ਨਾ ਭੁੱਲਣਯੋਗ ਗੁਸਤਾਖ਼ੀ।
ਮੇਰਾ ਇਕ ਖਾਸ ਦੋਸਤ ਜੋ ਮੈਨੂੰ ਮੁੰਬਈ ਵਿੱਚ ਮਿਲਿਆ ਸੀ, ਜਦੋਂ ਅਸੀਂ ਮਰਚੈਂਟ ਨੇਵੀ ਵਿੱਚ ਨੌਕਰੀ ਲੱਭਣ ਲਈ ਧੱਕੇ ਖਾ ਰਹੇ ਸੀ। ਫਿਰ ਪਤਾ ਲੱਗਿਆ ਕਿ ਉਸਦਾ ਪਿੰਡ ਮੇਰੇ ਪਿੰਡ ਤੋਂ 10 ਕੁ ਕਿਲੋਮੀਟਰ ਦੂਰ ਹੀ ਸੀ, ਸਾਡੇ ਦੋਵਾਂ ਦੇ ਪਿੰਡਾਂ ਤੋਂ ਪੱਟੀ ਸ਼ਹਿਰ 5-6 ਕਿਲੋਮੀਟਰ ਸੀ।
ਕਾਫੀ ਗੱਲਾਂ ਤੇ ਵਿਚਾਰਾਂ ਦੀ ਸਹਿਮਤੀ ਹੋਣ ਕਰਕੇ ਥੋੜ੍ਹੇ ਸਮੇਂ ਵਿੱਚ ਹੀ ਸਾਡੀ ਚੰਗੀ ਸਾਂਝ ਪੈ ਗਈ,
ਅਸੀਂ ਇਕੱਠੇ ਹੀ ਨੌਕਰੀ ਲਈ ਕੰਪਨੀਆਂ ਦੇ ਦਫਤਰਾਂ ਵਿੱਚ ਧੱਕੇ ਖਾਂਦੇ, ਫਿਰ ਕਮਰੇ ਵਿੱਚ ਆ ਕੇ ਆਪੇ ਰੋਟੀ ਬਣਾਂਉਂਦੇ ਅਤੇ ਖਾਣ ਲੱਗਿਆਂ ਸਾਡੀ ਥਾਲੀ ਸਾਂਝੀ ਹੁੰਦੀ, ਬੇਸ਼ਕ ਕਮਰੇ ਵਿੱਚ ਹੋਰ ਵੀ ਮੁੰਡੇ ਰਹਿੰਦੇ ਸੀ ਤੇ ਸਾਰੇ ਹੀ ਚੰਗੇ ਦੋਸਤ ਸਨ, ਪਰ ਹਰ ਗੱਲ ਤੇ ਸਾਡੇ ਦੋਹਾਂ ਦੇ ਬਿਆਨ ਇਕ ਹੀ ਹੁੰਦੇ ।
ਸਮਾਂ ਬੀਤਿਆ ਤੇ ਇਕ ਵਾਰ ਜਦ ਅਸੀਂ ਦੋਵੇਂ ਛੁੱਟੀ ਆਏ ਹੋਏ ਸੀ ਤਾਂ ਉਸਦੇ ਘਰਦਿਆਂ ਨੇ ਉਸਦਾ ਵਿਆਹ ਧਰ ਦਿੱਤਾ, ਜਦ ਮੈਨੂੰ ਪਤਾ ਲੱਗਾ ਤਾਂ ਮੈਂ ਫੋਨ ਕੀਤਾ ਕਿ ਪਾਰਟੀ ਲੈਣੀ ਆਂ ਤੇਰੇ ਤੋਂ ਵਿਆਹ ਤੋਂ ਪਹਿਲਾਂ, ਆਪਾਂ ਬੋਤਲ ਖਾਲੀ ਕਰਨੀ ਆਂ ।
ਉਹ ਵੀ ਕਿਹੜਾ ਮਨ੍ਹਾਂ ਕਰਨ ਵਾਲਾ ਸੀ, ਕਹਿੰਦਾ ਹੋਰ ਦਸਾਂ ਦਿਨਾਂ ਨੂੰ ਮੇਰਾ ਵਿਆਹ ਹੈ ਜੇ ਆਉਣਾਂ ਤਾਂ ਅੱਜ ਹੀ ਸ਼ਾਮਾਂ ਨੂੰ ਆਜਾ ਪੱਟੀ ਮਿਲਦੇ ਹਾਂ।
ਅਸੀਂ ਪੱਟੀ ਸ਼ਹਿਰ ਵਿਚ ਜਾ ਮਿਲ ਬੈਠੇ ਤੇ ਸਚਮੁੱਚ ਹੀ ਅਸੀੌ ਦੋਹਾਂ ਨੇ ਬੋਤਲ ਖਾਲੀ ਕਰ ਦਿੱਤੀ।
ਹਨ੍ਹੇਰਾ ਹੋ ਗਿਆ ਸੀ ਮੈਂ ਕਿਹਾ ਤੂੰ ਆਪਣੇ ਪਿੰਡ ਜਾਹ ਮੈਂ ਆਪਣੇ ਪਰ ਉਹ ਅੱਗੋ ਬੋਲਿਆ “ਤੂੰ ਜਿਆਦਾ ਟੱਲੀ ਹੋ ਗਿਐਂ ਮੈਂ ਤੈਨੂੰ ਤੇਰੇ ਘਰ ਵਾੜ ਕੇ ਹੀ ਆਪਣੇ ਪਿੰਡ ਜਾਣਾ” !
ਮੈਂ ਬਥੇਰਾ ਸਮਝਾਇਆ ਪਰ ਉਹ ਨਾ ਮੰਨਿਆ, ਕਹਿੰਦਾ ਤੂੰ ਅੱਗੇ-ਅੱਗੇ ਚੱਲ ਮੈਂ ਪਿੱਛੇ ਆਉਨਾ, ਮੈਂ ਆਪਣੇ ਮੋਟਰਸਾਈਕਲ ਤੇ ਅੱਗੇ ਚੱਲ ਪਿਆ ਤੇ ਮੇਰੇ ਪਿੱਛੇ, ਉਸਦੇ ਪਿੱਛੇ ਆਉਂਦੇ ਬੁਲਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ