ਛਪ ਗਈ ਪੰਜਾਬੀ ਸੱਥ ਈ ਪੇਪਰ 3-10-14ਅਤੇ ਦਾ ਯਰੂਪ ਟਾਇਮਜ਼ ਇਟਲੀ ਮਿਤੀ 02-03-2015ਅਤੇ ਪੰਜਾਬੀ ਇਨ ਹਾਲੈਂਡ ਡਾਟ ਕਾਮ ਈ ਪੇਪਰ ਮਿਤੀ 13ਮਾਰਚ 15
(330)
ਕਹਾਣੀ
ਮਜ਼ਬੂਰੀ
ਸਰਬਜੀਤ ਸੰਗਰੂਰਵੀ
ਕਚਿਹਰੀ ਵਿੱਚ ਰੋਜ਼ ਵਾਂਗ਼ ਕੰਮ ਚੱਲ ਰਿਹਾ ਸੀ।ਅਦਾਲਤ ਵਿੱਚ ਮੁਲਜਮ,ਮੁਲਾਜਮਾਂ,ਵਕੀਲਾਂ ਵਗੈਰਾ ਦਾ ਆਉਣਾ ਜਾਣਾ ਲੱਗਿਆ ਹੋਇਆ ਸੀ।ਐਸ ਡੀ ਐਮ ਦੀ ਅਦਾਲ਼ਤ ਵਿੱਚ ਇੱਕ ਪੁਲਿਸ ਪਾਰਟੀ ਇੱਕ ਔਰਤ ਤੇ ਕੁਝ ਵਿਅਕਤੀਆਂ ਨੂੰ ਲੈ ਕੇ ਪੇਸ਼ ਹੋਈ।ਜਦ ਐਸ ਡੀ ਐਮ ਨੇ ਹੋਲਦਾਰ ਬਿਸ਼ਨ ਸਿੰਘ ਨੂਂ ਪੁੱਛਿਆ ਕਿ ਇਸ ਔਰਤ ਨੇ ਕੀ ਗੁਨਾਹ ਕੀਤਾ ਹੈ,ਕਿਉ ਫੜਿਆ ਹੈ।ਤਾਂ ਹੋਲਦਾਰ ਨੇ ਕਿਹਾ ਕਿ ਜਨਾਬ ਇਹ ਔਰਤ ਰਾਤ ਸਾਢੇ ਦਸ ਵਜੇ ਬਜ਼ਾਰ ਚ ਇਹਨਾ ਵਿਅਕਤੀਆਂ ਨਾਲ ਘੁੰਮਦੀ ਫੜੀ ਗ ਈ ਹੈ। ਇਹ ਔਰਤ ਕਿਸ ਕਿਸਮ ਦੀ ਹੈ,ਜਨਾਬ ਆਪ ਨੂੰ ਕੋਈ ਇਲਮ ਨਾ ਹੈ।ਸਾਰੇ ਲੋਕ ਇਸਦੇ ਕਰੈਕਟਰ ਬਾਰੇ ਜਾਣਦੇ ਹਨ।ਇਸ ਲ ਈ ਅਵਾਰਾਗਰਦੀ ਦੇ ਦੋਸ਼ ਵਿੱਚ ਫੜ ਕੇ ਅੰਡਰ ਸ਼ੈਕਸ਼ਨ 109 ਆਈ ਪੀ ਸੀ ਅਧੀਨ ਕੇਸ ਦਰਜ ਕਰਕੇ ਅਦਾਲਤ ਜਨਾਬ ਵਾਲਾ ਵਿੱਚ ਪੇਸ਼ ਕੀਤਾ ਹੈ। ਇਸ ਲ ਈ ਹੁਣ ਇਸਦੇ ਵਿਰੁੱਧ ਬਣਦੀ ਕਾਰਵਾਦੀ ਕੀਤੀ ਜਾਵੇ।
ਐਸ ਡੀ ਐਮ ਨੇ ਉਸ ਔਰਤ ਨੂੰ ਪੁੱਛਿਆ ਕਿ ਜੋ ਇਹ ਹੋਲਦਾਰ ਕਹਿ ਰਿਹਾ ਹੈ,ਸਹੀ ਕਹਿ ਰਿਹਾ ਹੈ।ਤੂੰ ਕੀ ਸਫ਼ਾਈ ਪੇਸ਼ ਕਰਨਾ ਚਾਹੁੰਦੀ ਏ।ਤਾਂ ਉਹ ਔਰਤ ਕਹਿਣ ਲ਼ੱਗੀ ਕਿ ਜਨਾਬ ਇਹ ਸਹੀ ਹੈ।ਮੈ ਇਹਨਾਂ ਨਾਲ ਫਿਰ ਰਹੀ ਸੀ। ਪਰ ਇਹ ਮੇਰੇ ਰਿਸ਼ਤੇਦਾਰ ਹਨ।ਅਸੀ ਬਜ਼ਾਰ ਘੁੰਮਣ ਗ ਏ ਸੀ।ਜਨਾਬ ਬਜ਼ਾਰ ਘੁੰਮਣਾ ਗ਼ੈਰ ਕਾਨੂੰਨੀ ਤੇ ਨਹੀਂ।ਐਸ ਡੀ ਐਮ ਨੇ ਹੋਲਦਾਰ ਨੂੰ ਕਿਹਾ ਕਿ ਇਹ ਔਰਤ ਤਾਂ ਇਹਨਾਂ ਨੂੰ ਆਪਣੇ ਰਿਸ਼ਤੇਦਾਰ ਦੱਸ਼ਦੀ ਹੈ,ਪਰ ਤੂੰ ਇਹ ਦੱਸ ਕਿ ਇਹ ਕੀ ਕੰਮ ਕਰਦੀ ਹੈ।ਤਾਂ ਹੋਲਦਾਰ ਨੇ ਕਿਹਾ ਕਿ ਜਨਾਬ ਇਸ ਔਰਤ ਦਾ ਨਾਮ ਕੁੰਤੀ ਹੈ।ਇਹ ਜੋ ਨਜ਼ਾਇਜ਼ ਕੰਮ ਕਰਦੀ ਹੈ,ਉਸਦਾ ਵੇਰਵਾ ਮੈ ਸਬੂਤ ਇੱਕਠੇ ਕਰ ਕੇ ਅਗਲੀ ਪੇਸ਼ੀ ਤੇ ਦੇ ਦੇਵਾਂਗਾ।ਪਰ ਐਨਾ ਕਹਿਣਾ ਚਾਹੁੰਦਾ ਹਾਂ ਕਿ ਇਸਨੇ ਪੈਸੇ ਖਾਤਰ ਕ ਈ ਘਰ ਤਬਾਹ ਕਰ ਦਿੱਤੇ।ਕ ਈ ਮੁੰਡੇ ਤੇ ਕੁੜੀਆਂ ਦੀ ਜ਼ਿੰਦਗੀ ਭੱਵਿਖ ਨਾਲ ਖ਼ਿਲਵਾੜ ਕੀਤਾ।ਜਨਾਬ ਜੋ ਕੰਮ ਸਮਾਜ ਦੇਸ਼ ਲ ਈ ਨੁਕਸਾਨ ਦੇਹੀ ਹਨ,ਅਜਿਹੇ ਕੰਮਾਂ ਨੂੰ ਰੋਕਣ ਲ ਈ ਕਾਨੂੰਨ ਬਣਾਏ ਗ ਏ ਹਨ।
ਐਸ ਡੀ ਐਮ ਨੇ ਉਹਨਾਂ ਵਿਅਕਤੀਆਂ ਵਿੱਚੋ ਇੱਕ ਨੂੰ ਪੁੱਛਿਆ ਕਿ ਦੱਸ ਤੇਰਾ ਨਾਮ ਪਤਾ ਕੀ ਹੈ?ਤਾਂ ਉਸ ਵਿਅਕਤੀ ਨੇ ਹੱਥ ਕਿਹਾ ਕਿ ਜਨਾਬ ਮੇਰਾ ਨਾਮ ਗੁਲ ਮਹੁੰਮਦ ਹੈ,ਜਨਾਬ ਇਸ ਔਰਤ ਦਾ ਘਰ ਮੇਰੇ ਮੁੱਹਲੇ ਵਿੱਚ ਹੈ।ਇਹ ਵਿਅਕਤੀ ਮੇਰੇ ਰਿਸ਼ਤੇਦਾਰ ਹਨ।ਅਸੀ ਤਾਂ ਫ਼ਿਲਮ ਦੇਖ ਕੇ ਆ ਰਹੇ ਸੀ।ਮੇਰੀ ਇਸ ਔਰਤ ਨਾਲ ਵਾਕਫ਼ੀ ਹੋਣ ਕਾਰਨ ਇਸਨੂੰ ਸਿਨੇਮੇ ਜਾਣ ਲ ਈ ਮਨਾ ਲਿਆ।ਇਹ ਮੇਰੀ ਦੂਰ ਦੀ ਰਿਸ਼ਤੇਦਾਰੀ ਵਿਚੋ ਮੇਰੇ ਮਾਮੇ ਦੇ ਪਿੰਡ ਦੀ ਹੈ।ਇਹ ਬਹੁਤ ਚੰਗੀ ਹੈ।ਮੈਨੂੰ ਇਸਦੇ ਕਰੈਕਟਰ ਬਾਰੇ ਕੋਈ ਸ਼ੱਕ ਨਹੀਂ।
ਐਸ ਡੀ ਐਮ ਨੇ ਹੋਲਦਾਰ ਨੂੰ ਕਿਹਾ ਕਿ ਹੁਣ 11 ਵਚੇ ਹਨ,3 ਵਜੇ ਤੱਕ ਮੇਰੇ ਕੋਲ ਸਬੂਤ ਪੇਸ ਕਰ।ਨਹੀ ਤਾਂ ਇਹਨਾਂ ਨੂੰ ਜਮਾਨਤ ਤੇ ਛੱਡ ਦੇਵਾਂਗਾ।ਐਸ ਡੀ ਐਮ ਦਾ ਹੁਕਮ ਸੁਣ ਹੋਲਦਾਰ ਲੇਡੀ ਕਾਂਸਟੇਬਲ ਅਤੇ ਕੁਝ ਪੁਲਿਸ ਮੁਲ਼ਾਜਮਾਂ ਨੂੰ ਦੋਸ਼ੀਆਂ ਦੀ ਨਿਗਰਾਨੀ ਹੇਠ ਛੱਡ ਥਾਣੇ ਸਬੂਤ ਲੈਣ ਚੱਲਿਆ ।ਸਬੂਤ ਲੈ ਕੇ ਤਿੰਨ ਵਜੇ ਪੇਸ਼ ਹੋਇਆ।ਐਸ ਡੀ ਐਮ ਨੇ ਦਸਤਾਵੇਜ਼ ਕਰਕੇ ਕਿਹਾ ਕਿ ਇਹਨਾਂ ਵਿਅਕਤੀਆਂ ਵਿਰੁੱਧ ਕੋਈ ਠੋਸ ਸਬੂਤ ਨਹੀ ਹਨ।ਇਸ ਲ ਈ ਇਹਨਾਂ ਨੂੰ ਛੱਡ ਦਿੱਤਾ ਜਾਵੇ।ਪਰ ਇਹ ਔਰਤ ਅਜਿਹੇ ਕੰਮਾਂ ਵਿੱਚ ਸ਼ਾਮਿਲ ਹੈ,ਜੋ ਸਮਾਜ ਲ ਈ ਘਾਤਕ ਹਨ।ਇਸ ਲ ਈ ਇਸ ਔਰਤ ਨੂੰ ਹੁਕਮ ਕੀਤਾ ਜਾਂਦਾ ਹੈ ਕਿ ਉਹ ਦਸ ਹਜ਼ਾਰ ਰੁਪ ਏ ਦੀ ਜਮਾਨਤ ਮੁਚਲਕਾ ਪੇਸ਼ ਕਰੇ ,ਪੇਸ਼ ਨਾ ਕਰਨ ਤੇ ਜੇਲ ਭੇਜ ਦਿੱਤਾ ਜਾਵੇ।ਉਹ ਔਰਤ ਮੁਚਲਕਾ ਪੇਸ਼ ਨਾ ਕਰ ਸਕੀ।ਇਸ ਲ਼ ਈ ਊਸਨੂੰ ਜੁਡੀਸ਼ਲ ਰਿਮਾਡ ਤੇ ਭੇਜ ਦਿੱਤਾ।
ਐਸਡੀ ਐਮ ਇਨਸਾਫ਼ ਪਸੰਦ ,ਇਮਾਨਦਾਰ ਅਫਸਰ ਸੀ।ਉਹ ਅਫ਼ਸਰ ਹੋਣ ਦੇ ਨਾਲ ਨਾਲ ਕਹਾਣੀ ਕਾਰ ਵੀ ਸੀ। ਐਸ ਡੀ ਐਮ ਨੇ ਟੈਲੀਫੋਨ ਕਰਕੇ ਮੁਲਜਮ ਔਰਤ ਨੂੰ ਕੋਠੀ ਬੁਲਾਇਆ ਅਤੇ ਉਸਨੂੰ ਆਪ ਬੀਤੀ ਸ਼ੁਣਾਉਣ ਲ ਈ ਕਿਹਾ।
ਤਾਂ ਉਸ ਔਰਤ ਨੇ ਕਿਹਾ ਕਿ ਮੇਰਾ ਨਾਂ ਕੁੰਤੀ ਹੈ।ਮੈਂ ਮਰੇਠ ਦੀ ਰਹਿਣ ਵਾਲੀ ਸੀ।ਮੇਰਾ ਪਿਤਾ ਨੇ ਮਿਹਨਤ ਮਜ਼ਦੂਰੀ ਕਰਕੇ ਪੜਾਇਆ ਲਿਖਾਇਆ।ਪਰ ਐਨੀ ਪੜਾਈ ਕਰਨ ਦੇ ਬਾਵਜੂਦ ਮੈਨੂੰ ਨੌਕਰੀ ਨਾ ਮਿਲੀ।ਅਸੀ ਤਿੰਨ ਭੈਣਾਂ ਦੋ ਭਰਾ ਸੀ।ਦੋ ਭੈਣਾਂ ਤੇ ਇੱਕ ਭਾਈ ਸ਼ਾਦੀ ਸੁਦਾ ਹਨ।ਮੈਂ ਸਭ ਤੋਂ ਛੋਟੀ ਸੀ।ਇੱਕ ਭਾਈ ਵਿਆਹ ਕਰਾ ਕੇ ਅੱਡ ਹੋ ਗਿਆ ਤੇ ਇੱਕ ਭਾਈ ਮਾਂ ਬਾਪ ਨਾਲ ਰਹਿਣ ਲੱਗਾ।ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੁੰਦਾ ਸੀ।ਜਿੱਥੇ ਵੀ ਇੰਟਰਵਿਊ ਲ ਈ ਜਾਂਦੀ ,ਤਾਂ ਮੈ ਇਨਸਾਨਾਂ ਦੀ ਥਾਂ ਹਵਸੀ ਹੈਵਾਨ ਸ਼ੈਤਾਨ ਦੇਖਦੀ।ਇਨਸਾਨ ਤਾਂ ਕੋਈ ਨਜ਼ਰ ਆਉਂਦਾ।ਫਿਰ ਮੈਨੂੰ ਇੱਕ ਔਰਤ ਮਿਲੀ,ਜੋ ਮੇਰੀ ਸਹੇਲੀ ਦੀ ਮਾਂ ਸੀ।ਉਹ ਕਹਿਣ ਲੱਗੀ ਕਿ ਤੂੰ ਕਿੱਥੇ ਨੌਕਰੀ ਪਿੱਛੇ ਭਟਕਦੀ ਫਿਰਦੀ ਏ,ਤੂੰ ਮੇਰਾ ਕਹਿਣਾ ਮੰਨ,ਨੌਕਰੀ ਦੇਣ ਵਾਲੇ ਤੇਰੇ ਪਿੱਛੇ ਫਿਰਨਗੇ।ਜਦ ਪੈਸੇ ਆਉਣਗੇ,ਫਿਰ ਨੌਕਰੀ ਚਾਕਰੀ ਭੁੱਲ ਜਾਵੇਗੀ।ਆਪਣੇ ਕੰਮ ਦੀ ਖੁਦ ਮਾਲਕ ਹੋਵੇਗੀ।ਜਦ ਮੈਂ ਕੰਮ ਪੁੱਛਿਆਂ ਤਾਂ ਕਹਿਣ ਲੱਗੀ ਕੰਮ ਦੱਸੀਦਾ ਨਹੀਂ ਕਰੀਦਾ ਹੁੰਦਾ। ਤੂੰ ਚੱਲ ਨਾਲ ਮੇਰੇ।ਤਾਂ ਉਸਤੇ ਵਿਸ਼ਵਾਸ਼ ਕਰਕੇ ਦਿੱਲੀ ਆਈ ।ਇੱਕ ਵੱਡੀ ਸਾਰੀ ਕੋਠੀ ਮੈਂ ਤਾਂ ਕਹਾਂਗੀ ਕਿ ਮਹਿਲ ਸੀਂ,ਉਥੇ ਜਾ ਕੇ ਚਾਹ ਪਾਣੀ ਪੀਤਾ ਤੇ ਫਿਰ ਤਿੰਨ ਬੰਦੇ ਆਏ ਤੇ ਉਸ ਔਰਤ ਨਾਲ ਗੱਲ ਕਰਕੇ ਚੱਲੇ ਗ ਏ ।ਉਹਨਾਂ ਬੰਦਿਆਂ ਦੇ ਜਾਣ ਪਿੱਛੋਂ ਉਸ ਔਰਤ ਨੇ ਮੈਨੂੰ ਕਿਹਾ ਕਿ ਇਹ ਤਿੰਨੇ ਸ਼ਹਿਰ ਦੇ ਕਰੋੜਪਤੀ ਹਨ।ਇਹ ਹੁਣ ਤੇਰੀ ਮਰਜ਼ੀ ਹੈ ਕਿ ਮਹਿਲਾਂ ਦੀ ਰਾਣੀ ਬਣਨਾ ਹੈ ਜਾਂ ਰੋਡ ਰਾਣੀ। ਤੂੰ ਨੌਕਰੀ ਕਰਕੇ ਐਨਾ ਪੈਸਾ ਨਹੀ ਕਮਾ ਸਕਦੀ।ਮੈ ਕਿਹਾ ਕਿ ਮੈ ਨਹੀ ਇਹ ਕੰਮ ਕਰਨਾ।ਇਸ ਚ ਬਹੁਤ ਬਦਨਾਮੀ ਹੈ।ਤਾਂ ਉਹ ਔਰਤ ਕਹਿਣ ਲੱਗੀ ਕਿ ਬਦਨਾਮੀ ਕਿਸ ਕੰਮ ਚ ਨਹੀਂ।ਰਿਸ਼ਵਤ ਲੈਂਦੇ ਮੁਲਾਜਮ ਫੜੇ ਜਾਂਦੇ ਨੇ,ਘਪਲੇ ਕਰਦੇ ਮੰਤਰੀ ਫੜੇ ਜਾਂਦੇ ਹਨ,ਬਦਨਾਮੀ ਤਾਂ ਹੋਣੀ ਹੀ ਹੁੰਦੀ ਹੈ,ਚੋਰ ਹੋਵੇ ਜਾਂ ਸਿਪਾਹੀ।ਬਦਨਾਮੀ ਤੋਂ ਡਰ ਕੇ ਜ਼ਿੰਦਗੀ ਨਹੀ ਗੁਜ਼ਾਰੀਦੀ।ਮੈ ਦੇਖ ਕਿੰਨੀ ਅਮੀਰ ਹਾਂ।ਮੈਂ ਕੀ ਕੰਮ ਕਰਦੀ ਹਾਂ,ਕਿਸੇ ਨੂੰ ਕੁਝ ਨਹੀ ਪਤਾ।ਇੱਕ ਫਰਜ਼ੀ ਕੰਪਨੀ ਖੋਲ ਕੇ ਕ ਈਆਂ ਨੂੰ ਰੋਜ਼ਗਾਰ ਦਿੱਤਾ ਹੈ।ਤੈਨੂੰ ਇਸ ਕੰਮ ਚ ਐਨੀ ਮਾਹਰ ਬਣਾ ਦੇਵਾਂਗੀ ।ਅਜਿਹੀਆਂ ਗੱਲਾਂ ਸੁਣ ਕੇ ਮੈ ਉਸ ਔਰਤ ਤੋਂ ਐਨੀ ਪਰਭਾਵਿਤ ਹੋਈ ਕਿਸ ਮੈ ਚੰਗ਼ਾ ਮਾੜਾ ਪੱਖ ਵਿਚਾਰੇ ਬਿਨ ਇਸ ਕੰਮ ਲ ਈ ਮੰਨਗੀ।ਮੇਰਾ ਇਸ ਕੰਮ ਵਿੱਚ ਪੈਣ ਨੂੰ ਦਿਲ ਨਹੀ ਸੀ ਕਰਦਾ।ਪਰ ਘਰ ਦੀ ਗਰੀਬੀ ਕਾਰਨ ਮੈਨੂੰ ਇਸ ਕੰਮ ਵਿੱਚ ਪੈਣਾ ਪਿਆ।ਪਤਾ ਨਹੀ ਦੁਨੀਆਂ ਵਿੱਚ ਕਿੰਨੀਆਂ ਔਰਤਾਂ ਹਨ,ਜੋ ਕਿਸੇ ਨਾ ਕਿਸੇ ਮਜ਼ਬੂਰੀ ਕਾਰਨ ਆਪਣਾ ਸਰੀਰ ਵੇਚਣ ਲ ਈ ਮਜ਼ਬੂਰ ਹੋ ਜਾਂਦੀਆਂ ਹਨ।ਮੈ ਔਰਤ ਹੌਣ ਕਾਰਨ ਅਤੇ ਇਸ ਕੰਮ ਦੀ ਤਜ਼ਰਬੇਕਾਰ ਮਾਹਰ ਹੋਣ ਕਾਰਨ ਕਹਿ ਸਕਦੀ ਹਾਂ ਕਿ 60%ਔਰਤਾਂ ਇੱਜ਼ਤ ਮਾਣ ਨਾਲ ਰਹਿ ਰਹੀਆਂ ਹਨ।ਬਾਕੀ 40%ਔਰਤਾਂ ਵਿਚੋ 30%ਗ਼ਰੀਬੀ ਕਾਰਨ ,5%ਜਿਹਨਾਂ ਦੇ ਪਤੀ ਅਕਸਰ ਬਾਹਰ ਰਹਿੰਦੇ ਹਨ ਅਤੇ 5%ਔਰਤਾਂ ਆਪਣੀ ਕਾਮ ਤਿਰਪਤੀ ਲ ਈ ਅਜਿਹਾ ਕੰਮ ਕਰਦੀਆ ਹਨ।ਔਰਤ ਅਮੀਰ ਹੋਵੇ ਜਾਂ ਗ਼ਰੀਬ।
ਐਸ ਡੀ ਐਮ ਨੇ ਉਸ ਔਰਤ ਨੂੰ ਪੁੱਛਿਆ ਕਿ ਤੂੰ ਦੱਸ ਕੋਠੀ ਵਿੱਚ ਤੇਰੇ ਨਾਲ ਕੀ ਬੀਤੀ?ਤਾਂ ਕੁੰਤੀ ਕਹਿਣ ਲੱਗੀ ਕਿ ਮੈ ਦੱਸਣਾ ਤਾਂ ਨਹੀ ਸੀ ,ਪਰ ਮੈਂ ਤੁਹਾਡੀ ਇਨਸਾਫਪਸੰਦੀ,ਇਮਾਨਦਾਰੀ ਦੇ ਕਿੱਸੇ ਸੁਣੇ ਹਨ।ਇਸ ਲ ਈ ਦੱਸ ਹੀ ਦਿੰਦੀ ਹਾਂ। ਮੈਨੂੰ ਉਸ ਔਰਤ ਨੇ ਕਿਹਾ ਸੀ ਕਿ ਤੈਨੂੰ ਇਸ ਕੰਮ ਦੇ ਪੰਜਾਹ ਹਜਾਰ ਰੁਪੈ ਮਿਲਣਗੇ।ਐਨੇ ਪੈਸੇ ਤੂੰ ਦੋ ਤਿੰਨ ਮਹੀਨੇ ਕੰਮ ਕਰਕੇ ਨਹੀ ਕਮਾ ਸਕਦੀ।ਮੈ ਦਿੱਲੀ ਤਿੰਨ ਸਾਲ ਲਾਏ।ਚੰਗਾ ਪੈਸਾ ਕਮਾਇਆ ਤੇ ਫਿਰ ਪੰਜਾਬ ਆਈ।ਹੁਣ ਮੈ ਇਹ ਕੰਮ ਲਗਭਗ ਛੱਡ ਦਿੱਤਾ ਹੈ।ਮੈਂ ਗੁਲ ਮਹੁੰਮਦ ਨਾਲ ਫ਼ਿਲਮ ਦੇਖ਼ਣ ਗ ਈ ਸੀ।ਤਿੰਨ ਉਸਦੇ ਰਿਸ਼ਤੇਦਾਰ ਸੀ।ਮੈ ਘਰ ਇੱਕਲੀ ਹੀ ਹੁੰਦੀ ਹਾਂ।ਘਰ ਵਿੱਚ ਇੱਕਲੀ ਬੋਰ ਹੋ ਰਹੀ ਸੀ।ਗੁਲਮੁਹੰਮਦ ਕਹਿਣ ਲੱਗਾ ਕਿ ਫਿਲਮ ਦੇਖਣ ਚੱਲਣਾ ਹੈ।ਅਸੀ ਫਿਲਮ ਦੇਖ ਕੇ ਕੋਈ ਗੁਨਾਹ ਤੇ ਨਹੀ ਕੀਤਾ।ਜਦੋ ਚੋਰ ਚੋਰੀ ਕਰਦਾ ਹੈ,ਫੜਿਆ ਨਹੀ ਜਾਂਦਾ।ਪਰ ਚੋਰ ਨੂੰ ਰਾਤ ਨੂੰ ਘੁੰਮਦੇ ਹੋਏ ਦੇਖ ਕੇ ਸ਼ੱਕ ਅਧੀਨ ਫੜ ਲਿਆ ਜਾਂਦਾ ਹੈ,ਚਾਹੇ ਆਪਣੇ ਘਰ ਜਾ ਰਿਹਾ ਹੋਵੇ।ਅਸਲ ਗੁਨਾਹਗਾਰ ਉਹ ਹੈ,ਜੋ ਮੋਕੇ ਤੇ ਸਬੂਤ ਸਮੇਤ ਫੜਿਆ ਜਾਵੇ।ਮੈਂ...
ਜਦੋਂ ਗੁਨਾਹ ਕਰਦੀ ਫੜੀ ਜਾਂਦੀ,ਤਾਂ ਸਹੀ ਗੱਲ ਸੀ।ਜਦੋਂ ਮੈਂ ਗੁਨਾਹ ਕੀਤਾ ਹੀ ਨਹੀ ਤਾਂ ਮੈਨੂੰ ਸਜ਼ਾ ਕਿਸ ਗੱਲ ਦੀ।
ਐਸ ਡੀ ਐਮ ਸਹਿਮਤੀ ਪਰਗਟ ਕਰਦੇ ਹੋਏ ਕਿਹਾ ਕਿ ਤੇਰੀ ਗੱਲ ਤਾਂ ਠੀਕ ਹੈ।ਪਰ ਤੇਰੇ ਕਰੈਕਟਰ ਤੇ ਸ਼ੱਕ ਕਰਕੇ ਫੜਿਆ ਹੈ। ਤੇਰਾ ਕੋਈ ਜਮਾਨਤੀ ਨਾ ਹੋਣ ਕਰਕੇ ਤੈਨੂੰ ਜੁਡੀਸਰ ਰਿਮਾਂਡ ਚ ਭੇਜਿਆ ਹੈ। ਤੂੰ ਜੇ ਕਿਸੇ ਨੂੰ ਜਾਣਦੀ ਏ,ਜੋ ਤੇਰੀ ਜ਼ਮਾਨਤ ਦੇ ਦੇਵੇ। ਕਿਸੇ ਨੂੰ ਫੋਨ ਕਰਕੇ ਜਾਂ ਚਿੱਠੀ ਰਾਹੀ ਬੁਲਾ ਲੈ।
ਕੁੰਤੀ ਕਹਿਣ ਲ਼ੱਗੀ ਕਿ ਜਨਾਬ ਮੈ ਕਿਸੇ ਨੂੰ ਨਹੀ ਜਾਣਦੀ।ਪਰ ਇੱਕ ਪੁਲਿਸ ਅਫ਼ਸਰ ਹੈ।ਜੋ ਮੇਰੀ ਜਮਾਨਤ ਕਰਵਾ ਸਕਦਾ ਏ।ਪਰ ਹੁਣ ਮੈ ਆਪਣੀ ਸਜ਼ਾ ਭੁਗਤ ਤੀਰਥ ਯਾਤਰਾ ਤੇ ਜਾਵਾਂਗ਼ੀ ਤੇ ਸੰਨਿਆਸੀ ਬਣ ਜਾਵਾਂਗੀ।
ਐਸ ਡੀ ਐਮ ਨੇ ਪੁੱਛਿਆ ਕਿ ਉਹ ਕੌਣ ਹੈ,ਤੂੰ ਉਸਨੂੰ ਕਿਸ ਤਰਾਂ ਜਾਣਦੀ ਏ?
ਤਾਂ ਕੁੰਤੀ ਨੇ ਕਿਹਾ ਕਿ ਜਨਾਬ ਮੈ ਉਸਦਾ ਨਾਮ ਨਹੀ ਲੈਣਾ ਚਾਹੁੰਦੀ।ਉਸ ਨਾਲ ਜਾਣ ਮੇਰੀ ਇੱਕ ਦਲਾਲ ਨੇ ਕਰਵਾਈ ਸੀ।ਉਸਦੀ ਬਦਲੀ ਗੁਰਦਾਸਪੁਰ ਤੋਂ ਮਾਨਸਾ ਜਿਲੇ ਚ ਕਿਸੇ ਥਾਂ ਹੋਈ ਸੀ ਤੇ ਉਹ ਘਰ ਪਰਿਵਾਰ ਛੱਡ ਸਰਕਾਰੀ ਕੁਆਟਰ ਚ ਰਹਿੰਦਾ ਸੀ।ਦਲਾਲ ਨੇ ਮੈਨੂੰ ਕਿਹਾ ਕਿ ਤੂੰ ਸਾਹਿਬ ਨੂੰ ਖੁਸ਼ ਕਰਦੇ,ਉਹਨਾਂ ਦਾ ਹੁਕਮ ਆਪਣੇ ਲ ਈ ਇਨਾਮ ਜਾਂ ਸਜ਼ਾ ਹੋ ਸਕਦਾ।ਜੇ ਉਹ ਖ਼ੁਸ਼ ਹੋ ਜਾਣ ਤਾਂ ਆਪਣਾ ਕੋਈ ਕੁਝ ਨਹੀ ਵਿਗਾੜ ਸਕਦਾ।ਤਾਂ ਮੈਂ ਦਲਾਲ ਨੂੰ ਕਿਹਾ ਕਿ ਮੈ ਇਹ ਕੰਮ ਖੁਦ ਨਹੀ ਕਰ ਸਕਦੀ,ਚੰਗਾ ਹੋਵੇ ਜੇ ਤੂੰ ਕੋਈ ਸ਼ਿਕਾਰ ਲੈ ਆਵੇ ਤੇ ਮੈ ਉਹ ਅਫ਼ਸਰ ਨੂੰ ਭੇਂਟ ਕਰ ਦੇਵਾਂ।ਤਾਂ ਉਹ ਕਹਿਣ ਲੱਗਾ ਕਿ ਮੈਂ ਵੀ ਕੋਸਿਸ਼ ਕਰਾਂਗਾ। ਤੁੰ ਵੀ ਕੋਸਿਸ਼ ਕਰ।ਕਾਫ਼ੀ ਚਿਰ ਬਾਦ ਮੈਨੂੰ ਇੱਕ ਔਰਤ ਰਜਨੀ ਮਿਲੀ,ਉਸ ਦੱਸਿਆ ਕਿ ਉਸਦਾ ਵਿਆਹ ਪਿੰਡ ਵਿੱਚ ਹੋਇਆ ਹੈ।ਉਹ ਸ਼ਹਿਰ ਚ ਪਲੀ ਪੜੀ ਲਿਖੀ ਸੀ।ਉਸਦਾ ਵਿਆਹ ਪਿੰਡ ਚ ਦਸਵੀ ਪਾਸ ਨਾਲ ਕਰ ਦਿੱਤਾ।ਪਹਿਲਾਂ ਤਾਂ ਉਹ ਠੀਕ ਠਾਕ ਰਿਹਾ,ਮਗਰੋਂ ਉਹ ਗ਼ਲਤ ਸੰਗਤ ਚ ਪੈ ਕੇ ਨਸ਼ਿਆਂ ਦਾ ਆਦੀ ਹੋ ਗਿਆ।ਕਾਫ਼ੀ ਪੈਸਾ ਜ਼ਮੀਨ ਨਸ਼ਿਆਂ ਚ ਰੋੜ ਦਿੱਤੀ।ਉਸਦੇ ਮਾਂਪਿਆਂ ਨੇ ਦੁੱਖੀ ਹੋ ਕੇ ਉਸਨੂੰ ਅੱਡ ਕਰ ਦਿੱਤਾ ਤੇ ਉਹ ਸ਼ਹਿਰ ਕਿਰਾਏ ਦੇ ਮਕਾਨ ਚ ਰਹਿਣ ਲੱਗ ਪਿਆ।ਸ਼ਹਿਰ ਚ ਮਕਾਨ ਦਾ ਕਿਰਾਇਆ ਤੇ ਹੋਰ ਖਰਚ ਹੋਣ ਕਾਰਨ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੁੰਦਾ ਸੀ।ਜੇ ਉਹ ਪੜਿਆ ਲਿਖਿਆ ਹੁੰਦਾ ਤਾਂ ਚੰਗ਼ੀ ਨੌਕਰੀ ਲੱਗ ਸਕਦਾ ਸੀ।ਪਰ ਦਸਵੀ ਪਾਸ ਹੋਣ ਕਰਕੇ ਉਸਨੂੰ ਕਿਸੇ ਫੈਕਟਰੀ ਚ ਨੌਕਰੀ ਮਿਲੀ।ਜੋ ਤਨਖ਼ਾਹ ਮਿਲਦੀ,ਕੁਝ ਉਹ ਨਸ਼ਿਆਂ ਚ ਰੋੜ ਦਿੰਦਾ ਤੇ ਜੋ ਤਨਖਾਹ ਬਚਦੀ ਉਸ ਨਾਲ ਰੋਟੀ ਮਸਾਂ ਹੀ ਪੱਕਦੀ।ਤਾਂ ਹੁਣ ਰਜਨੀ ਨੌਕਰੀ ਦੀ ਤਲਾਸ਼ ਚ ਨਿਕਲੀ,ਤਾਂ ਜੋ ਕੋਈ ਕੰਮ ਕਾਰ ਕਰਕੇ ਆਪਣੇ ਬੱਚਿਆਂ ਦੀ ਵਧੀਆ ਪਰਵਿਸ਼ ਚੰਗੀ ਤਰਾਂ ਕਰ ਸਕੇ।ਉਸ ਸੋਚਿਆ ਕਿ ਮੇਰੇ ਪਤੀ ਨੂੰ ਤਾਂ ਨਸ਼ਿਆਂ ਨਾਲ ਪਿਆਰ ਹੈ।ਮੇਰਾ ,ਬੱਚਿਆਂ ਦਾ ਕੋਈ ਫਿਕਰ ਫਾਕਾ ਨਹੀ ।ਮੈ ਚੰਗੀ ਪੜੀ ਲਿਖੀ ਹਾਂ।ਮੈਨੂੰ ਨੋਕਰੀ ਨਹੀ ਮਿਲੀ,ਜਿੱਥੇ ਵੀ ਮੈਂ ਜਾਂਦੀ,ਹਵਸੀ ਨਜ਼ਰਾਂ ਮੇਰਾ ਪਿੱਛਾ ਕਰਦੀਆਂ।ਮੈਨੂੰ ਇੱਕ ਔਰਤ ਨੇ ਦੱਸਿਆ ਕਿ ਕੋਈ ਤੈਨੂੰ ਆਪਣਾ ਸ਼ਿਕਾਰ ਬਣਾਏ ।ਇਸ ਤੋਂ ਪਹਿਲਾਂ ਉਹਨਾਂ ਨੂੰ ਤੂੰ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦੇਣ। ਹੁਣ ਤੂੰ ਸੋਚ ਕਿ ਕੀ ਕਰਨਾ ਹੈ? ਨੌਕਰੀ ਕਰਕੇ ਤੂੰ ਦੋ ਤਿੰਨ ਹਜ਼ਾਰ ਰੁਪੈ ਕਮਾਏਗੀ,ਪਰ ਸਾਡਾ ਕੰਮ ਕਰਕੇ ਤੂੰ ਕ ਈ ਗੁਣਾ ਪੈਸੇ ਕਮਾ ਸਕਦੀ ਹੈ,ਤੈਨੂੰ ਟਰੇਨਿੰਗ ਅਸੀ ਦੇਵਾਂਗੇ।ਤੈਨੂੰ ਘਰੇਲੂ ਔਰਤ ਤੋਂ ਹੀਰੋਇਨ ਬਣਾ ਦੇਵਾਂਗੇ।ਕੋਈ ਪਛਾਣ ਨਹੀ ਸਕੇਗਾ ਕਿ ਇਹ ਪਿੰਡ ਦੀ ਰਜਨੀ ਹੈ ਜਾਂ ਬੰਬਈ ਦੀ ਸਰੀ ਦੇਵੀ।ਤਾਂ ਰਜਨੀ ਕਹਿਣ ਲੱਗੀ ਕਿ ਮੈਂ ਨਹੀ ਇਹ ਕੰਮ ਕਰਨਾ। ਮੈ ਮਰਦੀ ਮਰ ਜਾਵਾਂਗੀ।ਪਰ ਇਹ ਕੰਮ ਨਹੀ ਕਰਾਂਗੀ।ਮੈਂ ਉਸਨੂੰ ਕਿਹਾ ਕਿ ਮੈ ਵੀ ਇਹੀ ਕਹਿੰਦੀ ਸੀ ,ਪਰ ਜਦ ਮੈਨੂੰ ਇੱਜ਼ਤ ਮਾਣ ਵਾਲੀ ਨੌਕਰੀ ਕੰਮ ਨਾ ਮਿਲਿਆ ,ਤਾਂ ਮਜ਼ਬੂਰ ਹੋ ਕੇ ਮੈਨੂੰ ਵੀ ਇਹ ਕੰਮ ਕਰਨਾ ਪਿਆ।ਤਾਂ ਰਜਨੀ ਕਹਿਣ ਲੱਗੀ ਕਿ ਕੀ ਹਰ ਪੜੀ ਮਜ਼ਬੂਰ ਕੁੜੀ ਨੂੰ ਇਸ ਧੰਦੇ ਵਿੱਚ ਆਉਣਾ ਚਾਹੀਦਾ ਹੈ।ਜੇ ਤੂੰ ਕਹਾਣੀਕਾਰ ਦੀ ਨਜ਼ਰੇ ਚੜਗੀ ,ਤਾਂ ਉਹ ਤੈਨੂੰ ਕਦੇ ਮੁਆਫ਼ ਨਹੀ ਕਰੇਗਾ ਕਿਉਕਿ ਤੂੰ ਨਜ਼ਾਇਜ਼ ਕੰਮ ਕਰਕੇ ਕ ਈਆਂ ਦੀ ਜ਼ਿੰਦਗੀ ਖ਼ਰਾਬ ਕਰ ਰਹੀ ਏ।ਤਾਂ ਮੈਂ ਕਿਹਾ ਕਿ ਜੋ ਮੇਰੀ ਜ਼ਿੰਦਗੀ ਖ਼ਰਾਬ ਹੋਣੀ ਸੀ,ਹੋ ਗ ਈ,ਜਿਹਨਾਂ ਦੀ ਖਰਾਬ ਕਰਨੀ ਸੀ ਕਰ ਦਿੱਤੀ।ਲੇਕਿਨ ਮੈ ਅੱਜ ਤੱਕ ਕਿਸੇ ਕੋਲ ਗ ਈ ਨਹੀ ,ਸਗੋਂ ਉਹ ਮੇਰੇ ਕੋਲ ਚੱਲ ਕੇ ਆਇਆ ।ਗੁਨਾਹਗਾਰ ਗ਼ਲਤ ਕੰਮ ਕਰਨ ਵਾਲਾ ਨਹੀ,ਕਰਵਾਉਣ ਵਾਲਾ ਹੈ।ਜੇ ਤੂੰ ਹੁਣ ਮੇਰਾ ਕਹਿਣਾ ਮੰਨ ਲੈਂਦੀ ਏ ,ਤਾਂ ਮੈਂ ਗੁਨਾਹਗਾਰ ਹੋਵਾਂਗੀ।ਤੇਰੀ ਤਾਂ ਮਜਬੂਰੀ ਏ,ਹੁਣ ਤੇਰੀ ਮਰਜੀ ਏ ,ਕੰਮ ਕਰ ਚਾਹੇ ਨਾ ਕਰ।ਮੈਨੂੰ ਤੇਰੇ ਤੋਂ ਸੋਹਣੀਆਂ ਹੋਰ ਵੀ ਮਿਲ ਜਾਣਗੀਆਂ।ਪਤਾ ਨਹੀ ਉਸਦੇ ਦਿਲ ਚ ਕੀ ਆਈ ਕਿ ਉਸਨੇ ਹਾਂ ਕਰ ਦਿੱਤੀ।ਤਾਂ ਜੋ ਉਹ ਆਪਣੇ ਘਰ ਦਾ ਤੇ ਆਪਣਾ ਖਰਚ ਚੱਲਾ ਸਕੇ।ਮੈਨੂੰ ਉਸਦੀ ਕਹਾਣੀ ਸੁਣ ਕੇ ਪਤਾ ਲੱਗ ਗਿਆ ਸੀ ਕਿ ਉਸਦੀਆਂ ਇੱਛਾਵਾਂ ਕੀ ਹਨ,ਉਹ ਕੀ ਕਰਨਾ ਚਾਹੁੰਦੀ ਏ।ਉਹ ਸ਼ਹਿਰ ਚ ਪਲੀ ਪੜੀ ਲਿਖੀ ਸੀ ਤੇ ਔਰਤ ਹੋਣ ਕਾਰਨ ਮੈਂ ਵੀ ਜਾਣਦੀ ਹਾਂ ਕਿ ਔਰਤ ਆਪਣੇ ਹਾਰ ਸ਼ਿੰਗਾਰ ਗਹਿਣੇ ਵਗੈਰਾ ਤੇ ਮਰਦੀ ਹੈ।ਪਰ ਜ਼ਰੂਰੀ ਨਹੀ ਕਿ ਹਰ ਔਰਤ ਧਨ,ਤਨ ਨਾਲ ਪਿਆਰ ਕਰੇ।ਉਸਦੀ ਇਹ ਵੀ ਖਾਹਿਸ਼ ਹੋ ਸਕਦੀ ਹੈ ਕਿ ਉਹ ਮਰਦੀ ਮਰ ਜਾਵੇਗੀ,ਪਰ ਗ਼ਲਤ ਨਜ਼ਾਇਜ਼ ਕੰਮ ਨਹੀ ਕਰੇਗੀ।ਉਹ ਰੁੱਖੀ ਮਿੱਸੀ ਰੋਟੀ ਖਾ ਲ਼ਵੇਗੀ,ਪਾਟੇ ਕੱਪੜੇ ਪਾ ਲਵੇਗੀ।ਪਰ ਕ ਈ ਜਲਦੀ ਹੀ ਹਿੰਮਤ ਹਾਰ ਜਾਂਦੀਆਂ ਹਨ।
ਤਾਂ ਕੀ ਰਜਨੀ ਪੁਲਿਸ ਅਫ਼ਸਰ ਕੋਲ ਚੱਲੀ ਗ ਈ। ਐਸ ਡੀ ਐਮ ਨੇ ਪੁੱਛਿਆ।
ਹਾਂ ਉਸਨੂੰ ਟਰੇਨਿੰਗ ਦੇ ਕੇ ਮੈ ਅਫ਼ਸਰ ਕੋਲ ਭੇਜ ਦਿੱਤਾ ਤੇ ਅਫ਼ਸ਼ਰ ਬਹੁਤ ਖੁਸ਼ ਹੋਇਆ।ਕੁੰਤੀ ਨੇ ਦੱਸਿਆ।
ਕੁੰਤੀ ਮੈ ਤੁਹਾਡੇ ਬਾਰੇ ਕਹਾਣੀ ਲਿਖ ਕੇ ਸਮਾਜ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ।ਕੀ ਤੂੰ ਮੇਰਾ ਸਾਥ ਦੇਵੇਗੀ।ਤਾਂ ਜੋ ਅੱਗੇ ਤੋਂ ਕਿਸੇ ਹੋਰ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।ਕੁਝ ਨਾ ਕੁਝ ਸੁਧਾਰ ਹੋ ਸਕੇ।ਤੂੰ ਵੀ ਆਪਣੇ ਵਿਚਾਰ ਪੇਸ਼ ਕਰ।ਐਸ ਡੀ ਐਮ ਨੇ ਕਹਾਣੀਕਾਰ ਹੋਣ ਨਾਤੇ ਇਜ਼ਾਜ਼ਤ ਮੰਗੀ।
ਜਨਾਬ ਜਦ ਤੱਕ ਪੱਛਮੀ ਸਭਿੱਅਤਾ ਆਪਣੇ ਦੇਸ਼ ਚ ਰਹੇਗੀਂ,ਨੰਗੇਜ਼ ਵਾਦ ਦਾ ਪਰਚਾਰ ਹੁੰਦਾ ਰਹੇਗਾ ਆਪਣੀ ਸਭਿੱਅਤਾ ਚ ਗੰਦ ਘੁਲਦਾ ਜਾਵੇਗਾ।ਤਦ ਤੱਕ ਆਪਣੇ ਦੇਸ਼ ਚ ਸੁਧਾਰ ਨਹੀ ਹੋ ਸਕਦਾ।ਜਦ ਸਿੱਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਸ਼ਿਕਾਰ ਬਣਾਉਣ ਲੱਗ ਜਾਣ।ਜਦ ਬੱਚੇ ਬੱਚੇ ਦੀ ਜ਼ੁਬਾਨ ਤੇ ਦੇਸ਼ ਭਗਤੀ ਗੀਤਾਂ ਦੀ ਥਾਂ ਤੇ ਉਕਸਾਊ ਭੜਕਾਊ ਗੀਤ ਰਹਿਣਗੇਂ।ਜਦ ਤੱਕ ਬੱਚਿਆਂ ਦੇ ਮਾਂ ਬਾਪ ਰਿਸ਼ਤੇਦਾਰ ਸਮਾਜ ਆਪਣੀ ਸੱਭਿਅਤਾ ਨੂੰ ਭੁੱਲ ਕੇ ਵਿਦੇਸ਼ੀ ਸਭਿੱਅਤਾ ਵਿਚ ਜਾਣ ਦੀ ਕੋਸ਼ਿਸ਼ ਕਰਦੇ ਰਹਿਣਗੇ।ਤਦ ਤੱਕ ਸਮਾਜ ਵਿਚ ਸੁਧਾਰ ਨਹੀ ਹੋ ਸਕਦਾ।ਕੁੰਤੀ ਨੇ ਆਪਣੇ ਵਿਚਾਰ ਪੇਸ਼ ਕੀਤੇ।ਇਹ ਸੁਣ ਕੇ ਐਸ ਡੀ ਐਮ ਨੇ ਕੁੰਤੀ ਨੂੰ ਪੁੱਛਿਆ ਕਿ ਸਮਾਜ ਸੁਧਾਰ ਲ ਈ ਕੀ ਕਰਨਾ ਚਾਹੀਦਾ ਹੈ। ਇਹ ਸੁਣ ਕੁੰਤੀ ਕਹਿਣ ਲੱਗੀ ਕਿ ਹਰ ਦੇਸ਼ ਚ ਕਿਸੇ ਨਾ ਕਿਸੇ ਚੀਜ਼ ਦੀ ਮਨਾਹੀ ਹੁੰਦੀ ਹੈ। ਮੈ ਚਾਹੁੰਦੀ ਹਾਂ ਕਿ ਮਾਂ ਬਾਪ ਦਾ ਫਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਆਪਣੀ ਨਿਗਰਾਨ ਵਿੱਚ ਹਮੇਸਾ ਰੱਖਣ। ਤਾਂ ਜੋ ਕੋਈ ਸ਼ੈਤਾਨੀ ਆਤਮਾ ਬੱਚੇ ਨੂੰ ਗ਼ੁੰਮਰਾਹ ਨਾ ਕਰ ਦੇਵੇ।ਮਾਂ ਬਾਪ ਤੋ ਬਾਦ ਸਕੂਲ ਕਾਲਜ ਅਧਿਆਪਕ ਜਦ ਤੱਕ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਉਹਨਾਂ ਨੂੰ ਸਹੀ ਸੇਧ ਨਹੀ ਦਿੰਦੇ।ਤਦ ਤੱਕ ਬੱਚਿਆਂ ਦਾ ਨੇਂਕ ਇਨਸਾਨ ਬਣਨਾ ਮੁਸ਼ਕਿਲ ਹੈ ਕਿਉਕਿ ਮਾਂ ਬਾਪ ਤੋਂ ਬਾਦ ਬੱਚਾ ਅਧਿਆਪਕਾਂ ਦੀ ਨਿਗਰਾਨੀ ਹੇਠ ਰਹਿੰਦਾ ਹੈ ।ਅਧਿਆਪਕ ਬੱਚਿਆਂ ਦੇ ਦੂਜੇ ਮਾਂ ਬਾਪ ਹੁੰਦੇ ਹਨ। ਕੁੰਤੀ ਨੇ ਕਿਹਾ।
ਤੇਰੀ ਗੱਲ ਠੀਕ ਹੈ,ਪਰ ਉਹਨਾਂ ਔਰਤਾਂ ਦੀ ਕਹਾਣੀ ਸੁਣਨਾ ਚਾਹੁੰਦਾ ਹਾਂ ਜੋ ਕਿਸੇ ਨਾ ਕਿਸੇ ਮਜ਼ਬੂਰੀ ਕਾਰਨ ਇਸ ਹਾਲਾਤ ਦਾ ਸ਼ਿਕਾਰ ਹੋਈਆਂ।ਇੱਕ ਤੇਰੀ ਕਹਾਣੀ ਸੀ ਕਿ ਤੂੰ ਗ਼ਰੀਬੀ ਦਾ ਸ਼ਿਕਾਰ ਹੋਈ,ਦੂਜੀ ਰਜਨੀ ਤੂੰ ਰਜਨੀ ਬਾਰੇ ਹੋਰ ਕੁਝ ਨਹੀ ਦੱਸਿਆ।
ਤਾਂ ਕੁੰਤੀ ਕਹਿਣ ਲੱਗੀ ਕਿ ਤੁਸੀ ਸਰਬਜੀਤ ਸੰਗਰੂਰਵੀ ਦੀਆਂ ਕਹਾਣੀਆ ਪੜਦੇ ਰਹਿਣਾ ਹੋਲੀ ਹੋਲੀ ਸਭ ਪਤਾ ਲੱਗ ਜਾਵੇਗ਼ਾ। ਤੁਸੀ ਵੀ ਆਪਣੀਆਂ ਕਹਾਣੀਆ ਰਾਹੀ ਕੋਈ ਨਾ ਕੋਈ ਸੰਦੇਸ਼ ਦੇਵੋ। ਤਾਂ ਜੋ ਸਾਨੂੰ ਕਿਸੇ ਦੀ ਹਵਸ ਦਾ ਸ਼ਿਕਾਰ ਨਾ ਹੋਣਾ ਪਵੇ।
@©®✍️✍️✍️ਸਰਬਜੀਤ ਸੰਗਰੂਰਵੀ