More Punjabi Kahaniya  Posts
ਰੂਪ


ਕਹਾਣੀ
ਰੂਪ
ਕੁਲਵਿੰਦਰ ਕਿਸੇ ਕੰਮ ਬਜ਼ਾਰ ਆਇਆ ਸੀ,ਤੇ ਨਾਲ ਵਾਲੇ ਨੂੰ ਦੱਸ ਆਇਆ ਸੀ।ਜਿਸ ਕਾਰਨ ਉਸਦਾ ਫੋਨ ਆਇਆ ਕਿ ਜਲਦੀ ਦੁਕਾਨ ਤੇ ਕਿਸੇ ਨੇ ਅਰਜੀ ਟਾਇਪ ਕਰਾਉਣੀ ਏ। ਤਾਂ ਮੈ ਬਜ਼ਾਰ ਚੋਂ ਫੋਟੋ ਸਟੇਟ ਪੇਪਰ ਫਾਇਲਾਂ ਲੈ ਕੇ ਜਲਦੀ ਆ ਗਿਆ।
ਹੁਣ ਮੈਡਮ ਦੀ ਅਰਜੀ ਲਿਖ਼ਣ ਲੱਗਾ ਤੇ ਕੁਲ਼ਵਿੰਦਰ ਨੇ ਪੁੱਛਿਆ ਕਿ ਹਾਂ ਜੀ ਦੱਸੋ ਕੀ ਸਮੱਸਿਆ ਹੈ? ਤਾਂ ਉਹ ਕਹਿਣ ਲੱਗੀ ਕਿ ਗੱਲ ਇਹ ਹੈ ਕਿ ਮੇਰਾ ਪਤੀ ਮੈਨੂੰ ਛੱਡ ਕੇ ਲੁਧਿਆਣੇ ਚੱਲਾ ਗਿਆ ਏ ਤੇ ਮੈ ਆਪਣੇ ਤਿੰਨ ਬੱਚਿਆਂ ਨਾਲ ਇੱਕਲੀ ਕਿਰਾਏ ਦੇ ਮਕਾਨ ਚ ਰਹਿ ਰਹੀ ਹਾਂ। ਮੇਰੇ ਦੋ ਮੁੰਡੇ ਹਨ ਇੱਕ ਵਿਆਹ ਦਿੱਤਾ ਤੇ ਦੂਜ਼ਾ ਕੁਆਰਾ ਪੜਦਾ ਏ ਤੇ ਕੁੜੀ ਬੀ ਏ ਕਰਕੇ ਘਰ ਬੈਠੀ ਏ ਉਸਦਾ ਵਿਆਹ ਵੀ ਕਰਨਾ ਏ। ਅਜੇ ਗੱਲਾਂ ਦੱਸ ਰਹੀ ਸੀ ਕਿ ਪਤਾ ਨਹੀ ਕਿਸਦਾ ਫੋਨ ਆ ਗਿਆ ਤੇ ਉਸ ਨਾਲ ਗੱਲਾਂ ਕਰਨ ਲੱਗੀ ਪਹਿਲਾਂ ਤਾਂ ਉਸ ਨਾਲ ਹੱਸ ਹੱਸ ਗੱਲਾਂ ਕਰਦੀ ਰਹੀ ਫਿਰ ਪਤਾ ਨਹੀ ਕੀ ਗੱਲ ਹੋਈ ਗੁੱਸੇ ਚ ਆ ਕੇ ਕਹਿਣ ਲੱਗੀ ਕਿ ਦੇਖਲੀ ਕਿਵੇਂ ਲੀਕਾਂ ਕੱਢਵਾਊ, ਉਸਨੂੰ ਮੈ ਤਲਾਕ ਦੇਣਾ ਨਹੀ, ਤੇ ਚੈਨ ਨਾਲ ਜੀਣ ਨਹੀ ਦੇਣਾ ਸਭ ਕੁਝ ਲੈ ਕੇ ਹੱਟਾਂਗੀ ਆਪ ਚਾਹੇ ਉਹ ਸੜਕ ਤੇ ਆ ਜ਼ਾਏ ਇਹਨਾਂ ਸਾਰਿਆਂ ਨੂੰ ਐਸੇ ਕੇਸ ਚ ਫਸਾਊ ਹਾਈਕੋਰਟ ਚੋਂ ਵੀ ਜਮਾਨਤ ਨਹੀ ਹੋਣੀ ।ਤੂੰ ਫਿਕਰ ਨਾ ਕਰ। ਤਾਂ ਕੁਲਵਿੰਦਰ ਨੇ ਵਿੱਚੋਂ ਟੋਕਦਿਆਂ ਕਿਹਾ ਕਿ ਮੈਡਮ ਇਹ ਤੁਹਾਡਾ ਘਰ ਨਹੀ ਮੇਰੀ ਦੁਕਾਨ ਏ ,ਤੁਸੀ ਜੋ ਵੀ ਗੱਲ ਕਰਨੀ ਏ ਆਰਾਮ ਨਾਲ ਕਰੋ।ਮੇਰੀ ਦੁਕਾਨਦਾਰੀ ਖ਼ਰਾਬ ਹੁੰਦੀ ਐ। ਤਾਂ ਉਹ ਕੁਲ਼ਵਿੰਦਰ ਨੂੰ ਕਹਿਣ ਲੱਗੀ ਕਿ ਤੂੰ ਕੌਣ ਹੁੰਦਾ ਏ ਮੈਨੂੰ ਰੋਕਣ ਵਾਲਾ ?ਮੈ ਤਾਂ ਕਦੇ ਘਰਵਾਲੇ ਦੀ ਤਾਂ ਕੀ ਕਿਸੇ ਦੀ ਨਹੀ ਸੁਣਦੀ ਤੂੰ ਕੌਣ ਹੁੰਦਾ ਏ ਮੈਨੂੰ ਰੋਕਣ ਵਾਲਾ। ਤਾਂ ਕੁਲਵਿੰਦਰ ਹੱਥ ਜੋੜਦੇ ਹੋਏ ਕਹਿਣ ਲੱਗਾ ਕਿ ਪ੍ਰਧਾਨ ਜੀ ਮੈ ਨਹੀ ਤੁਹਾਡੀ ਅਰਜੀ ਲਿਖ ਸਕਦਾ ਕਿਸੇ ਹੋਰ ਕੋਲੋਂ ਲਿਖਵਾ ਲਵੋ ਤੇ ਉਹ ਬੁੜ ਬੁੜ ਕਰਦੀ ਚੱਲੀ ਗਈ।
ਤਾਂ ਉਸਦੇ ਜਾਣ ਤੋਂ ਬਾਦ ਗਗਨ ਆਇਆ ਤੇ ਕਹਿਣ ਲੱਗਾ ਕਿ ਅੱਜ ਪ੍ਰਧਾਨ ਕਿਵੇਂ ਆਈ ਸੀ। ਲੱਗਦਾ ਅੱਜ ਫਿਰ ਕਿਸੇ ਨੂੰ ਸ਼ਿਕਾਰ ਬਣਾਉਣ ਆਈ ਹੋਣੀ ਏ।ਏ ਤਾਂ ਅਰਜ਼ੀਆਂ ਪਾ ਪਾ ਕਿਸੇ ਨਾ ਕਿਸੇ ਨੂੰ ਤੰਗ ਪਰੇਸ਼ਾਨ ਕਰਦੀ ਰਹਿੰਦੀ ਏ।ਹਰ ਕੋਈ ਇਸਤੋਂ ਦੁੱਖੀ ਏ।ਵਧੀਆ ਕੀਤਾ ਇਸਨੂੰ ਜਵਾਬ ਦੇ ਕੇ,ਐਸੀ ਔਰਤ ਦੀ ਤਾਂ ਅਰਜੀ ਲਿਖਣੀ ਨਹੀ ਚਾਹੀਦੀ।
ਤਾਂ ਇਹ ਸੁਣ ਕੁਲਵਿੰਦਰ ਗਗਨ ਨੂੰ ਕਹਿਣ ਲੱਗਾ ਕਿ ਜੇ ਮੈਂ ਨਹੀ ਅਰਜੀ ਲਿਖਾਂਗਾ ਤਾਂ ਕੋਈ ਹੋਰ ਲਿਖਦੇਗਾ।ਅਗਲੇ ਨੇ ਤਾਂ ਪੈਸੇ ਲੈ ਕੇ ਅਰਜੀ ਲਿਖਵਾਉਣੀ ਏ,ਸੱਚ ਝੂਠ ਜੋ ਮਰਜੀ ਲਿਖਵਾਏ ।
ਤਾਂ ਗਗਨ ਕਹਿਣ ਲੱਗਾ ਕਿ ਤੇਰੀ ਗੱਲ ਠੀਕ ਏ ਪਰ ਕਈ ਵਾਰ ਜਦੋਂ ਬੰਦੇ ਨੂੰ ਪਤਾ ਹੋਵੇ ਕਿ ਇਹ ਗ਼ਲਤ ਬੰਦਾ ਏ ਤਾਂ ਉਸਦਾ ਸਾਥ ਦੇਣਾ ਤਾਂ ਦੂਰ ਦੀ ਗੱਲ ਉਸ ਨਾਲ ਗੱਲ ਵੀ ਨਹੀ ਕਰਨੀ। ਜੇ ਤੈਨੂੰ ਕੁਝ ਨਹੀ ਪਤਾ ਤਾਂ ਗੱਲ ਵੱਖਰੀ ਏ।
ਤਾਂ ਕੁਲਵਿੰਦਰ ਕਹਿਣ ਲੱਗਾ ਕਿ ਤੈਨੂੰ ਤਾਂ ਪਤਾ ਏ ਮੈਨੂੰ ਕਚਿਹਰੀ ਚ ਆਏ ਨੂੰ ਇੱਕ ਸਾਲ ਵੀ ਨਹੀ ਹੋਇਆ।ਮੈਨੂੰ ਤਾਂ ਹਾਲੇ ਇਸ ਬਾਰੇ ਕੁਝ ਨਹੀ ਪਤਾ। ਮੈ ਤਾਂ ਇਸਨੂੰ ਤਾਂ ਜਵਾਬ ਦੇ ਦਿੱਤਾ ਕਿਉਕਿ ਇਸਦੇ ਗਲੇ ਚ ਤਾਂ ਸਪੀਕਰ ਫਿੱਟ ਕੀਤਾ ਹੋਇਆ ਸੀ ਉੱਚੀ ਉੱਚੀ ਬੋਲ ਕੇ ਮੈਨੂੰ ਹੈਰਾਨ ਪ੍ਰਸ਼ਾਨ ਕਰ ਦਿੱਤਾ। ਗੱਲਾਂ ਕਿਸੇ ਹੋਰ ਨਾਲ ਕਰਦੀ ਸੀ ਤੇ ਉੱਚਾ ਨੀਵਾਂ ਉਸਨੂੰ ਬੋਲਦੀ ਸੀ। ਪਰ ਅਗਲੇ ਸੁਣਨ ਦੇਖਣ ਵਾਲੇ ਨੇ ਕਹਿਣਾ ਸੀ ਕਿ ਪ੍ਰਧਾਨ ਨੇ ਅੱਜ ਕੁਲਵਿੰਦਰ ਦੀ ਕਲਾਸ ਲਾਤੀ। ਦੇਖੀਓ ਹੁਣ ਕਿਵੇਂ ਜੋਤੀ ਯਾਦ ਆਉਂਦੀ ਏ।
ਤਾਂ ਇਹ ਸੁਣ ਕੇ ਗਗਨ ਕਹਿਣ ਲੱਗਾ ਕਿ ਤੂੰ ਵੀ ਬੜਾ ਭੋਲਾ ਏ ,ਚੱਲ ਕੋਈ ਨਾ ਹੋਲੀ ਹੋਲੀ ਸਭ ਭੇਤ ਪਾ ਜਾਏਗਾ ਜਿਹੜਾ ਕਚਿਹਰੀ ਚ ਆ ਛਾ ਗਿਆ ,ਉਹ ਕਿਤੇ ਨਹੀ ਮਾਰ ਖਾਂਦਾ। ਬਾਕੀ ਕਚਿਹਰੀ ਤਾਂ ਕਿਸੇ ਕਿਸੇ ਨੂੰ ਰਾਸ ਆਉਂਦੀ ਏ।
ਤਾਂ ਕੁਲਵਿੰਦਰ ਕਹਿਣ ਲੱਗਾ ਕਿ ਤੂੰ ਸ਼ਾਰੀਆਂ ਗੱਲਾਂ ਛੱਡ ਮੈਨੂੰ ਪ੍ਰਧਾਨ ਬਾਰੇ ਕੁਝ ਦੱਸ ਤੈਨੂੰ ਤਾਂ ਸਾਰੀ ਕਹਾਣੀ ਪਤਾ ਹੋਊ। ਤਾਂ ਗਗਨ ਕਹਿਣ ਲੱਗਾ ਕਿ ਛੱਡ ਯਾਰ ਤੂੰ ਕਿਹੜਾ ਫਿਲਮ ਬਣਾਉਣੀ ਏ ? ਤਾਂ ਕੁਲਵਿੰਦਰ ਹੱਸਦਾ ਹੋਇਆ ਕਹਿਣ ਲੱਗਾ ਕਿ ਕੋਈ ਗੱਲ ਨਹੀ ਆਪਾਂ ਫਿਲਮ ਨਾ ਬਣਾ ਸਕੇ ਤਾਂ ਟੈਲੀ ਫਿਲਮ ਹੀ ਬਣਾ ਲਵਾਂਗੇ।
ਤਾਂ ਗਗਨ ਕਹਿਣ ਲੱਗਾ ਕਿ ਚੱਲ ਕਹਾਣੀ ਤਾਂ ਮੈ ਤੈਨੂੰ ਦੱਸ ਦੇਵਾਂਗਾ ਕਿਤੇ ਏ ਨਾ ਹੋਵੇ ਕਿ ਮੈਨੂੰ ਕੋਈ ਰੋਲ ਨਾ ਦੇਵੇ।ਘੱਟੋ ਘੱਟ ਇੱਕ ਫਿਲਮ ਚ ਤਾਂ ਮਾੜਾ ਮੋਟਾ ਰੋਲ ਮਿਲ ਜਾਵੇਗਾ।
ਤਾਂ ਕੁਲਵਿੰਦਰ ਕਹਿਣ ਲੱਗਾ ਕਿ ਗੱਲਾਂ ਗੱਲਾਂ ਚ ਕਿਉਂ ਟਾਇਮ ਖ਼ਰਾਬ ਕਰੀ ਜਾਨਾਂ ਏ। ਅੱਜ ਤੇਰੇ ਵੀਰ ਨੇ ਜੋਤੀ ਨਾਲ ਹਰਮਨ ਹੋਟਲ ਡਿਨਰ ਤੇ ਜਾਣਾ ਏ।
ਤਾਂ ਗਗਨ ਕਹਿਣ ਲੱਗਾ ਕਿ ਅੱਜ ਤੂੰ ਭਰਜਾਈ ਨਾਲ ਹਰਮਨ ਹੋਟਲ ਜਾ ਤੇ ਮੈ ਰਣਬੀਰ ਕਾਲਜ ਜਾ ਕੇ ਆਉਂਦਾ ਹਾਂ।ਕੱਲ ਵੀਰਵਾਰ ਏ ਆਪਾਂ ਬਨਾਸਰ ਬਾਗ਼ ਮਿਲਾਂਗੇ ਕੱਲ ਸ਼ਾਮੀ ਸੱਤ ਵਜੇ ਫ਼ਿਰ ਸਾਰੀ ਕਹਾਣੀ ਦੱਸਾਂਗਾ।
ਗਗਨ ਤਾਂ ਆਪਣੇ ਕੰਮ ਤੇ ਚੱਲਾ ਗਿਆ ਜੋ ਵਕੀਲ ਦਾ ਮੁਨਸ਼ੀ ਸੀ ਤੇ ਕੁਲਵਿੰਦਰ ਆਪਣੇ ਖ਼ਿਆਲਾਂ ਚ ਮਗਨ ਹੋ ਗਿਆ।
ਫਿਰ ਮਿੱਥੇ ਦਿਨ ਗਗਨ ਆਇਆ ਤਾਂ ਕੁਲਵਿੰਦਰ ਨੇ ਗਗਨ ਨੂੰ ਕਿਹਾ ਕਿ ਤੂੰ ਮੈਨੂੰ ਕੱਲ ਵਾਲੀ ਗੱਲ ਸੁਣਾ।ਤਾਂ ਗਗਨ ਕਹਿਣ ਲੱਗਾ ਕਿ ਲੈ ਫਿਰ ਸੁਣ।
ਦੀਪੀ ਪ੍ਰਧਾਨ ਦੋ ਸਾਲ ਪਹਿਲਾਂ ਕਚਿਹਰੀ ਚ ਦੇਖੀ ਜਦੋ 109 ਦੀ ਜਮਾਨਤ ਕਰਾਉਣ ਆਈ।ਇਸ ਨਾਲ ਤਿੰਨ ਕੁੜੀਆਂ ਸਨ ਤੇ ਇੱਕ ਬੰਦਾ ਤੇ ਤਿੰਨ ਲੜਕੇ ਸਨ। ਇਹਨਾਂ ਦੀ ਜਮਾਨਤ ਹੋ ਗਈ ਪਰ ਇਹ ਆਪਣੀਆਂ ਆਦਤਾਂ ਨਾ ਛੱਡ ਸਕੀ ਜਦ ਕਿ ਇਸਨੂੰ ਗ਼ਲਤੀ ਤੋਂ ਸਬਕ ਲੈਣਾ ਚਾਹੀਦਾ ਸੀ।ਪਤਾ ਨਹੀ ਇਹ ਕਿਸਦੀ ਉਂਗਲ ਚੜੀ ਸੀ। ਮੇਰੀ ਇਸਦੇ ਪਤੀ ਨਾਲ ਗੱਲ ਹੋਈ ਸੀ ਜੋ ਕਿ ਮੇਰੇ ਦੋਸਤ ਦਾ ਚਾਚਾ ਹੈ। ਉਹ ਵੀ ਇਸਤੋਂ ਬਾਹਲਾ ਔਖਾ ਸੀ।ਉਹ ਨਹੀਂ ਚਾਹੁੰਦਾ ਸੀ ਦੀਪਾ ਦੇ ਚੰਗੇ ਮਾੜੇ ਕੰਮਾਂ ਦਾ ਉਸਦੇ ਬੱਚਿਆਂ ਤੇ ਕੋਈ ਅਸਰ ਪਏ।
ਦੀਪੀ ਪਿੰਡੋਂ ਬੱਸ ਚੜ ਜਾਂਦੀ ਤੇ ਸ਼ਾਮ ਨੂੰ ਵਾਪਸ ਘਰ ਆਉਂਦੀ।ਜੋ ਸਮਾਨ ਲਿਆਉਂਦੀ ਉਹ ਬੱਚਿਆਂ ਚ ਵੰਡ ਦਿੰਦੀ। ਜਦ ਦੀਪੀ ਦਾ ਪਤੀ ਪੁੱਛਦਾ ਕਹਿੰਦੀ ਕਿ ਤੂੰ ਤਾਂ ਕੋਈ ਕੰਮ ਕਰਦਾ ਨਹੀ ਬੱਚਿਆਂ ਲਈ ਤੇਰੇ ਕੋਲ ਪੈਸੇ ਨਹੀ ਹੁੰਦੇ,ਦਾਰੂ ਲਈ ਪਤਾ ਨਹੀ ਕਿੱਥੋਂ ਪੈਸੇ ਆ ਜਾਂਦੇ ਨੇ,ਬੱਚਿਆਂ ਦੀ ਜ਼ਿੰਦਗੀ ਬਾਰੇ ਤੈਨੂੰ ਕੋਈ ਫਿਕਰ ਨਹੀ।ਕੀ ਹੋਇਆ ਜੇ ਮੈ ਸ਼ਹਿਰ ਬਿਊਟੀ ਪਾਰਲਰ ਤੇ ਕੰਮ ਲੱਗਗੀ ,ਕੰਮ ਕਰਾਂਗੀ ਤੇਰਾ ਹੱਥ ਬਟਾਵਾਂਗੀ ਜੇ ਪੈਸੇ ਹੋਣਗੇ ਤਾਂਹੀ ਚੰਗਾ ਖਾਵਾਂ ਪਾਵਾਗੇ ਬੱਚਿਆਂ ਨੂੰ ਚੰਗਾ ਪੜਾਵਾਂਗੇ ।ਉਸ ਵੇਲੇ ਤਾਂ ਦੀਪੀ ਦਾ ਘਰਵਾਲਾ ਸ਼ਾਇਦ ਇਹ ਸੋਚਕੇ ਚੁੱਪ ਕਰ ਗਿਆ,ਗ਼ਲਤੀ ਤਾਂ ਮੇਰੀ ਹੀ ਹੈ ਜੋ ਨਸ਼ਿਆਂ ਦਾ ਗੁਲਾਮ ਹੋ ਗਿਆ।ਜੇ ਨਸ਼ੇ ਨਾ ਕਰਦਾ ਹੁੰਦਾ ਤਾਂ ਸ਼ਾਇਦ ਕਿਤੇ ਦਾ ਕਿਤੇ ਹੁੰਦਾ ਜਾਂ ਸ਼ਾਇਦ ਉਸਨੂੰ ਪਛਤਾਣਾ ਨਾ ਪੈਂਦਾ।ਦਰਅਸਲ ਉਹ ਨਸ਼ਿਆਂ ਦਾ ਆਦੀ ਘਰੇਲ਼ੂ ਹਾਲ਼ਾਤਾਂ ਤੋਂ ਤੰਗ ਆ ਕੇ ਹੋ ਗਿਆ ਸੀ। ਕਿਉਕਿ ਕੰਮ ਕਾਰ ਕੋਈ ਰਿਹਾ ਨਹੀ ਸੀ, ਕਰਿਆਣੇ ਦੀ ਦੁਕਾਨ ਵੀ ਠੀਕ ਠਾਕ ਚੱਲਦੀ।ਪਿੰਡ ਦੇ ਵੱਡੇ ਅਮੀਰ ਲੋਕ ਸ਼ਹਿਰ ਜਾਂਦੇ ਤੇ ਸੋਪਿੰਗ ਮਾਲਾਂ ਚੋਂ ਜਾਂ ਹੋਰ ਦੁਕਾਨਾਂ ਤੋ ਇੱਕਠਾ ਮਹੀਨੇ ਭਰ ਦਾ ਰਾਸ਼ਨ ਲੈ ਆਉਂਦੇ ਤੇ ਨਾਲੇ ਘੁੰਮ ਫਿਰ ਆਉਂਦੇ ਜਾਂ ਹੋਰ ਕੰਮ ਨਿਪਟਾ ਆਉਂਦੇ।ਪਰ ਪਿੰਡ ਦਾ ਕੋਈ ਕੋਈ ਗਰੀਬ ਘਰ ਆਉਂਦਾ ਥੋੜਾ ਮੋਟਾ ਰਾਸ਼ਨ ਲੈ ਜਾਂਦਾ। ਜ਼ਮੀਨ ਜਾਇਦਾਦ ਤਾਂ ਹੈ ਨਹੀ ਸੀ ਜਿਹੜਾ ਕਰਜ਼ਾ ਲੈ ਲੈਂਦਾ ਬੈਂਕ ਵਾਲੇ ਹੀ ਪੈਰ ਨਹੀ ਲੱਗਣ ਦਿੰਦੇ ਸੀ। ਬੱਸ ਔਖੇ ਸੌਖੇ ਆਈ ਚੱਲਾਈ ਕਰੀ ਜਾਂਦਾ ਸੀ। ਨਾਲੇ ਹੋਰ ਵੀ ਕਈ ਮੁਸ਼ਕਿਲਾਂ ਮਜ਼ਬੂਰੀਆਂ ਸਨ ਜੋ ਉਸਨੂੰ ਪਲ ਪਲ ਤੰਗ ਪ੍ਰੇਸ਼ਾਨ ਕਰਦੀਆਂ ਰਹਿੰਦੀਆਂ ਸਨ।ਨਿੱਤ ਦੇ ਲੜਾਈ ਝਗੜੇ ਤੋਂ ਤੰਗ ਆ ਕਦੇ ਕਦੇ ਚੋਰੀ ਘੁੱਟ ਲਾ ਆਉਂਦਾ।
ਸਮਾਂ ਬੀਤਣ ਨਾਲ ਉਹ ਖੁਦ ਨੂੰ ਅੰਦਰੋਂ ਵੀ ਕਮਜ਼ੋਰ ਮਹਿਸੂਸ ਕਰ ਰਿਹਾ ਸੀ ਤੇ ਕਈ ਵਾਰੀ ਖੁਦ ਨੂੰ ਆਪਣੀ ਘਰਵਾਲੀ ਦੇ ਯੋਗ ਨਾ ਸਮਝਦਾ।ਜਦ ਉਸਨੇ ਆਪਣੇ ਇੱਕ ਦੋਸਤ ਨਾਲ ਗੱਲ ਕੀਤੀ ਤਾਂ ਉਸਨੇ ਇੱਕ ਪਰਚੀ ਕਰਕੇ ਇੱਕ ਵੈਦ ਕੋਲ ਭੇਜ ਦਿੱਤਾ।
ਦੀਪੀ ਦਾ ਪਤੀ ਦੂਜੇ ਦਿਨ ਸ਼ਹਿਰ ਗਿਆ ਤੇ ਵੈਦ ਨੇ ਉਸਨੂੰ ਸਾਰੀ ਗੱਲ ਸਹੀ ਸਹੀ ਦੱਸਣ ਦੀ ਹਦਾਇਤ ਕੀਤੀ।ਤਾਂ ਉਸ ਦੱਸਣਾ ਸੁਰੂ ਕੀਤਾ ਕਿ ਸਾਡੇ ਕੋਲ ਦੋ ਕਮਰੇ ਨੇ ਇੱਕ ਕਮਰੇ ਚ ਮੇਰੀ ਛੋਟੀ ਜਿਹੀ ਕਰਿਆਣੇ ਦੀ ਦੁਕਾਨ ਹੈ ਤੇ ਇੱਕ ਕਮਰੇ ਚ ਸਾਡੀ ਰਿਹਾਸ਼ਿਸ਼ ਹੈ। ਹੁਣ ਬੱਚੇ ਵੀ ਵੱਡੇ ਹੋ ਗਏ ਹਨ ,ਜਿਸ ਕਾਰਨ ਰਾਤੀ ਬੱਚਿਆਂ ਦਾ ਖ਼ਿਆਲ ਰੱਖਣਾ ਪੈਂਦਾ ਏ ਤੇ ਦਿਨ ਕਦੇ ਕੋਈ ਕਦੇ ਕੋਈ ਆ ਦਰਵਾਜ਼ਾ ਖੜਕਾਉਣ ਲੱਗ ਜਾਂਦਾ ਏ ਤੇ ਅੱਗੇ ਪਿੱਛੇ ਕਿਸੇ ਨੂੰ ਸੋਦਾ ਲੈਣਾ ਚੇਤੇ ਨਹੀ ਆਉਂਦਾ।ਕਈ ਵਾਰੀ ਮੇਰੀ ਘਰਵਾਲੀ ਨਹੀ ਮੰਨਦੀ ਤੇ ਕਈ ਵਾਰ ਕਈ ਵਾਰ ਕਹਿ ਕੇ ਚੁੱਪ ਹੋ ਗਿਆ।ਉਸਨੇ ਵੈਦ ਨੂੰ ਇਹ ਵੀ ਦੱਸਿਆ ਕਿ ਉਹ ਕਈ ਵਾਰ ਅੰਗਰੇਜ਼ੀ ਦਵਾਈਆਂ ਵੀ ਲੈਂਦਾ ਰਿਹਾ ਏ।
ਤਾਂ ਵੈਦ ਕਹਿਣ ਲੱਗਾ ਕਿ ਅੰਗਰੇਜ਼ੀ ਦਵਾਈਆਂ ਆਪਣੀ ਠੀਕ ਨੇ ਤੇ ਦੇਸੀ ਆਪਣੀ ਥਾਂ।ਅੰਗਰੇਜ਼ੀ ਦਵਾਈ ਅਸਰ ਜਲਦੀ ਕਰਦੀ ਏ ਤੇ ਕੋਈ ਨੁਕਸਾਨ ਵੀ ਕਰ ਜਾਂਦੀ ਏ।ਕਈ ਲੋਕ ਮੈਡੀਕਲ ਨਸ਼ੇ ਕਰਕੇ ਖੁਦ ਨੂੰ ਕਮਜ਼ੋਰ ਕਰ ਲੈਂਦੇ ਨੇ ਤੇ ਫਿਰ ਸਾਡੇ ਕੋਲ ਥੱਕ ਹਾਰ ਕੇ ਆਉਂਦੇ ਨੇ। ਤੈਨੂੰ ਇੱਕ ਪਤੇ ਦੀ ਗੱਲ ਦੱਸਾਂ ਕਿ ਖੁਸ਼ੀਂ ਹੌਸਲੇ ਨਾਲ ਤੇ ਬੇਫਿਕਰੀ ਚਿੰਤਾ ਭੈ ਮੁਕਤ ਹੋ ਕੇ ਕੀਤਾ ਹਰ ਕਾਰਜ਼ ਸਫ਼ਲ ਹੁੰਦਾ ਏ ਤੇ ਜਿੱਥੇ ਕੋਈ ਰੁਕਾਵਟ ਆ ਜਾਵੇ ਫਿਰ ਤਾਂ ਤੈਨੂੰ ਪਤਾ ਹੀ ਹੈ।
ਦੀਪੀ ਦਾ ਪਤੀ ਵੈਦ ਤੋਂ ਦਵਾਈ ਲੈ ਕੇ ਆ ਗਿਆ ਸੀ ਤੇ ਆਪਣਾ ਨਸ਼ਾ ਛੱਡਣ ਦੀ ਕੋਸ਼ਿਸ਼ ਕਰਕੇ ਸਿੱਧੇ ਰਾਹ ਆ ਰਿਹਾ ਸੀ।ਪਰ ਦੀਪੀ ਪਤਾ ਨਹੀ ਕਿਹੜੇ ਰਾਹ ਜਾ ਰਹੀ ਸੀ,ਉਸਦੇ ਰੰਗ ਢੰਗ਼ ਬਦਲੇ ਬਦਲੇ ਨਜ਼ਰ ਆਉਂਦੇ।
ਗੱਲ ਕਦ ਤੱਕ ਪਰਦੇ ਚ ਰਹਿੰਦੀ।ਸੱਚ ਸਮੇ ਸਮੇਂ ਸਿਰ ਪ੍ਰਗਟ ਹੁੰਦਾ ਰਹਿੰਦਾ ਹੈ ਕਈ ਪਹਿਲਾਂ ਪਛਾਣ ਲੈਂਦੇ ਨੇ ਤੇ ਕਈ ਬਾਦ ਚ। ਕਈ ਸਬੂਤਾਂ ਨਾਲ ਗੱਲ ਕਰਦੇ ਨੇ ਤੇ ਸ਼ੱਕ ਸ਼ੱਕ ਚ ਆਪਣਾ ਘਰ ਬਰਬਾਦ ਕਰ ਲੈਂਦੇ ਨੇ।ਗਗਨ ਕਹਿਣ ਲੱਗਾ। ਤਾਂ ਕੁਲਵਿੰਦਰ ਨੇ ਕਿਹਾ ਕਿ ਏ ਕੀ ਕਹਿ ਰਿਹਾ ਏ?
ਹਾਂ ਮੈਂ ਸੱਚ ਕਹਿ ਰਿਹਾ ਹਾਂ ਪਰ ਘਰ ਤਾਂ ਬਰਬਾਦ ਹੋ ਚਾਹੇ ਸ਼ੱਕ ਕਰਕੇ ਚਾਹੇ ਸਬੂਤਾਂ ਕਰਕੇ। ਚੱਲ ਖੈਰ ਅੱਗੇ ਸੁਣ।ਜਦੋਂ ਦੀਪੀ ਦੇ ਪਤੀ ਨੂੰ ਸੱਚਾਈ ਪਤਾ ਲੱਗੀ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਨਜ਼ਰ ਆਈ।ਉਹ ਸੋਚਣ ਲੱਗਾ ਕਿ ਮੈਂ ਘਰੇਲੂ ਆਰਥਿਕ ਸਰੀਰਕ ਹਾਲਾਤਾਂ ਤੋਂ ਤੰਗ ਆ ਕਦੇ ਗ਼ਲਤ ਰਾਹ ਨਹੀ ਪਿਆ ਔਖੇ ਸੌਖੇ ਗੁਜ਼ਾਰਾ ਕਰੀ ਗਿਆ ਪਰ ਕਦੇ ਹੇਰਾ ਫੇਰੀ ਨਹੀ ਕੀਤੀ ।ਠੀਕ ਐ ਮੈ ਨਸ਼ਿਆਂ ਦਾ ਆਦੀ ਹੋ ਰਿਹਾ ਸੀ ਪਰ ਮੈ ਖੁਦ ਨੂੰ ਸੁਧਾਰ ਰਿਹਾ ਸੀ।ਪਰ ਦੀਪਾ ਕਿਹੜੇ ਰਾਹ ਜਾ ਰਹੀ। ਦੀਪੀ ਹੱਥ ਪਹਿਲਾਂ ਚਾਈਨਾ ਮੇਡ ਦੇਸੀ ਜਿਹਾ ਫੋਨ ਹੁੰਦਾ ਸੀ ਤੇ ਹੁਣ ਆਈ ਫੋਨ ਚੱਕੀ ਫਿਰਦੀ ਏ ਤੇ ਫੋਨ ਨੂੰ ਚਿਚੱੜ ਵਾਂਗ ਚਿੰਬੜ ਜਾਂਦੀ ਏਂ।ਘਰ ਚ ਪਹਿਲਾਂ ਸਿੱਧੇ ਸਾਦਿਆ ਕੱਪੜਿਆਂ ਚ ਰਹਿੰਦੀ ਸੀ ਤੇ ਹੁਣ ਮਾਡਰਨ ਕੱਪੜਿਆਂ ਚ ਐ ਲੱਗਦਾ ਸੀ ਜਿਵੇਂ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)