ਼ ਹੋਰਾਂ ਪੁੱਛਿਆ ਕਿ ਸਹਿਗਲ ਪਤਾ ਅੱਜ ਦੇ ਦਿਨ ਜਿੰਦਰੇ ਜ਼ਿਆਦਾ ਕਿਉਂ ਵਿਕਦੇ ਨੇ? ਮੈਂ ਨਾਂ ‘ਚ ਸਿਰ ਹਿਲਾਇਆ| ਉਹਨਾਂ ਭੇਤ ਖੋਲਿਆ ਕਿ ਜਿੰਨ੍ਹਾਂ ਦੇ ਰਿਸ਼ਤੇ ਨੀ ਹੁੰਦੇ ਉਹ ਲੋਕ ਜਾਂ ਉਹਨਾਂ ਦੇ ਘਰ ਦੇ ਸ਼ਨਿਚਰਵਾਰ ਤੜਕ ਸਵੇਰ ਕਿਸੇ ਚੌਕ ਵਿੱਚ ਚਾਬੀ ਲੱਗਾ ਕਿ ਜਿੰਦਰਾ ਰੱਖ ਜਾਂਦੇ ਹਨ| ਧਾਰਨਾ ਹੈ ਕਿ ਜਦੋਂ ਕੋਈ ਦੂਜਾ ਬੰਦਾ ਨਵਾਂ ਜਿੰਦਰਾ ਦੇਖ ਕਿ ਚੁੱਕਦਾ ਹੈ ਤੇ ਚਾਬੀ ਨਾਲ ਖੋਲ੍ਹਦਾ ਹੈ ਏਧਰ ਰਿਸ਼ਤਾ ਨਾਂ ਹੋਣ ਵਾਲੇ ਭਾਗ ਖੁੱਲ੍ਹ ਜਾਂਦੇ ਨੇ| ਗਵਾਚੇ ਸੰਯੋਗ ਮਿਲ ਜਾਂਦੇ ਨੇ|
ਸਵੇਰੇ ਸਟਾਫ਼ ਰੂਮ ਵੜਦਿਆਂ ਈ ਆ ਗੱਲ ਸੁਰਿੰਦਰਪਾਲ ਹੋਰਾਂ ਨੂੰ ਦੱਸੀ ਕਿਓਂ ਕਿ ਉਹਦੇ ਮਾਮੇ ਦੇ ਮੁੰਡੇ ਦਾ ਰਿਸ਼ਤਾ ‘ਅੜਿਆ’ ਹੋਇਆ ਸੀ|
ਪਤਾ ਲੱਗਦੇ ਈ ਮਾਮੇ ਦੇ ਪੁੱਤਰ ਨੇ ਅਗਲੇ ਹਫ਼ਤੇ ਈ ਕਰ ਤਾ ‘ਕਾਰਾ’ ਰੱਖ ਤਾ ਨਵਾਂ ਨਕੋਰ ਪੰਜਾਹਾਂ ਦਾ ਜਿੰਦਰਾ ਚੌਕ ‘ਚ| ਉਹਨੂੰ ਇਹ ਵੀ ਦੱਸ ਤਾ ਸੀ ਕਿ ਪਿੱਛੇ ਮੁੜ ਕੇ ਨੀ ਦੇਖਣਾ| ਪਰ ਆ ਕੀ?
ਜਿੰਦਰਾ