*ਮਿੰਨੀ ਕਹਾਣੀ*
*ਰੋਟੀ ਦੀ ਕੀਮਤ*
*ਅੱਜ ਸਿਮਰਨ ਨੇ ਪਹਿਲਾਂ *ਵਾਂਗ ਰੋਟੀ ਦੀ ਥਾਲੀ ਵਗਾ ਕਿ ਨਹੀਂ ਮਾਰੀ ਸੀ*। *ਨਹੀਂ ਤਾਂ ਰੋਜਨਾਂ ਘਰ ਅੰਦਰ ਕਲੇਸ਼ ਹੋਣਾ ਰੋਟੀ ਖਾਣ ਵੇਲੇ ! ਕਦੇ ਆਹ ਕੀ ਬਣਾਇਆ* *ਮੈਨੂੰ ਨਹੀਂ ਪਸੰਦ ਕਦੇ ਆਹ ਕੀ ਬਣਾਇਆ ਫਲਾਣਾ ਢਿਉਕਾਂ*।
*ਮਾਂ ਨੇ ਬਥੇਰਾ ਸਮਝਾਉਣਾ ਅਸੀਂ ਮਿਡਲ ਕਲਾਸ ਲੋਕ ਹਾਂ ਜੋ ਕਮਾਉਣਾ ਓਹੀ ਖਾਣਾ* । *ਪਰ ਸਿਮਰਨ ਨੂੰ ਇਹ ਗੱਲਾਂ ਸਮਝ ਨਹੀਂ ਸੀ ਆਉਂਦੀਆਂ*।
*ਇੱਕ ਦਿਨ ਸਿਮਰਨ ਸਕੂਲ ਤੋਂ ਵਾਪਸ ਆ ਰਹੀ ਸੀ ਭਰ ਗਰਮੀ ਨਾਲ ਪਸੀਨੋ ਪਸੀਨੀ ਹੋਈ ਤਾਂ ਸਾਹ ਲੈਣ ਲਈ ਇੱਕ ਬਿਲਡਿੰਗ ਹੇਠਾਂ ਛਾਵੇਂ ਰੁੱਕ ਗਈ* । *ਬਿਲਡਿੰਗ ਦਾ ਮਾਲਕ ਉਚੀ ਉਚੀ ਬੋਲ ਰਿਹਾ ਸੀ* *ਤੂੰ ਅੰਨਾ ਹੋਇਆ ਤੈਨੂੰ ਦਿਖਦਾ ਨਹੀਂ ਆਹ ਨੁਕਸਾਨ ਤੇਰਾ ਪਿਓ ਭਰੇਗਾ*। *ਚੱਲ ਦਫ਼ਾ ਹੋ ਆ ਸਰੀਆ ਤੇ ਇੱਟਾਂ ਚੁੱਕ ਓਥੇ ਸਾਹਮਣੇ ਰੱਖ ਹੁਣ ! ਆ ਜਾਂਦੇ ਕੰਮ ਚੋਰ*!
*ਇਹ ਅਵਾਜ ਸਿਮਰਨ ਦੇ ਕੰਨੀ ਵੀ ਪਈ ਕਿ ਕੌਣ ਹੈ ਏਨੀ ਬਤਮੀਜ਼ੀ ਨਾਲ ਪੇਸ਼ ਆ ਰਿਹਾ ਇੱਕ ਮਜਦੂਰ ਨਾਲ*!
*ਸਿਮਰਨ ਘਰ ਆਈ* ! *ਰੋਜ਼ਾਨਾ ਰਾਤ ਦੀ ਰੋਟੀ ਖਾਣ ਲੱਗੀ ਤਾਂ ਅੱਜ ਚੁੱਪ ਚਾਪ ਬੜੇ ਆਨੰਦ ਨਾਲ ਰੋਟੀ ਖਾਧੀ* । *ਕਦੇ ਇੱਕ ਬੁਰਕੀ ਆਪਣੀ ਮਾਂ ਦੇ ਮੂੰਹ ਪਾਉਂਦੀ ਕਦੇ ਆਪਣੇ ਪਿਤਾ ਦੇ ਮੂੰਹ ਚ*” *ਮਾਂ ਪਿਓ ਹੈਰਾਨ ਰਹਿ ਗਏ ਸੀ ਅੱਜ ਸਾਡੀ ਸਿਮਰਨ ਬਹੁਤ ਖੁਸ਼ ਆ*।
*ਮਾਂ ਮੈਨੂੰ ਸਵੇਰੇ ਸਕੂਲ ਜਾਣ ਵੇਲੇ ਇਹੋ ਸਬਜ਼ੀ ਬੰਨ ਦਿਓ*...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ