ਘਰੇ ਅਜੀਬ ਜਿਹਾ ਮਾਹੌਲ ਸੀ..
ਆਥਣ ਵੇਲੇ ਥੱਕਿਆ ਟੁੱਟਿਆ ਘਰੇ ਅੱਪੜਿਆ ਕਰਦਾ ਤਾਂ ਨਿਆਣੇ ਫੋਨ ਤੇ ਰੁਝੇ ਹੋਏ ਹੁੰਦੇ..!
ਅੰਦਰੋਂ ਹੂਕ ਜਿਹੀ ਨਿੱਕਲਦੀ..
ਕੋਈ ਪਾਣੀ ਦਾ ਗਿਲਾਸ..ਹਾਲ ਚਾਲ ਪੁੱਛੇ..ਪਰ ਅਗਲੇ ਧੌਣ ਚੁੱਕ ਅੱਖਾਂ ਤੱਕ ਮਿਲਾਉਣਾ ਵੀ ਇਹਸਾਨ ਜਿਹਾ ਸਮਝਦੇ..!
ਨਾਲਦੀ ਨਾਲ ਦਿਲ ਫਰੋਲਦਾ ਤਾਂ ਉਹ ਨਵੇਂ ਯੁੱਗ ਦਾ ਡਰਾਵਾ ਦੇ ਕੇ ਨਿਆਣਿਆਂ ਨੂੰ ਕੁਝ ਆਖਣ ਤੋਂ ਮਨਾ ਕਰ ਦਿਆ ਕਰਦੀ..!
ਫੇਰ ਹੰਝੂ ਭਿੱਜੀਆਂ ਭਾਵਨਾਵਾਂ ਦੀ ਪੰਡ ਚੁੱਕੀ ਸਿੱਧਾ ਦਾਰ ਜੀ ਦੇ ਕਮਰੇ ਵਿਚ ਚਲਾ ਜਾਇਆ ਕਰਦਾ..!
ਹੈ ਭਾਵੇਂ ਬਿਮਾਰ ਸਨ ਪਰ ਤਾਂ ਵੀ ਕਿਸੇ ਤਰਾਂ ਉੱਠ ਹੀ ਪਿਆ ਕਰਦੇ..
ਫੇਰ ਕਲਾਵੇ ਵਿਚ ਲੈ ਢੇਰ ਸਾਰੇ ਪਿਆਰ ਦੀ ਝੜੀ ਲਾ ਦਿੰਦੇੇ..ਸਮਝਦੇ ਸਭ ਕੁਝ ਸਨ ਪਰ ਮੂਹੋਂ ਕੁਝ ਨਾ ਬੋਲਦੇ..ਫੇਰ ਕਿੰਨਾ ਕਿੰਨਾ ਚਿਰ ਓਥੇ ਬੈਠਾ ਓਹਨਾ ਦੀਆਂ ਗੱਲਾਂ ਸੁਣਦਾ ਰਹਿੰਦਾ..!
ਫੇਰ ਇੱਕ ਦਿਨ ਬਿਮਾਰੀ ਭਾਰੂ ਹੋ ਗਈ ਤੇ ਭਾਣਾ ਵਰਤ ਗਿਆ..ਦਾਰ ਜੀ ਦਾ ਕਮਰਾ ਸਦਾ ਲਈ ਸੁੰਞਾ ਹੋ ਗਿਆ..!
ਮਗਰੋਂ ਮੈਂ ਓਹਨਾ ਦੀ ਕੰਧ ਤੇ ਟੰਗੀ ਫੋਟੋ ਦੇਖ ਹੀ ਡੰਗ ਸਾਰ ਲਿਆ ਕਰਦਾ..ਕਦੇ ਕਦੇ ਤਾਂ ਇੰਝ ਲੱਗਦਾ ਜਿੱਦਾਂ ਕਮਰੇ ਵਿਚੋਂ ਓਹਨਾ ਦੀ ਖੰਗਣ ਦੀ ਅਵਾਜ ਆ ਰਹੀ ਏ ਪਰ ਇਹ ਮੇਰਾ ਵਹਿਮ ਹੀ ਹੁੰਦਾ!
ਇੱਕ ਦਿਨ ਘਰੇ ਪਹੁੰਚਿਆ ਤਾਂ ਬਹਿਸ ਹੋ ਰਹੀ ਸੀ..
ਨਾਲਦੀ ਆਖ ਰਹੀ ਸੀ ਕੇ ਇਹ ਹੁਣ ਮੇਰਾ ਕਿੱਟੀ ਪਾਰਟੀ ਵਾਲਾ ਕਮਰਾ ਹੋਊ ਤੇ ਫੋਨ ਤੇ ਉਂਗਲਾਂ ਮਾਰਦਾ ਵੱਡਾ ਮੁੰਡਾ ਆਖ ਰਿਹਾ ਸੀ ਕੇ ਇਥੇ ਹੁਣ ਮੈ ਰਿਹਾ ਕਰਨਾ..ਮੈਨੂੰ ਵੱਖਰਾ ਕਮਰਾ ਚਾਹੀਦਾ ਏ..!
ਬਾਹਰ ਬੂਹੇ ਦੇ ਨਾਲ ਹੀ ਢੇਰ ਕੀਤਾ ਦਾਰ ਜੀ ਦਾ ਕਿੰਨਾ ਸਾਰਾ ਸਮਾਨ ਮੇਰੇ ਵੱਲ ਸਵਾਲੀਆਂ ਨਜਰਾਂ ਗੱਡੀ ਕਿੰਨੇ ਸਾਰੇ ਸਵਾਲ ਪੁੱਛ ਰਿਹਾ ਸੀ..!
ਉਸ ਦਿਨ ਮਗਰੋਂ ਮੈ ਰਿਕਸ਼ਾ ਕਰਨਾ ਬੰਦ ਕਰ ਦਿੱਤਾ ਤੇ ਪੈਦਲ ਹੀ ਘਰੇ ਅੱਪੜਿਆ ਕਰਦਾ..ਬਿਨਾ ਕਿਸੇ ਕਾਹਲੀ ਦੇ..ਛੇਤੀ ਅੱਪੜਨ ਦੀ ਖਿੱਚ ਤਾਂ ਦਾਰ ਜੀ ਸ਼ਾਇਦ ਆਪਣੇ ਨਾਲ ਹੀ ਲੈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ