More Gurudwara Wiki  Posts
ਮਿਸਲ ਭੰਗੀ ਸਰਦਾਰਾਂ ਦੀ ਵਿਸਥਾਰ ਸਹਿਤ ਜਾਣਕਾਰੀ


ਅੱਜ ਤੋ ਆਪ ਸਰਬੱਤ ਸੰਗਤ ਨਾਲ ਸਿੰਘਾਂ ਦੀਆਂ ਬਾਰਾਂ ਮਿਸਲਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਜੀ ।
ਅੱਜ ਪਹਿਲੇ ਦਿਨ ਮਿਸਲ ਭੰਗੀ ਸਰਦਾਰਾਂ ਦੀ ਵਿਸਥਾਰ ਸਹਿਤ ਜਾਣਕਾਰੀ ਪੜੋ ਜੀ।
ਮਿਸਲ ਭੰਗੀ ਸਰਦਾਰਾਂ ਦੀ
ਇਸ ਮਿਸਲ ਦਾ ਨਾਂ ‘ਭੰਗੀ’ ਇਸ ਲਈ ਪਿਆ ਕਿਉਂਕਿ ਇਸ ਮਿਸਲ ਦੇ ਸਰਦਾਰ ਪੰਜਾਬ ਦੇ ਜੰਗਲਾਂ ਵਿੱਚ ਆਮ ਉੱਗਣ ਵਾਲੇ ਭੰਗ ਦੇ ਬੂਟੇ ਦਾ ਨਸ਼ਾ ਕਰਦੇ ਸਨ। ਹਿੰਦੁਸਤਾਨ ਵਿੱਚ ਇਸ ਦਾ ਇਸਤੇਮਾਲ ਹਜ਼ਾਰਾਂ ਸਾਲਾਂ ਤੋਂ ਹੁੰਦਾ ਆ ਰਿਹਾ ਹੈ। ਕਈ ਵਿਦਵਾਨਾ ਦਾ ਖ਼ਿਆਲ ਹੈ ਕਿ ਵੇਦਾਂ ਵਿੱਚ ਜਿਸ ‘ਸੋਮਰਸ’ ਦਾ ਜ਼ਿਕਰ ਹੈ, ਉਹ ਭੰਗ ਦਾ ਰਸ ਹੀ ਹੈ। ਮੈਡੀਸਨ ਦੀ ਦੁਨੀਆਂ ਵਿੱਚ ਇਸ ਨੂੰ ਕੈਨਾਬਿਸ ਸਟੀਵਾ (Cannabis Stiva) ਕਿਹਾ ਜਾਂਦਾ ਹੈ। ਉੱਤਰੀ ਅਮਰੀਕਾ ਵਿੱਚ ਇਸ ਨੂੰ ਮੈਰੂਆਨਾ (Marijuana) ਕਿਹਾ ਜਾਂਦਾ ਹੈ। ਇਹ ਲਫ਼ਜ਼ ਮੈਕਸੀਕਨ ਅਪਭਾਸ਼ਾ ਵਿੱਚੋਂ ਉਪਜਿਆ ਹੈ ਤੇ ਲਗਭਗ 1930 ਤੋਂ ਲੋਕਪ੍ਰਿਯ ਹੋਇਆ। ਪੰਜਾਬ ਵਿੱਚ 17ਵੀਂ ਸਦੀ ਤੋਂ ਨਿਹੰਗ ਸਿੰਘ ਭੰਗ ਦਾ ਨਸ਼ਾ ਕਰਦੇ ਆ ਰਹੇ ਹਨ। ਉਹ ਸੁੱਕੀ ਭੰਗ ਨੂੰ ਦੁੱਧ ਵਿੱਚ ਘੋਟ ਕੇ, ਉਬਾਲ ਕੇ ਇਸ ਨੂੰ ਇਸਤੇਮਾਲ ਕਰਦੇ ਹਨ ਤੇ ਇਸ ਨੂੰ ‘ਸੁੱਖਨਿਧਾਨ’ ਕਹਿੰਦੇ ਹਨ। ਇਸ ਵਿੱਚ ਖ਼ਸਖ਼ਸ, ਬਦਾਮ, ਅਲਾਇਚੀ, ਚਾਰ ਮਗ਼ਜ਼ ਆਦਿ (ਸ਼ਰਦਾਈ ਵਾਲਾ ਸਾਰਾ ਮਸਾਲਾ) ਪਾ ਕੇ ਇਸ ਨੂੰ ਸਵਾਦੀ ਬਣਾਉਂਦੇ ਹਨ।
ਸਿੱਖ ਸਰਦਾਰਾਂ ਵਿਚ ਭੰਗੀਆਂ ਦੀ ਮਿਸਲ ਇਕ ਬੜੀ ਪ੍ਰਸਿਧ ਤੇ ਸ਼ਕਤੀਵਾਨ ਮਿਸਲ ਹੋਈ ਹੈ । ਸਾਰਿਆਂ ਤੋਂ ਪਹਿਲਾਂ ਸਿੱਖਾਂ ਦੇ ਇਸੇ ਜਥੇ ਨੇ ਆਪਣੀ ਹਕੂਮਤ ਕਾਇਮ ਕਰਨ ਲਈ ਦੇਸ ਵਾਸੀਆਂ ਵਲੋਂ ਪ੍ਰੇਰਨਾ ਕੀਤੀ ਗਈ ਤੇ ਇਨ੍ਹਾਂ ਹਕੂਮਤ ਕਾਇਮ ਕੀਤੀ । ੧੫ ਹਜ਼ਾਰ ਸਵਾਰ ਇਸ ਦੇ ਅਧੀਨ ਸਨ , ਲਗ ਪਗ ਪੰਜਾਬ ਦੇ ਸਾਰੇ ਹਿਸੇ ਜਿਹਾ ਕਿ ਗੁਜਰਾਤ , ਸਿਆਲ ਕੋਟ , ਝੰਗ , ਮੁਲਤਾਨ , ਡੇਰਾ ਜਾਤ ਆਦਿਕ ਤੇ ਖਾਸ ਕਰ ਲਾਹੌਰ ਵੀ ਇਨ੍ਹਾਂ ਦੇ ਕਬਜ਼ੇ ਵਿਚ ਸੀ । ਭਾਵੇਂ ਅੰਮ੍ਰਿਤਸਰ ਉੱਝ ਸਿਖਾਂ ਦਾ ਕੇਂਦਰੀ ਅਸਥਾਨ ਹੈ , ਪਰ ਇਸ ਸ਼ਹਿਰ ਦਾ ਪ੍ਰਬੰਧ ਇਸੇ ਮਿਸਲ ਦੇ ਹੱਥ ਵਿਚ ਹੋਣ ਕਰਕੇ ਇਸ ਘਰਾਣੇ ਦੀ ਰਾਜਧਾਨੀ ਵੀ ਇਹੀ ਸ਼ਹਿਰ ਸੀ । ਚੌਧਰੀ ਭੂਮਾ ਸਿੰਘ ਦਾ ਪੁਤਰ ਇਸ ਮਿਸਲ ਦਾ ਮਾਲਕ ਸੀ । ਸ : ਹਰੀ ਸਿੰਘ ਅਸਲ ਵਿਚ ਪਿੰਡ ਹੋਠਾ ਪ੍ਰਗਨਾ ਬੱਧਨੀ ( ਫੀਰੋਜ਼ਪੁਰ ) ਇਲਾਕਾ ਮਾਲਵਾ ਦਾ ਰਹਿਣ ਵਾਲਾ ਸੀ । ਪਰੰਤੂ ਮੁਸਲਮਾਨ ਹਾਕਮਾਂ ਦੇ ਅਤਿਆਚਾਰ ਤੇ ਅਨੀਤ ਦੇ ਕਾਰਣ ਇਹ ਪਿੰਡ ਨੱਥੂ ਜ਼ਿਲਾ ਝੰਗ ਵਿਚ ਜਾ ਵਸੇ । ਇਸ ਸਰਦਾਰ ਨੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਹਥੋਂ ਅੰਮ੍ਰਿਤ ਛਕਿਆ ਸੀ । ਤੇ ਸ : ਹਰੀ ਸਿੰਘ ਦੇ ਪਿਤਾ ਭੂਮਾ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਥੋ ਅੰਮ੍ਰਿਤ ਛਕਿਆ ਸੀ । ਸ . ਹਰੀ ਸਿੰਘ ਬੜਾ ਬਹਾਦਰ ਸੀ ਤੇ ਇਸ ਦਾ ਜਥਾ ਸਾਰੇ ਖਾਲਸੇ ਵਿਚ ਮੋਹਰੀ ਸਮਝਿਆ ਜਾਂਦਾ ਸੀ । ਪਹਿਲਾਂ ਖਾਲਸਾ ਸਿਰਫ਼ ਸੋਧ ਦਾ ਕੰਮ ਕਰਦਾ ਸੀ । ਜਿਥੇ ਕਿਧਰੇ ਹਾਕਮਾਂ ਵਲੋਂ ਅਤਿਆਚਾਰ ਤੇ ਅਨੀਤੀ ਹੋਣ ਦੀ ਸੂਹ ਲਗਦੀ ਸੀ ਉਹ ਉਥੇ ਹੀ ਪੁਜਦਾ । ਇਸ ਕਰਕੇ ਦਿਨ ਕਿਤੇ ਰਾਤ ਕਿਤੇ ਰਹਣਾ ਪੈਂਦਾ ਪੰਤੂ ਹਾਕਮਾਂ ਦੇ ਜ਼ੁਲਮ ਤੇ ਅਤਿਆਚਾਰ ਤੋਂ ਤੰਗ ਆਈ ਪਰਜਾ ਨੇ ਇਸ ਸਰਦਾਰ ਨੂੰ ਜੋਰ ਨਾਲ ਪ੍ਰੇਰਨਾ ਕੀਤੀ ਕਿ ਜਦ ਤਕ ਤੁਸੀਂ ਆਪ ਇਲਾਕੇ ਤੇ ਕਬਜ਼ਾ ਨਹ ਕਰੋਗੇ ਤਦ ਤਕ ਪਰਜਾ ਸੁਖੀ ਨਹੀਂ ਹੋ ਸਕਦੀ । ਤੇ ਨਾ ਹੀ ਜ਼ੁਲਮ ਤੇ ਅਤਿਆਚਾਰ ਤੋਂ ਲੋਕੀ , ਬਚ ਸਕਦੇ ਹਨ । ਇਸ ਵਾਸਤੇ ਖ਼ਾਸ ਦੋ ਹਾਕਮਾਂ ਜਿਨ੍ਹਾਂ ਘੋਰ ਅਤਿਆਚਾਰ ਕਰਨੇ ਆਰੰਭ ਕਰ ਰਖੇ ਹਨ । ਉਨ੍ਹਾਂ ਨੂੰ ਸੋਧ ਕੇ ਉਨ੍ਹਾਂ ਦੇ ਇਲਾਕੇ ਦਾ ਪ੍ਰਬੰਧ ਆਪਣੇ ਹੱਥ ਵਿਚ ਲੈ ਲਵੋ । ਤਾਂ ਜੋ ਪਰਜਾ ਨਿਤ ਦੇ ਕਸ਼ਟਾਂ ਦੇ ਹਥੋਂ ਛੁਟਕਾਰਾ ਪਾ ਜਾਵੇ । ਇਹ ਪਰਜਾ ਦੀ ਯਾਚਨਾ ਇਸ ਸਰਦਾਰ ਨੇ ਪਰਵਾਨ ਕਰ ਲਈ ਹੋਇਆ ਕਿ ਇਹ ਪਹਿਲਾਂ ਸਰਦਾਰ ਸੀ ਜਿਨ੍ਹਾਂ ਰਾਜ ਪ੍ਰਬੰਧ ਆਪਣੇ ਹਥ ਵਿਚ ਲਿਆ ਇਸ ਮਿਸਲ ਵਿਚ ਫੌਜਾ ਸਿੰਘ ਵਸਨੀਕ ਪੰਜਵੜ ਤੈਹਸੀਲ ਤਰਨਤਾਰਨ ਮੀਹਾ ਸਿੰਘ , ਨੱਥਾ ਸਿੰਘ , ਜਗਤ ਸਿੰਘ ਵਸਨੀਕ ਬਧਨੀ , ਗੁਲਾਬ ਸਿੰਘ ਖੀਹ ਵਾਲਾ ਗੁਰਬਖ਼ਸ਼ ਸਿੰਘ ਰੋੜਾ ਵਾਲਾ , ਅਘੜ ਸਿੰਘ ਖੰਗੂੜਾ , ਸਾਵਲ ਸਿੰਘ , ਗੁਰਬਖ਼ਸ਼ ਸਿੰਘ ਸ਼ਾਨੀ ਕਲਸੀ ਵਾਲਾ , ਠਾਕਰ ਸਿੰਘ ਰੋਸ ਵਾਲਾ , ਗੁੱਜਰ ਸਿੰਘ ਤੇ ਲਹਿਣਾ ਸਿੰਘ ਆਦਿਕ ਸਰਦਾਰਾਂ ਵਿਚੋਂ ਸਾਰੇ ਇਕ ਦੂਜੇ ਨਾਲੋਂ ਵਧ ਕੇ ਸੂਰਬੀਰ ਮਰਦ ਤੇ ਬਹਾਦਰ ਸਨ , ਤੇ ਇਨ੍ਹਾਂ ਸਾਰਿਆਂ ਦਾ ਜਥੇਦਾਰ ਸ : ਹਰੀ ਸਿੰਘ ਸੀ ਇਹ ਸਰਦਾਰ ਆਪਣੇ ਜਥੇ ਦੇ ਨਾਲ ਸਾਰੇ ਪੂਰਬੀ ਇਲਾਕੇ ਦੇ ਰਾਜਪੂਤਾਨਾ ਆਦਿਕ ਦੀ ਸੋਧ ਦੇ ਸਾਰੇ ਹਲਿਆਂ ਵਿਚ ਸ਼ਾਮਲ ਰਿਹਾ । ਇਸ ਤੋਂ ਛੁਟ ਕਸੂਰ ਤੇ ਸਰਹੰਦ ਆਦਿਕ ਸ਼ਹਿਰਾਂ ਦੀ ਸੋਧ ਕਰਨ ਤੇ ਸ਼ਾਹੀ ਫ਼ੌਜਾਂ ਵਲੋਂ ਸਿਖਾਂ ਤੇ ਹੋਣ ਵਾਲੇ ਹਮਲਿਆਂ ਦੀ ਰੋਕ ਵੇਲੇ ਇਹ ਸਰਦਾਰ ਆਪਣੇ ਜਥੇ ਸਮੇਤ ਸਭ ਤੋਂ ਪਹਿਲਾਂ ਮੈਦਾਨ ਵਿਚ ਉਤਰਦਾ ਸੀ । ਜਦ ਖਾਲਸੇ ਨੇ ੧੨ ਮਿਸਲਾਂ ਵਿਚ ਸਾਰੇ ਪੰਜਾਬ ਨੂੰ ਵੰਡਿਆ ਤਦ ਗੁਜਰਾਤ , ਚਨਿਓਟ ਝੰਗ ਅੰਮ੍ਰਿਤਸਰ ਤੇ ਖਾਸ ਕਰਕੇ ਲਾਹੌਰ ਤੇ ਕਬਜ਼ਾ ਕਰਕੇ ਅੰਮ੍ਰਿਤਸਰ ਨੂੰ ਇਸ ਨੇ ਆਪਣੀ ਰਾਜਧਾਨੀ ਬਣਾਇਆ । ਇਹ ਸਰਦਾਰ ਆਪਣੇ ਵੇਲੇ ਦਾ ਬੜਾ ਸਿਆਣਾ ਤੇ ਦੂਰ ਦਰਸ਼ੀ ਹੋ ਬੀਤਿਆ ਹੈ , ਸੰ : ੧੮੦੩ ਨੂੰ ਸ਼ਹਿਰ ਅੰਮ੍ਰਿਤਸਰ ਵਿਚ ਇਸ ਨੇ ਆਪਣੇ ਨਾਮ ਦਾ ਇਕ ਕਟੜਾ ਵਸਾਇਆ ਸੁਹਣੇ ਤੇ ਬਹੁਮੁਲੇ ਘੋੜੇ ਰਖਣ ਦਾ ਇਹਨੂੰ ਬਹੁਤ ਸ਼ੌਕ ਸੀ । ਮੁਸਲਮਾਨ ਹਾਕਮਾਂ ਦੀ ਸੋਧ ਦੇ ਕੰਮ ਵਿਚ ਇਹ ਇਨਾਂ ਪਈਨ ਸੀ ਕਿ ਸੌ ਸੌ ਕੋਹ ਤਕ ਇਹ ਧਾਵਾ ਕਰਕੇ ਬਿਜਲੀ ਦੀ ਤਰ੍ਹਾਂ ਵੈਰੀਆਂ ਤੇ ਜਾ ਪੈਂਦਾ ! ਕਈ ਵਾਰ ਇਸ ਨੇ ਲਾਹੌਰ ਸ਼ਹਿਰ ਦੇ ਹਾਕਮਾਂ ਦੇ ਛਕੇ ਛੁੜਾਏ , ਆਪਣੇ ਜਥੇ ਵਿਚ ਜਵਾਨ ਤੇ ਸੁੰਦਰ ਸ਼ਕਲ ਵਾਲੇ ਸਿੰਘ ਰੱਖਦਾ ਸੀ ਦੁਆਬਾ ਬਾਰ ਦੇ ਵਿੱਚ ਇਸ ਦੇ ਪਲੇ ਦਾ ਕੋਈ ਸਰਦਾਰ ਨਹੀਂ ਸੀ । ਮੁਲਤਾਨ ਤੇ ਚੜ੍ਹਾਈ ਕਰਕੇ ਇਸ ਨੇ ਫਤਹਿ ਪਾਈ , ਡੇਰਾਜਾਤ ਤੋਂ ਇਸ ਨੇ ਮਾਲ ਲਿਆ | ਅਬਦੁਲਹਦੀਦ ਖਾਂ ਦੇ ਮੇਗਜ਼ੀਨ ਨੂੰ ਇਸ ਨੇ ਲੁਟਿਆ ਸਿਆਲਕੋਟ ਚਨਯੋਟ ਕਰਯਾਲਾ । ਮੇਰੇ ਵਾਲਾ , ਝੰਗ , ਮੁਲਤਾਨ ਆਦਿਕ ਅਠ ਲਖ ਦੇ ਮਾਲਏ ਵਾਲੇ ਮੁਲਕ ਤੇ ਇਸ ਨੇ ਆਪਣਾ ਕਬਜ਼ਾ , ਕਰ ਲਿਆ ਤੇ ਸਾਰੇ ਵਿਚ ਇਸ ਦੀ ਦੋਹੀ ਫਿਰਨ ਲਗੀ । ੧੮੧੮ ਨੂੰ ਕਸੂਰ ਫ਼ਤਹਿ ਕਰਨ ਵਾਸਤੇ ਵੀ ਸਭ ਤੋਂ ਪਹਿਲਾਂ ਇਸੇ ਸਰਦਾਰ ਦੀ ਸੈਨਾ ਨਿਕਲੀ ਸੀ ਫਿਰ ਭਰਤ ਪੁਰ ਦੇ ਰਾਜੇ ਦੀ ਪੁਕਾਰ ਸੁਣ ਓਹਦੀ ਸਹਾਇਤਾ ਲਈ ਦਿਲੀ ਤੇ ਚੜ੍ਹਾਈ ਕੀਤੀ । ਸਰਹੰਦ ਡੇਰਾਜਾਤ ਦਾ ਇਲਾਕਾ ਸਹਾਰਨ ਪੁਰ ਚੰਦੋਸੀ ਖੁਰਜਾ ਦੇ ਸੋਧਨ ਵਿਚ ਇਸ ਨੇ ਬੜੀ ਸੂਰਮਤਾ ਦਿਖਾਈ ਇਨ੍ਹਾਂ ਦਾ ਪਹਿਲਾ ਵਿਆਹਪੰਜਵੜ ਵਿਚ ਹੋਇਆ ਇਸ ਤੋਂ ਦੋ ਪੁਤਰ ਗੰਡਾ ਸਿੰਘ ਤੇ ਝੰਡਾ ਸਿੰਘ ਹੋਏ , ਇਸ ਸਿੰਘਣੀ ਦੇ ਚਲਾਣਾ ਕਰ ਜਾਣ ਤੋਂ ਦੂਜੀ ਵੇਰ ਵਿਆਹ ਕਰਨ ਤੇ ਚੜ੍ਹਤ ਸਿੰਘ ਦੀਵਾਨ ਸਿੰਘ ਤੇ ਦੇਸੂ ਸਿੰਘ ਪੰਜ ਲੜਕੇ ਹੋਏ ਸੰਮਤ ੧੮੨੭ ਬਿਕ੍ਰਮੀ ਨੂੰ ਸ : ਹਰੀ ਸਿੰਘ ਨੇ ਪਟਿਆਲੇ ਦੇ ਮਹਾਰਾਜਾ ਅਮਰ ਸਿੰਘ ਦੀ ਸਹਾਇਤਾ ਲਈ ਹਾਂਸੀ ਹਿਸਾਰ ਦੇ ਲਾਗੇ ਭਟੀਆਂ ਤੇ ਚੜ੍ਹਾਈ ਕੀਤੀ ਇਸੇ ਰਣ ਵਿਚ ਆਪ ਸ਼ਹੀਦ ਹੋ ਗਏ । ਸ : ਹਰੀ ਸਿੰਘ ਦੇ ਲੜਕਿਆਂ ਵਿਚੋਂ ਸੁ : ਝੰਡਾ ਸਿੰਘ ਬੜਾ ਹੋਣਹਾਰ ਸੂਰਬੀਰ ਤੇ ਅਕਲਮੰਦ ਸੀ । ਮਿਸਲ ਦੇ ਸਾਰੇ ਸਿੰਘਾਂ ਨੇ ਇਨ੍ਹਾਂ ਨੂੰ ਆਪਣਾ ਜਥੇਦਾਰ ਬਣਾ ਲਿਆ , ਇਸ ਨੇ ਆਪਣੀ ਦਾਨਾਈ ਤੇ ਬਹਾਦਰੀ ਨਾਲ ਆਪਣੀ ਮਿਸਲ ਦੇ ਨਾਂ ਨੂੰ ਰੋਸ਼ਨ ਕੀਤਾ । ਸ : ਝੰਡਾ ਸਿੰਘ ਨੂੰ ਦੂਜੀ ਵਾਰ ਮੁਲਤਾਨ ਤੇ ਚੜ੍ਹਾਈ ਕਰਨੀ ਪਈ । ਇਸ ਚੜਾਈ ਵਿਚ ਹੇਠ ਲਿਖੇ ਸਰਦਾਰ ਆਪ ਦੇ ਨਾਲ ਸਨ , ਬਾਘ ਸਿੰਘ ਜਲਾਲ ਵਾਲੀਆ , ਭਾਰਾ ਸਿੰਘ ਚੈਨ ਪੂਰੀਆ , ਕਰਮ ਸਿੰਘ ਖੋਸਾ ; ਰਾਏ ਸਿੰਘ ਤੇ ਸ਼ੇਰ ਸਿੰਘ ਬੂੜੀਆਂ ਵਾਲੇ , ਰਾਏ ਸਿੰਘ ਸਰਾਏ ਵਾਲਾ , ਕਰਮ ਸਿੰਘ ਛੀਨਾ ਈਸ਼ਰ ਸਿੰਘ ਗੋੜੀਆਂ ਵਾਲਾ , ਸਿਧ ਸਿੰਘ ਦੋਸਾ , ਸਾਹਿਬ ਸਿੰਘ , ਤਾਰਾ ਸਿੰਘ , ਸਿਆਲਕੋਟੀਏ , ਸਾਵਲ ਸਿੰਘ ਰੰਧਾਵਾ , ਗੁਜਰ ਸਿੰਘ , ਲਾਹਿਣਾ ਸਿੰਘ ਰਤਨਗੜੀਆ ਸੰਤਾ ਸਿੰਘ ਨਿਆਜ਼ ਬੇਰ ਵਾਲਾ | ਮੁਲਤਾ ਦੇ ਸੂਬੇ ਨੇ ਸ : ਝੰਡਾ ਸਿੰਘ ਨੂੰ ੫੦ ਹਜ਼ਾਰ ਨਜ਼ਰਾਨਾ ਦੇ ਕੇ ਵਾਪਸ ਕਰਨਾ ਚਾਹਿਆ , ਕੰਤੂ ਓਥੋਂ ਦੀ ਪਰਜਾ ਦੇ ਦੁਖ ਵੇਖ ਕੇ ਇਨ੍ਹਾਂ ਨੂੰ ਸ਼ਹਿਰ ਤੇ ਕਬਜ਼ਾ ਕਰਨ ਵਿਚ ਭਲਿਆਈ ਮਲੂਮ ਹੋਈ । ਪਹਿਲਾਂ ਤਾਂ ਮੁਲਤਾਨ ਦੇ ਹਾਕਮ ਨੂੰ ਕੈਦ ਕਰ ਲਿਆ ਪਰ ਜਦ ਉਹਨੇ ਅਗੇ ਨੂੰ ਸਿਧੇ ਰਾਹ ਤੁਰਨ ਦਾ ਪ੍ਰਣ ਕੀਤਾ ਤਦ ਓਨੂੰ ਕੁਝ ਇਲਾਕਾ ਵਾਪਸ ਦੇ ਦਿਤਾ , ਕੁਝ ਮਹੀਨਿਆਂ ਪਿਛੋਂ ਸ : ਝੰਡਾ ਸਿੰਘ ਨੇ ਸ : ਜਮੀਤ ਸਿੰਘ ਤੇ ਦੀਵਾਨ ਸਿੰਘ ਨੂੰ ਮੁਲਤਾਨ ਦਾ ਪ੍ਰਬੰਧ ਸੌਂਪ ਕੇ ਅਗੇ ਚੜ੍ਹਾਈ ਕੀਤੀ ਤੇ ਇਲਾਕੇ ਨੂੰ ਚੰਗੀ ਤਰਾਂ ਸੋਧਿਆ , ਅਹਿਮਦਾਬਾਦ ਨਵਾਬ ਅਹਿਮਦ ਖਾਂ ੨੦ ਹਜ਼ਾਰ ਰੁਪਿਆ ਨਜ਼ਰਾਨਾ ਲੈ ਕੇ ਅਗੇ ਜਾ ਮਿਲਿਆ । ਸ ਝੰਡਾ ਸਿੰਘ ਨੇ ੨੦ ਹਜ਼ਾਰ ਜਵਾਨ ਲੈ ਕੇ ਬਹਾਵਲਪੁਰ ਤੇ ਹਲਾ ਬੋਲਿਆ ਨਵਾਬ ਨੇ ਅਗੋਂ ਨਿਆਉਂ ਕਰਨ ਦਾ ਪ੍ਰਣ ਕੀਤਾ ਤੇ ਇਕ ਲਖ ਰੁਪਿਆ ਜੁਰਮਾਨੇ ਵਜੋਂ ਪੇਸ਼ ਕੀਤਾ ਤੇ ਅਗੇ ਨੂੰ ਅਧੀਨ ਰਹਿਣਾ ਪਰਵਾਨ ਕੀਤਾ । ਇਸ ਤਰ੍ਹਾਂ ਨਾਲ ਇਹ ਸਾਰਾ ਇਲਾਕਾਂ ਤੇ ਡੇਰਾਜਾਤ ਆਦਿਕ ਜੋ ਕਿ ਦੁਰਾਨੀਆਂ ਦੇ ਕਬਜ਼ੇ ਵਿਚ ਸਨ ਆਪਣੇ ਅਧੀਨ ਕਰਕੇ ਵਾਪਸ ਅੰਮ੍ਰਿਤਸਰ ਆ ਗਿਆ । ਸ੍ਰੀ ਹਰਮੰਦਰ ਸਾਹਿਬ ਹਾਜ਼ਰ ਹੋ ਕੇ ਬੜੀ ਤਕੜੀ ਰਕਮ ਭੇਟ ਚੜ੍ਹਾਈ ਤੇ ਦੀਵਾਲੀ ਦੇ ਮੇਲੇ ਨੂੰ ਰੌਣਕ ਦਿਤੀ , ਇਸ ਤਰਾਂ ਨਾਲ ਇਸ ਮਿਸਲ ਦੀ ਆਮਦਿਨ ਇਕ ਕਰੋੜ ਦੇ ਕਰੀਬ ਹੋ ਗਈ । ਇਸੇ ਸਾਲ ਤੈਮੂਰ ਸ਼ਾਹ ਨੇ ਇਹ ਹਾਲ ਸੁਣ ਕੇ ਮੁਲਤਾਨ ਤੇ ਚੜ੍ਹਾਈ ਕਰ ਦਿਤੀ ) । ਸਿਖਾਂ ਦੀ ਫੌਜ ਉਥੇ ਨਾ ਹੋਣ ਦੇ ਕਾਰਣ ਮੁਲਤਾਨ ਤੇ ਕਬਜ਼ਾ ਕਰ ਕੇ ਮੁਜ਼ਫਰ ਖਾਂ ਨੂੰ ਉਥੋਂ ਦਾ ਹਾਕਮ ਬਣਾ ਦਿਤਾ | ਪਰ ਇਹ ਹਾਲ ਸੁਣ ਕੇ ਸੂ : ਝੰਡਾ ਸਿੰਘ ਤੇ ਸ : ਜਸਾ ਸਿੰਘ ਰਾਮਗੜ੍ਹੀਆ ਨੇ ਮੁਲਤਾਨ ਤੇ ਚੜ੍ਹਾਈ ਕਰ ਦਿਤੀ ਸਤ ਦਿਨ ਭਿਆਨਕ ਜੰਗ ਹੋਣ ਤੋਂ ਮਗਰੋਂ ਖਾਲਸੇ ਨੇ ਫਤਹਿ ਪਾਈ । ਅਤੇ ਸ : ਝੰਡਾ ਸਿੰਘ ਨੇ ਸਰਦਾਰ ਮੰਡਾ ਸਿੰਘ ਨੂੰ ਇਸ ਇਲਾਕੇ ਦਾ ਹਾਕਮ ਨੀਯਤ ਕਰ ਦਿਤਾ , ਤੇ ਆਪ ਸ੍ਰੀ ਅੰਮ੍ਰਿਤਸਰ ਮੁੜ ਕੇ ਵਾਪਸ ਆ ਗਿਆ । ਕੁਝ ਮੁਦਤ ਪਿਛੋਂ ਸੁ ਝੰਡਾ ਸਿੰਘ ੧੨ ਹਜ਼ਾਰ ਜਵਾਨਾਂ ਨੂੰ ਨਾਲ ਲੈ ਕੇ ਜਮੂ ਦੇ ਇਲ ਕੇ ਤੇ ਚੜ੍ਹਾਈ ਕਰ ਦਿਤੀ । ਰਣਜੀਤ ਸਿੰਘ ਨਾਮ ਰਾਜਾ ਜਮੂ ਦਾ ਟਾਕਰੇ ਵਾਸਤੇ ਨਿਕਲਿਆ ਦੋਹਾਂ ਧਿਰਾਂ ਵਲੋਂ ਜਾਣ ਹੂਣੀ ਲੜਾਈ ਹੋਈ ਫਤਹਿ ਖਲਸੇ ਦੇ ਹਥ ਰਹੀ । ਜਮੂ ਦੇ ਇਲਾਕੇ ਤੋਂ ਇਕ ਲੱਖ ਰੁਪਿਆ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)