ਜਦੋਂ ਲੱਗਿਆ ਕਿ ਜ਼ਿੰਦਗੀ ਹੱਥਾਂ ਵਿੱਚੋਂ ਖਿਸਕ ਰਹੀ ਹੈ । (ਉਹ ਸੱਤ ਦਿਨ)
12 ਅਪਰੈਲ ਦਿਨ ਐਤਵਾਰ ਸੀ । ਹਰ ਐਤਵਾਰ ਦੀ ਤਰ੍ਹਾਂ ਇਹ ਐਤਵਾਰ ਵੀ ਬਹੁਤ ਜ਼ਿਆਦਾ ਵਿਅਸਤ ਸੀ ।ਸਾਰਾ ਦਿਨ ਕੰਮਕਾਜ ਵਿੱਚ ਹੀ ਨਿਕਲ ਗਿਆ ।ਦੂਜੇ ਦਿਨ ਸਕੂਲ ਗਈ ਤਾਂ ਗਿਆਰਾਂ ਕੁ ਵਜੇ ਬੀ ਪੀ ਕਾਫ਼ੀ ਘਟ ਗਿਆ ਅਤੇ ਸਰੀਰ ਟੁੱਟਣ ਲੱਗਾ।ਉੱਧਰ ਨਾਲ ਹੀ ਸਰਦਾਰ ਸਾਹਿਬ ਨੂੰ ਵੀ ਇਕਦਮ ਜ਼ੁਕਾਮ ਹੋ ਗਿਆ ਜ਼ਬਰਦਸਤ ਪੱਚੀ ਤੀਹ ਛਿੱਕਾਂ ਮਾਰ ਕੇ ਉਨ੍ਹਾਂ ਦਾ ਵੀ ਬੁਰਾ ਹਾਲ ਹੋ ਗਿਆ ਬਹੁਤ ਮੁਸ਼ਕਿਲ ਨਾਲ ਸਕੂਲ ਦਾ ਸਮਾਂ ਪੂਰਾ ਹੋਇਆ ਅਤੇ ਘਰ ਪੁੱਜੇ ।
ਤੀਜੇ ਦਿਨ ਤੇਰਾਂ ਅਪ੍ਰੈਲ ਵਿਸਾਖੀ ਦਾ ਦਿਨ ਸੀ। ਬੱਚੇ ਗੁਰਦੁਆਰਾ ਸਾਹਿਬ ਜਾਣ ਲਈ ਕਾਹਲੇ ਸੀ ਕਿਉਂਕਿ ਅੱਜ ਉਨ੍ਹਾਂ ਦੇ ਕਾਫੀ ਸਾਰੇ ਮੁਕਾਬਲੇ ਹੋਣੇ ਸਨ।ਜਿਨ੍ਹਾਂ ਵਿੱਚ ਗੁਰਬਾਣੀ ਕੁਇਜ਼ ਮੁਕਾਬਲਾ ਅਤੇ ਸੁੰਦਰ ਲਿਖਾਈ ਪ੍ਰਮੁੱਖ ਸਨ ।ਦੋਵਾਂ ਦਾ ਬੜਾ ਮਨ ਸੀ ਕਿ ਮੈਂ ਵੀ ਉਨ੍ਹਾਂ ਦੇ ਨਾਲ ਚੱਲਾਂ ਕਿਉਂਕਿ ਗੁਰਬਾਣੀ ਕੁਇਜ਼ ਮੁਕਾਬਲੇ ਵਿੱਚ ਵੱਡਾ ਬੇਟਾ ਟੀਮ ਲੀਡਰ ਸੀ।ਪਰ ਮੈਂ ਬੇਵੱਸ ਸੀ ਸਰੀਰ ਜਵਾਬ ਦੇ ਰਿਹਾ ਸੀ ਮੈਂ ਬੜੀ ਮੁਸ਼ਕਿਲ ਨਾਲ ਦੋਨਾਂ ਨੂੰ ਤਿਆਰ ਕਰਕੇ ਗੁਰਦੁਆਰਾ ਸਾਹਿਬ ਭੇਜਿਆ।ਗੁਰਦੁਆਰਾ ਸਾਹਿਬ ਤੋਂ ਆ ਕੇ ਉਹ ਦੋਵੇਂ ਬੜੇ ਚਾਅ ਨਾਲ ਮੈਨੂੰ ਆਪਣੇ ਦੁਆਰਾ ਜਿੱਤੇ ਹੋਏ ਇਨਾਮਾਂ ਬਾਰੇ ਦੱਸ ਰਹੇ ਸੀ।
ਅਗਲੇ ਦਿਨ ਚੌਦਾਂ ਅਪ੍ਰੈਲ ਨੂੰ ਛੁੱਟੀ ਸੀ ਉਹ ਦਿਨ ਵੀ ਏਸੇ ਤਰ੍ਹਾਂ ਬੁਖ਼ਾਰ ਵਿੱਚ ਹੀ ਲੰਘ ਗਿਆ ।ਪੰਦਰਾਂ ਅਪ੍ਰੈਲ ਨੂੰ ਸਵੇਰੇ ਸਰਦਾਰ ਸਾਹਿਬ ਕਹਿਣ ਲੱਗੇ ਕਿ ਮੈਨੂੰ ਕਿਸੇ ਵੀ ਚੀਜ਼ ਦਾ ਸੁਆਦ ਨਹੀਂ ਆ ਰਿਹਾ ।ਮੈਂ ਕਿਹਾ ਆਪਾਂ ਦੋਨੋਂ ਹੀ ਕੋਰੋਨਾ ਟੈਸਟ ਕਰਵਾ ਕੇ ਆਉਂਦੇ ਹਾਂ ।ਕਿਉਂਕਿ ਮੇਰਾ ਵੀ ਬੁਖਾਰ ਉਤਰ ਨਹੀਂ ਰਿਹਾ ।ਅਤੇ ਅਸੀਂ ਸਰਕਾਰੀ ਹਸਪਤਾਲ ਪਹੁੰਚ ਗਏ ।ਉਨ੍ਹਾਂ ਨੇ ਸਾਡਾ ਰੈਪਿਡ ਟੈਸਟ ਹੀ ਕਰ ਦਿੱਤਾ ਅਤੇ ਨਾਲ ਹੀ ਦੱਸ ਦਿੱਤਾ ਕਿ ਸਰਦਾਰ ਸਾਹਬ ਪਾਜ਼ੀਟਿਵ ਹਨ ਅਤੇ ਮੈਂ ਨੈਗੇਟਿਵ ।ਫਿਰ ਉਨ੍ਹਾਂ ਨੇ ਮੇਰਾ ਦੁਬਾਰਾ ਫਿਰ ਸੈਂਪਲ ਲਿਆ ਅਤੇ ਕਿਹਾ ਕਿ ਤੁਹਾਡਾ ਦੁਬਾਰਾ ਟੈਸਟ ਕਰਵਾਇਆ ਜਾਵੇਗਾ ।ਸਾਨੂੰ ਸਾਰੀਆਂ ਹਦਾਇਤਾਂ ਦੇ ਕੇ ਘਰ ਤੋਰ ਦਿੱਤਾ ।
ਘਰ ਆਉਂਦਿਆਂ ਹੀ ਸਭ ਤੋਂ ਪਹਿਲਾਂ ਅਸੀਂ ਬੱਚਿਆਂ ਨੂੰ ਆਪਣੇ ਨਾਲੋਂ ਅਲੱਗ ਕੀਤਾ ।ਅਤੇ ਬੱਚਿਆਂ ਦੀ ਦਾਦੀ ਨੂੰ ਸਭ ਕੁਝ ਸਮਝਾ ਦਿੱਤਾ ।ਉਹ ਵੀ ਫ਼ਿਕਰਮੰਦ ਹੋ ਗਏ ।ਵੈਸੇ ਵੀ ਅਸੀਂ ਘਰ ਦੀ ਪਹਿਲੀ ਮੰਜ਼ਿਲ ਤੇ ਰਹਿੰਦੇ ਹਾਂ ਇਸ ਲਈ ਬਾਕੀਆਂ ਤੋ ਅਲੱਗ ਰਹਿਣ ਵਿੱਚ ਕੋਈ ਦਿੱਕਤ ਨਹੀਂ ਆਈ ।ਪਰ ਛੋਟੇ ਬੇਟੇ ਨੂੰ ਸਮਝਾਉਣਾ ਬਹੁਤ ਔਖਾ ਸੀ ਉਹ ਵਾਰ ਵਾਰ ਉੱਤੇ ਆ ਕੇ ਸਾਨੂੰ ਪੁੱਛ ਰਿਹਾ ਸੀ ਕਿ ਤੁਸੀਂ ਇਕੱਲੇ ਕਿਉਂ ਬੈਠ ਗਏ ।ਉਸ ਨੂੰ ਸਮਝ ਨਹੀਂ ਆ ਰਹੀ ਸੀ ਇਹ ਕੀ ਹੋ ਰਿਹਾ ਹੈ ।
ਅਗਲੇ ਦਿਨ ਰਾਤ ਤਕ ਮੇਰੀ ਟੈਸਟ ਦੀ ਰਿਪੋਰਟ ਨਹੀਂ ਆਈ ।ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਪੋਜ਼ੀਟਿਵ ਹਾਂ ਕਿ ਨੈਗੇਟਿਵ । ਏਧਰੋਂ ਉਧਰੋਂ ਪਤਾ ਕਰ ਕੇ ਪਤਾ ਲੱਗਿਆ ਕਿ ਮੇਰੀ ਰਿਪੋਰਟ ਨੈਗੇਟਿਵ ਹੈ।ਚਲੋ ਅਸੀਂ ਸੁੱਖ ਦਾ ਸਾਹ ਲਿਆ ਕੇ ਇੱਕ ਜਣਾ ਤਾਂ ਨੈਗੇਟਿਵ ਹੈ।ਪਰ ਪਰ ਇਹ ਖੁਸ਼ੀ ਜ਼ਿਆਦਾ ਦੇਰ ਨਾ ਟਿਕ ਸਕੀ ।ਮੈਂ ਬੁਖਾਰ ਦੀ ਦਵਾਈ ਲੈ ਰਹੀ ਸੀ ਪਰ ਬੁਖਾਰ ਉਤਰ ਨਹੀਂ ਸੀ ਰਿਹਾ। ਮੈਨੂੰ ਭੁੱਖ ਲੱਗਣੀ ਬਿਲਕੁਲ ਹੀ ਬੰਦ ਹੋ ਗਈ ।ਪਿਛਲੇ ਚਾਰ ਦਿਨਾਂ ਤੋਂ ਬੁਖਾਰ ਕਰਕੇ ਕੁਝ ਵੀ ਚੰਗੀ ਤਰ੍ਹਾਂ ਨਹੀਂ ਸੀ ਖਾ ਹੋ ਰਿਹਾ ।ਹੁਣ ਤਾਂ ਹਾਲਤ ਇਹ ਹੋ ਗਈ ਸੀ ਕਿ ਜੇਕਰ ਮੈਨੂੰ ਰੋਟੀ ਸਬਜ਼ੀ ਬਣਦੀ ਦੀ ਖੁਸ਼ਬੂ ਵੀ ਆ ਜਾਂਦੀ ਤਾਂ ਉਲਟੀ ਆਉਂਦੀ ਸੀ ।ਪੰਜਵੇਂ ਦਿਨ ਤੱਕ ਬਹੁਤ ਜ਼ਿਆਦਾ ਕਮਜ਼ੋਰੀ ਆ ਗਈ ਅਤੇ ਅਤੇ ਲੱਗਣ ਲਗ ਪਿਆ ਕਿ ਮੈਨੂੰ ਵੀ ਕੋਰੋਨਾ ਹੈ ।ਉਸ ਦਿਨ ਏਨਾ ਜ਼ਿਆਦਾ ਮੂੰਹ ਸੁੱਕਿਆ ਕਿ ਮੈਂ ਪੂਰੀ ਰਾਤ ਸੌਂ ਨਹੀਂ ਸਕੀ ਅਤੇ ਪਾਣੀ ਦੇ ਪਤਾ ਨਹੀਂ ਕਿੰਨੇ ਹੀ ਗਲਾਸ ਪੀ ਗਈ
ਸਰਦਾਰ ਸਾਹਿਬ ਦੇ ਬਹੁਤ ਜ਼ਿਆਦਾ ਜ਼ੋਰ ਪਾਉਣ ਤੇ ਸ਼ਾਮੀਂ ਮੈਂ ਡਾ ਰਚਨਜੀਤ ਜੋ ਕੇ ਸਾਡੇ ਸਕੂਲ ਦੇ ਗੁਆਂਢੀ ਪਿੰਡ ਵਿਚ ਸਰਕਾਰੀ ਡਿਸਪੈਂਸਰੀ ਵਿੱਚ ਡਾਕਟਰ ਹਨ ਨਾਲ ਗੱਲ ਕੀਤੀ ।ਅਕਸਰ ਉਨ੍ਹਾਂ ਕੋਲ ਜਾਂਦੇ ਰਹਿੰਦੇ ਹਾਂ ਤੇ ਉਹ ਵੀ ਸਕੂਲ ਆਉਂਦੇ ਰਹਿੰਦੇ ਹਨ ਇਸ ਲਈ ਓਹ ਚੰਗੀ ਤਰ੍ਹਾਂ ਜਾਣਦੇ ਸੀ।ਉਨ੍ਹਾਂ ਨੂੰ ਆਪਣੇ ਸਾਰੇ ਬਿਮਾਰੀ ਦੇ ਲੱਛਣ ਦੱਸੇ ਉਨ੍ਹਾਂ ਨੇ ਬਹੁਤ ਹੀ ਪਿਆਰ ਨਾਲ ਅਤੇ ਆਰਾਮ ਨਾਲ ਗੱਲ ਸੁਣੀ ਅਤੇ ਮੈਨੂੰ ਸਮਝਾਉਂਦੇ ਹੋਏ ਕਹਿਣ ਲੱਗੇ ਕਿ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਨੈਗੇਟਿਵ ਹੋ ਤੁਹਾਡੇ ਸਾਰੇ ਲੱਛਣ ਇਹ ਦੱਸਦੇ ਹਨ ਕਿ ਤੁਹਾਨੂੰ ਕੋਰੋਨਾ ਹੋ ਸਕਦਾ ਹੈ ਪਰ ਘਬਰਾਓ ਨਾ ਅਤੇ ਜੋ ਦਵਾਈਆਂ ਮੈਂ ਦੱਸ ਰਹੀਆਂ ਇਹ ਮੰਗਵਾ ਕੇ ਅੱਜ ਹੀ ਸ਼ੁਰੂ ਕਰੋ ਤੁਹਾਨੂੰ ਫ਼ਰਕ ਪੈ ਜਾਵੇਗਾ ।ਰਾਤ ਤਕ ਫੋਨਾਂ ਤੇ ਹੀ ਦਵਾਈ ਦਾ ਪ੍ਰਬੰਧ ਹੋਇਆ ਅਤੇ ਦਵਾਈ ਸਾਡੇ ਤੱਕ ਪਹੁੰਚ ਗਈ।
ਅੱਜ ਛੇਵਾਂ ਦਿਨ ਸੀ ਕੁਝ ਚੰਗੀ ਤਰ੍ਹਾਂ ਨਾ ਖਾਣ ਕਰਕੇ ਕਮਜ਼ੋਰੀ ਇੰਨੀ ਜ਼ਿਆਦਾ ਆ ਗਈ ਕਿ ਉੱਠਣਾ ਵੀ ਔਖਾ ਲੱਗ ਰਿਹਾ ਸੀ।ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜ਼ਿੰਦਗੀ ਹੱਥਾਂ ਵਿੱਚੋਂ ਨਿਕਲ ਰਹੀ ਹੈ ।ਕਮਰੇ ਦੇ ਅੰਦਰ ਬੈਠ ਬੈਠ ਕੇ ਘੁਟਨ ਮਹਿਸੂਸ ਹੋ ਰਹੀ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸਾਹ ਵੀ ਔਖਾ ਆ ਰਿਹਾ ਹੈ ।ਹਿੰਮਤ ਜਿਹੀ ਕਰਕੇ ਘਰ ਦੀ ਛੱਤ ਤੇ ਜਾ ਕੇ ਬੈਠ ਗਈ ।ਅੱਜ ਧਿਆਨ ਨਾਲ ਹਰੇਕ ਚੀਜ਼ ਦੇਖ ਰਹੀ ਸੀ ।ਮੈਨੂੰ ਲੱਗ ਰਿਹਾ ਸੀ ਕਿ ਸਾਥੋਂ ਬਿਨਾਂ ਸਾਰੀ ਦੁਨੀਆਂ ਖੁਸ਼ ਹੈ ਲੋਕ ਸਾਹਮਣੇ ਖੇਤਾਂ ਵਿਚ ਸੈਰ ਕਰ ਰਹੇ ਸਨ ।ਬੱਚੇ ਮਜ਼ੇ ਨਾਲ ਖੇਡ ਰਹੇ ਸਨ ।ਠੰਢੀ ਠੰਢੀ ਹਵਾ ਚੱਲ ਰਹੀ ਸੀ ਬਹੁਤ ਸੋਹਣੀ ਲੱਗ ਰਹੀ ਸੀ ਪੰਛੀਆਂ ਦੀ ਚਹਿਚਹਾਟ ਨੇ ਚਾਰੇ ਪਾਸੇ ਰੌਣਕ ਲਾਈ ਹੋਈ ਸੀ ।ਉਸੇ ਸਮੇਂ ਮਨ ਵਿੱਚ ਅਚਾਨਕ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ