ਬੇਕੀਮਤੀ ਰੁੱਖ ( ਮਿੰਨੀ ਕਹਾਣੀ )
ਮਾਸਟਰ ਸੁਖਵਿੰਦਰ ਆਪਣੇ ਖੇਤ ਕੁਝ-ਕੁ ਦਿਨ ਪਹਿਲਾਂ ਹੀ ਲਾਏ ਰੁੱਖਾਂ ਦੇ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ ਅਤੇ ਉਸ ਦੇ ਖੇਤ ਦਾ ਗੁਆਂਢੀ ਜਰਨੈਲ ਆ ਕੇ ਕਹਿਣ ਲੱਗਾ ,” ਵਾਹ ਮਾਸਟਰ ਜੀ! ਆਹ ਕਿਹੋ ਜਿਹੇ ਦਰੱਖਤ ਲਾਈ ਜਾਂਨੇ ਓ ? ਮੈਂ ਤਾਂ ਪਹਿਲਾਂ ਕਦੇ ਦੇਖੇ ਨਹੀਂ ਇਹ ਕਿਤੇ ? ”
” ਓਹ ਭਾਈ ਜਰਨੈਲ ! ਇਹ ਬਹੁਤ ਹੀ ਵਧੀਆ ਰੁੱਖ ਨੇ , ਆ ਤੈਨੂੰ ਦੱਸਾਂ ਇਨ੍ਹਾਂ ਬਾਰੇ ” ਇਹ ਆਖਦਿਆਂ ਸੁਖਵਿੰਦਰ ਰੁੱਖਾਂ ਬਾਰੇ ਦੱਸਣ ਲੱਗ ਪਿਆ ।
” ਛੋਟੇ ਵੀਰ !! ਇਹ ਗੁਲਮੋਹਰ ਆ , ਓਹ ਅਮਲਤਾਸ਼ , ਚਕਰੇਸ਼ੀਆ ਅਤੇ ਸੁੰਹਾਜਣਾ ਨੇ , ਇੱਧਰ ਸਿਲਵਰਓਕ, ਸਿੰਬਲ ਅਤੇ ਅਰਜਨ ਦੇ ਪੌਦੇ ਨੇ ”
” ਬੜੇ ਅਜੀਬ ਨਾਂ ਨੇ ! ਇਨ੍ਹਾਂ ਦੀ ਤਾਂ ਲੱਕੜ ਬਹੁਤ ਹੀ ਮਹਿੰਗੀ ਵਿਕਦੀ ਹੋਊ , ” ਜਰਨੈਲ ਹੈਰਾਨ ਹੁੰਦਿਆਂ ਬੋਲਿਆ ।
ਇਹ ਸੁਣਕੇ ਸੁਖਵਿੰਦਰ ਆਖਣ ਲੱਗਾ, ” ਓਹ ਵੀਰ ਮੇਰਿਆ ! ਜਿਨ੍ਹਾਂ ਰੁੱਖਾਂ ਦੀ ਲੱਕੜ ਮਹਿੰਗੀ ਵਿਕਦੀ ਐ , ਓਹ ਕਿੱਥੇ ਛੱਡੇ ਆ ਲੋਕਾਂ ਨੇ , ਸਭ ਪੁਟਾ ਕੇ ਵੇਚ ਤੇ , ਹੁਣ ਦਿਸਦਾ ਕਿਤੇ ਕੋਈ ਰੁੱਖ ਤੈਨੂੰ ? ”
ਜਰਨੈਲ ਨੇ ਚਾਰੇ ਪਾਸੇ ਨਜ਼ਰ ਘੁਮਾਈ ਅਤੇ ਬੋਲਿਆ , ” ਗੱਲ ਤਾਂ ਤੁਹਾਡੀ ਠੀਕ ਐ ਜੀ , ਕਿਸੇ ਵੇਲੇ ਬੜੀਆਂ ਟਾਹਲੀਆਂ , ਕਿੱਕਰਾਂ ਅਤੇ ਬੇਰੀਆਂ ਹੁੰਦੀਆਂ ਸੀ ਏਸ ਪਾਸੇ ਹੁਣ ਤਾਂ ਕੋਈ ਟਾਵਾਂ- ਟਾਵਾਂ ਦਰੱਖਤ ਹੀ ਦਿਸਦਾ ”
” ਤਾਂ ਹੀ ਮੈਂ ਇਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ