ਰੋਜ਼ਾਨਾ ਵਾਂਗ ਸਵੇਰੇ ਸਵੇਰੇ ਬੱਚਿਆਂ ਨੂੰ ਫੋਨ ਕਰ ਕੇ ਯਾਦ ਕਰਵਾਇਆ ਕਿ ਪਿਆਰੇ ਬੱਚਿਓ ਕਲਾਸ ਜਰੂਰ ਲਗਾਉਣੀ ਹੈ।
ਉਹਨਾਂ ਦੇ ਮਾਂ ਬਾਪ ਤੋਂ ਪੂਰਨ ਭਰੋਸਾ ਲੈ ਕੇ ਮੈਂ ਪੂਰੇ ਸਮੇਂ ਤੇ ਕਲਾਸ ਸ਼ੁਰੂ ਕਰ ਦਿੱਤੀ ।
ਪੰਜ ਮਿੰਟ ਉਡੀਕਣ ਪਿਛੋਂ ਇਕ ਮਾਈ ਦਾ ਲਾਲ ਮੈਦਾਨ ਵਿੱਚ ਆਇਆ ।
ਦੋ ਤਿੰਨ ਮਿੰਟ ਪਿਛੋਂ ਇਕ ਹੋਰ ਜੁੜ ਗਿਆ ਨਾਲ ।
ਉਹਨਾਂ ਨੂੰ ਪੜਾਉਣਾ ਸ਼ੁਰੂ ਕੀਤਾ ।
ਫੇਰ ਤਾਂ ਚਾਰ ਇਕੱਠੇ ਹੀ ਆ ਗਏ ।
ਮਹਾਰਾਜ ਦਾ ਸ਼ੁਕਰ ਕੀਤਾ ।
ਫੇਰ ਸ਼ੁਰੂ ਤੋਂ ਪਾਠ ਪੜਾਉਣਾ ਸ਼ੁਰੂ ਕੀਤਾ ।
ਪੂਰੀ ਮਗਨ ਹੋ ਕੇ “ਤੱਤਾਂ ਦਾ ਵਰਗੀਕਰਨ ” ਪੜਾਉਣਾ ਸ਼ੁਰੂ ਕੀਤਾ ।
ਡਾਬਰਨੀਅਰ ਤਿੱਕੜੀ,ਨਿਊਲੈਂਡ ਦਾ ਅਸ਼ਟਕ ਸਿਧਾਂਤ, ਮੈਂਡਲੀਵ ਦੀ ਆਵਰਤੀ ਸਾਰਣੀ।
ਕਾਪੀ ਤੋਂ ਪੈਨਸਿਲ ਚੁੱਕੀ ਤਾਂ ਦੇਖਿਆ ਕਿ ਚਾਰ ਛੱਡ ਕੇ ਜਾ ਚੁੱਕੇ ਸਨ ।
ਕਹਿੰਦੇ ਹੋਣਗੇ ਕਿ ਅਸੀਂ ਕੀ ਲੈਣਾ ਡਾਬਰਨੀਅਰ ਤੋਂ ।
ਗੋਲੀ ਮਾਰੋ ਮੈਂਡਲੀਵ ਨੂੰ ।
ਤਿੰਨ ਨਾਲ ਸਨ ,ਜਿੰਨਾ ਵੀਡੀਓ ਬੰਦ ਕੀਤੀ ਹੋਈ ਸੀ।
ਮੈਂ ਬੜੀ ਢੀਠਤਾ ਤੇ ਬੇਸ਼ਰਮੀ ਨਾਲ ਪੜਾਉਣਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ