ਟਿੱਲੇ ਵਾਲਾ ਬੋਹੜ
ਮੈਂ ਹਾਂ ਆਪਣੇ ਘੁੱਗ ਵੱਸਦੇ ਪਿੰਡ ਦਾ ਪੁਰਾਣਾ ਬੁੱਢਾ ਛੱਪੜ ਦੇ ਕਿਨਾਰੇ ਖੜ੍ਹਾ ਟਿੱਲੇ ਵਾਲਾ ਬੋਹੜ, ਮੈਂ ਹੁਣ ਉਦਾਸ ਹਾਂ ਕਿਉਂਕਿ ਮੇਰੇ ਹਾਣੀ ਬਹੁਤ ਦੂਰ ਚਲੇ ਗਏ ਤੇ ਮੈਂ ਬੀਤੇ ਵੇਲੇ ਯਾਦ ਕਰਕੇ ਝੂਰਦਾ ਰਹਿੰਦਾ ਹਾਂ,
ਬਹੁਤ ਹੀ ਖੂਬਸੂਰਤ ਸਮਾਂ ਸੀ ਉਹ ਜਦੋਂ ਇਕ ਸਾਧੂ ਨੇ ਮੈਨੂੰ ਆਪਣੀ ਝੌਂਪੜੀ(ਟਿੱਲੇ)ਕੋਲ ਲਾਇਆ ਸੀ, ਮੈਂ ਛੱਪੜ ਦੇ ਕਿਨਾਰੇ ਬੜੇ ਰੌਣਕ ਵਾਲੇ ਮਹੌਲ ਵਿੱਚ ਪਲਿਆ ਤੇ ਜਵਾਨ ਹੋਇਆ ਪਿੰਡ ਦੇ ਬਜੁਰਗ ਅਤੇ ਗੱਭਰੂ ਮੇਰੀ ਛਾਂ ਹੇਠ ਆ ਕੇ ਬੈਠਿਆ ਕਰਦੇ ਸਨ, ਬਜੁਰਗ ਤਾਸ਼ ਖੇਡਦੇ ਅਤੇ ਗੱਭਰੂ ਹੀਰ ਤੇ ਸੱਸੀ ਦੀਆਂ ਕਲੀਆਂ ਗਾਉਦੇ, ਪਿੰਡ ਦੀਆਂ ਔਰਤਾਂ ਵੀ ਡੰਗਰ ਪਿਲਾਉਣ ਦੇ ਬਹਾਨੇ ਦੁੱਖ-ਸੁੱਖ ਕਰ ਲੈਦੀਆਂ ਤੇ ਛਾਵੇਂ ਬੈਠਦੀਆਂ ,,ਪਿੰਡ ਦਾ ਛਿੜਦਾ ਵੱਗ ਤੇ ਵਾਗੀ ਘੰਟਿਆਂ ਬੱਧੀ ਮੇਰੀ ਛਾਂ ਹੇਠ ਬੈਠਦੇ ਇਸ ਕਰਕੇ ਮੈਨੂੰ ਵੱਗ ਵਾਲਾ ਬੋਹੜ ਵੀ ਕਹਿੰਦੇ ਸਨ , ਮੇਰੇ ਕੋਲ ਹੀ ਪਿੰਡ ਦਾ ਸਕੂਲ ਹੋਣ ਕਰਕੇ ਪਿੰਡ ਦੇ ਨਿਆਣੇ ਟੋਭੇ ਤੇ ਫੱਟੀਆ ਪੋਚਦੇ ,ਮੇਰੇ ਉਪਰ ਚੱੜ ਕੇ ਖੇਡਦੇ ਮੇਰੀ ਦਾੜੀ ਫੜ੍ਹ ਕੇ ਝੂਟੇ ਲੈਦੇਂ ਮੇਰੀਆ ਗੋਹਲਾ ਤੋੜ ਕੇ ਖਾਂਦੇ ਤਾਂ ਮੈਂ ਬਾਗੋ-ਬਾਗ ਹੋ ਜਾਦਾਂ ,ਸਾਉਣ ਦੇ ਮਹੀਨੇ ਮੇਰੇ ਹੇਠ ਕੁੜੀਆਂ ਹਾਰ ਸ਼ਿੰਗਾਰ ਕਰਕੇ ਤੀਆਂ ਲਾਉਦੀਆਂ ਧਮਾਲਾ ਪਾਉਂਦਿਆਂ ਮਨ ਪਰਚਾਉਦੀਆਂ ਰੌਣਕ ਲਾਉਦੀਆ ਤਾਂ ਮਾਨੋ ਅੱਰਸ਼ਾ ਤੋ ਪਰੀਆਂ ਉਤਰ ਆਇਆ ਹੋਣ,ਮੇਰੇੇ ਹੀ ਕੋਲ ਮੇਰੇ ਪਿੰਡ ਦੇ ਸਹੀਦ ਬਾਬਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ