*ਮਿੰਨੀ ਕਹਾਣੀ*
*ਨੂੰਹ ਨਾਲ ਸੌਦਾ*
ਅੱਜ ਫਿਰ ਲਾਡੋ ਦੀ ਸਹੁਰੇ ਪਰਿਵਾਰ ਵਲੋਂ ਕੁੱਟ ਮਾਰ ਕੀਤੀ ਗਈ। ਪਹਿਲਾ ਵੀ ਕਈ ਵਾਰ ਲਾਡੋ ਨੂੰ ਕੁੱਟਿਆ ਜਾਂਦਾ ਸੀ ! ਲਾਡੋ ਚੁੱਪ ਚਾਪ ਆਪਣੇ ਸਰੀਰ ਤੇ ਜ਼ਖਮ ਸਹਿੰਦੀ ! ਪੇਕੇ ਘਰ ਵਿੱਚ ਬਜ਼ੁਰਗ ਬਾਪ ਸੀ ਤੇ ਮਾਂ ਦਾ ਸਿਰ ਤੇ ਨਹੀਂ ਸੀ। ਲਾਡੋ ਆਪਣਾ ਦੁੱਖ ਦੱਸੇ ਵੀ ਤਾਂ ਕਿਸਨੂੰ! ਅੱਜ ਹਦੋਂ ਪਾਰ ਹੀ ਟੱਪ ਗਿਆ ਸਹੁਰਾ ਪਰਿਵਾਰ ! ਲਾਡੋ ਦੇ ਘਰ ਵਾਲੇ ਨੇ ਸੱਸ ਸਹੁਰੇ ਨੇ ਮਾਰ ਕੁੱਟ ਘਰੋਂ ਕੱਢ ਦਿੱਤਾ ! ਕੁੱਟਣ ਦਾ ਕਾਰਣ ਸੀ ਸਿਰ੍ਫ ਇਹ ਕਿ ਲਾਡੋ ਦੇ ਘਰ ਪਹਿਲਾ ਧੀ ਹੋਈ ! ਫਿਰ ਦੋ ਸਾਲ ਬਾਅਦ ਧੀ ਹੋਈ ! ਲਾਡੋ ਨੂੰ ਤਸੀਹੇ ਦਿੱਤੇ ਗਏ ਸਾਨੂੰ ਲੜਕਾ ਚਾਹੀਦਾ !
ਅੱਜ ਜਦੋਂ ਪੰਚਾਇਤ ਬਿਠਾਈ ਦੋਹੇਂ ਪਾਸੇ ! ਤਾਂ ਲਾਡੋ ਨੇ ਸਾਰਾ ਸੱਚ ਬਿਆਨ ਕਰ ਦਿੱਤਾ! ਮੈਨੂੰ ਲੜਕਾ ਨਾ ਹੋਣ ਕਰਕੇ ਕੁੱਟਿਆ ਜਾਂਦਾ ! ਬਜ਼ੁਰਗ ਬਾਪ ਬੇਬੱਸ ਸੀ ਕਿਸੇ ਤਰਾਂ ਮੇਰੀ ਧੀ ਦਾ ਘਰ ਵੱਸ ਜਾਵੇ। ਦੋਹਾਂ ਧਿਰਾਂ ਨੇ ਰਾਜੀਨਾਮਾ ਕੀਤਾ ਤੇ ਲਾਡੋ ਨੂੰ ਵਸਾਇਆ।
3 ਮਹੀਨੇ ਬੀਤ ਚੁੱਕੇ ਸੀ ਲਾਡੋ ਫਿਰ ਤੋਂ ਗਰਭਵਤੀ ਸੀ ਸਹੁਰਾ ਪਰਿਵਾਰ ਭਰੂਣ ਟੈਸਟ ਕਰਵਾਉਣ ਨੂੰ ਕਹਿੰਦਾ ਸੀ ! ਲਾਡੋ ਨਹੀਂ ਸੀ ਮੰਨਦੀ ! ਪਰਿਵਾਰ ਨੇ ਗਰਭਵਤੀ ਲਾਡੋ ਨੂੰ ਕੁੱਟਣਾ ਸ਼ੁਰੂ ਕੀਤਾ ਲਾਡੋ ਨੂੰ ਆਪਣੇ ਗਰਭ ਵਿਚਲੇ ਬੱਚੇ ਦੀ ਫਿਕਰ ਹੋਈ ! ਉਹ ਮਜਬੂਰਨ ਟੈਸਟ ਕਰਵਾਉਣ ਲਈ ਰਾਜ਼ੀ ਹੋ ਗਈ। ਉਹ ਹਸਪਤਾਲ ਗਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ