ਵੀਹ ਕੂ ਸਾਲ ਪਹਿਲਾਂ ਵਾਲੇ ਵੇਲਿਆਂ ਦੀ ਗੱਲ..
ਜਿਸ ਦਿਨ ਵੀ ਕਿਸੇ ਨੇ ਮੈਨੂੰ ਦੇਖਣ ਆਉਣਾ ਹੁੰਦਾ ਮੇਰੀ ਮਾਂ ਦੇ ਨਾਲ ਨਾਲ ਮੇਰੇ ਪਾਪਾ ਜੀ ਦਾ ਵੀ ਪੂਰਾ ਜ਼ੋਰ ਲੱਗ ਜਾਂਦਾ..!
ਉਹ ਫਾਰਮ ਹਾਊਸ ਨੂੰ ਆਉਂਦਾ ਹਰ ਰਾਹ ਸਾਫ ਕਰਦੇ..ਉਚੇਚਾ ਡੰਗਰ ਵੇਹੜੇ ਚੋਂ ਖੋਲ ਦੂਰ ਬੰਨ ਆਇਆ ਕਰਦੇ..ਖਾਣ ਪੀਣ ਦੇ ਕਿੰਨੇ ਸਾਰੇ ਟੇਬਲ ਕੁਰਸੀਆਂ ਲਗਾਏ ਜਾਂਦੇ..ਸਾਰੇ ਕੁਝ ਦਾ ਐਨ ਸਲੀਕੇ ਜਿਹੇ ਨਾਲ ਬੰਦੋਬਸਤ ਕਰ ਦਿੱਤਾ ਜਾਂਦਾ..!
ਮਿੱਥੇ ਦਿਨ ਉਹ ਵਾ ਵਰੋਲੇ ਵਾਂਙ ਆਉਂਦੇ..ਏਧਰ ਓਧਰ ਝਾਤੀਆਂ ਮਾਰਦੇ..ਫੇਰ ਆਪੋ ਵਿਚ ਖੁਸਰ ਫੁਸਰ ਹੁੰਦੀ..ਤੇ ਮੁੜ ਘੰਟੇ ਦੋ ਘੰਟੇ ਬਾਅਦ ਖਾ ਪੀ ਕੇ ਅਹੁ ਗਏ ਅਹੁ ਗਏ ਹੋ ਜਾਂਦੇ..!
ਅਤੇ ਮਗਰੋਂ ਕੱਚੇ ਪਹੇ ਤੇ ਵਾਹੋ ਦਾਹੀ ਭੱਜੀਆਂ ਜਾਂਦੀਆਂ ਕਿੰਨੀਆਂ ਸਾਰੀਆਂ ਕਾਰਾਂ ਦੇ ਕਾਫਲੇ ਵੱਲੋਂ ਉਡਾਇਆ ਘੱਟੇ ਦਾ ਵੱਡਾ ਸਾਰਾ ਗੁਬਾਰ ਦੇਖ ਸਮਝ ਜਾਂਦੀ ਕੇ ਦੇਖਾ-ਦਿਖਾਈ ਵਾਲੀ ਕਾਰਵਾਈ ਮਹਿਜ ਇੱਕ ਡਰਾਮਾ ਸੀ!
ਫੇਰ ਮੇਰਾ ਬਾਪੂ ਜੀ ਜਦੋਂ ਮੇਰੇ ਸਿਰ ਤੇ ਪੋਲਾ ਜਿਹਾ ਹੱਥ ਫੇਰ ਮੈਨੂੰ ਹੋਂਸਲਾ ਜਿਹਾ ਦਿੰਦਾ ਤਾਂ ਮੈਨੂੰ ਪਤਾ ਲੱਗ ਜਾਂਦਾ ਕੇ ਉਸਦੇ ਅੰਦਰ ਕਿੰਨੀ ਟੁੱਟ ਭੱਜ ਚੱਲ ਰਹੀ ਹੁੰਦੀ..!
ਮੇਰਾ ਰੰਗ ਏਨਾ ਸਾਫ ਵੀ ਨਹੀਂ ਸੀ..ਬੱਸ ਠੀਕ ਠੀਕ ਕਣਕਵੰਨਾ ਜਿਹਾ..ਕਨਸੋਆਂ ਲੈਂਦੇ ਬਹੁਤੇ ਰਿਸ਼ਤੇਦਾਰਾਂ ਦੀ ਪਹੁੰਚ ਬੱਸ ਮੈਨੂੰ ਰੰਗ ਗੋਰਾ ਕਰਨ ਵਾਲੀਆਂ ਕਰੀਮਾਂ ਦੇ ਨਾਮ ਦੱਸਣ ਤੱਕ ਹੀ ਸੀਮਤ ਸੀ..!
ਦਸਾਂ ਕਿੱਲਿਆਂ ਦੀ ਖੇਤੀ ਵਾਲੇ ਚਾਰ ਬੱਚਿਆਂ ਦੇ ਬਾਪ ਦੀ ਏਨੀ ਪਹੁੰਚ ਨਹੀਂ ਸੀ ਕੇ ਵੱਡੀ ਧੀ ਨੂੰ ਐੱਮ.ਐੱਸ.ਸੀ ਤੋਂ ਵੱਧ ਪੜਾਈ ਕਰਵਾ ਸਕਦਾ!
ਅਖੀਰ ਇੱਕ ਦਿਨ ਮੈਂ ਦਿਲ ਦੀ ਗੱਲ ਖੋਲ ਹੀ ਦਿੱਤੀ..ਆਖਿਆ ਤਿਆਰੀ ਕਰਨੀ ਏ..ਮਾਂ ਨੇ ਓਸੇ ਵੇਲੇ ਸਾਰਾ ਟੂਮ-ਛੱਲਾ ਗਹਿਣੇ ਪਾ ਦਿੱਤਾ..!
ਹਫਤੇ ਬਾਅਦ ਹੀ ਚੰਡੀਗੜ ਇਮਤਿਹਾਨ ਦੀ ਤਿਆਰੀ ਵਾਲੇ ਸੈਂਟਰ ਪਹੁੰਚ ਗਈ..ਪਾਗਲਪਣ ਦੀ ਹੱਦ ਤੱਕ ਅੱਪੜ ਗਿਆ ਇੱਕ ਜਨੂੰਨ ਸੀ..ਸੁਫਨਿਆਂ ਵਿਚ ਵੀ ਘੱਟਾ ਉਡਾਉਂਦੀਆਂ ਤੁਰੀਆਂ ਜਾਂਦੀਆਂ ਕਾਰਾਂ ਦੇ ਕਾਫਲੇ ਆ ਜਾਂਦੇ ਤੇ ਮੈਂ ਅੱਭੜਵਾਹੇ ਉੱਠ ਪੜਨ ਬੈਠ ਜਾਂਦੀ!
ਫੇਰ ਬੈਂਕ ਪ੍ਰਸ਼ਾਸ਼ਨਿਕ ਅਧਿਕਾਰੀ ਦਾ ਨਿਯੁਕਤੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ