ਕਹਾਣੀ੦
ਜੋਤੀ
ਬੜੇ ਚਾਵਾਂ ਨਾਲ ਲਾਲੀ ਦਾ ਵਿਆਹ ਕੀਤਾ, ਜਦ ਲਾਲੀ ਦੀ ਘਰਵਾਲੀ ਕੁਲਵਿੰਦਰ ਆਈ,ਤਾਂ ਲਾਲੀ ਦੇ ਮਾਂ ਬਾਪ ਸੋਚਣ ਲੱਗੇ ਕਿ ਹੁਣ ਸ਼ਾਇਦ ਲਾਲੀ ਸੁਧਰ ਜਾਏ ।ਪਹਿਲਾਂ ਹੀ ਕਾਫ਼ੀ ਗੱਲ ਫੈਲ ਚੁੱਕੀ ਸੀ।ਲਾਲੀ ਦੇ ਮਾਪੇ ਨਹੀ ਚਾਹੁੰਦੇ ਸਨ ਕਿ ਪਿੰਡ ਚ ਹੋਰ ਬਦਨਾਮੀ ਹੋਏ ਜਾਂ ਲਾਲੀ ਕਿਸੇ ਗ਼ਲਤ ਰਾਹ ਜਾਏ।
ਕੁਲਵਿੰਦਰ ਨੂੰ ਵੀ ਵਿਆਹੀ ਨੂੰ ਹਫ਼ਤਾ ਹੋ ਗਿਆ ਸੀ,ਪਰ ਘਰਵਾਲਾ ਕਿਸੇ ਨਾਲ ਕੋਈ ਗੱਲ ਨਹੀ ਸੀ ਕਰਦਾ,ਉਸਨੂੰ ਤਾਂ ਵਿਆਹ ਦਾ ਚਾਅ ਹੋਣਾ ਚਾਹੀਦਾ ਸੀ,ਮੁੱਖੜੇ ਤੇ ਲਾਲੀ ਚਾਹੀਦੀ ਸੀ ਪਰ ਪਤਾ ਨਹੀ ਲਾਲੀ ਦੇ ਚਿਹਰੇ ਦੀ ਲਾਲੀ ਕਿਉਂ ਫਿੱਕੀ ਪੈ ਰਹੀ ਸੀ।
ਜਾਪਦਾ ਸੀ ਕਿ ਜਾਂ ਤਾਂ ਲਾਲੀ ਇਸ ਵਿਆਹ ਤੋਂ ਖੁਸ਼ ਨਹੀ ਸੀ,ਜਾਂ ਉਸਨੂੰ ਕੋਈ ਦੁੱਖ ਗਮ ਫਿਕਰ ਚਿੰਤਾਂ ਅੰਦਰੋਂ ਅੰਦਰੀ ਖਾਈ ਜਾ ਰਹੀ ਸੀ।ਕਈ ਵਾਰੀ ਸੋਚਦੀ ਸ਼ਾਇਦ ਲਾਲੀ ਕੋਈ ਕਮਾਲ ਨਾ ਕਰ ਸਕਦਾ ਹੋਵੇ ਜਾਂ ਇਸ ਦੀ ਕਿਸੇ ਨਾਲ ਕੋਈ ਗੱਲਬਾਤ ਚੱਕਰ ਨਾ ਹੋਵੇ।ਰਹਿ ਰਹਿ ਕਿ ਉਸਦੇ ਮਨ ਚ ਕਈ ਵਿਚਾਰ ਆਉਂਦੇ ਜਾਂਦੇ ਰਹਿੰਦੇ ।ਕੁਲਵਿੰਦਰ ਔਖੇ ਸੌਖੇ ਦਿਨ ਕੱਟ ਰਹੀ ਸੀ।ਡਰਦੀ ਸੰਗਦੀ ਕਿਸੇ ਕੋਲ ਗੱਲ ਨਾ ਕਰਦੀ। ਪਰ ਗੱਲ ਛੁਪਾਇਆ ਕੀ ਬਣਨਾ ਸੀ ਕੋਈ ਨਾ ਕੋਈ ਰਾਹ ਹੱਲ ਤਾਂ ਲੱਭਣਾ ਪੈਣਾ ਹੀ ਸੀ।ਅੰਦਰੋਂ ਅੰਦਰੀਂ ਖੁਰਨ ਕੁੜਨ ਨਾਲ ਕੁਝ ਨਹੀ ਸੀ ਬਣਨਾ।ਉਹ ਸੋਚਦੀ ਦੋ ਮਹੀਨੇ ਹੋ ਗਏ ਵਿਆਹੀ ਨੂੰ ਲਾਲੀ ਨੇ ਹੱਥ ਲਾਇਆ ਚਾਹੇ ਨਾ ਲਾਇਆ ਹੋਵੇ ਪਰ ਵਿਆਹੀ ਤਾਂ ਹੈ।ਲਾਲੀ ਨੂੰ ਕਦੇ ਨਸ਼ੇ ਵਿੱਚ ਨਹੀ ਸੀ ਦੇਖਿਆ , ਕੰਮ ਕਾਰ ਵੀ ਉਹ ਕਰਦਾ ਸੀ। ਕਈ ਕਈ ਦਿਨ ਬਾਹਰ ਰਹਿੰਦਾ ,ਪਰ ਲਾਲੀ ਨੇ ਕੁਲਵਿੰਦਰ ਨਾਲ ਕਦੇ ਗੱਲ ਨਾ ਕੀਤੀ। ਕੁਲਵਿੰਦਰ ਦੇ ਮਨ ਚ ਜੋ ਭਾਂਬੜ ਬਲ ਰਿਹਾ ਸੀ ਉਹ ਹੋਰ ਮੱਚਾਈ ਜਾ ਰਿਹਾ ਸੀ ਤੜਫਾਈ ਜਾ ਰਿਹਾ ਸੀ ਕਿਸੇ ਗੱਲ ਦੀ ਹੱਦ ਹੁੰਦੀ ਹੈ ਕਦ ਤੱਕ ਉਹ ਕੈਦ ਕੱਟਦੀ ਉਸਦਾ ਮਨ ਕਰਦਾ ਜਾਂ ਤਾਂ ਜੇਲ ਤੋੜ ਚੱਲੀ ਜਾਵੇ ਜਾਂ ਕਿਤੇ ਹੋਰ ਰਿਸ਼ਤਾ ਜੋੜ ਲਵੇ ਵਿਆਹ ਕੇ ਵੀ ਅਣ ਵਿਆਹੀ ਸੀ।ਅੱਜ ਉਸ ਮਨ ਬਣਾ ਲਿਆ ਕਿ ਅੱਜ ਤਾਂ ਆਰ ਪਾਰ ਦੀ ਕਰਨੀ ਹੈ ਮੈ ਨਹੀ ਹੁਣ ਡਰਨਾ ਸੰਗਣਾ ਆਖਰ ਮੇਰੇ ਵੀ ਕੁਝ ਅਰਮਾਨ ਇੱਛਾਵਾਂ ਜ਼ਰੂਰਤਾਂ ਹਨ। ਮੈ ਹੁਣ ਹੋਰ ਤੜਪ ਨਹੀ ਸਕਦੀ।
ਅੱਜ ਜਦ ਲਾਲੀ ਆਪਣੇ ਕਮਰੇ ਚ ਆਇਆ ਤਾਂ ਆ ਕੇ ਬਿਸਤਰੇ ਤੇ ਪੈ ਗਿਆ ।ਕੋਈ ਗੱਲ ਨਾ ਕੀਤੀ ਤਾਂ ਕੁਲਵਿੰਦਰ ਕਹਿਣ ਲੱਗੀ ਕਿ ਮੈ ਕਈ ਮਹੀਨਿਆਂ ਤੋਂ ਨੋਟ ਕਰ ਰਹੀ ਹਾਂ ਕਿ ਤੁਸੀ ਮੇਰੇ ਤੋਂ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹੋ। ਮੈ ਤੁਹਾਨੂੰ ਕਦੇ ਕੁਝ ਨਹੀ ਕਿਹਾ ਤੁਹਾਨੂੰ ਕਦੇ ਮਜ਼ਬੂਰ ਨਹੀ ਕੀਤਾ। ਜੇ ਮੈਂ ਚਾਹੁੰਦੀ ਤਾਂ ਵਿਆਹ ਤੋਂ ਇੱਕ ਦੋ ਦਿਨ ਬਾਦ ਜਾ ਵੀ ਸਕਦੀ ਸੀ ਰੋਲਾ ਪਾ ਸਕਦੀ ਸੀ। ਤੁਸੀਂ ਮੈਨੂੰ ਕਦੇ ਆਪਣੀ ਪਤਨੀ ਨਹੀ ਮੰਨਿਆ ਤੁਸੀ ਕਦੇ ਮੈਨੂੰ ਮੇਰਾ ਹੱਕ ਨਹੀ ਦਿੱਤਾ।
ਤਾਂ ਲਾਲੀ ਕਹਿਣ ਲੱਗਾ ਕਿ ਮੈਂ ਵੀ ਤੈਨੂੰ ਕਹਿਣਾ ਚਾਹੁੰਦਾ ਸੀ ਪਰ ਮੈ ਕਹਿ ਨਾ ਸਕਿਆ ਮੈ ਸੋਚਿਆ ਕਿ ਆਪੇ ਤੰਗ ਆ ਛੱਡ ਜਾਵੇਗੀ ਜਾਂ ਮੇਰੇ ਤੇ ਕੋਈ ਇਲਜ਼ਾਮ ਲਗਾਏਗੀ ਪਰ ਤੂੰ ਕੁਝ ਨਹੀ ਬੋਲੀ। ਹੁਣ ਬੋਲੀ ਏ।ਸੱਚੀ ਗੱਲ ਤਾਂ ਇਹ ਹੈ ਕਿ ਮੈ ਤੈਨੂੰ ਪਸੰਦ ਨਹੀਂ ਕਰਦਾ।ਮੈਂ ਤਾਂ ਵਿਆਹ ਵੀ ਨਹੀ ਕਰਨਾ ਚਾਹੁੰਦਾ ਸੀ।
ਤਾਂ ਇਹ ਗੱਲ ਸੁਣ ਕੁਲਵਿੰਦਰ ਗੁੱਸੇ ਵਿੱਚ ਕਹਿਣ ਲੱਗੀ ਕਿ ਫਿਰ ਤੁਸੀ ਮੇਰੇ ਨਾਲ ਵਿਆਹ ਕਿਉਂ ਕਰਵਾਇਆ?ਮੇਰੀ ਜ਼ਿੰਦਗੀ ਕਿਉਂ ਖ਼ਰਾਬ ਕੀਤੀ। ਤਾਂ ਲਾਲੀ ਕਹਿਣ ਲੱਗਾ ਕਿ ਮੈਂ ਤਾਂ ਮਾਂਪਿਆਂ ਦੇ ਕਹਿਣ ਤੇ ਵਿਆਹ ਕਰਵਾਇਆ ਮੈ ਤਾਂ ਬਹੁਤ ਕਿਹਾ ਸੀ ਕਿ ਮੈ ਵਿਆਹ ਨਹੀਂ ਕਰਵਾਉਣਾ ਪਰ ਮੇਰੇ ਮਾਪਿਆ ਨੇ ਮੈਨੂੰ ਧਮਕੀ ਦਿੱਤੀ ਕਿ ਜੇ ਵਿਆਹ ਨਾ ਕਰਵਾਇਆ ਤੈਨੂੰ ਬੇਦਖ਼ਲ ਕਰ ਦੇਵਾਂਗੇ ਤੈਨੂੰ ਕੋਈ ਪੈਸਾ ਧੇਲਾ ਨਹੀਂ।ਫਿਰ ਮੈਂ ਸੋਚਿਆ ਕਿ ਚੱਲ ਵਿਆਹ ਕਰਵਾ ਲੈਂਦੇ ਹਾਂ ਅੱਗੇ ਦੀ ਫਿਰ ਦੇਖੀ ਜਾਵੇਗੀ।
ਤਾਂ ਇਹ ਗੱਲ ਸੁਣ ਕੇ ਕੁਲਵਿੰਦਰ ਲਾਲੀ ਨੂੰ ਕਹਿਣ ਲੱਗੀ ਕਿ ਤੂੰ ਮਾਪਿਆਂ ਦਾ ਕਹਿਣਾ ਮੰਨ ਵਿਆਹ ਤਾਂ ਕਰਵਾ ਲਿਆ,ਹੁਣ ਸਬੰਧ ਵੀ ਉਹਨਾਂ ਦੇ ਕਹੇ ਤੇ ਬਣਾਏਗਾ।ਤੂੰ ਪਤੀ ਵਾਲੇ ਫਰਜ਼ ਕਦੋ ਨਿਭਾਏਗਾ।ਤਾਂ ਲਾਲੀ ਕਹਿਣ ਲੱਗਾ ਕਿ ਅਸਲ ਗੱਲ ਤਾਂ ਇਹ ਹੈ ਕਿ ਮੈ ਤੈਨੂੰ ਨਹੀ ਚਾਹੁੰਦਾ।ਮੈਂ ਤਾਂ ਕਿਸੇ ਹੋਰ ਨੂੰ ਚਾਹੁੰਦਾ। ਤਾਂ ਕੁਲਵਿੰਦਰ ਕਹਿਣ ਲੱਗੀ ਕਿ ਫਿਰ ਤੁਸੀ ਉਸ ਨਾਲ ਹੀ ਵਿਆਹ ਕਰਵਾ ਲੈਂਦੇ ਮੇਰੀ ਜ਼ਿੰਦਗੀ ਕਿਉਂ ਖ਼ਰਾਬ ਕੀਤੀ ਹੈ ।ਤਾਂ ਲਾਲੀ ਕਹਿਣ ਲੱਗਾ ਕਿ ਮੈ ਉਸ ਨਾਲ ਵਿਆਹ ਨਹੀ ਕਰਵਾ ਸਕਦਾ ਤੇ ਨਾ ਉਹ ਮੇਰੇ ਨਾਲ।
ਕਿਉਂ ? ਕੀ ਗੱਲ?ਕੀ ਮੁਸ਼ਕਿਲ ਹੈ ਜੇ ਕਹੋ ਤਾਂ ਮੈਂ ਅੱਜ ਵੀ ਹੁਣ ਵੀ ਤਲਾਕ ਦੇਣ ਨੂੰ ਤਿਆਰ ਹਾਂ ਜੇ ਤੁਸੀ ਮੇਰੇ ਨਾਲ ਪਤੀ ਵਾਲੇ ਸਬੰਧ ਹੀ ਰੱਖਣੇ ਤਾਂ ਮੈ ਇੱਥੇ ਰਹਿ ਕੇ ਕੀ ਕਰਨਾ ਹੈ ।
ਤਾਂ ਲਾਲੀ ਕਹਿਣ ਲੱਗਾ ਕਿ ਮੈਨੂੰ ਕੋਈ ਡਰ ਫਿਕਰ ਨਹੀ ਤਲਾਕ ਲੈ ਚਾਹੇ ਨਾ ਲੈ ਮੈ ਤਾਂ ਜੋਤੀ ਨਾਲ ਹੀ ਰਹਾਗਾ ।ਮੈਨੂੰ ਜੋਤੀ ਤੋਂ ਕੋਈ ਵੱਖ ਨਹੀ ਕਰ ਸਕਦਾ।
ਤਾਂ ਇਹ ਗੱਲ ਸੁਣ ਕੁਲਵਿੰਦਰ ਨੂੰ ਪੈਰਾਂ ਥੱਲਿਓ ਜ਼ਮੀਨ ਖਿਸਕਦੀ ਨਜ਼ਰ ਆਉਣ ਲੱਗੀ ਲੱਗਾ ਉਸਦੇ ਉਪਰ ਤਾਂ ਕੋਈ ਵੱਡਾ ਪਹਾੜ ਆ ਕੇ ਗਿਰ ਗਿਆ ਹੋਵੇ।ਉਸਨੂੰ ਚੇਤੇ ਆਇਆ ਕਿ ਇਹ ਜੋਤੀ ਤਾਂ ਇਸਦੇ ਚਾਚੇ ਦੀ ਨੂੰਹ ਏ ਤੇ ਉਸਦਾ ਘਰਵਾਲਾ ਪਤਾ ਨਹੀ ਕਿਵੇ ਮਰ ਗਿਆ ਸੀ । ਪਿੰਡ ਵਿੱਚ ਕੀ ਕੀ ਗੱਲ ਹੋਈ ਉਸਨੂੰ ਕੁਝ ਪਤਾ ਹੀ ਨਾ ਲੱਗਾ ਕਿਉਂ ਕਿ ਉਹ ਬਾਹਰ ਅੰਦਰ ਉਹ ਕਦੇ ਗਈ ਨਹੀ ਹਮੇਸ਼ਾ ਉਹ ਆਪਣੇ ਸੱਸ ਸੁਹਰੇ ਦੇ ਕਹਿਣੇ ਚ ਰਹੀ। ਉਹ ਆਪਣੇ ਸੱਸ ਸੁਹਰੇ ਨੂੰ ਮਾਂ ਬਾਪ ਸਮਾਨ ਸਮਝਦੀ ਸੀ।ਤਾਂਹੀ ਕੁਲਵਿੰਦਰ ਨੇ ਕਦੇ ਉੱਚੀ ਬੋਲ ਬੁਲਾਰਾ ਨਹੀ ਕੀਤਾ ਕਦੇ ਕਿਸੇ ਨਾਲ ਲੜਾਈ ਝਗੜਾ ਨਹੀਂ ਕੀਤਾ।ਬੋਲਣਾ ਤਾਂ ਉਸ ਕੀ ਸੀ।ਕੁਲ਼ਵਿੰਦਰ ਤਾਂ ਐਸੇ ਪਰਿਵਾਰ ਵਿੱਚੋ ਆਈ ਸੀ ਕਿ ਜੋ ਧਾਰਮਿਕ ਖ਼ਿਆਲਾ ਵਾਲਾ ਸਾਊ ਪਰਿਵਾਰ ਸੀ।ਸੇਵਾ ਸਿਮਰਨ ਦੀ ਗੁੜਤੀ ਉਸਨੂੰ ਬਚਪਨ ਤੋਂ ਹੀ ਮਿਲੀ ਸੀ।ਉਹ ਸਿੱਧੀ ਸਾਦੀ ਸੀ,ਉਸ ਚ ਕੋਈ ਦਿਖਾਵੇ ਵਾਲੀ ਗੱਲ ਨਹੀ ਸੀ ,ਉਹ ਤਾਂ ਜ਼ਮਾਨੇ ਦੀ ਮਾੜੀ ਹਵਾ ਤੋਂ ਕੋਹਾਂ ਦੂਰ ਸੀ।
ਕੁਲਵਿੰਦਰ ਨੂੰ ਚੇਤੇ ਆਉਂਦਾ ਕਿ ਮਾਂਬਾਪ ਨੇ ਕਿਹਾ ਸੀ ਕਿ ਪੁੱਤ ਤੂੰ ਸੁਹਰੇ ਘਰ ਹੱਸਦੀ ਵੱਸਦੀ ਰਹੀ ਜੇ ਕੋਈ ਦੁੱਖ ਤਕਲੀਫ਼ ਹੋਈ ਤਾਂ ਘਬਰਾਈ ਨਾ ਦੁੱਖ ਤਕਲੀਫ ਤਾਂ ਆਉਂਦੀ ਜਾਂਦੀ ਰਹਿੰਦੀ ਏ।ਤੂੰ ਡੱਟ ਕੇ ਸਾਹਮਣਾ ਕਰੀਂ। ਤੂੰ ਸਾਡੀ ਧੀ ਨਹੀ ਪੁੱਤਾਂ ਨਾਲੋਂ ਵੱਧ ਏ।
ਤਾਂ ਕੁਲਵਿੰਦਰ ਨੇ ਕਿਹਾ ਸੀ ਕਿ ਮੰਮੀ ਪਾਪਾ ਤੁਸੀਂ ਘਬਰਾਓ ਨਾ ਮੈ ਤੁਹਾਨੂੰ ਕਦੇ ਸ਼ਕਾਇਤ ਦਾ ਮੋਕਾ ਨਹੀ ਦੇਵਾਂਗ਼ੀ ਮੈ ਹਰ ਮੁਸ਼ਕਿਲ ਦਾ ਸਾਹਮਣਾ ਕਰਾਂਗੀ ਜੇ ਲੋੜ ਪਈ ਤਾਂ ਤੁਹਾਨੂੰ ਜ਼ਰੂਰ ਦੱਸਾਂਗੀ।
ਜਦ ਕੁਲਵਿੰਦਰ ਦੇ ਮਾਪਿਆਂ ਨੇ ਉਸਨੂੰ ਫੋਨ ਦੇਣਾ ਚਾਹਿਆ ਤਾਂ ਉਸਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਮੰਮੀ ਮੈਨੂੰ ਨਹੀ ਮੋਬਾਇਲ ਦੀ ਲੋੜ।ਜਦੋਂ ਲੋੜ ਪਈ ਆਪੇ ਲੈ ਲਵਾਂਗੀ।
ਲਾਲੀ ਤੋਂ ਸਾਰੀ ਗੱਲ ਸੁਣ ਕੇ ਉਸਨੇ ਸਾਰੀ ਗੱਲ ਆਪਣੇ ਸੱਸ ਸੁਹਰੇ ਨੂੰ ਦੱਸੀ ਤੇ ਪੁੱਛਿਆ ਕਿ ਤੁਸੀ ਲਾਲੀ ਦਾ ਮੇਰੇ ਨਾਲ ਜ਼ਬਰਦਸਤੀ ਵਿਆਹ ਕਰਵਾ ਕੇ ਮੇਰੀ ਜ਼ਿੰਦਗੀ ਕਿਉਂ ਖ਼ਰਾਬ ਕੀਤੀ,ਤੁਸੀ ਐਸਾ ਕਿਉਂ ਕੀਤਾ? ਤਾਂ ਲਾਲੀ ਦਾ ਬਾਪ ਕਹਿਣ ਲੱਗਾ ਕਿ ਧੀਏ ਅਸੀਂ ਤੇਰੀ ਜ਼ਿੰਦਗੀ ਖ਼ਰਾਬ ਨਹੀ ਕਰਨਾ ਚਾਹੁੰਦੇ ਸੀ,ਅਸੀ ਸੋਚਿਆ ਸੀ ਕਿ ਸ਼ਾਇਦ ਵਿਆਹ ਤੋਂ ਲਾਲੀ ਸੁਧਰ ਜਾਵੇਗਾ ਆਪਣੀਆਂ ਗ਼ਲਤ ਆਦਤਾਂ ਛੱਡ ਜਾਵੇ ਪਰ ਲੱਗਦੈ ਹਾਲੇ ਸਿੱਧੇ ਰਾਹ ਨਹੀ ਆਇਆ। ਤਾਂ ਗੱਲ ਖ਼ਤਮ ਹੋਣੋ ਪਹਿਲੋ ਲਾਲੀ ਦੀ ਮਾਂ ਕਹਿਣ ਲੱਗੀ ਕਿ ਪਤਾ ਨਹੀ ਜੋਤੀ ਨੇ ਮੇਰੇ ਲਾਲੀ ਪੁੱਤ ਤੇ ਕਿਹੜਾ ਜਾਦੂ ਟੂਣਾ ਕਰ ਦਿੱਤਾ ਜੋ ਲਾਲੀ ਇਸਦਾ ਖਹਿੜਾ ਹੀ ਛੱਡਦਾ ਆਪਣਾ ਸਭ ਕੁਝ ਇਸਤੇ ਲੁੱਟਾਈ ਜਾਂਦਾ ਏ।ਪਤਾ ਨਹੀ ਇਸਦੇ ਮਨ ਚ ਕਿਹੜਾ ਡਰ ਹੈ ਖੁੱਲ ਵੀ ਨਹੀ ਦੱਸਦਾ।ਇਸਨੂੰ ਹੱਸਦੇ ਤਾਂ ਕਦੇ ਦੇਖਿਆ ਹੀ ਨਹੀ ਪਤਾ ਨਹੀ ਇਸਨੂੰ ਕਿਹੜਾ ਦੁੱਖ ਅੰਦਰੋਂ ਖਾਈ ਜਾਂਦਾ ਏ।ਖੁੱਲ ਕੇ ਕੁਝ ਦੱਸਦਾ ਵੀ ਨਹੀਂ।ਨਸ਼ੇੜੀ ਹੁੰਦਾ ਨਸ਼ਾ ਛੱਡਾਊ ਕੇਂਦਰ ਛੱਡ ਆਉਂਦੇ ਪਰ ਜੋ ਮਾੜੀ ਆਦਤ ਦਾ ਸਾਨੂੰ ਪਤਾ ਲੱਗਿਆ ਕਿ ਸ਼ਾਇਦ ਇਹ ਵਿਆਹ ਪਿੱਛੋਂ ਸੁਧਰ ਜਾਊ ਤੇ ਕਬੀਲਦਾਰੀ ਚ ਰੁਝ ਕੇ ਸਿੱਧੇ ਰਾਹ ਆ ਜਾਊ। ਪਰ ਸਾਨੂੰ ਦੁੱਖ ਹੈ ਕਿ ਇਹ ਸਿੱਧੇ ਰਾਹ ਨਹੀ ਆਇਆ ਅਸੀ ਕੀ ਕਰ ਸਕਦੇ ਹਾਂ?
ਤਾਂ ਕੁਲਵਿੰਦਰ ਕਹਿਣ ਕਿ ਤੁਹਾਡੇ ਲੜਕੇ ਦਾ ਇਲਾਜ ਕਰਵਾਉਣਾ ਪੈਣਾ ਤੇ ਸੱਚਾਈ ਜਾਣਨੀ ਪੈਣੀ ਏ ਕਿ ਗੱਲ ਹੈ ਜੇ ਆਪ ਦੱਸ ਦੇਵੇ ਤਾਂ ਠੀਕ ਹੈ ਜੇ ਮਾਹੌਲ ਨਾ ਠੀਕ ਹੋਇਆ ਤਾਂ ਮੈਨੂੰ ਪੇਕੇ ਘਰ ਜਾਣਾ ਪਵੇਗਾ ਤੇ ਸਾਰੀ ਗੱਲ ਦੱਸਣੀ ਪਏਗੀ ਮੈ ਕੁਝ ਲੁਕਾ ਕੇ ਨਹੀ ਰੱਖ ਸਕਦੀ।
ਤਾਂ ਲਾਲੀ ਦੀ ਮਾਂ ਕਹਿਣ ਲੱਗੀ ਕਿ ਜਿਵੇ ਤੂੰ ਕਹੇਗੀ ਉਸੇ ਤਰਾਂ ਕਰਾਂਗੇ ਤੂੰ ਸਾਡਾ ਘਰ ਤਬਾਹ ਹੋਣ ਤੋਂ ਬਚਾ ਲੈ ਤੇਰੇ ਤੋਂ ਸਾਨੂੰ ਉਮੀਦਾਂ ਨੇ।
ਤਾਂ ਕੁਲਵਿੰਦਰ ਨੇ ਕਿਹਾ ਕਿ ਤੁਸੀ ਜੋਤੀ ਦੇ ਮਨ ਚ ਕੀ ਹੈ ,ਪਤਾ ਕਰੋ ਤੇ ਮੈ ਵੀ ਕੋਸ਼ਿਸ਼ ਕਰਦੀ ਹਾਂ ਕਿ ਉਹਨਾਂ ਦੇ ਮਨ ਚ ਕੀ ਹੈ?
ਅਚਾਨਕ ਕੁਲਵਿੰਦਰ ਨੂੰ ਖ਼ਿਆਲ ਆਇਆ ਕਿ ਉਸਦਾ ਇੱਕ ਦੋਸਤ ਮਾਨਸਿਕ ਰੋਗਾਂ ਦਾ ਮਾਹਰ ਹੈ, ਕਿਸੇ ਪਿੰਡ ਮਾਨਸਿਕ ਰੋਗਾਂ ਦਾ ਹਸਪਤਾਲ ਖੋਹਲਣਾ ਚਾਹੁੰਦਾ ਏ ਤੇ ਉਸਨੂੰ ਥਾਂ ਵੀ ਲੋੜ ਹੈ ।ਜਦ ਉਸਨੇ ਆਪਣੇ ਦੋਸਤ ਗੁਰਪ੍ਰੀਤ ਨੂੰ ਪੁੱਛਿਆ ਕਿ ਡਾਕਟਰ ਤਾਂ ਸ਼ਹਿਰਾਂ ਚ ਵੱਡੇ ਵੱਡੇ ਹਸਪਤਾਲ ਖੋਲਦੇ ਨੇ ਤੇ ਲੱਖਾਂ ਕਮਾਉਂਦੇ ਹਨ ਤੇ ਤੂੰ ਸ਼ਹਿਰ ਛੱਡ ਪਿੰਡ ਕਿਉਂ ਜਾ ਰਿਹਾ ਏ? ਜੋ ਸੁੱਖ ਸਹੂਲਤ ਸ਼ਹਿਰ ਮਿਲਦੀਆਂ ਹਨ ਉਹ ਪਿੰਡ ਕਿੱਥੇ? ਤਾਂ ਉਸਦਾ ਦੋਸਤ ਕਹਿਣ ਲੱਗਾ ਕਿ ਕੀ ਪਤਾ ਤੇਰਾ ਵਿਆਹ ਹੀ ਕਿਸੇ ਪਿੰਡ ਹੋ ਜਾਵੇ ਤੇ ਮੈਨੂੰ ਉਥੇ ਹੀ ਹਸਪਤਾਲ ਖੋਲਣਾ ਪੈ ਜਾਵੇ।ਹੁਣ ਸੋਚਦੀ ਸੀ ਕਿ ਗੁਰਪ੍ਰੀਤ ਦਾ ਕਿਹਾ ਸੱਚ ਹੋ ਗਿਆ,ਪਰ ਹੁਣ ਦਾ ਸੁਪਨਾ ਸੱਚ ਕੀਤਾ ਜਾਵੇ। ਕਾਫ਼ੀ ਸੋਚ ਵਿਚਾਰ ਪਿੱਛੋਂ ਕੁਲਵਿੰਦਰ ਨੇ ਆਪਣੇ ਮੰਮੀ ਡੈਡੀ ਨਾਲ ਗੱਲ ਕਰਨ ਦਾ ਮਨ ਬਣਾ ਲਿਆ ਤੇ ਉਸਨੇ ਕੁਝ ਗੱਲਾਂ ਮੰਮੀ ਨਾਲ ਤੇ ਕੁਝ ਗੱਲਾਂ ਡੈਡੀ ਨਾਲ ਕੀਤੀਆਂ ਤੇ ਸਾਰੀ ਗੱਲ ਦੱਸ ਦਿੱਤਾ ਨਾਲੇ ਕਿਹਾ ਕਿ ਤੁਸੀਂ ਕੋਈ ਫ਼ਿਕਰ ਨਾ ਕਰਨਾ ਮੇ ਸਭ ਹੈਂਡਲ ਕਰ ਲਵਾਂਗੀ।
ਜਦ ਕੁਲਵਿੰਦਰ ਨੇ ਲਾਲੀ ਦੇ ਮਾਂਪਿਆ ਨੂੰ ਦੱਸਿਆ ਕਿ ਮੇਰਾ ਦੋਸਤ ਪਿੰਡ ਚ ਮਾਨਸਿਕ ਰੋਗਾਂ ਦਾ ਹਸਪਤਾਲ ਖੋਲਣਾ ਚਾਹੁੰਦਾ ਏ ਤੇ ਲਾਲੀ ਦਾ ਇਲਾਜ ਵੀ ਮੁਫ਼ਤ ਕਰੇਗਾ। ਇਹ ਵੀ ਦੱਸਿਆ ਕਿ ਗੁਰਪ੍ਰੀਤ ਦੇ ਮਾਤਾ ਪਿਤਾ ਵਿਦੇਸ਼ ਚ ਰਹਿੰਦੇ ਨੇ ਤੇ ਉਹ ਕਾਫੀ ਪੈਸਾ ਲਾਉਣਗੇ ਪਿੰਡ ਦੇ ਕਾਫ਼ੀ ਲੋਕਾਂ ਨੂੰ ਰੋਜ਼ਗਾਰ ਮਿਲੇਗਾ।ਲੋਕੀ ਜਾਦੂ ਟੂਣਿਆ ਵਹਿਮਾਂ ਭਰਮਾਂ ਤੋਂ ਪਾਖੰਡੀਆਂ ਦੀ ਲੁੱਟ ਤੋ ਬਚਣਗ਼ੇ।ਇਹ ਵੀ ਦੱਸਿਆ ਕਿ ਉਹ ਅੰਮਿਰਤਧਾਰੀ ਹੈ ਪਰ ਉਹ ਵਿਗਿਆਨਿਕ ਵਿਚਾਰਧਾਰਾ ਦਾ ਮਾਲਿਕ ਹੈ ਤੇ ਉਸਦੀਆਂ ਕਈ ਕਿਤਾਬਾਂ ਮਾਨਸਿਕ ਰੋਗੀਆ ਬਾਰੇ ਆ ਚੁੱਕੀਆਂ ਹਨ।ਉਹਨਾਂ ਨੇ ਮਾਨਸਿਕ ਰੋਗੀਆਂ ਦਾ ਨਾਮ ਪਤਾ ਗੁਪਤ ਰੱਖ ਕੇ ਮਰੀਜ਼ਾਂ ਦੀ ਕੇਸ ਹਿਸਟਰੀ ਦਿੱਤੀ ਹੈ ਮਾਨਸਿਕ ਰੋਗੀ ਨੂੰ ਕੀ ਬਿਮਾਰੀ ਹੈ ਕਾਰਨ ਕੀ ਤੇ ਇਲਾਜ ਕੀ ਹੈ ਪਰ ਉਹਨਾਂ ਕਿਹਾ ਕਿ ਕੋਸ਼ਿਸ਼ ਇਹੀ ਕਰੋ ਕਿ ਤਜਰਬੇਕਾਰ ਯੋਗ ਮਾਹਰ ਦੀ ਸਲਾਹ ਲਵੋ।
ਤਾਂ ਕੁਲਵਿੰਦਰ ਮੂੰਹੋ ਇਹ ਗੱਲ ਸੁਣ ਲਾਲੀ ਦੇ ਮਾਂ ਬਾਪ ਬਹੁਤ ਖੁਸ਼ ਹੋਏ ਕਹਿਣ ਲੱਗੇ ਕਿ ਸਾਨੂੰ ਤਾਂ ਲਾਲੀ ਪੁੱਤ ਨਾਲ ਖੁਸ਼ਹਾਲੀ ਲੱਗਦੀ ਹੈ ਜ਼ਮੀਨ ਜਾਇਦਾਦ ਨੂੰ ਅਸੀ ਚੱਟਣਾ ਨਹੀ ਤੁਸੀ ਹੀ ਤਾਂ ਸਾਡੀ ਅਸਲ ਦੌਲਤ ਹੋ ਤੁਹਾਡੇ ਸੰਸਕਾਰ ਹੀ ਅਸਲ ਗਹਿਣੇ ਹਨ ਪਰ ਸਾਡੀ ਮਾੜੀ ਕਿਸਮਤ ਜਾਂ ਲਾਲੀ ਦੀ ਪਤਾ ਨਹੀ ਉਸਤੇ ਕਿਹੜੇ ਭੂਤ ਚੂੜੈਲ ਦਾ ਪ੍ਰਛਾਵਾਂ ਪੈ ਗਿਆ ਜੋ ਸਾਡਾ ਲਾਲੀ ਸਿੱਧੇ ਰਾਹ ਨਹੀ ਆ ਰਿਹਾ।
ਲਾਲੀ ਦੇ ਬਾਪ ਨੇ ਹੱਥ ਜੋੜਦੇ ਹੋਏ ਕਿਹਾ ਕਿ ਧੀਏ ਤੂੰ ਗੁਰਪ੍ਰੀਤ ਨਾਲ ਗੱਲ ਕਰ।ਹਸਪਤਾਲ ਲਈ ਜ਼ਮੀਨ ਮੈ ਦੇਵਾਂਗਾ ਜਿੱਥੇ ਲਾਲੀ ਵਰਗੇ ਲੋਕਾਂ ਦਾ ਮੁਫਤ ਇਲਾਜ ਹੋਵੇਗਾ। ਇਹ ਸੁਣ ਕੁਲਵਿੰਦਰ ਕਹਿਣ ਲੱਗੀ ਕਿ ਫਿਕਰ ਨਾ ਕਰੋ ਬਾਪੂ ਜੀ ਮੈ ਆਪਣੇ ਦੋਸਤ ਨਾਲ ਗੱਲ ਕਰਕੇ ਤੁਹਾਨੂੰ ਦੱਸਦੀ ਹਾਂ।
ਹੁਣ ਲਾਲੀ ਦੀ ਮਾਂ ਵੀ ਜੋਤੀ ਘਰ ਗੇੜਾ ਮਾਰਦੀ ਰਹਿੰਦੀ ਤੇ ਜੋਤੀ ਦੀ ਸੱਸ ਨਾਲ ਮਿਲ ਕੇ ਆ ਜਾਂਦੀ। ਕੋਸ਼ਿਸ਼ ਕਰਦੀ ਕੋਈ ਗੱਲ ਤਾਂ ਪਤਾ ਲੱਗੇ।ਉਹ ਜੋਤੀ ਨਾਲ ਚਾਹੇ ਗੱਲਾਂ ਨਾ ਕਰਦੀ ਬੁਲਾਉਣਾ ਤਾਂ ਦੂਰ ਦੀ ਗੱਲ ਸੀ।ਅੱਜ ਜਦੋਂ ਲਾਲੀ ਦੀ ਮਾਂ ਨੇ ਜੋਤੀ ਨੂੰ ਦੇਖਿਆ ਤਾਂ ਕੋਈ ਕਹਿ ਨਹੀ ਸੀ ਸਕਦਾ ਕਿ ਜੋਤੀ ਦੇ ਘਰਵਾਲੇ ਨੂੰ ਗੁਜ਼ਰੇ ਹੋਏ ਚਾਰ ਸਾਲ ਹੋ ਗਏ ਹੋਣਗੇ।ਅੱਜ ਵੀ ਇਸ ਤਰਾਂ ਬਣ ਠਣ ਕੇ ਰਹਿੰਦੀ ਕਿ ਜਿਵੇਂ ਵਿਆਹ ਜਾਂ ਰਿਸ਼ਤੇਦਾਰੀ ਚ ਜਾਣਾ ਹੋਵੇ।ਕਿੱਥੇ ਜਦੋ ਵਿਆਹੀ ਆਈ ਸੀ ਕੋਈ ਕਹਿ ਨਹੀ ਸੀ ਸਕਦਾ ਕਿ ਸ਼ਹਿਰ ਦੀ ਕੁੜੀ ਏ ਪਰ ਹੁਣ ਪਤਾ ਨਹੀ ਕਿਹੜੀ ਹਵਾ ਲੱਗੀ ਕਿ ਬਣ ਠਣ ਕੇ ਰਹਿੰਦੀ ਕੋਈ ਸ਼ਰਮ ਨਾ ਕਰਦੀ।ਪਰ ਲਾਲੀ ਦੀ ਮਾਂ ਨੂੰ ਵੀ ਸਮਝ ਨਹੀ ਸੀ ਆ ਰਹੀ ਕਿ ਜੋਤੀ ਦੇ ਘਰਵਾਲੇ ਦੀ ਮੌਤ ਕਿਵੇਂ ਹੋ ਗਈ । ਜਿਹੜਾ ਪੱਕਾ ਮਕਾਨ ਸੀ ਉਹ ਕੋਠੀ ਚ ਤਬਦੀਲ ਕਿਵੇ ਹੋ ਗਿਆ।ਹੁਣ ਤਾਂ ਜੋਤੀ ਏ.ਸੀ. ਰੂਮ ਚੋਂ ਵੀ ਬਾਹਰ ਨਾ ਨਿਕਲਦੀ ਤੇ ਜੋਤੀ ਦੀ ਸੱਸ ਆਪਣੇ ਕਮਰੇ ਚ ਕੂਲਰ ਲਾ ਕੇ ਬੈਠੀ ਰਹਿੰਦੀ ਤੇ ਕਦੇ ਆਪਣੇ ਪੁੱਤ ਨੂੰ ਯਾਦ ਕਰ ਰੋਣ ਲੱਗ ਜਾਂਦੀ।ਜਦ ਲਾਲੀ ਦੀ ਮਾਂ ਕੁਝ ਪੁੱਛਦੀ ਤਾਂ ਕੁਝ ਨਾ ਦੱਸਦੀ।ਚੁੱਪ ਕਰ ਜਾਂਦੀ ਤੇ ਪਤਾ ਨਹੀ ਕਿਹੜਾ ਡਰ ਖਾਂਦਾ ਸੀ।
ਗੁਰਪ੍ਰੀਤ ਨੇ ਵੀ ਹਸਪਤਾਲ ਬਣਵਾਉਣਾ ਸੁਰੂ ਕਰ ਦਿੱਤਾ ਤੇ ਹੁਣ ਤਾਂ ਅਗਲੇ ਹਫ਼ਤੇ ਉਦਘਾਟਨ ਦੀ ਤਿਆਰੀ ਸੀ ਕਾਰਡ ਵੰਡੇ ਜਾ ਚੁੱਕੇ ਸਨ।ਗ਼ੁਰਪ੍ਰੀਤ ਨੇ ਲਾਲੀ ਘਰ ਜਾ ਕੇ ਉਸ ਨਾਲ ਦੋਸਤੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ