More Gurudwara Wiki  Posts
ਬੀਬੀ ਭਰਾਈ ਜੀ


ਬੀਬੀ ਭਰਾਈ ਜੀ
ਮਾਈ ਭਰਾਈ ਜੀ ਚੌਧਰੀ ਤਖ਼ਤ ਮੱਲ ਦੇ ਘਰ ਸੱਤਾਂ ਪੁੱਤਰਾਂ ਤੋਂ ਬਾਅਦ ਮੱਤੇ ਦੀ ਸਰਾਂ ਜ਼ਿਲ੍ਹਾ ਫਿਰੋਜ਼ਪੁਰ ਵਿਚ ਜਨਮ ਲਿਆ । ਚੌਧਰੀ ਬੜੀ ਮਿਲਖ ਤੇ ਜਾਇਦਾਦ ਤੇ ਸੱਠਾਂ ਸੱਤਰਾਂ ਪਿੰਡਾਂ ਦਾ ਮਾਲਕ ਸੀ । ਇਨਾਂ ਪਿੰਡਾਂ ਦਾ ਮਾਲੀਆ ਉਗਰਾਹ ਕੇ ਸਰਕਾਰੀ ਖਜ਼ਾਨੇ ਵਿਚ ਜ਼ਮਾ ਕਰਾਉਂਦਾ ਸੀ । ਸਾਰੇ ਪਿੰਡਾਂ ਦੀ ਉਪਜ ਦਾ ਅੱਧ ਆਪ ਲੈਂਦਾ । ਇਸ ਦੇ ਘਰ ਸਤਾਂ ਪੁੱਤਰਾਂ ਤੋਂ ਪਿਛੋਂ ਇਕ ਬੱਚੀ ਜਨਮੀ । ਜਿਸ ਦਾ ਸਾਰਿਆਂ ਲਾਡ ਨਾਲ ਨਾਮ ਸੱਤ ਭਰਾਈ ਤੇ ਕਦੀ ਸੱਤ – ਵੀਰਾਈ ਸੱਤਾਂ ਵੀਰਾਂ ਵਾਲੀ ਕਰਕੇ ਸੱਦਦੇ । ਮਾਂ ਪਿਉ ਦੀ ਲਾਡਲੀ ਤੇ ਸੱਤਾਂ ਵੀਰਾਂ ਦੀ ਭੈਣ ਸਭਨਾ ਪਾਸੋਂ ਬੜਾ ਪਿਆਰ ਤੇ ਸਤਿਕਾਰ ਲੈਂਦੀ । ਸਾਰੀਆਂ ਭਰਜਾਈਆਂ ਵੀ ਆਦਰ ਮਾਨ ਤੇ ਪਿਆਰ ਕਰਦੀਆਂ । ਹੌਲੀ ਹੌਲੀ ਇਸ ਨੂੰ ਭਰਾਈ ( ਭਰਾਵਾਂ ਵਾਲੀ ) ਕਹਿਣ ਲੱਗ ਪਏ । ਰੱਜੇ ਪੁੱਜੇ ਦੀ ਧੀ ਹੋਣ ਕਰਕੇ ਭਰਾਈ ਬੜੀ ਦਲੇਰ , ਖੁਲ੍ਹ ਦਿਲੀ , ਖੁਲਾਸਾ ਸੁਭਾ ਤੇ ਠਰੰਮੇ ਵਾਲੀ ਸੀ । ਬੜੀ ਚਤਰ , ਸਿਆਣੀ ਸ਼ਰਮ ਦੀ ਮੂਰਤ ਹੋਣ ਕਰਕੇ ਸਾਰੀਆਂ ਭਰਜਾਈਆਂ ਤੇ ਪ੍ਰਵਾਰ ਨੂੰ ਮੋਹਿਆ ਹੋਇਆ ਸੀ । ਜੋ ਮੂੰਹੋਂ ਕੱਢਦੀ ਸੋ ਹਾਜ਼ਰ ਕਰਦੇ । ਭਰਾਈ ਜੀ ਦਾ ਵਿਆਹ ਖਹਿਰਿਆ ਦੇ ਖਡੂਰ ( ਅੰਮ੍ਰਿਤਸਰ ) ਦੇ ਚੌਧਰੀ ਮਹਿਮੇ ਨਾਲ ਕਰ ਦਿੱਤਾ । ਇਹ ਚੌਧਰੀ ਉਨ੍ਹਾਂ ( ਸੌਹਰਿਆਂ ) ਦੇ ਮੁਕਾਬਲੇ ਦਾ ਤਾਂ ਨਹੀਂ ਸੀ । ਪਰ ਚੰਗਾ ਖਾਂਦਾ ਪੀਂਦਾ ਸੀ । ਸਿਆਣਾ ਹੋਣ ਕਰਕੇ ਇਲਾਕੇ ਵਿਚ ਕਾਫੀ ਪੁੱਛ ਗਿੱਛ ਸੀ ।
ਗੇਹਨੂੰ ਮੱਲ ਤੇੜ੍ਹਨ ਖੱਤਰੀ ਗੁਜਰਾਤ ਰਾਵੀ ਤੋਂ ਪਾਰ ਉਠ ਕੇ ਆਪਣੇ ਸੌਹਰੇ ਪਿੰਡ ਮਤੇ ਦੀ ਸਰਾਂ ਆ ਡੇਰੇ ਲਾਏ । ਇਸ ਦੇ ਤਿੰਨ ਪੁੱਤਰ ਹੋਏ ਇਕ ਦਾ ਨਾਂ ਭਾਈ ਫੇਰੂਮੱਲ ਸੀ । ਫੇਰੂਮਲ ਪੜ੍ਹ ਲਿਖ ਬੜਾ ਸਿਆਣਾ ਹੋ ਗਿਆ । ਚੌਧਰੀ ਤਖ਼ਤ ਮੱਲ ਨੇ ਇਸ ਨੂੰ ਆਪਣੇ ਪਿੰਡਾਂ ਦੇ ਮਾਲੀਏ ਦਾ ਹਿਸਾਬ ਕਿਤਾਬ ਕਰਨ ਲਈ ਰੱਖ ਲਿਆ । ਇਸ ਨੇ ਚੰਗਾ ਪ੍ਰਬੰਧ ਕੀਤਾ ਤੇ ਮਾਲੀਏ ਦਾ ਹਿਸਾਬ ਕਿਤਾਬ ਵੀ ਬਹੁਤ ਸਹੀ ਰੱਖਿਆ ਤੇ ਚੌਧਰੀ ਨੂੰ ਵੀ ਖੁਸ਼ ਰੱਖਿਆ ਭਾਈ ਫੇਰੂ ਜੀ ਦੇ ਘਰ ਮਾਤਾ ਸਭਰਾਈ ਦੇ ਕੁੱਖੋਂ ਇਕ ਬਾਲਕ ਜਨਮਿਆ । ਜਿਸ ਦਾ ਨਾਮ ਲਹਿਣਾ ਰੱਖਿਆ ਗਿਆ । ਭਾਈ ਫੇਰੂ ਜੀ ਦਾ ਚੌਧਰੀ ਤਖ਼ਤ ਮੱਲ ਦੇ ਘਰ ਆਮ ਆਉਣ ਜਾਨ ਸੀ । ਆਪ ਭਰਾਈ ਜੀ ਨੂੰ ਭੈਣ ਜੀ ਕਰਕੇ ਬੁਲਾਂਦੇ । ਇਹ ਆਪ ਨੂੰ ਆਪਣੇ ਸਕੇ ਭਰਾਵਾਂ ਵਾਂਗ ਪਿਆਰ ਕਰਦੀ । ਬਾਲਕ ਲਹਿਣਾ ਜੀ ਭਰਾਈ ਜੀ ਨੂੰ ਭੂਆ ਜੀ ਕਰਕੇ ਕਹਿੰਦਾ ਸੀ । ਜਦੋਂ ਪੇਕੇ ਆਉਂਦੀ ਤਾਂ ਲਹਿਣਾ ਜੀ ਨੂੰ ਚੁੱਕ ਲਿਆਉਂਦੀ ਤੇ ਖਿਡਾਉਂਦੀ ਥਕਦੀ ਨਾਂ । ਹੁਣ ਲਹਿਣਾ ਜੀ ਜੁਆਨ ਹੋ ਗਿਆ । ਇਕ ਵਾਰੀ ਭਾਈ ਫੇਰੂ ਜੀ ਪਾਸੋਂ ਮਾਲੀਏ ਦੇ ਹਿਸਾਬ ਵਿਚ ਕੁਝ ਟੱਪਲਾ ਲੱਗ ਗਿਆ । ਚੌਧਰੀ ਨੂੰ ਭਾਈ ਫੇਰੂ ਦੇ ਖਿਲਾਫ ਚੁਕ ਚੁਕਾ ਉਸ ਨੂੰ ਕੈਦ ਕਰਾ ਦਿੱਤਾ । ਭਰਾਈ ਦੀ ਮਾਂ ਤੇ ਉਸ ਦੇ ਭਰਾਵਾਂ ਨੇ ਚੌਧਰੀ ਨੂੰ ਬੜਾ ਸਮਝਾਇਆ | ਪਰ ਉਸ ਨੇ ਇਨ੍ਹਾਂ ਦੀ ਕੋਈ ਨਾ ਮੰਨੀ । ਹਾਰ ਕੇ ਇਨਾਂ ਨੇ ਭਾਈ ਲਹਿਣਾ ਜੀ ਨੂੰ ਖਡੂਰ ਭਰਾਈ ਜੀ ਪਾਸ ਭੇਜਿਆ ਕਿ ਉਸ ਦਾ ਕਿਹਾ ਚੌਧਰੀ ਨਹੀਂ ਮੋੜ ਸਕਦਾ । ਵਾਟਾਂ ਮਾਰਦਾ ਭਾਈ ਲਹਿਣਾ ਜੀ ਖਡੂਰ ਪੁੱਜਾ ਤੇ ਆਪਣੀ ਭੂਆ ਭਰਾਈ ਜੀ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਕਿ ਭੂਆ ਜੀ ਤੁਸੀਂ ਆਪ ਜਾ ਚੌਧਰੀ ਜੀ ਨੂੰ ਸਮਝਾਉ । ਉਹ ਮਾਤਾ ਜੀ ਤੇ ਭਰਾਵਾਂ ਦੇ ਆਖੇ ਵੀ ਕਦੇ ਨਹੀਂ ਲੱਗੇ । ‘ ‘ ਭਰਾਈ ਜੀ ਕਿਹਾ ਕਿ “ ਉਨਾਂ ਦੇ ਖੂਹ ਤੇ ਸੰਤ ਮਹਾਂਪੁਰਸ਼ ਉਤਰੇ ਹੋਏ ਹਨ । ਉਨ੍ਹਾਂ ਦੀ ਸੇਵਾ ਕਰਨੀ ਅਤੀ ਜ਼ਰੂਰੀ ਹੈ । ਉਹ ਕਿਸੇ ਰਾਹੀਂ ਸੁਨੇਹਾ ਭੇਜ ਦੇਂਦੀ ਹੈ । ਉਹ ਤੇਰੇ ਪਿਤਾ ਜੀ ਨੂੰ ਛੱਡ ਦੇਣਗੇ । ‘ ‘ ਲਹਿਣਾ ਜੀ ਜਿੱਦ ਕੀਤੀ ਕਿ ਉਹ ਆਪ ਜਾ ਕੇ ਕਹਿਣ । ਭਰਾਈ ਜੀ ਕਿਹਾ “ ਚੰਗਾ ਪੁੱਤਰਾ ਰੱਬ ਰੂਪ , ਰੱਬ ਦੇ ਪਿਆਰੇ ਸਾਡੇ ਖੂਹ ਤੇ ਆਏ ਹੋਏ ਹਨ । ਉਨ੍ਹਾਂ ਦਾ ਪ੍ਰਸਾਦਿ ਪਾਣੀ ਲੈ ਕੇ ਜਾਣਾ ਹੁੰਦਾ ਹੈ । ਮਹਿਰੀ ( ਨੌਕਰਾਣੀ ) ਮੇਰੇ ਨਾਲ ਪ੍ਰਸ਼ਾਦਿ ਪਾਣੀ ਲੈ ਕੇ ਜਾਂਦੀ ਹੈ । ਉਹ ਮਨੋਹਰ ਤੇ ਸੁਰੀਲਾ ਕੀਰਤਨ ਕਰਦੇ ਹਨ ਤੂੰ ਵੀ ਉਨਾਂ ਦੇ ਦਰਸ਼ਨ ਕਰੀਂ । ਤੇਰੀ ਵੀ ਰੇਖ ਵਿਚ ਮੇਖ ਮਾਰ ਮੇਰੇ ਵੀਰ ਨੂੰ ਕੈਦ ਵਿਚੋਂ ਖੁਲਾਸ ਕਰਾਉਣਗੇ । ‘ ਖੂਹ ਤੇ ਅਪੜ ਦੋਵਾਂ ਭੂਆ ਭਤੀਜੇ ਰੋਟੀ ਪਾਣੀ ਰਖਵਾ ਮਹਾਂਪੁਰਖਾਂ ਦੇ ਮੱਥਾ ਟੇਕਿਆ । ਮਹਾਂਪੁਰਸ਼ਾਂ ਨੂੰ ਭਾਈ ਲਹਿਣਾ ਜੀ ਨੇ ਆਪਣੇ ਪਿਤਾ ਬਾਰੇ ਸਾਰੀ ਗੱਲਬਾਤ ਦੱਸੀ । ਮਹਾਪੁਰਸ਼ਾਂ ਜੀ ਹੋਰਾਂ ਪੁਛਿਆ ਕਿ ‘ ਤੇਰਾ ਨਾ ਕੀ ਹੈ ? ‘ ‘ ਭਾਈ ਲਹਿਣਾ ਜੀ ਹੱਥ ਜੋੜ ਕੇ ਕਿਹਾ “ ਜੀ ਲਹਿਣਾ ਤਾਂ ਸੰਤਾਂ ਨੇ ਬਚਨ ਕੀਤਾ ਕਿ ‘ ਤੂੰ ਤਾਂ ਆਪਣੇ ਹੈ ਲਹਿਣਾ , ਤੂੰ ਕਿਸੇ ਦਾ ਕੀ ਹੈ ਦੇਣਾ ਜਾਂਹ , ਪਿੰਡ ਜਾ ਕੇ ਆਪਣੇ ਪਿਉ ਦਾ ਤਿਆਰ ਕੀਤਾ , ਹਿਸਾਬ ਕਿਤਾਬ ਦਾ ਚਿੱਠਾ ਪੜਚੋਲ ਤੇ ਉਸ ਦੀ ਪੜਤਾਲ ਕਰ । ਚਿੱਠੇ ਵਿਚ ਭੰਗ ਪਾਇਆ ਹੈ । ਜੇ ਤੂੰ ਕੱਢ ਲਏਂਗਾ ਆਪ ਨਾ ਕੋਈ ਪੁੰਨ ਨਾ ਕੋਈ ਪਾਪ । ‘ ਇਹ ਬਚਨ ਸੁਣ ਲਹਿਣਾ ਜੀ ਮੱਥਾ ਟੇਕ ਸਿੱਧੇ ਮਤੇ ਦੀ ਸਰਾਂ ਵੱਲ ਚਾਲੇ ਪਾ ਦਿੱਤੇ । ਉਧਰ ਮਾਈ ਭਰਾਈ ਦਾ ਸੁਨੇਹਾ ਵੀ ਇਕ ਹਰਕਾਰੇ ਰਾਹੀਂ ਉਸ ਦੇ ਪਿਤਾ ਨੂੰ ਮਿਲ ਗਿਆ ਕਿ “ ਭਾਈ ਫੇਰੂ ਨੂੰ ਬਾਹਰ ਕੱਢ ਦਿਓ ! ਇਸ ਦਾ ਪੁੱਤਰ ਇਸ ਦਾ ਤਿਆਰ ਕੀਤਾ ਚਿੱਠਾ ਫਿਰ ਪੜਤਾਲੇਗਾ ਇਸ ਨਾਲ ਬੈਠ ਕੇ । ‘ ‘ ਭਾਈ ਫੇਰੂ ਜੀ ਦੇ ਬਾਹਰ ਆਉਣ ਤੇ ਦੋਹਾਂ ਪਿਓ ਪੁਤਰਾ ਚਿੱਠਾ ਪੜਤਾਲਿਆ । ਟਿੱਪਲਾ ਲੱਭ ਪਿਆ ਹਿਸਾਬ ਕਿਤਾਬ ਠੀਕ ਮਿਲਿਆ ਤੇ ਭਾਈ ਫੇਰੂ ਜੀ ਦੀ ਇੱਜ਼ਤ ਬਹਾਲ ਹੋ ਗਈ ।
ਮਾਈ ਭਰਾਈ ਜੀ ਭਾਈ ਲਹਿਣਾ ਜੀ ਨੂੰ ਭਤੀਜ ਕਰਕੇ ਬੁਲਾਉਂਦੇ ਬਹੁਤ ਪਿਆਰ ਤੇ ਸਤਿਕਾਰ ਕਰਦੇ।ਇਸੇ ਪਿਆਰ ਨੇ ਮਾਈ ਭਰਾਈ ਜੀ ਨੂੰ ਭਾਈ ਲਹਿਣਾ ਜੀ ਦੀ ਵਿਚੋਲੀ ਬਣਾ ਦਿੱਤਾ । ਮਾਈ ਭਰਾਈ ਜੀ ਨੇ ਸੰਘਰ ਪਿੰਡ ਦੇ ਦੇਵੀ ਚੰਦ ਖੱਤਰੀ ਦੀ ਲੜਕੀ ਬੀਬੀ ਖੀਵੀ ਜੀ ਦਾ ਰਿਸ਼ਤਾ ਭਾਈ ਲਹਿਣਾ ਜੀ ਨਾਲ ੧੫੧੯ ਈ . ਵਿਚ ਵਿਆਹ ਕਰ ਦਿੱਤਾ । ਭਾਈ ਦੇਵੀ ਚੰਦ ਤਗੜਾ ਹਟਵਾਣੀਆਂ ਸੀ । ਲਾਗਲੇ ਪਿੰਡਾਂ ਵਿਚ ਸ਼ਾਹੂਕਾਰਾ ਵੀ ਚਲਦਾ ਸੀ । ਇਸ ਦਾ ਮਹਿਮੇ ਚੌਧਰੀ ਨਾਲ ਚੰਗਾ ਗਲ ਘਸਾਵਾ ਸੀ । ਚੌਧਰੀ ਤਖ਼ਤ ਮੱਲ ਦੇ ਵਤੀਰੇ ਤੋਂ ਤੰਗ ਆ ਕੇ ਭਾਈ ਫੇਰੂ ਜੀ ਪਹਿਲਾਂ ਹਰੀ ਕੇ ਪਤਨ ਆ ਬੈਠੇ ਫਿਰ ਦੇਵੀ ਚੰਦ ਨੇ ਆਪਣੇ ਪਿੰਡ ਸੰਘਰ ਜਿਹੜਾ ਖਡੂਰ ਤੋਂ ਤਿੰਨ ਕੁ ਮੀਲ ਦੀ ਵਿੱਥ ਤੇ ਹੈ ਸੱਦ ਲਿਆ । ਏਥੇ ਆ ਵੱਖਰੀ ਦੁਕਾਨ ਤੇ ਵਿਉਪਾਰ ਸ਼ੁਰੂ ਕਰ ਦਿੱਤਾ । ਉਧਰ ਦਿੱਲੀ ਦੇ ਰਾਜ ਗਰਦੀ ਕਾਰਨ ਮੱਤੇ ਦੀ ਸਰਾਂ ਲੁਟ ਮਾਰ ਕਾਰਨ ਉਜਾੜ ਕੇ ਥੇਹ ਕਰ ਦਿੱਤੀ । ਕਹਿੰਦੇ ਹਨ ਕਿ ਭਟੀਆਂ ਤੇ ਬਲੋਚਾਂ ਨੇ ਸਭ ਲੋਕਾਈ ਵੀ ਲੁੱਟ ਮਾਰ ਕਰਕੇ ਕਤਲ ਕਰ ਦਿੱਤੀ । ਚੰਗੇ ਭਾਗਾਂ ਨੂੰ ਭਾਈ ਲਹਿਣਾ ਜੀ ਪ੍ਰਵਾਰ ਪਹਿਲਾਂ ਛੱਡ ਕੇ ਆ ਗਏ ਸਨ । ਮਾਈ ਭਰਾਈ ਜੀ ਨੇ ਆਪਣੇ ਪੇਕਿਆਂ ਦੇ ਪਰਿਵਾਰ ਦਾ ਕੋਈ ਜੀਅ ਨਾ ਬਚਿਆ ਵੇਖ ਭਾਈ ਲਹਿਣਾ ਜੀ ਨੂੰ ਪੇਕਿਆਂ ਦੀ ਨਿਸ਼ਾਨੀ ਸਮਝ ਹੋਰ ਜ਼ਿਆਦਾ ਪਿਆਰ ਕਰਨ ਲੱਗ ਪਈ । ਸੰਘਰ ਆ ਭਾਈ ਲਹਿਣਾ ਜੀ ਦੀ ਦੁਕਾਨ ਬਹੁਤ ਚਮਕੀ । ਇਲਾਕੇ ਵਿਚ ਵਾਹਵਾ ਪ੍ਰਸਿੱਧੀ ਹੋ ਗਈ । ਆਪ ਦੇ ਪਿਤਾ ਸੰਗ ਲੈ ਕੇ ਦੇਵੀ ਦੇ ਦਰਸ਼ਨਾਂ ਨੂੰ ਪਹਾੜਾਂ ‘ ਚ ਜਾਇਆ ਕਰਦੇ ਸਨ । ਕਦੀ ਲਹਿਣਾ ਜੀ ਦੀ ਆਪਣੇ ਪਿਤਾ ਜੀ ਨਾਲ ਦੇਵੀ ਦੇ ਦਰਸ਼ਨਾਂ ਨੂੰ ਜਾਇਆ ਕਰਦੇ।ਜਦੋਂ ਕਿਤੇ ਭਾਈ ਲਹਿਣਾ ਜੀ ਆਪਣੀ ਭੂਆ ਪਾਸ ਜਾਂਦੇ ਤਾਂ ਮਾਈ ਭਰਾਈ ਜੀ ਇਨ੍ਹਾਂ ਨੂੰ ਗੁਰਬਾਣੀ ਵੀ ਦੱਸਦੇ।ਇਕ ਭਾਈ ਜੋਧ ਜੀ ਅੰਮ੍ਰਿਤ ਵੇਲੇ ਆਸਾ ਦੀ ਵਾਰ ੨੧ ਪਉੜੀ ਦਾ ਪਾਠ ਕਰ ਰਹੇ ਸਨ ਕਿ ਭਾਈ ਲਹਿਣਾ ਜੀ ਖਡੂਰ ਆਪਣੀ ਕਿਸੇ ਆਸਾਮੀ ਪਾਸੋਂ ਉਗਰਾਹੀ ਕਰਨ ਆਇਆ ਇਨ੍ਹਾਂ ਦੇ ਕੰਨੀਂ ਭਾਈ ਜੋਧ ਜੀ ਦਾ ਸ਼ਬਦ ਪਿਆ ਜਿਸ ਨੇ ਕਲੇਜੇ ਧੂਹ ਪਾਈ । ਸ਼ਬਦ : ਜਿਤੁ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸਮਾਲੀਐ ॥ ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥ ਜਿਉ ਸਾਹਿਬ ਨਾਲ ਨਾ ਹਾਰੀਐ ਤੇਵੇਹਾ ਪਾਸਾ ਢਾਲੀਐ ॥ ਕਿਛੁ ਲਾਹੇ ਉਪਰਿ ਘਾਲੀਐ ॥੨੧ ॥ ਭਾਵ ਹੈ ਕਿ ਉਸ ( ਪ੍ਰਭੂ ) ਨੂੰ ਸਦਾ ਯਾਦ ਰੱਖੋ ਜਿਸ ਦੀ ਸੇਵਾ ਸਦਕਾ ਹਰ ਸੁਖ ਪ੍ਰਾਪਤ ਹੁੰਦਾ ਹੈ । ਹੋਰ ਕਿਸੇ ਦੀ ਪੂਜਾ ਜਾਂ ਸੇਵਾ ਕੁਝ ਚਿਰ ਲਈ ਸੁਖ ਦੇ ਸਕਦੀ ਹੈ । ਜਦੋਂ ਇਹ ਮੰਨੀ ਹੋਈ ਸਚਾਈ ਹੈ ਕਿ ਹਰ ਇਕ ਨੇ ਆਪਣੇ ਕੀਤੇ ਕੰਮ ਦਾ ਫਲ ਭੋਗਣਾ ਹੈ ਤੇ ਫਿਰ ਮੰਦੇ ਤੇ ਗਲਤ ਕੰਮ ਕਿਉਂ ਕਰੀਏ ? ਜਿਨ੍ਹਾਂ ਦੇ ਕੀਤਿਆਂ ਬੇਇਜ਼ਤੀ ਹੋਣੀ ਹੈ ਉਨ੍ਹਾਂ ਵੱਲ ਵੇਖੀਏ ਵੀ ਕਿਉਂ ? ਚੰਗਾ ਜੀਵਨ ਉਸ ਦਾ ਹੀ ਜਿਹੜੇ ਮਾੜੇ ਕੰਮ ਨਹੀਂ ਕਰਦਾ ਦੂਰ ਦ੍ਰਿਸ਼ਟੀ ਵਾਲਾ ਮਨੁੱਖ ਚੰਗੇ ਮੰਦੇ ਦੀ ਪਛਾਣ ਕਰ ਲੈਂਦਾ ਹੈ ਤੇ ਭੈੜੇ ਕੰਮਾਂ ਵਿਚ ਨਹੀਂ ਫਸਦਾ । ਮੂਲ ਮੁਦਾ ਕਿ ਉਹ ਚਾਲਾਂ ਨਹੀਂ ਚਲਣੀਆਂ ਚਾਹੀਦੀਆਂ । ਉਨਾਂ ਰਾਹਾਂ ਤੇ ਨਹੀਂ ਤੁਰਨਾ ਚਾਹੀਦਾ । ਜਿਨ੍ਹਾਂ ਕਰਕੇ ਪ੍ਰਮਾਤਮਾ ਪਾਸੋਂ ਹਾਰ ਹੋਵੇ । ਹਮੇਸ਼ਾ ਲਾਹੇ ਵਾਲਾ ਕੰਮ ਕਰੋ ਸਭ ਤੋਂ ਲਾਹੇਵੰਦ ਕੰਮ ਪ੍ਰਭੂ ਭਗਤੀ ਹੈ । ਇਹ ਸ਼ਬਦ ਨੇ ਕਪਾਟ ਖੋਲ੍ਹ ਦਿੱਤੇ । ਪ੍ਰਭੂ ਨਾਲ ਮਿਲਾਪ ਦਾ ਢੋਹ ਢੁਕਣਾ ਸੀ । ਭਾਈ ਲਹਿਣਾ ਆਪਣੀ ਭੂਆ ਪਾਸ ਆ ਕਿਹਾ “ ਭੂਆ ਜੀ ਅੱਜ ਭਾਈ ਜੋਧ ਜੀ ਨੇ ਕੁਝ ਪੜਿਆ ਮੈਂ ਬਾਹਰ ਖੜੇ ਹੋ ਕੇ ਸੁਣਿਆ ਉਹ ਤਾਂ ਮੇਰੇ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

One Comment on “ਬੀਬੀ ਭਰਾਈ ਜੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)