ਕਹਾਣੀ
ਲਵ ਮੈਰਿਜ
ਕਾਫ਼ੀ ਦਿਨਾਂ ਤੋਂ ਕਹਾਣੀ ਲਿਖਣ ਦੀ ਸੋਚ ਰਿਹਾ ਸੀ ਪਰ ਲਿਖਣ ਦਾ ਟਾਇਮ ਨਹੀ ਸੀ ਮਿਲਦਾ ਜੇ ਟਾਇਮ ਹੁੰਦਾ ਤਾਂ ਲਿਖਣ ਦਾ ਮੂਡ ਨਾ ਬਣਦਾ ਜੇ ਲਿਖਣ ਦਾ ਮੂਡ ਬਣਦਾ ਤਾਂ ਕਈ ਘਟਨਾਵਾਂ ਅੱਗੇ ਪਿੱਛੇ ਆਉਣ ਲੱਗੀਆਂ ਕੋਈ ਕਾਬੂ ਨਾ ਆਏ।ਬੰਦਾ ਕੋਸ਼ਿਸ਼ ਬਥੇਰੀ ਕਰਦੈ ਕਿ ਕੋਈ ਪ੍ਰੇਸ਼ਾਨੀ ਘੇਰਾ ਨਾ ਪਾਏ ਪਰ ਜ਼ਿਆਦਾ ਘਰੇਲੂ ਪਰੇਸ਼ਾਨੀਆਂ ਮਜ਼ਬੂਰੀਆਂ ਜਿੰਮੇਵਾਰੀਆਂ ਬੰਦੇ ਨੂੰ ਮਾਰ ਲੈਂਦੀਆਂ ਨੇ।ਕੋਈ ਆਪਣੀਆਂ ਜਿੰਮੇਵਾਰੀਆਂ ਤੋ ਭੱਜਣਾ ਨਹੀ ਚਾਹੁੰਦਾ ਕੋਸਿਸ਼ ਕਰਦਾ ਹੈ ਕਿ ਮੈਂ ਸਾਰੀਆਂ ਜਿੰਮੇਵਾਰੀਆਂ ਸਫਲਤਾ ਪੂਰਵਕ ਨਿਭਾਵਾਂ।ਕੋਈ ਕੋਈ ਕੰਮ ਚੋਰ ਹੁੰਦੈ ਹੋਣਾ ਸਾਰੇ ਨਹੀਂ।
ਚੱਲੋ ਮੈਂ ਤੁਹਾਨੂੰ ਆਪਣੇ ਦੋਸਤ ਦੇ ਘਰ ਲੈ ਕੇ ਚੱਲਦਾ।ਮੈ ਵੀ ਉਸਨੂੰ ਦਸ ਸਾਲਾਂ ਬਾਦ ਮਿਲਣ ਚੱਲਿਆ।ਬੀ ਏ ਕਰਕੇ ਮੈ ਵਿਦੇਸ਼ ਚੱਲਾ ਗਿਆ ਤੇ ਮੇਰਾ ਦੋਸਤ ਨੌਕਰੀ ਦੀ ਭਾਲ ਚ।ਪਰ ਜਦ ਮੈ ਆਪਣੇ ਦੋਸਤ ਦੇ ਪਿੰਡ ਗਿਆ ਤਾਂ ਜਾ ਕੇ ਪਤਾ ਲੱਗਿਆ ਕਿ ਉਹ ਤਾਂ ਪਿੰਡ ਛੱਡ ਕੇ ਸ਼ਹਿਰ ਚੱਲੇ ਗ਼ਏ ਨੇ। ਇੱਥੇ ਹੁਣ ਕੋਈ ਨਹੀਂ ਰਹਿੰਦਾ।ਮੇਰੇ ਦੋਸਤ ਦਾ ਕੋਈ ਭੈਣ ਭਾਈ ਨਹੀ ਸੀ ਆਪਣੇ ਮਾਂ ਪਿਉ ਦਾ ਇਕਲੋਤਾ ਪੁੱਤਰ ਸੀ।ਕਬੀਲਦਾਰੀ ਔਖਿਆ ਸ਼ੌਖਿਆ ਰਿੜੀ ਜਾਂਦੀ ਸੀ।ਮੇਰਾ ਦੋਸਤ ਬਹੁਤ ਹੁਸ਼ਿਆਰ ਸੀ,ਪਰ ਇਸਨੂੰ ਕਾਫ਼ੀ ਗਿਲਾ ਸ਼ਿਕਵਾ ਰਿਹਾ ਸੀ ਸਮੇਂ ਦੀਆਂ ਸਰਕਾਰਾਂ ਤੇ।ਉਹ ਦੱਸਦਾ ਸੀ ਕਿ ਜਦੋ ਉਸਦਾ ਪੜਦਾਦਾ ਉਸਦੇ ਦਾਦੇ ਸਮੇਤ ਪਾਕਿਸਤਾਨੋ ਆਇਆ ਸੀ ਤਾਂ ਉਸ ਵੇਲੇ ਕੋਈ ਕੰਮ ਕਾਰ ਨਾ ਹੋਣ ਕਰਕੇ ਸਰਕਾਰ ਨੇ ਸ਼ਰਨਾਰਥੀ ਨੂੰ ਇਸ ਗ਼ੱਲ ਦੀ ਇਜ਼ਾਜਤ ਦਿੱਤੀ ਕਿ ਭੱਠੀਆਂ ਲਾਓ ਤੇ ਕੰਮ ਚੱਲਾਓ ਤਾਂ ਜੋ ਦੇਸੀ ਦਾਰੂ ਕੱਢਕੇ ਆਪਣਾ ਰੋਜ਼ਗਾਰ ਚੱਲਾ ਸਕਣ ਤੇ ਲੁੱਟਾ ਖੋਹਾਂ ਕਰਕੇ ਮਾਹੋਲ ਖਰਾਬ ਨਾ ਕਰਨ।ਪਤਾ ਨਹੀ ਸੀ ਕਿ ਇਹ ਜਾਣਕਾਰੀ ਗ਼ਲਤ ਸੀ ਕਿ ਠੀਕ ਪਰ ਦਾਰੂ ਨੇ ਕਈ ਘਰ ਡਬੋ ਦਿੱਤੇ ਅੰਗਰੇਜ਼ਾਂ ਨੇ ਦੁੱਧ ਲੱਸੀ ਦੀ ਥਾਂ ਚਾਹ ਤੇ ਲਾ ਦਿੱਤਾ ਤੇ ਆਪਣਿਆਂ ਨੇ ਨਸ਼ਿਆਂ ਤੇ।ਪਹਿਲਾਂ ਲੋਕੀ ਨਸ਼ਾ ਘੱਟ ਕਰਦੇ ਸਨ ਤੇ ਖੁਰਾਕਾਂ ਵਧੀਆ ਖਾਂਦੇ ਸਨ ਪਰ ਹੁਣ ਤਾਂ ਖੁਰਾਕਾਂ ਪਹਿਲਾਂ ਵਰਗੀਆਂ ਰਹੀਆਂ ਨਹੀ ਰਸਾਣਿਕ ਖਾਦਾਂ ਸਪੇਰਆਂ ਟੀਕਿਆਂ ਮਿਲ਼ਾਵਟ ਨੇ ਸਤਿਆ ਨਾਸ਼ ਕਰ ਦਿੱਤਾ ਜੋ ਹੁਣ ਹਾਲ ਹੈ ਸਭ ਦੀਆਂ ਅੱਖਾਂ ਸਾਹਮਣੇ ਹੈ।ਕਈ ਸਿਆਣਪ ਵਰਤ ਕੇ ਕਰੋੜਾਂ ਚ ਹੋ ਗਏ ਤੇ ਕਈ ਫ਼ੋਕੀ ਸੋਹਰਤ ਲਈ ਫੁਕਰਪੁਣੇ ਦਿਖਾਵੇ ਚ ਝੁੱਗਾ ਚੋੜ ਕਰਵਾ ਬੈਠੇ।
ਮੈ ਤਾਂ ਤੁਹਾਨੂੰ ਆਪਣੇ ਦੋਸਤ ਦੇ ਘਰ ਲੈ ਕੇ ਜਾਣਾ ਸੀ ਪਰ ਗੱਲਾਂ ਕਿਹੜੀਆਂ ਛੇੜ ਬੈਠਾ।ਪਿੰਡੋ ਕਿਸੇ ਨੇ ਦੱਸਿਆ ਕਿ ਕੁਲਵਿੰਦਰ ਨੇ ਸ਼ਹਿਰ ਕਿਸੇ ਜੋਤੀ ਨਾਮ ਦੀ ਲੜਕੀ ਨਾਲ ਲਵ ਮੈਰਿਜ ਕਰਾਈ ਹੈ ਉਥੇ ਹੀ ਰਹਿੰਦਾ ਐ।ਖੈਰ ਮੈ ਦੋਸਤ ਦਾ ਪੂਰਾ ਪਤਾ ਫੋਨ ਨੰਬਰ ਲੈ ਕੇ ਪਟਿਆਲੇ ਗਿਆ।ਉਸਦਾ ਘਰ ਲੱਭਣ ਚ ਕੋਈ ਮੁਸ਼ਕਿਲ ਨਾ ਆਈ। ਕਾਲੋਨੀ ਦੇ ਗੇਟ ਤੇ ਖੜੇ ਸਿਕਰਉਟੀ ਗਾਰਡ ਨੇ ਐਂਟਰੀ ਕਰਕੇ ਪੁੱਛ ਪੜਤਾਲ ਕਰਕੇ ਦੱਸਿਆ ਕਿ ਉਹ ਸਾਹਮਣੇ ਹੀ ਕੋਠੀ ਹੈ ਜਿੱਥੇ ਤੁਸੀ ਜਾਣਾ ਹੈ।ਮੈ ਦੇਖ ਕੇ ਹੈਰਾਨ ਰਹਿ ਗਿਆ ਕਿ ਐਨੀ ਵੱਡੀ ਕੋਠੀ ਚ ਰਹਿੰਦੈ ਯਾਰ ਮੇਰਾ। ਜਾ ਕੇ ਡੋਰ ਬੈਲ ਵਜਾਈ, ਤਾਂ ਇੱਕ ਨੇਪਾਲੀ ਨੌਕਰ ਆਇਆ ਜਦ ਮੈ ਕੁਲਵਿੰਦਰ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗਾ ਕਿ ਸਾਹਿਬ ਤਾਂ ਘਰ ਨਹੀ ਹਨ।ਬੱਚਿਆਂ ਨੂੰ ਲੈ ਕੇ ਸ਼ਿਮਲੇ ਗਏ ਨੇ ,ਹੁਣ ਇੱਕ ਦੋ ਦਿਨਾਂ ਚ ਆ ਜਾਣਗੇ।ਤੁਸੀ ਨਾਮ ਪਤਾ ਦੱਸ ਦਿਓ ਸਾਹਿਬ ਨੂੰ ਦੱਸ ਦਿਆਂਗਾ।ਮੈ ਅਜੇ ਨੇਪਾਲੀ ਨੌਕਰ ਨੂੰ ਕੁਝ ਕਹਿਣ ਲੱਗਾ ਸੀ ਕਿ ਚਾਚਾ ਚਾਚੀ ਬਾਹਰ ਆ ਗਏ ਤੇ ਮੇਰੇ ਬਾਰੇ ਪੁੱਛਿਆ ਫਿਰ ਮੈਨੂੰ ਕਹਿਣ ਕਿ ਤੂੰ ਕਵੀ ਤਾਂ ਨਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ