ਕੁੱਤਾ ਕੰਮ
ਸਾਡੇ ਇਕ ਯਾਰ ਬੇਲੀ ਦਾ ਆਖਣਾ ਹੈ ਕਿ ਕੈਨੇਡਾ ਵਿੱਚ ਕੁੱਤਾ ਰੱਖਣਾਂ ਵੀ ਇਕ ਕੁੱਤਾ ਕੰਮ ਹੈ। ਪਹਿਲਾਂ ਤਾਂ ਉਹਦੇ ਛੰਗਣ ਮੰਗਣ ਹੀ ਨੀ ਮਾਂਣ , ਉਹਦੇ ਨਹੁੰ , ਵਾਲ ਕਟਵਾ ਕੇ ਲਿਆਓ, ਸ਼ੈਂਪੂ ਕਰੋ , ਨੁਹਾਓ , ਧੁਆਓ , ਟਰੇਨਿੰਗ ਦੁਆਓ , ਮੀਂਹ ਜਾਵੇ ਨ੍ਹੇਰੀ ਜਾਵੇ, ਗੋਡੇ ਗੋਡੇ ਬਰਫ਼ ਪਈ ਹੋਵੇ ਕੁੱਤੇ ਨੂੰ ਘੁਮਾਉਣ ਜਾਓ । ਫੇਰ ਨਾਲ ਲਿਫ਼ਾਫ਼ੇ ਚੁੱਕੀ ਫਿਰੋ ਜੇ ਕੁੱਤੇ ਨੇ ਕਿਤੇ ਕਾਰਵਾਈ ਪਾਤੀ ਤਾਂ ਹੱਥ ਤੇ ਲਿਫ਼ਾਫ਼ਾ ਚੜ੍ਹਾਕੇ ਕੱਠੀ ਕਰੋ।
ਐਥੇ ਤਕਰੀਬਨ ਹਰੇਕ ਘਰ ਵਿੱਚ ਕਾਰਪੈਟ ਵਿਛਾਇਆ ਹੁੰਦਾ, ਜਦੋਂ ਕਿਸੇ ਐਸੇ ਘਰ ਜਾਓ ਜਿਨ੍ਹਾਂ ਕੁੱਤਾ ਰੱਖਿਆ ਹੁੰਦਾ ਅਤੇ ਸਫਾਈ ਦੀ ਘੌਲ ਕਰਦੇ ਹਨ , ਇਕ ਵੱਖਰੀ ਤਰਾਂ ਦੀ ਬਦਬੂ ਤੁਹਾਡਾ ਸੁਆਗਤ ਕਰਦੀ ਹੈ । ਤੁਹਾਡੀ ਉਲਟੀ ਮਸਾਂ ਰੁਕਦੀ ਹੈ।
ਅੱਜ-ਕੱਲ੍ਹ ਟਰੂਡੋ ਸਰਕਾਰ ਵੱਲੋਂ ਕਰੋਨਾਂ ਕਰਕੇ ਜੋ ਪੈਸੇ ਜੁਆਕਾਂ ਨੂੰ ਮਿਲ ਰਹੇ ਹਨ ਉਹਦੇ ਚੋਂ ਬਹੁਗਿਣਤੀ ਨੇ ਕੁੱਤੇ ਖਰੀਦ ਲਿਆਂਦੇ ਹਨ। ਅੱਗੇ ਉਹਦੀ ਦੇਖ-ਭਾਲ਼ ਜੁਆਕ ਕਰਦੇ ਹਨ ਜਾਂ ਫੇਰ ਇਹ ਸਿਆਪਾ ਮਾਪਿਆਂ ਦੇ ਗੱਲ ਪੈਦਾ ਹੈ ਇਹ ਆਉਣ ਵਾਲਾ ਵਕਤ ਦੱਸੇਗਾ। ਵੈਸੇ ਇੱਥੇ ਕੁੱਤਿਆਂ ਨੂੰ ਘੁਮਾਉਣ ਲਈ ਜਿੰਨੇ ਵੱਡੇ ਪਾਰਕ ਹਨ ਉੰਨੇ ਸਾਡੇ ਪੰਜਾਬ ਵਿੱਚ ਬੰਦਿਆਂ ਲਈ ਵੀ ਨਹੀ ਹੋਣੇਂ।
ਕਈ ਬੰਦੇ ਕੁੱਤਿਆਂ ਤੋਂ ਬਾਹਲੇ ਹੀ ਡਰਦੇ ਹਨ, ਨਿੱਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ