———— ਖਾਲੀ ਝੋਲਾ ————
ਭਾਗਵਾਨੇ ਤੂੰ ਚਿੰਤਾ ਨਾ ਕਰ, ਅੱਜ ਪੱਕਾ ਆਪਾਂ ਨੂੰ ਬੈਂਕ ਵਿੱਚੋਂ ਕਰਜ਼ਾ ਮਿਲ ਜਾਣਾ ਹੈ। ਤੂੰ ਜ਼ਰੂਰੀ ਸਮਾਨ ਦੀ ਲਿਸਟ ਮੈਨੂੰ ਫੜਾ ਤੇ ਮੈਂ ਆਉਂਦਾ ਹੋਇਆ ਇਹ ਵੀ ਕੰਮ ਕਰ ਆਊਂ। ਆਪਣੇ ਕਰਜ਼ੇ ਲੈਣ ਸੰਬੰਧੀ ਸਾਰੇ ਕਾਗਜ ਪੂਰੇ ਹਨ। ਨਾਲੇ ਪੋਤੇ-ਪੋਤੀਆਂ ਦੇ ਚਾਕਲੇਟ ਵਗੈਰਾ ਵੀ ਲਿਖ ਦੇਈਂ, ਵਿਚਾਰੇ ਨਿੱਤ ਤਰਸਦੇ ਰਹਿੰਦੇ ਹਨ ਸਹਿਰੋਂ ਵਾਪਸ ਮੁੜੇ ਦਾ ਖਾਲੀ ਝੋਲਾ ਵੇਖ ਕੇ। ਚੰਗਾ ਮੈਂ ਚੱਲਦਾ ਹਾਂ,ਫੇਰ ਬੈਂਕ ਅੱਗੇ ਲਾਈਨ ਲੱਗ ਜਾਣੀ ਹੈ ਕੋਰੋਨਾ ਕਰਕੇ। ਜੱਗੇ ਨੂੰ ਬੜੀ ਭਕਾਈ ਪਿੱਛੋਂ ਚਾਲੀ ਹਜਾਰ ਦਾ ਕਰਜ਼ ਮਿਲ ਜਾਂਦਾ ਹੈ। ਉਹ ਮੋਟਰ ਸਾਈਕਲ ਤੇ ਆਪਣੇ ਗੁਆਂਢੀ ਕਸਬੇ ਤੋਂ ਸ਼ਹਿਰ ਵੱਲ ਨੂੰ ਚੱਲ ਪੈਂਦਾ ਹੈ ਤਾਂ ਕਿ ਜਿੰਨਾਂ ਤੋਂ ਉਧਾਰ ਸਮਾਨ ਲਿਆ ਸੀ, ਉਨ੍ਹਾਂ ਦਾ ਕਰਜ਼ਾ ਚੁਕਾ ਸਕੇ ਤੇ ਨਾਲੇ ਘਰ ਦਾ ਰਾਸ਼ਨ ਲੈ ਕੇ ਘਰ ਵਾਪਸ ਮੁੜ ਸਕੇ। ਅਜੇ ਉਹ ਆਪਣੇ ਗੁਆਂਢੀ ਕਸਬੇ ਤੋਂ ਦੋ ਕਿਲੋਮੀਟਰ ਹੀ ਜੀ. ਟੀ. ਰੋਡ ਤੇ ਗਿਆ ਸੀ ਤਾਂ ਪਿੱਛੋਂ ਅਚਾਨਕ ਉਸਨੂੰ ਕਿਸੇ ਨੇ ਧੱਫਾ ਮਾਰਿਆ ਤੇ ਉਹ ਹਰਫਲਿਆ ਹੋਇਆ ਡਿੱਗਦਾ-ਡਿੱਗਦਾ ਮਸਾਂ ਬਚਿਆ। ਉਸਨੂੰ ਕੁੱਝ ਸਮਝ ਨਹੀਂ ਆ ਰਿਹਾ ਸੀ। ਉਸਨੇ ਮੁੜ ਕੇ ਪਿੱਛੇ ਵੇਖਿਆ ਤਾਂ ਦੋ ਮੋਟਰ ਸਾਈਕਲ ਵਾਲੇ ਨੌਜਵਾਨ ਉਸਦੇ ਪੈਸੇ ਵਾਲੇ ਝੋਲੇ ਨੂੰ ਭੱਜ ਕੇ ਪੈ ਗਏ, ਮਗਰੋਂ ਦੋ ਹੋਰ ਮੋਟਰ ਸਾਈਕਲ ਵਾਲੇ ਨੌਜਵਾਨ ਉਨ੍ਹਾਂ ਨਾਲ ਦੇ ਹੋਰ ਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ