ਪੈਂਡਾ ਇਸ਼ਕੇ ਦਾ
ਕਾਲਜ ਦੇ ਹੋਸਟਲ ਚ 224 ਨੰਬਰ ਕਮਰੇ ਦਾ ਦਰਵਾਜਾ ਜ਼ੋਰ ਨਾਲ ਖੁੱਲ੍ਹਿਆ। ਹੈਲੋ! ਗੁਰੀ ਨੇ ਕਮਰੇ ਅੰਦਰ ਵੜਦਿਆਂ ਪਹਿਲਾਂ ਤੋਂ ਬੈਠੇ 2 ਹੋਰ ਮੁੰਡਿਆਂ ਵੱਲ ਦੇਖਿਆ। ਸਤ ਸ੍ਰੀ ਅਕਾਲ ਵੀਰ! ਉਹਨਾਂ ਚੋਂ ਇੱਕ ਮੁੰਡਾ ਜੀਹਦਾ ਨਾਮ ਰਮਨ ਉਰਫ਼ ਲੱਖਾ ਸੀ, ਨੇ ਅੱਗੋਂ ਜਵਾਬ ਦਿੱਤਾ। ਨਾਲ ਬੈਠੇ ਦੂਜੇ ਮੁੰਡੇ ਨੇ ਸਿਰਫ ਗੁਰੀ ਨਾਲ ਹੱਥ ਮਿਲਾਇਆ, ਪਰ ਬੋਲਿਆ ਕੁੱਝ ਨਹੀਂ, ਅਤੇ ਫੇਰ ਆਪਣੇ ਮੋਬਾਈਲ ਚ ਚੈਟ ਕਰਨ ਚ ਬਿਜੀ ਹੋ ਗਿਆ। ਗੁਰੀ ਤੇ ਲੱਖੇ ਨੇ ਇੱਕ ਦੂਜੇ ਨੂੰ ਆਪਣਾਂ ਨਾਮ ਦੱਸਿਆ।
ਕਮਰੇ ਵਿੱਚ ਤਿੰਨ ਬੈੱਡ ਲੱਗੇ ਸਨ, ਗੁਰੀ ਨੇ ਆਪਣਾ ਬੈਗ ਖੋਲ੍ਹਿਆ ਤੇ ਆਪਣੀ ਅਲਮਾਰੀ ਚ ਸਮਾਨ ਟਿਕਾਉਣ ਲੱਗ ਪਿਆ। ਲੱਖਾ ਜੋ ਕਾਫੀ ਪਹਿਲਾਂ ਆ ਗਿਆ ਸੀ ਤੇ ਆਪਣਾ ਸਮਾਨ ਸੈੱਟ ਕਰ ਚੁੱਕਾ ਸੀ, ਗੁਰੀ ਕੋਲ ਆ ਕੇ ਪੁੱਛਣ ਲੱਗਾ, ਕਿਹੜਾ ਪਿੰਡ ਆ ਬਾਈ ਅਪਣਾ?
ਮੋਗਾ! ਗੁਰੀ ਨੇ ਮੋਬਾਈਲ ਤੇ ਚੈਟ ਕਰਦੇ ਓਸ ਤੀਜੇ ਮੁੰਡੇ ਵੱਲ ਦੇਖ ਜਵਾਬ ਦਿੱਤਾ, ਤੇ ਆਪਣਾ? ਫ਼ੇਰ ਤੂੰ ਆਪਣਾ ਗਵਾਂਢੀ ਆ, ਮੈਂ ਜਗਰਾਓਂ ਕੋਲ ਦਾ ਵੀਰ।
ਚੱਲ ਆਜਾ ਮੈੱਸ ਚ ਚਾਹ ਪੀ ਕੇ ਆਉਣੇ ਆ। ਲੱਖੇ ਨੇ ਆਪਣੀ ਅਲਮਾਰੀ ਨੂੰ ਲਾਕ ਕਰਦੇ ਕਿਹਾ। ਤੂੰ ਚੱਲ ਬਾਈ ਮੈਂ ਆਹ ਸਮਾਨ ਸੈੱਟ ਕਰ ਲਵਾਂ। ਓਕੇ ਮੈ ਆਉਣਾਂ ਫੇਰ ਕਹਿ ਕੇ ਲੱਖਾ ਚਲਾ ਗਿਆ। ਤੀਜਾ ਮੁੰਡਾ ਵੀ ਆਪਣੇ ਮੋਬਾਈਲ ਚ ਅੱਖਾਂ ਗੱਡੀ ਬਾਹਰ ਨੂੰ ਨਿਕਲ ਗਿਆ।
ਗੁਰੀ ਨੇ ਓਹਨੂੰ ਪਿੱਛੋਂ ਜਾਂਦੇ ਨੂੰ ਦੇਖਿਆ। ਓਹਦਾ ਬੈਗ ਵੀ ਹਜੇ ਓਹਦੇ ਬੈਡ ਤੇ ਓਵੇਂ ਹੀ ਪਿਆ ਸੀ, ਮਤਲਬ ਹਜੇ ਉਹਨੇ ਅਲਮਾਰੀ ਚ ਸਮਾਨ ਰੱਖਿਆ ਨਹੀਂ ਸੀ। ਗੁਰੀ ਨੂੰ ਆਏ ਨੂੰ ਅੱਧੇ ਘੰਟੇ ਤੋਂ ਜਿਆਦਾ ਹੋ ਗਿਆ ਸੀ ਪਰ ਓਹ ਓਦੋਂ ਦਾ ਮੋਬਾਈਲ ਚ ਹੀ ਖੁੱਭਿਆ ਹੋਇਆ ਸੀ। ਗੁਰੀ ਨੂੰ ਓਹ ਕੁੱਝ ਅਜੀਬ ਜਿਹਾ ਲੱਗਾ।
ਵਿਹਲਾ ਹੋ ਕੇ ਗੁਰੀ ਕਮਰੇ ਦੀ ਬਾਲਕੋਨੀ ਚ ਖੜ ਕੇ ਬਾਹਰ ਦਾ ਨਜ਼ਾਰਾ ਦੇਖਣ ਲੱਗਾ। ਸਾਰੇ ਪਾਸੇ ਹਰਿਆਲੀ ਹੀ ਹਰਿਆਲੀ ਸੀ। ਇਹ ਇੱਕ ਇੰਜੀਨੀਅਰਿੰਗ ਕਾਲਜ ਦਾ ਕੈਂਪਸ ਸੀ। ਗੁਰੀ ਹੁਣਾਂ ਦੇ ਕਮਰੇ ਦੀ ਬਾਲਕੋਨੀ ਗਰਾਊਂਡ ਵਾਲੇ ਪਾਸੇ ਸੀ, ਮੇਨ ਸੜਕ ਵੀ ਪੂਰੀ ਦਿੱਸਦੀ ਸੀ।
ਦੋ ਦੋ ਕਮਰਿਆਂ ਦੀ ਸਾਂਝੀ ਬਾਲਕੋਨੀ ਸੀ, ਨਾਲ ਦਾ ਕਮਰਾ ਹਜੇ ਬੰਦ ਸੀ। ਸ਼ਾਮ ਦੇ ਵੇਲਾ ਹੋਣ ਕਰਕੇ ਛਿਪਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਨੂੰ ਆਪਣੇ ਤੇ ਮਹਿਸੂਸ ਕਰਦਾ ਗੁਰੀ ਕੁਦਰਤ ਨੂੰ ਨਿਹਾਰਨ ਲੱਗਾ।
‘ ਬੜਾ ਕੈਮ ਵਿਊ ਲੱਗਦਾ ਮਿੱਤਰਾ ‘ ਪਿੱਛੋਂ ਕਿਸੇ ਨੇ ਗੁਰੀ ਦੇ ਮੋਢੇ ਤੇ ਹੱਥ ਰਖਦਿਆਂ ਕਿਹਾ। ਗੁਰੀ ਅੱਖਾਂ ਘੁੰਮਾ ਕੇ ਥੋੜਾ ਹੱਸਦਾ ਬੋਲਿਆ, ‘ ਹਾਂ ਬਹੁਤ ‘ ? ਕੀ ਨਾਂ ਵੀਰ ਦਾ! ਨਾਮ ਰਾਜਵੀਰ ਸਿੰਘ, ਸਹਿਰ ਬਠਿੰਡਾ, ਅਠਾਹਠ ਪਰਸੈਂਟ ਡਿਪਲੋਮਾ, ਤੇ ਆਹ ਹੁਣ ਤੇਰੇ ਨਾਲ ਮਕੈਨੀਕਲ ਡਿਗਰੀ ਚ ਆਹ ਖੜ੍ਹੇ ਯਾਰ। ਰਾਜਵੀਰ ਨੇ ਸਾਰਾ ਕੁਝ ਇੱਕੋ ਸਾਹੇ ਬੋਲ ਤਾ। ਬੜੀ ਫਾਸਟ ਇੰਟਰੋ ਦੇਨਾ! ਰੈਗਿੰਗ ਦਾ ਕਾਫੀ ਤਜ਼ਰਬਾ ਹੋਇਆ ਲੱਗਦਾ! ਗੁਰੀ ਦੀ ਗੱਲ ਤੋਂ ਦੋਵੇਂ ਜਾਣੇ ਖਿੜ ਖਿੜ ਕੇ ਹੱਸਣ ਲੱਗ ਪਏ।
ਗੁਰੀ, ਰਾਜਵੀਰ ਤੇ ਲੱਖਾ ਤਿੰਨੋ ਲੀਟ ਸਟੂਡੈਂਟ ਸਨ ਮਤਲਬ ਤਿਨ੍ਹਾਂ ਨੇ ਡਿਪਲੋਮਾ ਕੀਤਾ ਹੋਇਆ ਸੀ ਤੇ ਡਿਗਰੀ ਚ ਸਿੱਧਾ ਦੂਜੇ ਸਾਲ ਚ ਦਾਖਲਾ ਹੋਇਆ ਸੀ। ਰਾਤ ਤੱਕ ਬਾਕੀ ਸਭ ਕਮਰਿਆਂ ਚ ਵੀ ਰੌਣਕਾਂ ਲੱਗ ਗਈਆਂ, ਲੱਗ ਭੱਗ ਸਾਰੇ ਮੁੰਡੇ ਆ ਚੁੱਕੇ ਸਨ ਕਿਉਂਕਿ ਅਗਲੇ ਦਿਨ ਤੋਂ ਨਵੇਂ ਸਮੈਸਟਰ ਦੀਆਂ ਕਲਾਸਾਂ ਸ਼ੁਰੂ ਸਨ।
ਸਵੇਰ ਦੇ ਸਾਢੇ ਅੱਠ ਵੱਜ ਚੁੱਕੇ ਸਨ, ਗੁਰੀ ਨੇ ਪੱਗ ਸੈੱਟ ਕਰਦੇ ਨੇ ਰਾਜਵੀਰ ਉਪਰੋ ਚਾਦਰ ਖਿੱਚ ਕੇ ਕਿਹਾ,” ਉੱਠ ਪਵੋ ਜਨਾਬ ਕਿ ਪਹਿਲੇ ਦਿਨ ਹੀ ਲੇਟ ਜਾਣਾ”? ਰਾਜਵੀਰ ਉੱਠ ਕੇ ਬੈਠਦਾ ਬੋਲਿਆ, ‘ ਬੱਲੇ ਸਰਦਾਰਾ! ਬੰਨ੍ਹ ਲਈ ਪੇਚਾਂ ਵਾਲੀ”! ਲੱਖਾ ਰਾਜਵੀਰ ਕੋਲ ਬਹਿੰਦਾ ਕਹਿਣ ਲੱਗਾ ਤਿਆਰ ਹੋਜਾ, ਮੈੱਸ ਬੰਦ ਹੋਜੂ। ਓਹ ਨਹੀ ਮੁੱਕਦੇ ਪਰਾਉਂਠੇ ਤੁਹਾਡੇ ਲਈ ਸਰਦਾਰ ਸਾਹਬ! ਰਾਜਵੀਰ ਹੱਸਦਾ ਹੋਇਆ ਮੰਜੇ ਤੋਂ ਖੜਾ ਹੁੰਦਾ ਬੋਲਿਆ। ਬਸ ਹੁਣੇ ਮੂੰਹ ਧੋ ਕੇ ਵਾਲਾਂ ਨੂੰ ਜੈੱਲ ਲਗਾ ਕੇ 10 ਮਿੰਟ ਚ ਤਿਆਰ। ‘ਟੇਢੀ ਪੱਗ ਵੇ ਸ਼ੋਕੀਨਾ ਤੇਰੀ, ਲੋਕਾਂ ਭਾਣੇ ਮੋਰ ਉੱਡਦਾ ‘ ਗੁਰੀ ਹੁਨਾ ਨੂੰ ਛੇੜਦਾ ਤੋਲੀਆ ਬੁਰਸ਼ ਚੁੱਕ ਕੇ ਰਾਜਵੀਰ ਬਾਥਰੂਮ ਵੱਲ ਤੁਰ ਪਿਆ।
ਅੱਜ ਕਾਲਜ ਚ ਪਹਿਲਾ ਦਿਨ ਹੋਣ ਕਰਕੇ ਸਭ ਇੱਕ ਦੂਜੇ ਨਾਲ ਜਾਣ ਪਹਿਚਾਣ ਕਰ ਰਹੇ ਸਨ। ਰਾਜਵੀਰ ਦੌ ਲੈਕਚਰ ਲਗਾ ਕੇ ਹੀ ਬਾਹਰ ਨਿੱਕਲ ਆਇਆ ਸੀ, ਗੁਰੀ ਨੇ ਓਸਨੂੰ ਜਾਂਦੇ ਨੂੰ ਦੇਖ ਤਾਂ ਲਿਆ ਸੀ, ਪਰ ਆਵਾਜ਼ ਨਾ ਦਿੱਤੀ। ਲੈਕਚਰ ਤੋ ਵਿਹਲੇ ਹੋ ਕੇ ਗੁਰੀ ਤੇ ਲੱਖਾ ਜਦੋਂ ਕੰਪਲੈਕਸ ਕੋਲ ਦੀ ਹੋਸਟਲ ਰੋਟੀ ਖਾਣ ਜਾ ਰਹੇ ਸੀ ਤਾਂ ਰਾਜਵੀਰ ਉਹਨਾਂ ਨੂੰ ਕੰਪਲੈਕਸ ਚ ਬੈਠਾ ਦਿੱਸਿਆ। ਕੰਨਾਂ ਚ ਹੈਡ ਫੋਨ ਲਗਾ ਕੇ ਫੋਨ ਤੇ ਗੱਲ ਕਰ ਰਿਹਾ ਸੀ। ਗੁਰੀ ਤੇ ਲੱਖੇ ਨੂੰ ਆਉਂਦਾ ਦੇਖ ਓਹਨੇ ਫੋਨ ਕੱਟ ਤਾ ਤੇ ਬੋਲਿਆ ,ਲਗਾ ਲਈ ਕਲਾਸ?। ਹਾਂ ਲਗਾ ਹੀ ਲਈ, ਤੂੰ ਕਿਵੇਂ ਵਿੱਚੋਂ ਹੀ ਆ ਗਿਆ। ਬਸ ਯਰ ਇੱਕ ਜਰੂਰੀ ਫੋਨ ਸੀ, ਚੱਲੀਏ ਰੋਟੀ ਖਾਣ? ਰਾਜਵੀਰ ਅੱਖਾਂ ਚਰਾਉਂਦਾ ਗੁਰੀ ਦੀ ਗੱਲ ਨੂੰ ਘੁੰਮਾ ਗਿਆ।
ਗੁਰੀ ਨੂੰ ਹਜੇ ਤੱਕ ਰਾਜਵੀਰ ਦੀ ਸਮਝ ਨਹੀਂ ਲੱਗੀ ਸੀ। ਓਹਨੂੰ ਓਹ ਮੌਜ ਮਸਤੀ ਕਰਨ ਵਾਲਾ ਜਿਆਦਾ ਤੇ ਪੜਨ ਵਾਲਾ ਘੱਟ ਲੱਗਿਆ।
ਇਸੇ ਤਰ੍ਹਾਂ ਹੀ ਕਈ ਦਿਨ ਨਿਕਲ਼ ਗਏ, ਰਾਜਵੀਰ ਜਿਆਦਾ ਸਮਾਂ ਫੋਨ ਤੇ ਹੀ ਬਿਜੀ ਰਹਿੰਦਾ। ਇੱਕ ਦਿਨ ਰਾਤ ਨੂੰ ਰਾਜਵੀਰ ਬਾਲਕੋਨੀ ਚ ਬੈਠਾ ਫੋਨ ਤੇ ਗੱਲ ਕਰ ਰਿਹਾ ਸੀ, ਲੱਖੇ ਨੇ ਆਵਾਜ਼ ਦਿੱਤੀ ਓਹ ਆਜਾ ਮਾਮਾ ਫਾਈਲ ਬਣਾ ਲਈਏ ਕੱਲ ਜਮਾ ਕਰਾਉਣ ਦੀ ਆਖਿਰੀ ਤਰੀਕ ਆ। ਤੁਸੀ ਬਣਾ ਲਓ ਬਾਈ,ਮੈ ਤਾਂ 10 ਮਿੰਟ ਲਾਉਣੇ ਕਾਪੀ ਮਾਰਨ ਨੂੰ। ਅੱਛਾ! ਖੜ ਜਾ ਵੱਡਿਆ ਰਾਂਝਿਆਂ, ਗੁਰੀ ਨੇ ਉੱਠ ਕੇ ਇੱਕ ਦਮ ਰਾਜਵੀਰ ਦਾ ਫੋਨ ਫੜ ਲਿਆ। ਲੱਖੇ ਨੇ ਰਾਜਵੀਰ ਨੂੰ ਫੜ ਲਿਆ ਘੁੱਟ ਕੇ, ਗੁਰੀ ਨੇ ਫੋਨ ਕੰਨ ਨਾਲ ਲਾਉਂਦਿਆਂ ਹੈਲੋ ਕਿਹਾ, ਅੱਗੋਂ ਇੱਕ ਕੁੜੀ ਨੇ ਸਤ ਸ੍ਰੀ ਅਕਾਲ ਬੁਲਾਈ। ਆਵਾਜ਼ ਐਨੀ ਪਿਆਰੀ ਲੱਗੀ ਗੁਰੀ ਨੂੰ ਕਿ ਓਹਦਾ ਸਾਰਾ ਗੁੱਸਾ ਲੱਥ ਗਿਆ, ਫੇਰ ਵੀ ਓਹਨੇ ਜਕਦੇ ਜਕਦੇ ਨੇ ਕਿਹਾ, ਮੈਡਮ ਤੁਸੀਂ ਸਾਰਾ ਦਿਨ ਇਹਦੇ ਨਾਲ ਗੱਲ ਕਰਦੇ ਰਹਿਣੇ ਓ, ਪੜ੍ਹ ਲੈਣ ਦਿਓ ਇਹਨੂੰ ਚਾਰ ਅੱਖਰ। ਜੀ…ਜੀ…ਹਾਂਜੀ… ਦੀ ਆਵਾਜ਼ ਨੇ ਗੁਰੀ ਨੂੰ ਕੁੱਝ ਹੋਰ ਕਹਿਣ ਤੋਂ ਰੋਕ ਲਿਆ। ਕਿੱਥੇ ਰਹਿਣੇ ਹੋ ਤੁਸੀਂ? ਗੁਰੀ ਥੋੜ੍ਹਾ ਰੁਕ ਕੇ ਬੋਲਿਆ। ਤੁਸੀਂ ਪਲੀਜ ਇਹਨਾਂ ਤੋਂ ਪੁੱਛ ਲਉ, ਏਨਾ ਕਹਿ ਕੇ ਕੁੜੀ ਨੇ ਫੋਨ ਕੱਟ ਦਿੱਤਾ। ਇਹ ਗੱਲ ਗਲਤ ਆ ਬਾਈ ਯਰ, ਰਾਜਵੀਰ ਨੇ ਲੱਖੇ ਤੋ ਛੁੱਟਦਿਆਂ ਕਿਹਾ। ਅੱਛਾ! ਲੱਖੇ ਤੇ ਗੁਰੀ ਨੇ ਓਹਨੂੰ ਚੱਕ ਕੇ ਬੈਡ ਤੇ ਸੁੱਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ