1988 ਕ਼ੁ ਦੀ ਗੱਲ ਹੈ। ਕੋਈ ਪਰਿਵਾਰ ਆਪਣੇ ਮੁੰਡੇ ਲਈ ਲੜਕੀ ਦੇਖਣ ਗਿਆ ਮੈਨੂੰ ਵੀ ਨਾਲ ਲ਼ੈ ਗਿਆ। ਲੜਕੀ ਵਾਲਿਆਂ ਦੇ ਘਰ ਹੀ ਪ੍ਰੋਗਰਾਮ ਸੀ। ਡਾਈਨਿੰਗ ਟੇਬਲ ਤੇ ਤਿੰਨ ਅਸੀਂ ਜਣੇ ਇਧਰੋਂ ਬੈਠੇ ਸੀ ਤੇ ਉਧਰੋ ਲੜਕੀ ਦੇ ਨਾਲ ਉਸਦਾ ਛੋਟਾ ਭਰਾ ਤੇ ਮਾਤਾ ਸ੍ਰੀ ਬੈਠੇ ਸਨ। ਓਹਨਾ ਦਿਨਾਂ ਵਿੱਚ ਘਰਾਂ ਵਿਚ ਟਮਾਟੋ ਸੋਸ ਦੀ ਬੋਤਲ ਲਿਆਉਣ ਦਾ ਆਮ ਪ੍ਰਚਲਨ ਨਹੀਂ ਸੀ। ਤੇ ਨਾ ਹੀ ਹਰ ਕਿਸੇ ਦੀ ਹੈਸੀਅਤ ਹੁੰਦੀ ਸੀ। ਅਸੀਂ ਵੀ ਘਰੇ ਇਮਲੀ ਦੀ ਖੁੱਲੀ ਚੱਟਣੀ ਬਜ਼ਾਰੋ ਲਿਆਉਂਦੇ ਯ ਕਈ ਵਾਰੀ ਘਰੇ ਬਣਾ ਲੈਂਦੇ ਸੀ। ਮੌਕੇ ਦੀ ਨਜ਼ਾਕਤ ਵੇਖਦਿਆਂ ਉਹ ਕਿਸਾਨ ਟਮਾਟੋ ਸੋਸ ਦੀ ਵੱਡੀ ਬੋਤਲ ਲਿਆਏ ਸਨ। ਜਦੋ ਚਾਹ ਪਕੌੜਿਆਂ ਦੀ ਕਾਰਵਾਈ ਸ਼ੁਰੂ ਹੋਈ ਤਾਂ ਸੋਸ ਵਾਲੀ ਬੋਤਲ ਜੋ ਅਜੇ ਸੀਲ ਬੰਦ ਸੀ ਨੂੰ ਖੋਲ੍ਹਣ ਦੀ ਸਮੱਸਿਆ ਖੜੀ ਹੋ ਗਈ। ਉਪਰਲਾ ਢੱਕਣ ਖੋਲਣ ਤੋਂ ਬਾਦ ਪਤਾ ਲੱਗਿਆ ਕਿ ਅੰਦਰ ਇੱਕ ਸੋਢੇ ਦੀ ਬੋਤਲ ਵਾਲਾ ਢੱਕਣ ਹੋਰ ਵੀ ਸੀ। ਉਹਨਾਂ ਘਰੇ ਓਪਨਰ ਵੀ ਨਹੀਂ ਸੀ। ਬੜੀ ਮੁਸ਼ਕਿਲ ਨਾਲ ਕਰਦ ਦੀ ਸਹਾਇਤਾ ਨਾਲ ਉਹ ਢੱਕਣ ਖੋਲ੍ਹਿਆ ਗਿਆ। ਪਰ ਹੁਣ ਇੱਕ ਹੋਰ ਗੰਭੀਰ ਸਮੱਸਿਆ ਸੀ। ਸੋਸ ਦੀ ਬੋਤਲ ਨੂੰ ਉਲਟਾ ਕਰਨ ਦੇ ਬਾਵਜੂਦ ਵੀ ਸੋਸ ਬਾਹਰ ਨਹੀਂ ਸੀ ਨਿਕਲ ਰਹੀ। ਲੜਕੀ ਦੇ ਛੋਟੇ ਭਰਾ ਨੇ ਬੋਤਲ ਦੀ ਪਿੱਠ ਤੇ ਬਹੁਤ ਹੱਥ ਮਾਰੇ ਪਰ ਸਫਲਤਾ ਨਹੀਂ ਮਿਲੀ। ਫਿਰ ਇਹੀ ਕੋਸ਼ਿਸ਼ ਭੈਣ ਨੇ ਵੀ ਕੀਤੀ ਪਰ ਨਕਾਮੀ ਹੀ ਪੱਲੇ ਪਈ। ਮਾਂ ਨੂੰ ਕੋਈ ਸੁਣ ਹੀ ਨਹੀਂ ਸੀ ਰਿਹਾ। ਸ਼ਰਮ ਨਾਲ ਲੜਕੀ ਦਾ ਬੁਰਾ ਹਾਲ ਸੀ। ਛੋਟਾ ਭਰਾ ਕਿਸੇ ਨੂੰ ਬੋਤਲ ਪਕੜਾ ਹੀ ਨਹੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ