ਘੁੰਮਣ ਚਲੇ ਹਾਂ..
ਗੱਲ ਥੋੜ੍ਹੀ ਪੁਰਾਣੀ ਹੈ, ਮੈਨੂੰ ਕਿਸੇ ਕਾਰਨ ਪਟਿਆਲਾ ਤੋਂ ਆਉਣ ਲਈ ਵਾਇਆ ਮਾਨਸਾ,ਬਠਿੰਡਾ ਵੱਲ ਦੀ ਆਉਣਾ ਪਿਆ।ਮੈਂ ਇਸ ਮਾਰਗ ਤੇ ਪਹਿਲੀ ਵਾਰ ਬੱਸ ਸਫਰ ਕਰ ਰਿਹਾ ਸੀ,ਜਿਸ ਕਰਕੇ ਇੱਧਰ ਬਾਰੇ ਕੋਈ ਜਾਣਕਾਰੀ ਨਹੀਂ ਸੀ।ਮਾਨਸਾ ਤੋਂ ਮੇਰੇ ਨਾਲ ਸੀਟ ਤੇ ਦੋ ਔਰਤਾਂ ਆ ਕੇ ਬੈਠ ਗਈਆਂ।ਉਨ੍ਹਾਂ ਨਾਲ ਦੇ ਮਰਦ ਦੂਸਰੀ ਸੀਟ ਤੇ ਜਾ ਬੈਠੇ।ਉਨ੍ਹਾਂ ਔਰਤਾਂ ਵਿਚੋਂ ਜੋ ਉਮਰ ਵਿੱਚ ਪੰਜਾਹ ਦੇ ਆਸ ਪਾਸ ਹੋਵੇਗੀ,ਕੋਲ ਇੱਕ ਅਟੈਚੀ, ਬੈਗ ਸੀ।ਬੈਠਦੇ ਸਾਰ ਹੀ ਦੂਸਰੀ ਔਰਤ ਨੇ ਪੁੱਛ ਲਿਆ ਕੇ ਅੱਜ ਜੇਠ ਜਠਾਣੀ ਕਿੱਧਰ ਨੂੰ..? ਪਹਿਲੀ ਨੇ ਮੁਸਕਰਾਉਂਦੇ ਹੋਏ ਦੱਸਿਆ ਕਿ ਘੁੰਮਣ ਚਲੇ ਹਾਂ।”ਲਗਾਓਂਗੇ ਕੋਈ ਚਾਰ ਦਿਨ ..? “ਸਮਾਨ ਵੇਖ ਉਸ ਨੇ ਅੰਦਾਜਾ ਲਗਾਇਆ। “ਹਾਂ, ਪੰਜ ਸੱਤ ਦਿਨ ਤਾਂ ਲੱਗ ਹੀ ਜਾਣਗੇ,ਮਸਾਂ ਤਾਂ ਨਿਕਲਿਆ ਜਾਂਦਾ।” ਪਹਿਲੀ ਨੇ ਉੱਤਰ ਦਿੱਤਾ।ਘੁੰਮਣ ਸੁਣ ਮੇਰੇ ਕੰਨ ਖੜ੍ਹੇ ਹੋ ਗਏ।ਕਿਸਮਤ ਵਾਲੇ ਹਨ, ਜੋ ਜਿੰਦਗੀ ਮਾਣ ਰਹੇ ਹਨ।ਨੌਕਰੀ ਵੀ ਮਿਲ ਗਈ, ਵਿਆਹ ਵੀ ਹੋ ਗਿਆ।ਘੁੰਮਣ ਫਿਰਨ ਦਾ ਅੱਜ ਤੱਕ ਮੌਕਾ ਹੀ ਨਹੀਂ ਮਿਲਿਆ।ਘਰ ਵਾਲੀ ਨੂੰ ਕਹਿਣਾ “ਮਾੜੀ ਕਿਸਮਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ