ਫ਼ੁਰਸਤ ਦੇ ਪਲ
ਜਦੋਂ ਛੋਟੇ ਸੀ ਤਾਂ ਇਹਨਾਂ ਪਲਾਂ ਦੀ ਅਹਿਮੀਅਤ ਹੀ ਨਹੀਂ ਸੀ ਜਾ ਇੰਝ ਕਹਿ ਲਵੋ ਪਤਾ ਹੀ ਨਹੀਂ ਸੀ ਜਿਸ ਨੂੰ ਮਾਣ ਰਹੇ ਹਾਂ ਉਹ ਫ਼ੁਰਸਤ ਦੇ ਪਲ ਹਨ ਬਹੁਤ ਕੀਮਤੀ ਹਨ ਓਦੋਂ ਇਹ ਆਮ ਜੋ ਹੁੰਦੇ ਸੀ। ਸਵੇਰੇ ਚਾਹ ਸਾਰੇ ਪਰਿਵਾਰ ਦੀ ਇੱਕੋ ਵਾਰ ਚੁੱਲ੍ਹੇ ਤੇ ਗੈਸ ਤੇ ਧਰ ਦਿੱਤੀ ਜਾਦੀ ਸੀ ਤੇ ਸਾਰਾ ਪਰਿਵਾਰ ਹੌਲ਼ੀ ਹੌਲ਼ੀ ਇਕੋ ਥਾਂ ਦਾਦੀ ਬਾਬੇ ਦੇ ਮੰਜੇ ਤੇ ਜਾ ਪੁਆਂਦੇ ਸਿਰਹਾਣੇ ਆ ਇੱਕਠਾ ਹੋ ਜਾਦਾ ਸੀ ।ਸਿਆਲ ਚ ਪਿੰਨੀਆਂ ਤੇ ਚਾਹ ਤੇ ਗਰਮੀਆਂ ਚ ਬਿਸਕੁਟ ਤੇ ਚਾਹ ਦੀਆਂ ਚੁਸਕੀਆਂ ਲੈਂਦਿਆਂ ਹੀ ਦੋ ਘੰਟੇ ਬੀਤ ਜਾਣੇ ਤੇ ਮਾਂਵਾ ਨੇ ਨਾਲ ਨਾਲ ਸਬਜ਼ੀ ਕੱਟ ਲੈਣੀ ਤੇ ਧਰ ਵੀ ਲੈਣੀ ਪਰ ਗੱਲਾਂ ਨਾ ਮੁੱਕਣੀਆਂ।ਇਹ ਫ਼ੁਰਸਤ ਦੇ ਪਲ ਆਪਸੀ ਸਾਂਝ ਵਧਾਉਂਦੇ ਹਨ। ਓਦੋਂ ਵੱਡੇ ਘਰ ਹੋਣ ਦੇ ਬਾਵਜੂਦ ਸਾਰੇ ਇੱਕੋ ਕਮਰੇ ਚ ਬਹਿਣਾ ਪਸੰਦ ਕਰਦੇ ਸੀ। ਉਦੋਂ ਅਸਲ ਵਿੱਚ ਫ਼ੁਰਸਤ ਦੇ ਪਲ ਲੱਭਣੇ ਤੇ ਕੱਢਣੇ ਨਹੀਂ ਸੀ ਪੈਦੇ ਆਪੇ ਬਣ ਜਾਂਦੇ ਸੀ। ਪ੍ਰਾਹੁਣਚਾਰੀ ਓਦੋਂ ਵੀ ਸੀ ਪਰ ਓਦੋਂ ਸਟੇਟਸ ਮੇਨਟੇਨ ਕਰਨ ਦੇ ਚੱਕਰ ਵਿਚ ਰਿਸ਼ਤਿਆਂ ਤੋਂ ਦੂਰੀ ਨਹੀਂ ਸੀ। ਓਦੋਂ ਕਰੋਕਰੀ ਦੀ ਜਗ੍ਹਾ ਥਾਲਾ ਵਿਚ ਹੀ ਪਰੋਸਿਆ ਜਾਂਦਾ ਸੀ ਇੱਕ ਹੀ ਦਾਲ ਤੇ ਸਬਜ਼ੀ ਨਾਲ ਮੱਖਣ ਦੀ ਮੋਟੀ ਡਲੀ ਵੀ ਬੀਪੀ ਨਹੀਂ ਸੀ ਵਧਾਉਂਦੀ ਤੇ ਓਦੋਂ ਦਿਲ ਵੱਡੇ ਸੀ ਸ਼ਾਇਦ ਇਸ ਲਈ ਤਾਕਤਵਰ ਵੀ ਸਨ। ਵੱਡੀਆਂ ਮੁਸ਼ਕਲਾਂ ਵੀ ਹਾਸੇ ਦੇ ਠਹਾਕਿਆਂ ਨਾਲ ਹਲ ਹੋ ਜਾਂਦੀਆਂ ਸਨ।ਫੋਨ ਕਰਕੇ ਨਹੀਂ ਸੀ ਆਉਣਾ ਪੈਦਾ ਸੋ ਜਦੋਂ ਮਰਜ਼ੀ ਕੋਈ ਵੀ ਭੈਣ ਭਰਾ ਆ ਜਾ ਸਕਦਾ ਸੀੌ। ਓਦੋਂ ਇਨਵਰਟਰ ਸੋਲਰ ਸਿਸਟਮ ਜਨਰੇਟਰ ਆਮ ਨਹੀਂ ਸੀ ਜਾ ਹੈ ਹੀ ਨਹੀਂ ਸਨ ਸੋ ਗਰਮੀ ਤੇ ਦੁਪਹਿਰਾ ਕੱਟਣ ਲਈ ਘਰ ਚ ਲੱਗੇ ਰੁੱਖ ਧਰੇਕ ਬੋਹੜ ਹੇਠਾਂ ਹੀ ਮੰਜੀਆਂ ਡਹਾ ਲੲੀਆਂ ਜਾਂਦੀਆਂ ਸਨ ਤੇ ਭਰ ਗਰਮੀ ਵਿੱਚ ਵੀ ਚੋਂਦੇ ਪਸੀਨੇ ਨਾਲ ਵੀ ਗਲਾਸ ਭਰ ਐਨ ਚਾਰ ਵਜੇ ਸ਼ਾਮ ਚਾਹ ਪੀਈਦੀ ਸੀ ਓਦੋਂ ਚਾਹ ਨਾਲ ਕਾਹਲੀ ਨਹੀਂ ਸੀ ਪੈਂਦੀ ਸਗੋ ਚਿੱਤ ਰਾਜ਼ੀ ਹੋ ਜਾਦੇ ਸੀ।ਕੰਮ ਤਾਂ ਓਦੋਂ ਵੀ ਸਾਰੇ ਕਰਦੇ ਸੀ।ਰਾਤ ਇੱਕੋ ਥਾਂ ਵਿਹੜੇ ਵਿਚ ਮੰਜੀਆਂ ਡਾਹ ਕੇ ਲਾਇਨ ਚ ਪੈ ਜਾਈਦਾ ਸੀ ਤੇ ਇੱਕ ਹੀ ਟੇਬਲ ਫੈਨ ਹੁੰਦਾ ਸੀ ਜਾ ਨਹੀਂ ਵੀ ਹੁੰਦਾ ਸੀ ਆ ਫਰਾਟਾ ਤਾਂ ਬਾਅਦ ਵਿੱਚ ਆਇਆ ਸੀ । ਦਾਦੀ ਬਾਬੇ ਨੇ ਨਾਲੇ ਕਹਾਣੀਆਂ ਸੁਣਾਈ ਜਾਣੀਆ ਨਾਲੇ ਪੱਖੀਆਂ ਦੀ ਝੱਲ ਮਾਰੀ ਜਾਣੀ ਦੇਸ ਪ੍ਰਦੇਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ