More Punjabi Kahaniya  Posts
ਪਹਿਲੀ ਕਮਾਈ


ਪਹਿਲੀ ਕਮਾਈ
ਬਿੰਦੀ ਮੇਰਾ ਹਾਣੀ ਅਤੇ ਜਮਾਤ ਦਾ ਸਾਥੀ ਹੈ, ਘਰ ਵੀ ਸਾਡੇ ਨੇੜੇ ਹੀ ਸਨ।ਸੱਤਵੀਂ ਜਮਾਤ ਵਿੱਚ ਅੰਗਰੇਜ਼ੀ ਨਾਲ ਅੜੀ ਪੈਣ ਕਰਕੇ ਅੰਗਰੇਜ਼ੀ ਸਿੱਖਿਆ ਤੰਤਰ ਨੂੰ ਤਿਲਾਂਜਲੀ ਦੇ ਦਿੱਤੀ।ਪਹਿਲਾਂ ਪਸ਼ੂ ਚਾਰਨ ਦੀ ਡਿਊਟੀ ਨਿਭਾਈ ਫੇਰ ਆਪਣੇ ਪਿਉ ਨਾਲ ਪਿਤਾ ਪੁਰਖੀ ਕਿੱਤੇ ਤਰਖਾਣੇ ਕੰਮ ਵਿੱਚ ਹੱਥ ਵਟਾਉਣ ਲੱਗਾ।ਇੱਥੇ ਵੀ ਪਿਉ ਦੀ ਟੋਕਾਟਾਕੀ ਕਾਰਨ ਮਨ ਨਾ ਲੱਗਦਾ।ਉਸ ਦਾ ਸੁਭਾਅ ਸੀ ਹੱਸਦੇ ਰਹਿਣਾ ਅਤੇ ਪਿਉ ਵੱਲੋਂ ਕੰਮ ਪ੍ਰਤੀ ਦਿੱਤੇ ਸੁਝਾਅ ਨੂੰ ਵੇਲੇ ਕਹਿਣਾ ‘ਇਹ ਕਿਹੜਾ ਨੰਦ ਪੜਨੇ..’। ਜੁਆਨ ਹੋਇਆ ਤਾਂ ਪਿਤਾ ਪੁੱਤਰ ਵਾਲੀ ਕਿਚ ਕਿਚ ਵਧਦੀ ਗਈ, ਗੱਲ ਇੱਥੋਂ ਤੱਕ ਪਹੁੰਚ ਗਈ ਕਿ ਉਸ ਨੇ ਦੁਕਾਨ ਤੇ ਕੰਮ ਕਰਨ ਦੀ ਬਜਾਏ ਆਪਣਾ ਆਜਾਦ ਧੰਦਾ ਅਪਣਾਉਣ ਦੀ ਸੋਚੀ।ਸੰਦ ਥੈਲੇ ਵਿੱਚ ਪਾ ਸ਼ਹਿਰ ਤੁਰ ਗਿਆ ਅਤੇ ਮਹੱਲੇ ਵਿੱਚ ‘ਮੰਜੇ ਪੀੜ੍ਹੀਆਂ ਠੀਕ ਕਰਵਾ ਲਵੋ’ ਦਾ ਹੋਕਾ ਜਾ ਲਾਇਆ।ਕਾਫੀ ਭਕਾਈ ਬਾਅਦ ਇੱਕ ਮਾਈ ਨੇ ਪੁਛਿਆ, “ਭਾਈ ਮੰਜਾ ਠੋਕ ਦੇਵੇਂਗਾ”।ਸਾਈਕਲ ਰੋਕ ਜਵਾਬ ਦਿੱਤਾ,”ਇਸ ਵਿੱਚ ਕੀ ਨੰਦ ਪੜਨੇ,ਲਿਆਓ।” ਥੈਲਾ ਬਿਜਲੀ ਦੇ ਖੰਭੇ ਨਾਲ ਟਿਕਾ ਬੈਠ ਗਿਆ, ਮਾਈ ਨੇ ਸਮਾਨ ਫੜਾ ਦਿੱਤਾ।ਆਵਾਜਾਈ ਲਈ ਰਾਹ ਛੱਡ ਹੋ ਗਿਆ ਸ਼ੁਰੂ, ਮੰਜਾ ਠੋਕ ਦਿੱਤਾ ਅਤੇ ਮਾਈ ਨੂੰ ਲੈ ਜਾਣ ਲਈ ਆਵਾਜ ਮਾਰ ਦਿੱਤੀ।”ਵੇ ਜਣਦਿਆਂ ਨੂੰ ਖਾਣਿਆਂ, ਤੈਨੂੰ ਕਿਹੜੇ ਕੰਜਰ ਨੇ ਅਕਲ ਦਿੱਤੀ ਹੈ।” ਹੋਇਆ ਇਸ ਤਰ੍ਹਾਂ ਕਿ ਮੰਜਾ ਠੋਕਣ ਲੱਗਿਆਂ ਖੰਭੇ ਦਾ ਧਿਆਨ ਹੀ ਨਾ ਕੀਤਾ ਅਤੇ ਮੰਜੇ ਦੇ ਵਿਚਾਲੇ ਲੈ ਲਿਆ।ਮਾਈ ਗਾਹਲਾਂ ਦਾ ਮੀਂਹ ਵਰਾਈ ਜਾਵੇ।ਦੁਬਾਰਾ ਖੇੜਨ ਦੇ ਚੱਕਰ ਅਤੇ ਘਬਰਾਹਟ ਕਾਰਨ ਚੂਲ੍ਹ ਟੁੱਟ ਗਈ।ਦੁਬਾਰਾ ਨਵੀਆਂ ਚੂਲਾਂ ਕੱਢ ਮੰਜਾ ਠੋਕ ਮਸਾਂ ਖਹਿੜਾ ਛੁਡਾਇਆ, ਖਾਲੀ ਹੱਥ ਛੂਟ ਵੱਟ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)