ਹੁਣੀ ਹੁਣ ਪੈਰਾਸਿਟਾਮੋਲ ਖਰੀਦਣ ਲਈ ਇੱਕ ਮੈਡੀਕਲ ਤੇ ਜਾਣਾ ਪਿਆ।ਸਭ ਲਾਈਨ ਚ ਲੱਗੇ ਹੋਏ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸੀ। ਮੇਰੇ ਮੂਹਰੇ ਇੱਕ ਬਾਬਾ ਇੱਕ ਪਰਨਾ ਲਪੇਟੀ ਤੇ ਫਟੀ ਹੋਈ ਬੁਨੈਣ ਪਾਈ ਖੜ੍ਹਾ ਸੀ, ਚਿਹਰਾ ਉਦਾਸੀ ਤੇ ਮਾਯੂਸੀ ਨਾਲ ਭਰਿਆ ਹੋਇਆ।
ਆਪਣੇ ਨੰਬਰ ਆਉਣ ਤੇ ਦਵਾਈ ਲਈ ਤੇ ਪਰਨੇ ਵਿਚੋਂ ਪੈਸੇ ਕੱਢ ਕੇ ਦੇਣ ਲਈ ਇੱਕ ਪਾਸੇ ਖੜ੍ਹਾ ਹੋ ਗਿਆ। ਮੈਂ ਵੀ ਪੈਰਾਸਿਟਾਮੋਲ 650 ਦਾ ਪੱਤਾ ਮੰਗਿਆ। ਦੁਕਾਨਦਾਰ ਨੇ ਕਿਹਾ ਖ਼ਤਮ ਹੋ ਗਈ। ਇੱਕ ਹੀ ਪੱਤਾ ਸੀ ਜੋ ਇਸ ਬਾਬੇ ਨੂੰ ਦੇ ਦਿੱਤਾ।
ਮੈਂ ਚੁੱਪ ਚਾਪ ਓਥੋਂ ਨਿਕਲਣ ਲੱਗਾ , ਫਿਰ ਬਾਬੇ ਨੇ ਕਿਹਾ,” ਮੇਰੇ ਵਾਲੇ ਪੱਤੇ ਵਿਚੋਂ ਅੱਧਾ ਇਹਨੂੰ ਦੇ ਦੇਵੋ। ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਸੇ ਹੋਰ ਦੁਕਾਨ ਤੋਂ ਲੈ ਲਵਾਗਾਂ। ਤੁਹਾਨੂੰ ਵੀ ਇਹਦੀ ਜਰੂਰਤ ਹੈ।
ਬਾਬੇ ਨੇ ਕਿਹਾ ਕਿ ਇੱਕ ਹੀ ਰਾਤ ਚ ਥੋੜੀ ਸਾਰੀਆਂ ਗੋਲੀਆਂ ਖਾ ਲੈਣੀਆਂ, ਸਾਹਮਣੇ ਵਾਲੀ ਫੁੱਟਪਾਥ ਤੇ ਮੇਰੀ ਘਰਵਾਲ਼ੀ ਪਈ ਹੈ। ਉਹਨੂੰ ਬੁਖਾਰ ਹੈ।ਇੱਕ ਗੋਲੀ ਅੱਜ ਰਾਤ ਖਾਣੀ ਹੈ।ਇੱਕ ਕੱਲ੍ਹ ਫਿਰ ਵੀ ਬਚ ਹੀ ਜਾਣੀਆਂ। ਤੂੰ ਅੱਧਾ ਪੱਤਾ ਲੈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ